Wednesday, September 18, 2024
spot_img
spot_img
spot_img

ਪਾਰਲੀਮੈਂਟ ਦਾ ਰਿੜ੍ਹ ਪਿਆ ਫੇਰ ਸੈਸ਼ਨ, ਸੁਣਦਾ ਉਹੋ ਪੁਰਾਣਾ ਪਿਆ ਰਾਗ ਮੀਆਂ

ਅੱਜ-ਨਾਮਾ

ਪਾਰਲੀਮੈਂਟ ਦਾ ਰਿੜ੍ਹ ਪਿਆ ਫੇਰ ਸੈਸ਼ਨ,
ਸੁਣਦਾ ਉਹੋ ਪੁਰਾਣਾ ਪਿਆ ਰਾਗ ਮੀਆਂ।

ਭਾਸ਼ਣ ਲੱਗਦੇ ਕਰਨ ਕਈ ਜਦੋਂ ਮੈਂਬਰ,
ਜਾਪਦੇ ਗੋਲਾ ਉਹ ਰਹੇ ਆ ਦਾਗ ਮੀਆਂ।

ਕੋਈ ਨਾ ਫਿਕਰ ਕਿ ਕਿਸੇ ਨੂੰ ਠੇਸ ਲੱਗੂ,
ਲੱਗਦਾ ਘੋੜੇ ਦੀ ਛੁੱਟ ਗਈ ਵਾਗ ਮੀਆਂ।

ਨੁਕਤਾਚੀਨੀ ਜੇ ਹੁੰਦੀ ਪਈ ਕੀ ਹੋਇਆ,
ਕਿਹੜਾ ਜਾਵਣਾ ਉੱਜੜ ਹੈ ਬਾਗ ਮੀਆਂ।

ਨਾ ਬੰਧੇਜ, ਨਹੀਂ ਜ਼ਾਬਤਾ ਕਿਤੇ ਦਿੱਸਦਾ,
ਫਰੀ ਸਟਾਈਲ ਸਭ ਚੱਲਦੀ ਖੇਡ ਮੀਆਂ।

ਗੱਲ ਕਹਿਣ-ਸਮਝਾਉਣ ਦੀ ਕੱਖ ਨਾਹੀਂ,
ਹੁੰਦਾ ਸਿਆਸਤ ਦਾ ਜਾਪਦਾ ਰੇਡ ਮੀਆਂ।

ਤੀਸ ਮਾਰ ਖਾਂ
30 ਜੁਲਾਈ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ