- Advertisement -
ਅੱਜ-ਨਾਮਾ
ਪਾਰਲੀਮੈਂਟ ਵਿੱਚ ਥੋੜ੍ਹਾ ਜਿਹਾ ਕੰਮ ਹੁੰਦਾ,
ਨਾਅਰੇ ਲੱਗਣ ਜਾਂ ਪੈਂਦੀ ਪਈ ਖੱਪ ਬੇਲੀ।
ਆਪੋ ਵਿੱਚ ਉਹ ਲਾਉਂਦੇ ਨੇ ਦੋਸ਼ ਜਿਹੜੇ,
ਸੁਣਦਿਆਂ ਲੋਕਾਂ ਨੂੰ ਲੱਗ ਰਹੇ ਗੱਪ ਬੇਲੀ।
ਕਾਵਾਂ-ਰੌਲੀ ਬੱਸ ਪੈਂਦੜੀ ਦਿੱਸ ਰਹੀ ਆ,
ਲੈਂਦੇ ਈ ਅਕਲ ਦੀ ਗੱਲ ਸਭ ਨੱਪ ਬੇਲੀ।
ਪਤਾ ਲੱਗੇ ਨਹੀਂ ਰਹਿੰਦੀ ਹੈ ਮੱਦ ਕਿਹੜੀ,
ਰੱਫੜ ਵਿੱਚ ਗਈ ਕਿਹੜੀ ਸੀ ਟੱਪ ਬੇਲੀ।
ਗੁਤਾਵਾ ਗੱਲਾਂ ਦਾ ਰੁੱਝੇ ਪਏ ਕਰਨ ਸਾਰੇ,
ਝੂਠ-ਸੱਚ ਵਿੱਚ ਲੱਭੇ ਨਹੀਂ ਫਰਕ ਬੇਲੀ।
ਰਲ-ਮਿਲ ਲੀਡਰਾਂ ਕੀਤੜਾ ਸਾਰਿਆਂ ਨੇ,
ਲੋਕਤੰਤਰ ਦਾ ਬੇੜਾ ਜਿਹਾ ਗਰਕ ਬੇਲੀ।
-ਤੀਸ ਮਾਰ ਖਾਂ
ਮਾਰਚ 15, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -