ਅੱਜ-ਨਾਮਾ
ਪਾਣੀ ਮੁੱਦੇ`ਤੇ ਗਿਆ ਅਜਲਾਸ ਕਰਿਆ,
ਚਰਚਾ ਪਾਣੀਆਂ ਦੀ ਭਰਵੀਂ ਹੋਈ ਬੇਲੀ।
ਆਪਣਾ ਪੱਖ ਫਿਰ ਸਾਰਿਆਂ ਪੇਸ਼ ਕੀਤਾ,
ਆਪਣੀ ਘਾਟ ਫਿਰ ਗਈ ਲੁਕੋਈ ਬੇਲੀ।
ਇਕੱਠੇ ਚੱਲਣ ਦੀ ਗੱਲ ਵੀ ਗਈ ਕੀਤੀ,
ਕਰ ਗਏ ਦੂਜੇ ਦੀ ਨਾਲ ਬਦਖੋਈ ਬੇਲੀ।
ਆਪਣੇ ਉੱਪਰ ਸੀ ਕਿਸੇ ਦੇ ਦਾਗ ਲੱਗਾ,
ਧੋਣਾ ਉਹਦਾ ਵੀ ਜਾਂਦੇ ਸਨ ਧੋਈ ਬੇਲੀ।
ਬਣੀ ਦਿੱਸੀ ਕੁੜੱਤਣ ਸੀ ਜਿਸ ਤਰ੍ਹਾਂ ਦੀ,
ਸੋਚਣੀ ਸਾਂਝੀ ਦੀ ਕੋਈ ਨਾ ਆਸ ਬੇਲੀ।
ਕਰ ਕੇ ਆਖਰ ਨੂੰ ਸਾਰਿਆਂ ਚਾਂਦਮਾਰੀ,
ਕਰ`ਤਾ ਮਤਾ ਇਕੱਠਾ ਬੱਸ ਪਾਸ ਬੇਲੀ।
-ਤੀਸ ਮਾਰ ਖਾਂ
6 ਮਈ, 2025