Saturday, November 27, 2021

ਵਾਹਿਗੁਰੂ

spot_img
yes punjab english redirection

Lokan Da Channi

Channi 8

Bijli Bill

36000

Sada CM

Hunarmand

Mera Ghar

Kisan Karza

Markfed Sept to Nov

Innokids Green

ਪੁੱਠਾ ਟੰਗ ਦਿਆਂਗੇ, ਗਲੀਆਂ ’ਚ ਘੜੀਸਾਂਗੇ – ਕੈਪਟਨ ਅਮਰਿੰਦਰ ਨੇ ਦੁਆਈਆਂ ਸਨ ਇਸ ਤਰ੍ਹਾਂ ਦੀਆਂ ਧਮਕੀਆਂ: ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦਾ ਦੋਸ਼

ਯੈੱਸ ਪੰਜਾਬ
ਚੰਡੀਗੜ੍ਹ, 17 ਅਕਤੂਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ‘ਪ੍ਰਿੰਸੀਪਲ ਸਟਰੈਟਿਜਿਕ ਐਡਵਾਈਜ਼ਰ’ ਅਤੇ ਸਾਬਕਾ ਡੀ.ਜੀ.ਪੀ. ਸ੍ਰੀ ਮੁਹੰਮਦ ਮੁਸਤਫ਼ਾ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਸਿੱਧੇ ਅਤੇ ਖੁਲ੍ਹੇ ਤੌਰ ’ਤੇ ਮੋਰਚਾ ਖੋਲ੍ਹਿਆ ਹੋਇਆ ਹੈ, ਨੇ ਹੁਣ ਸਾਬਕਾ ਮੁੱਖ ਮੰਤਰੀ ’ਤੇ ਹੋਰ ਗੰਭੀਰ ਇਲਜ਼ਾਮ ਲਗਾਏ ਹਨ।

Preneet Kaur Congress MP Punjabਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਤਕ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬੋਲਣ ਤੋਂ ਸ੍ਰੀਮਤੀ ਪ੍ਰਨੀਤ ਕੌਰ ਦੀ ਸ਼ਖਸੀਅਤ ਹੀ ਰੋਕਦੀ ਰਹੀ ਹੈ।

ਸ੍ਰੀ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਉਨ੍ਹਾਂ ਨੂੰ ਆਪਣੇ ਨਜ਼ੀਦੀਕੀ ਆਗੂਆਂ ਰਾਹੀਂ ਧਮਕੀਆਂ ਦਿਵਾਏ ਜਾਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇਹ ਧਮਕੀਆਂ ਉਨ੍ਹਾਂ ਨੂੰ ਜ਼ੁਬਾਨੀ ਦਿਵਾਈਆਂ ਗਈਆਂ ਸਨ ਪਰ ਇਨ੍ਹਾਂ ਦਾ ਜਵਾਬ ਉਨ੍ਹਾਂ ਨੇ ਲਿਖ਼ਤੀ ਰੂਪ ਵਿੱਚ ਦਿੱਤਾ ਸੀ। ਉਨ੍ਹਾਂ ਨੇ ਇਹ ਧਮਕੀਆਂ ਦਿੱਤੇ ਜਾਣ ਦੀਆਂ ਤਾਰੀਖ਼ਾਂ ਵੀ ਦਿੱਤੀਆਂ ਹਨ ਅਤੇ ਉਨ੍ਹਾਂ ਆਗੂਆਂ ਦੇ ਨਾਂਅ ਵੀ ਦੱਸੇ ਹਨ ਜਿਨ੍ਹਾਂ ਨੇ ਇਹ ਧਮਕੀਆਂ ਦਿੱਤੀਆਂ ਸਨ।

Razia Sultanaਸ੍ਰੀ ਮੁਸਤਫ਼ਾ, ਜਿਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਰਜ਼ੀਆ ਸੁਲਤਾਨਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਰਹੇ ਅਤੇ ਹੁਣ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਵੀ ਕੈਬਨਿਟ ਮੰਤਰੀ ਹਨ। ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਪਿੱਛੇ ਜਿਹੇ ਸ: ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਚੰਨੀ ਕੈਬਨਿਟ ਦੇ ਮੰਤਰੀ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ।

ਦਿਲਚਸਪ ਗੱਲ ਇਹ ਹੈ, ਕਿ ਜੇ ਸ੍ਰੀ ਮੁਸਤਫ਼ਾ ਦੀ ਗੱਲ ਮੰਨੀ ਜਾਵੇ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨਾ ਕੇਵਲ ਆਪਣੀ ਕੈਬਨਿਟ ਵਿੱਚ ਸ਼ਾਮਿਲ ਵਜ਼ੀਰ ਦੇ ਪਤੀ ਨੂੰ ਧਮਕੀਆਂ ਦਿਵਾ ਰਹੇ ਸਨ ਸਗੋਂ ਰਾਜ ਦੇ ਇਕ ਸਾਬਕਾ ਡੀ.ਜੀ.ਪੀ. ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

Rana Gurmit Singh SodhiAnumit Hira Sodhiਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਉੱਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਵਿੱਚ ਇਕ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਆਗੂ, ਕੈਬਨਿਟ ਮੰਤਰੀ ਰਾਣਾ ਸੋਢੀ ਅਤੇ ਉਨ੍ਹਾਂ ਦਾ ਬੇਟਾ ਰਾਣਾ ਅਨੂਮੀਤ ਸਿੰਘ ਸੋਢੀ ਸ਼ਾਮਲ ਹੈ। ਰਾਣਾ ਅਨੂਮੀਤ ਸਿੰਘ ਸੋਢੀ ਜੋ ਪਹਿਲਾਂ ਸਿਆਸਤ ਵਿੱਚ ਪੈਰ ਰੱਖਦੇ ਹੋਏ ਕਾਂਗਰਸ ਟਿਕਟ ’ਤੇ ਪਾਰਲੀਮਾਨੀ ਚੋਣ ਲੜਨ ਲਈ ਯਤਨਸ਼ੀਲ ਰਹੇ ਸਨ, ਨੂੰ ਬਾਅਦ ਵਿੱਚ ਕੈਪਟਨ ਸਰਕਾਰ ਵੱਲੋਂ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਜਿਸ ਅਹੁਦੇ ਤੇ ਉਹ ਅਜੇ ਵੀ ਸੇਵਾ ਨਿਭਾਅ ਰਹੇ ਹਨ।

Capt Sandeep Sandhuਰਾਣਾ ਸੋਢੀ ਬਾਪ ਬੇਟੇ ਤੋਂ ਇਲਾਵਾ ਸ੍ਰੀ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਮਕੀਆਂ ਦੇਣ ਦੇ ਜਿਸ ਆਗੂ ’ਤੇ ਦੋਸ਼ ਲਗਾਏ ਗਏ ਹਨ, ਉਹ ਹਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਲਾਹਕਾਰ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਹਲਕਾ ਦਾਖ਼ਾ ਤੋਂ ਪਾਰਟੀ ਦੇ ‘ਹਲਕਾ ਇੰਚਾਰਜ’ ਕੈਪਟਨ ਸੰਦੀਪ ਸੰਧੂ।

Pargat Singh Navjot Sidhuਕੈਪਟਨ ਸੰਦੀਪ ਸੰਧੂ ਇਸੇ ਤਰ੍ਹਾਂ ਦੇ ਕਾਰਨਾਂ ਕਰਕੇ ਪਹਿਲਾਂ ਵੀ ਖ਼ਬਰਾਂ ਵਿੱਚ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਕੈਪਟਨ ਸੰਦੀਪ ਸੰਧੂ ’ਤੇ ਹੀ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਵਿਜੀਲੈਂਸ ਜਾਂਚ ਸੰਬੰਧੀ ਧਮਕੀ ਦਿੱਤੀ ਸੀ।

ਸ੍ਰੀ ਮੁਹੰਮਦ ਮੁਸਤਫ਼ਾ ਨੇ ਅੱਜ ਜੋ ਦੋਸ਼ ਲਗਾਏ ਹਨ, ਉਹ ਉਹਨਾਂ ਦੇ ਹੀ ਲਫ਼ਜ਼ਾਂ ਵਿੱਚ ਹੇਠ ਅਨੁਸਾਰ ਹਨ:

ਅੱਜ ਉਨ੍ਹਾਂ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਗੁਮਾਨ ਹੋ ਸਕਦਾ ਹੈ ਕਿ ਉਹ ਮੇਰੀ ਤਨਕੀਦ ਕਰਦੇ ਨਹੀਂ ਥੱਕਦੇ ਕਿ ਹੁਣ ਮੈਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੜੀ ਬਹਾਦਰੀ ਵਿਖ਼ਾ ਕੇ ਤੜਿੰਗ ਰਿਹਾ ਹਾਂ। ਜਦੋਂ ਉਨ੍ਹਾਂ ਦੀ ਸਿਆਸੀ ਮੌਤ ਹੋ ਚੁੱਕੀ ਹੈ ਤੇ ਕੋਈ ਇਮਕਾਨ ਨਹੀਂ ਕਿ ਹੁਣ ਕਦੇ ਵੀ ਉਹਨਾਂ ਦੀ ਸਿਆਸੀ ਵਾਪਸੀ ਹੋ ਸਕੇਗੀ, ਅਜਿਹੇ ਲੋਕਾਂ ਨੂੰ ਮੈਂ ਇਹ ਬਾ-ਸਬੂਤ ਦੱਸਣਾ ਚਾਹੁੰਦਾ ਹਾਂ ਕਿ ਉਹ ਅਖ਼ੌਤੀ ਸਭ ਤੋਂ ਸ਼ਕਤੀਸ਼ਾਲੀ ਮੁੱਖ ਮੰਤਰੀ (ਮੈਂ ਅਜਿਹਾ ਕਦੇ ਨਹੀਂ ਮੰਨਿਆਂ) ਅਤੇ ‘‘ਤਹਿਜ਼ੀਬ ਯਾਫ਼ਤਾ’’ ਇਨਸਾਨ ਕੈਪਟਨ ਅਮਰਿੰਦਰ ਸਿੰਘ ਮੈਨੂੰ ਕਿਸ ਤਰ੍ਹਾਂ ਦੀਆਂ ਧਮਕੀਆਂ ਭੇਜਦੇ ਰਹੇ ਹਨ:

19 ਮਾਰਚ 2021: ਉਹਨਾਂਦੇ ਨਿਹਾਇਤ ਕਰੀਬੀ ਅਤੇ ਮੰਤਰੀ ਰਾਣਾ ਸੋਢੀ ਦੇ ਜ਼ਰੀਏ ਮੇਰੀ ਪਤਨੀ ਰਜ਼ੀਆ ਨੂੰ ਕਿਹਾ ਗਿਆ ‘‘ਮੁਸਫ਼ਤਾ ਨੂੰ ਕਹੋ ਕਿ ਉਹ ਵਿਰੋਧ ਕਰਨਾ ਬੰਦ ਕਰੇ ਨਹੀਂ ਤਾਂ ਇਸਦੇ ਬਹੁਤ ਗੰਭੀਰ ਤੇ ਨਾ ਭੁੱਲਣ ਵਾਲੇ ਸਿੱਟੇ ਭੁਗਤਣੇ ਪੈਣਗੇ।’’

16 ਮਾਰਚ, 2021 ਨੂੰ ਉਸਦੇ ਉ.ਐਸ.ਡੀ.ਸੰਦੀਪ ਸੰਧੂ ਦੇ ਜ਼ਰੀਏ ਇਕ ਹੋਰ ਧਮਕੀ ਮਿਲੀ ਕਿ ਜੇ ਉਸ ਨੇ (ਮੈਂ) ਨਵਜੋਤ ਸਿੱਧੂ, ਪਰਗਟ, ਪ੍ਰਤਾਪ ਤੇ ਉਨ੍ਹਾਂ ਦੀ ਜੁੰਡਲੀ ਜਿਹੜੀ ਪਾਰਟੀ ਲੀਡਰਸ਼ਿਪ ਅੱਗੇ ਮੇਰਾ (ਅਮਰਿੰਦਰ ਦਾ) ਸਿਆਸੀ ਵਿਰੋਧ ਕਰ ਰਹੇ ਹਨ, ਦਾ ਸਾਥ ਨਾ ਛੱਡਿਆ ਤਾਂ ਮੈਂ ਜੱਟਾਂ ਵਾਂਗ ਉਹਨਾਂ ਨੂੰ ਸੜਕਾਂ ’ਤੇ ਘਸੀਟਾਂਗਾ।

11 ਅਗਸਤ 2021 ਨੂੰ ਜਦੋਂ ਮੈਂ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਬਿਆਨਿਆਂ ਕਿ ਮੈਂ 2022 ਦੀਆਂ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖ਼ਣਾ ਚਾਹੁੰਦਾ ਹਾਂ, ਉਸ ਦਿਨ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਜ਼ਰੀਏ ਧਮਕੀ ਮਿਲੀ, ‘‘ਉਸ ਨੂੰ ਸਮਝਾ ਦਿਉ ਕਿ ਜੇ ਉਸ ਨੇ ਫ਼ੇਰ ਕਦੇ ਨਵਜੋਤ ਸਿੱਧੂ ਦੇ ਹੱਕ ਵਿੱਚ ਕੁਝ ਬੋਲਿਆ ਤਾਂ ਮੈਂ ਉਹਨੂੰ ਪੁੱਠਾ ਟੰਗ ਦਿਆਂਗਾ।’’

ਇਹ ਸਾਰੀਆਂ ਗਿੱਦੜ ਭਬਕੀਆਂ ਉਸ ‘ਬੁੱਲੀ’ ਵੱਲੋਂ ਜ਼ੁਬਾਨੀ ਕਲਾਮੀ ਆਈਆਂ ਪਰ ਮੈਂ ਉਹਨਾਂ ਨੂੰ ਇਹਨਾਂ ਦੇ ਸਾਰੇ ਜਵਾਬ ਹਮੇਸ਼ਾ ਬੇਖ਼ੌਫ਼ ਤੇ ਸੰਜੀਦਾ ਰਹਿੰਦੇ ਹੋਏ ਲਿਖ਼ਤੀ ਭੇਜੇ।

ਇਨ੍ਹਾਂ ਦਾ ਸਾਰ ਕੁਝ ਇਸ ਤਰ੍ਹਾਂ ਹੈ:

‘‘ਨਾ ਪੂਛ ਮੇਰੇ ਸਬਕਰ ਕੀ ਵੂੁਸੱਤ ਕਹਾਂ ਤਕ ਹੈ,

ਸਤਾ ਕਰ ਦੇਖ਼ ਲੇ ਜ਼ਾਲਿਮ ਤੇਰੀ ਤਾਕਤ ਜਹਾਂ ਤੱਕ ਹੈ।

ਸਿਤਗ਼ਰ ਤੁਝਸੇ ਉਮੀਦ ਏ ਕਰਮ ਹੋਗੀ; ਜਿਨਹੇਂ ਹੋਗੀ,

ਹਮੇਂ ਤੋ ਦੇਖ਼ਨਾ ਹੈ ਕਿ ਤੂੰ ਜ਼ਾਲਿਮ ਕਹਾਂ ਤੱਕ ਹੈ।’’

ਕਾਇਰਤਾ ਅਤੇ ਡਰ ਕੇ ਲਾਂਭੇ ਹੋ ਜਾਣਾ ਮੇਰੇ ਖ਼ੂਨ ਵਿੱਚ ਨਹੀਂ। ਮੈਂ ਆਪਣੇ ਸਿਤਮਗਰ, ਜੋ ਬਾਰਾਂ ਸਾਲ ਤੱਕ ਮੇਰੇ ਦੋਸਤ ਵੀ ਰਹੇ, ਨੂੰ ਕਦੇ ਵੀ ਇਸ ਤਰ੍ਹਾਂ ਦੇ ਜਵਾਬ ਦੇ ਸਕਦਾ ਹੈ ਕਿ ਉਸ ਨੂੰ ਦੁਬਕ ਕੇ ਬੈਠਣਾ ਪੈ ਸਕਦਾ ਹੈ। ਪਰ ਮੈਨੂੰ ਹਮੇਸ਼ਾ ਸ੍ਰੀਮਤੀ ਪਰਨੀਤ ਕੌਰ ਜੀ ਦਾ ਖ਼ਿਆਲ ਆ ਜਾਂਦਾ ਹੈ ਜੋ ਬਿਨਾਂ ਸ਼ੱਕ ਮੇਰੇ ਲਈ ਬਹੁਤ ਹੀ ਹੀ ਸਤਿਕਾਰਯੋਗ ਸ਼ਖਸੀਅਤ ਹਨ ਤੇ ਜਿਨ੍ਹਾਂ ਵਰਗੀ ਉੱਚੀ ਅਤੇ ਸ਼ਾਲੀਨ ਔਰਤ ਮੈਨੂੰ ਰਾਜਨੀਤੀ ਵਿੱਚ ਹੁਣ ਤੱਕ ਬਹੁਤ ਘੱਟ ਹੀ ਮਿਲੀ ਹੈ। ਇਸ ਕਰਕੇ ਮੈਂ ਖ਼ਾਮੋਸ਼ ਹੋ ਜਾਂਦਾ ਹਾਂ। ਅਕਸਰ ਹੀ ਮੇਰੀ ਪਤਨੀ ਰਜ਼ੀਆ ਵੀ ਮੈਨੂੰ ਅਜਿਹਾ ਕੁਝ ਵੀ ਕਰਨ ਤੋਂ ਰੋਕਦੀ ਹੈ ਤਾਂ ਜੋ ਮੇਰੇ ‘ਦੋਸਤ’ ਦਾ ਪਰਿਵਾਰ ਕਿਸੇ ਮੁਸੀਬਤ ਵਿੱਚ ਨਾ ਪੈ ਜਾਵੇ।

‘ਯੈੱਸ ਪੰਜਾਬ’ ਉਕਤ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦਾ ਅਤੇ ਇਸ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਰਾਣਾ ਅਨੂਮੀਤ ਸਿੰਘ ਹੀਰਾ ਸੋਢੀ ਅਤੇ ਕੈਪਟਨ ਸੰਦੀਪ ਸੰਧੂ ਵੱਲੋਂ ਇਸ ਸੰਬੰਧੀ ਆਏ ਕਿਸੇ ਵੀ ਪ੍ਰਤੀਕਰਮ ਨੂੰ ਇਸੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕੰਗਣਾ ਰਣੌਤ ਦੇ ਖਿਲਾਫ਼ ਐਫ.ਆਈ.ਆਰ. ਦਰਜ, ਗ੍ਰਿਫ਼ਤਾਰੀ ਦੀ ਮੰਗ – ਸਿੱਖਾਂ ਖਿਲਾਫ਼ ਨਫ਼ਰਤੀ ਟਿੱਪਣੀਆਂ ਕਰਕੇ ਦਿੱਲੀ ਕਮੇਟੀ ਨੇ ਕੀਤੀ ਸੀ ਸ਼ਿਕਾਇਤ

ਯੈੱਸ ਪੰਜਾਬ ਨਵੀਂ ਦਿੱਲੀ, 23 ਨਵੰਬਰ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ’ਤੇ ਵਿਵਾਗ੍ਰਸਤ ਕੰਗਣਾ ਰਣੌਤ ਦੇ ਖਿਲਾਫ ਫਿਰਕੂ ਨਫਰਤ ਫੈਲਾਉਣ ਦਾ ਕੇਸ ਮੁੰਬਈ ਦੇ ਖਾਰ ਪੁਲਿਸ ਥਾਣੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਉੱਤੇ ਸਿੱਖ ਕੌਮ 28 ਨਵੰਬਰ ਨੂੰ ਬਰਗਾੜੀ ਦੇ ਇਕੱਠ ਵਿੱਚ ਪਹੁੰਚੇ: ਸਿਮਰਨਜੀਤ ਸਿੰਘ ਮਾਨ

ਯੈੱਸ ਪੰਜਾਬ ਫ਼ਤਹਿਗੜ੍ਹ ਸਾਹਿਬ, 23 ਨਵੰਬਰ , 2021 - "ਕਿਉਂਕਿ ਬਾਦਲ ਸਰਕਾਰ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ,...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕਿਸਾਨਾਂ ਤੇ ਸਿੱਖਾਂ ਖਿਲਾਫ਼ ਜ਼ਹਿਰ ਘੋਲਣ ਦੇ ਮਾਮਲੇ ’ਚ ਦਿੱਲੀ ਕਮੇਟੀ ਦੀ ਟੀਮ ਨੇ ਕੰਗਣਾ ਰਣੌਤ ਦੇ ਖਿਲਾਫ਼ ਕੀਤੀ ਮੁੰਬਈ ’ਚ ਪੁਲਿਸ ਨੂੰ ਸ਼ਿਕਾਇਤ

ਯੈੱਸ ਪੰਜਾਬ ਨਵੀਂ ਦਿੱਲੀ, 22 ਨਵੰਬਰ, 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਅੱਜ ਦਿੱਲੀ ਗੁਰੁਦਆਰਾ ਕਮੇਟੀ ਦੀ ਟੀਮ ਨੇ ਵਿਵਾਦਗ੍ਰਸਤ ਕੰਗਣਾ ਰਣੌਤ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕੋਰੀਆ ਦੇ ਰਾਜਦੂਤ ਚੈਂਗ ਜੇਅ ਬੁਕ ਪਤਨੀ ਸਮੇਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ, ਲੰਗਰ ਹਾਲ ’ਚ ਪਹੁੰਚ ਕੇ ਸੇਵਾ ਵੀ ਕੀਤੀ

ਯੈੱਸ ਪੰਜਾਬ ਨਵੀਂ ਦਿੱਲੀ, 22 ਨਵੰਬਰ, 2021 - ਕੋਰੀਆ ਗਣਰਾਜ ਦੇ ਭਾਰਤ ਵਿਚ ਰਾਜਦੂਤ ਚੈਂਗ ਜੇਅ ਬੁਕ ਅੱਜ ਪਤਨੀ ਗੁ ਜੰਗ ਹਯੁਨ ਸਮੇਤ ਇਥੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕੰਗਣਾ ਬੌਧਿਕ ਤੌਰ ’ਤੇ ਕੰਗਾਲ, ਤਾਂ ਹੀ ਕਰ ਰਹੀ ਸਿੱਖਾਂ ਵਿਰੁੱਧ ਟਿੱਪਣੀਆਂ, ਗ੍ਰਿਫ਼ਤਾਰ ਕੀਤਾ ਜਾਵੇ: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 22 ਨਵੰਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੰਗਣਾ ਰਣੌਤ ਵੱਲੋਂ ਸਿੱਖਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਉਸ ਦੀ ਗ੍ਰਿਫ਼ਤਾਰੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਯੈੱਸ ਪੰਜਾਬ ਸਿਨਸਿਨਾਟੀ, ਨਵੰਬਰ 22, 2021: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੂਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਗੁਰਦੂਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਯੋ ਯੋ ਹਨੀ ਸਿੰਘ ਅਤੇ ਹਿਮੇਸ਼ ਰੇਸ਼ਮੀਆ ਇਨਗਰੂਵਜ਼ ਮਿਊਜ਼ਿਕ ਗਰੁੱਪ ਦੇ ਅਧਿਕਾਰਤ ਕਲਾਕਾਰ ਬਣੇ

ਯੈੱਸ ਪੰਜਾਬ ਚੰਡੀਗੜ੍ਹ, 25 ਨਵੰਬਰ, 2021: ਇੰਗਰੂਵਜ਼ ਮਿਊਜ਼ਿਕ ਗਰੁੱਪ, ਸੰਗੀਤ ਵੰਡ, ਮਾਰਕੀਟਿੰਗ ਅਤੇ ਤਕਨਾਲੋਜੀ ਵਿੱਚ ਇੱਕ ਵਿਸ਼ਵ ਆਗੂ, ਨੇ ਹਿਮੇਸ਼ ਰੇਸ਼ਮੀਆ ਅਤੇ ਯੋ ਯੋ ਹਨੀ ਸਿੰਘ ਨੂੰ ਆਪਣੇ ਅਧਿਕਾਰਤ ਕਲਾਕਾਰਾਂ ਵਜੋਂ ਸਾਈਨ ਕੀਤਾ ਹੈ। ਇਹ ਸੌਦੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫ਼ਿਲਮ ‘ਵਾਰਨਿੰਗ’ ਪੰਜਾਬੀ ਫ਼ਿਲਮ ਜਗਤ ਦਾ ਨਵਾਂ ਮੀਲ ਪੱਥਰ

ਯੈੱਸ ਪੰਜਾਬ ਚੰਡੀਗੜ੍ਹ, 21 ਨਵੰਬਰ, 2021 ਹਜੇ ਤਕ ਸਿਰਫ ਇੱਕ ਹੀ ਦਿਨ ਹੋਇਆ ਹੈ ਤੇ ਫਿਲਮ ਨੇ ਧੂਮਾਂ ਮਚਾਹੀਆਂ ਹੋਈਆਂ ਨੇ ਅਤੇ ਦਰਸ਼ਕ ਆਪਣੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਤੋਂ ਅਸਮਰੱਥ ਹੁੰਦੇ ਨਜ਼ਰ ਆ ਰਹੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਹੀ ਵੱਡੀ ਗੱਲ

ਕੋਟਕਪੂਰਾ, 19 ਨਵੰਬਰ, 2021 ( ਦੀਪਕ ਗਰਗ) ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਅਭਿਨੇਤਾ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ, ''ਕਿਸਾਨ ਆਪਣੇ ਖੇਤਾਂ 'ਚ ਵਾਪਸ ਆਉਣਗੇ, ਦੇਸ਼ ਦੇ ਖੇਤ ਫਿਰ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਵਾਰਨਿੰਗ’ 19 ਨਵੰਬਰ ਨੂੰ ਹੋਵੇਗੀ ਵੱਡੇ ਪਰਦੇ ’ਤੇ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਨਵੰਬਰ 17, 2021: ਗਿੱਪੀ ਗਰੇਵਾਲ ਦੀ ਝਲਕ ਸੁਰਖੀਆਂ ਬਟੋਰ ਰਹੀ ਹੈ ਕਿਉਂਕਿ ਵਾਰਨਿੰਗ ਨੇ ਪਹਿਲਾਂ ਹੀ ਦਰਸ਼ਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਫਿਲਮ 19 ਨਵੰਬਰ 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ...
- Advertisement -spot_img

ਸੋਸ਼ਲ ਮੀਡੀਆ

20,370FansLike
51,204FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼