Thursday, November 26, 2020






ਪਾਕਿਸਤਾਨ ’ਚ 13 ਸਾਲਾ ਇਸਾਈ ਲੜਕੀ ਦੇ ਧਰਮ ਪ੍ਰੀਵਰਤਨ ਅਤੇ ਜਬਰੀ ਵਿਆਹ ਦਾ ਮਾਮਲਾ: ਸਿਰਸਾ ਨੇ ਕਿਹਾ ਇਮਰਾਨ ਖ਼ਾਨ ਦਖ਼ਲ ਦੇਣ

ਯੈੱਸ ਪੰਜਾਬ
ਨਵੀਂ ਦਿੱਲੀ, 22 ਅਕਤੂਬਰ, 2020 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ 13 ਸਾਲਾ ਇਸਾਈ ਲੜਕੀ ਆਰਜ਼ੂ ਮਸੀਹ ਨੂੰ ਕਰਾਚੀ ਸ਼ਹਿਰ ਵਿਚੋਂ ਅਗਵਾ ਕਰ ਕੇ, ਜਬਰੀ ਧਰਮ ਪਰਿਵਰਤਨ ਕਰ ਕੇ ਮੁਸਲਿਮ ਆਦਮੀ ਨਾਲ ਨਿਕਾਹ ਕਰਵਾਉਣ ਦੇ ਮਾਮਲੇ ਵਿਚ ਦਖਲ ਦੇਣ ਅਤੇ ਇਨਸਾਫ ਕਰਨ ਦੀ ਅਪੀਲ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ 13 ਸਾਲਾ ਆਰਜ਼ੂ ਮਸੀਹ ਨੂੰ ਉਸ ਵੇਲੇ ਉਸਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਜਦੋਂ ਉਹ ਹੋਰ ਬੱਚਿਆਂ ਨਾਲ ਖੇਡ ਰਹੀ ਸੀ। ਉਸਦੇ 44 ਸਾਲਾ ਅਗਵਾਕਾਰ ਮੁਸਲਿਮ ਆਦਮੀ ਨੇ ਉਸਨੂੰ ਜਬਰੀ ਇਸਲਾਮ ਧਾਰਨ ਕਰਵਾਇਆ ਤੇ ਨਿਕਾਹ ਕਰ ਲਿਆ।

ਉਸਦੇ ਮਾਪਿਆਂ ਨੇ ਪੁਲਿਸ ਥਾਣੇ ਵਿਚ ਤੁਰੰਤ ਸ਼ਿਕਾਇਤ ਵੀ ਦਰਜ ਕਰਵਾਈ ਪਰ ਤਿੰਨ ਦਿਨ ਬਾਅਦ ਪੁਲਿਸ ਨੇ ਮਾਪਿਆਂ ਨੂੰ ਥਾਣੇ ਸੱਦ ਕੇ ਉਸਦੇ ਧਰਮ ਬਦਲਣ ਤੇ ਵਿਆਹ ਕਰਵਾਉਣ ਦੇ ਸਰਟੀਫਿਕੇਟ ਸੌਂਪ ਦਿੱਤੇ ਜਿਹਨਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਹ 18 ਸਾਲਾਂ ਦੀ ਹੈ ਤੇ ਮਰਜ਼ੀ ਨਾਲ ਧਰਮ ਪਰਿਵਰਤਨ ਤੇ ਵਿਆਹ ਕੀਤਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਅਣਮਨੁੱਖੀ ਵਿਵਹਾਰ ਹੋ ਰਿਹਾ ਹੈ। ਘੱਟ ਗਿਣਤੀਆਂ ਦੀਆਂ ਨਾਬਾਲਗ ਲੜਕੀਆਂ ਨੂੰ ਅਗਵਾ ਕਰ, ਧਰਮ ਪਰਿਵਰਤਨ ਕਰਕੇ ਮੁਸਲਿਮ ਆਦਮੀ ਨਾਲ ਨਿਕਾਹ ਕਰਵਾਉਣ ਦੀ ਫੈਕਟਰੀ ਬੇਰੋਕ ਚਲ ਰਹੀ ਹੈ।

ਹਰ ਸਾਲ 1000 ਤੋਂ ਵੱਧ ਸਿੱਖ, ਹਿੰਦੂ ਤੇ ਇਸਾਈ ਨਾਲਾਬਾਗ ਲੜਕੀਆਂ ਨੂੰ ਇਸ ਤਰੀਕੇ ਅਗਵਾ ਕਰ, ਧਰਮ ਪਰਿਵਰਤਨ ਕਰ ਵਿਆਹ ਦਿੱਤਾ ਜਾਂਦਾ ਹੈ। ਪਾਕਿਸਤਾਨ ਵਿਚ ਕੌਮੀ ਤੇ ਸੂਬਾਈ ਸਰਕਾਰਾਂ ਮਨੁੱਖਤਾ ਖਿਲਾਫ ਇਸ ਅਪਰਾਧ ਦੀਆਂ ਮੂਕ ਦਰਸ਼ਨ ਬਣੀਆਂ ਹੋਈਆਂ ਹਨ।

ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਹੀ ਭਾਵਨਾ ਵਿਖਾਉਣ ਤੇ ਅਜਿਹੇ ਅਪਰਾਧੀਆਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਜੋ ਦੇਸ਼ ਵਿਚ ਘੱਟ ਗਿਣਤੀਆਂ ਨੂੰ ਤਬਾਹ ਕਰ ਰਹੇ ਹਨ।

ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਹਰ ਕੋਈ ਇਸ ਅਪਰਾਧ ਬਾਰੇ ਜਾਣਦਾ ਹੈ ਤੇ ਇਹ ਵੀ ਜਾਣਦਾ ਹੈ ਕਿ ਦੇਸ਼ ਦੇ ਸਾਸ਼ਕ ਇਸ ਗੁਨਾਹ ਵਿਚ ਰਲੇ ਹੋਏ ਹਨ, ਇਸੇ ਲਈ ਇਹ ਅਪਰਾਧ ਰੋਜ਼ਾਨਾ ਹੋ ਰਹੇ ਹਨ ਅਤੇ ਅਪਰਾਧੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।


Click here to Like us on Facebook


 

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ ਮੁਕੰਮਲ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2020 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ...

Sikh ਸੰਘਰਸ਼ ਨਾਲ ਸਬੰਧਤ ਬੰਦੀ ਸਿੰਘ Daya Singh Lahoria ਨੂੰ Longowal ਨੇ ਕੀਤਾ ਸਨਮਾਨਿਤ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2020 - ਪਿਛਲੇ ਲੰਮੇ ਅਰਸੇ ਤੋਂ ਭਾਰਤ ਦੀਆਂ ਜ਼ੇਲ੍ਹਾਂ ’ਚ ਨਜ਼ਰਬੰਦ ਚੱਲੇ ਆ ਰਹੇ ਭਾਈ ਦਿਆ ਸਿੰਘ ਲਾਹੌਰੀਆ ਨੇ ਅੱਜ ਆਪਣੇ...

Maharaja Ranjit Singh ਲੰਗਰ ਹਾਲ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ

ਯੈੱਸ ਪੰਜਾਬ ਨਵੀਂ ਦਿੱਲੀ, 22 ਨਵੰਬਰ, 2020: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਬਣਾਇਆ ਗਿਆ ਲੰਗਰ ਹਾਲ ਸੰਗਤਾਂ ਨੂੰ ਸੁਪੁਰਦ ਕੀਤਾ ਗਿਆ। ਇਸ ਮੌਕੇ 'ਤੇ...

ਤੀਜਾ ਬਾਲਾ ਪ੍ਰੀਤਮ ਦਵਾਖਾਨਾ Paschim Puri ਵਿਖੇ ਖੋਲ੍ਹਿਆ ਜਾਵੇਗਾ: Sirsa

ਯੈੱਸ ਪੰਜਾਬ ਨਵੀਂ ਦਿੱਲੀ, 21 ਨਵੰਬਰ, 2020 - ਸੰਗਤ ਤੱਕ ਬਿਨਾ ਕਿਸੇ ਸੁਆਰਥ ਦੇ ਸੇਵਾਵਾਂ ਪਹੁੰਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਅੱਗੇ ਰਹਿੰਦੀ ਹੈ।...

Giani Harpreet Singh ਪੰਥ ਪ੍ਰਸਤ ਜਥੇਬੰਦੀਆਂ ਨੂੰ ਕੌਮੀ ਗਲਵੱਕੜੀ ਵਿੱਚ ਲੈਣ ’ਚ ਅਸਫ਼ਲ ਰਹੇ:...

ਯੈੱਸ ਪੰਜਾਬ ਅੰਮ੍ਰਿਤਸਰ, 20 ਨਵੰਬਰ, 2020 - ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਕਮੇਟੀ...

ਪਾਵਨ ਸਰੂਪ ਅਟੈਚੀ ’ਚ ਬੰਦ ਕਰਕੇ ਪੂਨੇ ਲਿਜਾਣ ਦੀ ਕੋਸ਼ਿਸ਼ ਦੀ Longowal ਵੱਲੋਂ ਨਿਖੇਧੀ

ਯੈੱਸ ਪੰਜਾਬ ਅੰਮ੍ਰਿਤਸਰ, 19 ਨਵੰਬਰ, 2020 - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੱਖ ਮਰਯਾਦਾ ਦੇ ਉਲਟ ਅਟੈਚੀ ਵਿਚ ਬੰਦ ਕਰਕੇ ਹਵਾਈ ਜਹਾਜ਼ ਰਾਹੀਂ...

ਮਨੋਰੰਜਨ

Comedian Bharti Singh ਦੇ ਘਰ ਛਾਪੇਮਾਰੀ: Drugs ਮਾਮਲੇ ’ਚ NCB ਨੇ ਕੀਤੀ ‘Raid’

ਯੈੱਸ ਪੰਜਾਬ ਮੁੰਬਈ, 21 ਨਵੰਬਰ, 2020: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਹਸਤੀਆਂ ਦੇ ‘ਡਰੱਗਜ਼ ਕੁੱਨੈਕਸ਼ਨਜ਼’ ਦੀ ਜਾਂਚ ਵਿੱਚ ਜੁੜੀ ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਉਰੋ (ਐਨ.ਸੀ.ਬੀ.) ਵੱਲੋਂ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ...

Akshay Kumar ਨੇ Youtuber ’ਤੇ ਠੋਕਿਆ 500 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ

ਯੈੱਸ ਪੰਜਾਬ ਮੁੰਬਈ 19 ਨਵੰਬਰ, 2020: ਬਾਲੀਵੁੱਡ ਸੁਪਰਸਟਰਾ ਅਕਸ਼ੇ ਕੁਮਾਰ ਨੇ ਇਕ ਯੂਟਿਊਬਰ ’ਤੇ 500 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ ਠੋਕਿਆ ਹੈ।ਇਹ ਦਾਅਵਾ ਉਨ੍ਹਾਂ ਬਾਰੇ ਨਿਰਅਧਾਰ ‘ਫ਼ੇਕ ਨਿਊਜ਼’ ਚਲਾਉਣ ਦੇ ਸੰਬੰਧ ਵਿੱਚ ਕੀਤਾ ਗਿਆ ਹੈ।...

IPS ਅਧਿਕਾਰੀ Mohita Sharma KBC 12 ਦੀ ਦੂਜੀ ਕਰੋੜਪਤੀ ਬਣੀ

ਯੈੱਸ ਪੰਜਾਬ ਮੁੰਬਈ, 15 ਨਵੰਬਰ, 2020: ਆਈ.ਪੀ.ਐਸ. ਅਧਿਕਾਰੀ ਮੋਹਿਤਾ ਸ਼ਰਮਾ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 12 ਦੀ ਦੂਸਰੀ ਕਰੋੜਪਤੀ ਬਣ ਗਈ ਹੈ। ਸੁਪਰਸਟਾਰ ਅਮਿਤਾਭ ਬੱਚਨ ਵੱਲੋਂ ਪੇਸ਼ ਕੀਤੇ ਜਾਂਦੇ ਇਸ ‘ਕੁਇਜ਼ ਸ਼ੋਅ’ ਦੇ ਤਾਜ਼ਾ ਸੀਜ਼ਨ ਵਿੱਚ ਕਰੋੜਪਤੀ ਬਣਨ...

ਨਿੰਜਾ ਦਾ ਨਵਾਂ ਗ਼ੀਤ ‘ਧੋਖ਼ਾ’ 18 ਨਵੰਬਰ ਨੂੰ ਹੋਵੇਗਾ ਰਿਲੀਜ਼, ਪੋਸਟਰ ਸਾਂਝਾ ਕੀਤਾ

ਯੈੱਸ ਪੰਜਾਬ ਨਵੰਬਰ 15, 2020: ਪੰਜਾਬੀ ਗਾਇਕ ਨਿੰਜਾ ਦਾ ਨਵਾਂ ਗ਼ੀਤ ‘ਧੋਖ਼ਾ’ 18 ਨਵੰਬਰ ਨੂੰ ਰਿਲੀਜ਼ ਹੋਵੇਗਾ। ਇਹ ਜਾਣਕਾਰੀ ਖ਼ੁਦ ਨਿੰਜਾ ਨੇ ਸਾਂਝੀ ਕਰਦਿਆਂ ਗ਼ੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਪੋਸਟਰ ਵਿੱਚ ਨਿੰਜਾ ਖ਼ੁਦ ਸਮਰਿਤੀ ਭਾਟੀਆ ਨਾਲ...

‘ਤਾਰੇ ਵਾਲਾ ਮੁੰਡਾ’ ਆਤਿਸ਼ ਦਰਸ਼ਕਾਂ ਲਈ ਲੈਕੇ ਆਏ ਰੋਮਾਂਟਿਕ ਬੀਟ ਨੰਬਰ ‘ਡੈਮ ਸੀਰੀਅਸ’

ਯੈੱਸ ਪੰਜਾਬ ਚੰਡੀਗੜ੍ਹ, 7 ਨਵੰਬਰ, 2020 - ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ, ਸਾਡੀ ਸੰਗੀਤ ਇੰਡਸਟਰੀ ਦਾ ਰੋਮਾਂਟਿਕ ਲੜਕਾ...
- Advertisement -

ਸੋਸ਼ਲ ਮੀਡੀਆ

20,443FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਚੜ੍ਹਿਆ ਆਉਂਦਾ ਕੋਰੋਨਾ ਹੈ ਫੇਰ ਡਾਢਾ, ਪੈਂਦੀ ਅਜੇ ਨਹੀਂ ਜਾਪ ਰਹੀ ਠੱਲ੍ਹ ਬੇਲੀ

ਅੱਜ-ਨਾਮਾ ਚੜ੍ਹਿਆ ਆਉਂਦਾ ਕੋਰੋਨਾ ਹੈ ਫੇਰ ਡਾਢਾ, ਪੈਂਦੀ ਅਜੇ ਨਹੀਂ ਜਾਪ ਰਹੀ ਠੱਲ੍ਹ ਬੇਲੀ। ਦਿੱਲੀ ਵਿੱਚ ਆ ਪਿਆ ਕੁਹਰਾਮ ਸੁਣਦਾ, ਪੈ ਗਈ ਚਿੰਤਾ ਗੁਜਰਾਤ ਦੇ ਵੱਲ ਬੇਲੀ। ਮੱਧ ਪ੍ਰਦੇਸ਼...

ਕੀਤੀ ਕੈਪਟਨ ਨੇ ਬੈਠਕ ਕਿਰਸਾਨ ਮੰਨੇ, ਗੱਡੀ ਲਾਈਨ`ਤੇ ਪਊ ਫਿਰ ਚੱਲ ਮੀਆਂ

ਅੱਜ-ਨਾਮਾ ਕੀਤੀ ਕੈਪਟਨ ਨੇ ਬੈਠਕ ਕਿਰਸਾਨ ਮੰਨੇ, ਗੱਡੀ ਲਾਈਨ`ਤੇ ਪਊ ਫਿਰ ਚੱਲ ਮੀਆਂ। ਕੈਪਟਨ ਕਹਿੰਦਾ ਮੈਂ ਮੋਦੀ ਦੇ ਕੋਲ ਜਾਊਂ, ਖੋਲ੍ਹ ਕੇ ਕਰੂੰਗਾ ਉਹਦੇ ਨਾਲ ਗੱਲ ਮੀਆਂ। ਮੁੜ-ਮੁੜ ਜਾਵਣਾ...

ਡਾਢਾ ਦਿੱਲੀ ਦਾ ਸ਼ਹਿਰ ਹੈ ਫੇਰ ਫਸਿਆ, ਆਈ ਮੁੜ ਕੇ ਕੋਰੋਨਾ ਦੀ ਲਹਿਰ ਮੀਆਂ

ਅੱਜ-ਨਾਮਾ ਡਾਢਾ ਦਿੱਲੀ ਦਾ ਸ਼ਹਿਰ ਹੈ ਫੇਰ ਫਸਿਆ, ਆਈ ਮੁੜ ਕੇ ਕੋਰੋਨਾ ਦੀ ਲਹਿਰ ਮੀਆਂ। ਵਧ ਗਏ ਕੇਸ ਤੇ ਮੌਤਾਂ ਦੀ ਲਾਈਨ ਲੱਗੀ, ਆਖਣ ਲੋਕ ਫਿਰ ਮੱਚਿਆ ਕਹਿਰ...

ਆਈ ਖਬਰ ਕਿ ਹੋਣੀ ਹੈ ਫੇਰ ਮੀਟਿੰਗ, ਕੇਂਦਰ ਵੱਲੋਂ ਫਿਰ ਸੱਦਿਆ ਜਾਊ ਬੇਲੀ

ਅੱਜ-ਨਾਮਾ ਆਈ ਖਬਰ ਕਿ ਹੋਣੀ ਹੈ ਫੇਰ ਮੀਟਿੰਗ, ਕੇਂਦਰ ਵੱਲੋਂ ਫਿਰ ਸੱਦਿਆ ਜਾਊ ਬੇਲੀ। ਅੰਦਰ-ਅੰਦਰ ਵਿਚਾਰ ਕੁਝ ਹੋਈ ਜਾਂਦੀ, ਸਰਕਾਰ ਨਵੀਂ ਤਜਵੀਜ਼ ਲਿਆਊ ਬੇਲੀ। ਏਧਰੋਂ ਟੀਮ ਕਿਸਾਨਾਂ ਦੀ ਪਹੁੰਚ...

ਖਿੜਿਆ ਜਾਪੇ ਨਿਤੀਸ਼ ਕੁਮਾਰ ਮਿੱਤਰ, ਕੁਰਸੀ ਅਜੇ ਵੀ ਕੋਲ ਆ ਰਹੀ ਮਿੱਤਰ

ਅੱਜ-ਨਾਮਾ ਖਿੜਿਆ ਜਾਪੇ ਨਿਤੀਸ਼ ਕੁਮਾਰ ਮਿੱਤਰ, ਕੁਰਸੀ ਅਜੇ ਵੀ ਕੋਲ ਆ ਰਹੀ ਮਿੱਤਰ। ਸੀਟਾਂ ਘੱਟ ਹਨ ਅੱਗੇ ਤੋਂ ਬਹੁਤ ਬੇਸ਼ੱਕ, ਭਾਜਪਾ ਲੀਹ ਤੋਂ ਅਜੇ ਨਾ ਲਹੀ ਮਿੱਤਰ। ਮੰਤਰੀ ਥੋੜ੍ਹੇ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਸਿੱਖ ਕੌਮ ਅਤੇ ਸ਼੍ਰੋਮਣੀ ਕਮੇਟੀ ਦੇ ਉੱਜਵਲ ਭਵਿੱਖ ਲਈ ਭਾਈ ਲੌਂਗੋਵਾਲ ਦੇ ਹੱਥਾਂ ਨੂੰ ਹੋਰ ਮਜ਼ਬੂਤੀ ਦੇਣ ਦੀ ਲੋੜ: ਪ੍ਰੋ: ਸਰਚਾਂਦ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ 27 ਨਵੰਬਰ ਨੂੰ ਹੋਣ ਜਾ ਰਹੀ ਹੈ। ਤਿੰਨ ਵਰ੍ਹੇ ਪਹਿਲਾਂ 29 ਨਵੰਬਰ 2017...

ਜੇ ਹੱਥ ਫੜਾਓਗੇ ਤਾਂ ਕਾਫ਼ਲੇ ਵਹੀਰਾਂ ਬਣਾ ਦਿਆਂਗਾ-ਕਿਸਾਨ ਸੰਘਰਸ਼ ਦੀਆਂ ਪੈੜਾਂ – ਅਮਰਜੀਤ ਟਾਂਡਾ

ਮੈਨੂੰ ਟਹਿਣੀਆਂ ਦਿਉ ਹਜ਼ਾਰਾਂ ਰੁੱਖ ਗਿਣਾ ਦਿਆਂਗਾ ਜੇ ਹੱਥ ਫੜਾਓਗੇ ਤਾਂ ਕਾਫ਼ਲੇ ਵਹੀਰਾਂ ਬਣਾ ਦਿਆਂਗਾ-ਅਮਰਜੀਤ ਟਾਂਡਾਖੇਤੀ ਕਾਨੂੰਨ ਖੇਤੀ ਕਾਨੂੰਨਾਂ ਵਿਰੁੱਧ ਖੇਤਾਂ ਨੂੰ ਕਾਰਪੋਰੇਟ ਫਾਰਮਾਂ ਦਾ ਰੂਪ...

ਰਮੇਸ਼ ਪੋਖਰਿਆਲ ਤੋਂ ਨਿਰਭਏ, ਨਿਡਰ ਅਤੇ ਨਿਸ਼ੰਕ ਤੱਕ ਦਾ ਸਫ਼ਰ: ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ

ਲੇਖਣੀ, ਕਵਿਤਾ ਅਤੇ ਹੋਰ ਸਾਹਿਤਕ ਕਾਰਜਾਂ ਲਈ ਦੇਸ਼ ਦੇ ਸਿੱਖਿਆ ਮੰਤਰੀ ਮਾਣਯੋਗ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਤੇ ਮਿਲੇ...

ਅਰਸ਼ ਨੂੰ ਛੋਹਣ ਵਾਲੀ ਸ਼ਖਸੀਅਤ ਚਰਨਜੀਤ ਸਿੰਘ ਚੰਨੀ – ਡਾ: ਅਮਰਜੀਤ ਟਾਂਡਾ

ਓਹਦੇ ਲਈ ਅਰਸ਼ ਉੱਚਾ ਨਹੀਂ ਹੈ ਤੇ ਨਾ ਹੀ ਸਮੁੰਦਰ ਡੂੰਘਾ। ਉਹਦੀ ਉਡਾਨ ਅਸਮਾਨੀ ਤਾਰਿਆਂ ਵਰਗੀ ਹੈ ਤੇ ਪਿਆਸ ਬੁਝਾਣ ਲਈ ਸਾਗਰ ਵੀ ਛੋਟਾ।...

ਸਿੱਖ ਇਤਿਹਾਸ ਅੰਦਰ ਬੰਦੀ ਛੋੜ ਦਿਵਸ – ਗੋਬਿੰਦ ਸਿੰਘ ਲੌਂਗੋਵਾਲ – 14 ਨਵੰਬਰ 2020 ਲਈ ਵਿਸ਼ੇਸ਼

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ...
error: Content is protected !!