Sunday, June 26, 2022

ਵਾਹਿਗੁਰੂ

spot_imgਪਰਸੋਂ ਵਰਗਾ ਦਿਨ ਉਡੀਕਾਂਗਾ ਫੇਰ: ਗੁਰਭਜਨ ਗਿੱਲ

ਪਰਸੋਂ ਮੇਰੇ ਸੱਜਣ ਪਿਆਰੇ ਕੁਲਦੀਪ ਸਿੰਘ ਧਾਲੀਵਾਲ ਦਾ ਫੋਨ ਆਇਆ ਜਗਦੇਵ ਕਲਾਂ ਤੋਂ। ਕਹਿਣ ਲੱਗਾ ਸ਼ਾਮ ਵਿਹਲੀ ਰੱਖਿਓ, ਦੋਵੇਂ ਭਰਾ ਬੈਠਾਂਗੇ, ਰੱਜ ਕੇ ਗੱਲਾਂ ਕਰਾਂਗੇ ਨਵੀਆਂ ਪੁਰਾਣੀਆਂ। ਕਹਿਣ ਲੱਗਾ ਸਵੇਰੇ ਪਿੰਡੋਂ ਸਿੱਧਾ ਘੜੂੰਏਂ ਜਾਵਾਂਗਾ। ਆਪਣਾ ਲਾਲੀ ਧਨੋਆ ਅਮਰੀਕਾ ਤੋਂ ਆਇਆ। ਬਾਪੂ ਜੀ ਦੇ ਪਹਿਲੇ ਵਰ੍ਹੀਣੇ ਦਾ ਭੋਗ ਪਾਉਣ। ਉਥੋਂ ਪਾਇਲ ਆਵਾਂਗਾ ਹਰਪਿੰਦਰ ਗਿੱਲ ਦੇ ਪਿੰਡ ਜੰਡਾਲੀ ਜਾਣ ਲਈ। ਫੇਰ ਮੈ ਗੁੱਜਰਵਾਲ ਜਾਣੈਂ। ਪਰਦੇਸ ਵੱਸਦੇ ਵੀਰਾਂ ਨੇ ਪਿੰਡ ਦੀ ਡਿਸਪੈਂਸਰੀ ਨੂੰ ਨਵਿਆਉਣ ਦਾ ਬੀੜਾ ਚੁੱਕਿਆ ਹੈ।

ਹੁਣ ਉਹ ਪੰਜਾਬ ਦੀ ਭਗਵੰਤ ਮਾਨ ਕੈਬਨਿਟ ਦਾ ਵੱਡਾ ਵਜ਼ੀਰ ਹੈ। ਪੇਂਡੂ ਵਿਕਾਸ, ਪੰਚਾਇਤਾਂ, ਪਸ਼ੂ ਪਾਲਣ ਤੇ ਪਰਦੇਸੀ ਮਾਮਲੇ ਵਿਭਾਗ ਉਸ ਕੋਲ ਨੇ।

ਮੈਂ ਦੁਪਹਿਰੇ ਹੀ ਉਡੀਕਣ ਬਹਿ ਗਿਆ। ਕੁਲਦੀਪ ਨੂੰ ਉਡੀਕਦਿਆਂ ਬਹੁਤ ਕੁਝ ਚੇਤੇ ਆਇਆ। ਸੀਸ ਤਲੀ ਤੇ ਧਰਨ ਤੋਂ ਲੈ ਕੇ ਵੱਡੇ ਵੀਰ ਤੇ ਹੋਰ ਸੱਜਣਾਂ ਦੇ ਕਤਲ ਉਪਰੰਤ ਪਿੰਡ ਦੀ ਸਰਪੰਚੀ,ਪੰਜਾਬ ਸਟੂਡੈਂਟਸ ਯੂਨੀਅਨ ਤੋਂ ਤੁਰ ਕੇ ਸ ਸ ਬੋਰਡ ਦੀ ਮੈਂਬਰੀ, ਪਰਿਵਾਰ ਸਮੇਤ ਪਰਦੇਸ ਗਮਨ, ਉਥੇ ਗਦਰ ਮੈਮੋਰੀਅਲ ਫਾਉਂਡੇਸ਼ਨ ਸੈਕਰਾਮੈਂਟੋ ਚ ਕੰਮ ਕਾਰ,ਇੰਡੋ ਯੂ ਐੱਸ ਡਾਇਲਾਗ ਮੈਗਜ਼ੀਨ ਦਾ ਡਾਃ ਆਤਮਜੀਤ ਨਾਲ ਰਲ਼ ਕੇ ਸੰਪਾਦਨ।

ਸੰਸਾਰ ਦੇ ਨਾਲ ਨਾਲ ਪਰਿਵਾਰ ਦੇ ਫ਼ਿਕਰ ਨਾਲੋ ਨਾਲ ਤੁਰੇ। ਚੰਗੀ ਗੱਲ ਇਹ ਕਿ ਇਨਕਲਾਬੀ ਸੋਚ ਵਾਲੀ ਜੀਵਨ ਸਾਥਣ ਜਗਦੀਸ਼ ਕੌਰ ਨੇ ਕਾਮਯਾਬ ਫੁੱਲਬੈਕ ਵਾਂਗ ਖੇਡ ਕੇ ਸਾਡੇ ਨਿੱਕੇ ਵੀਰ ਨੂੰ ਡੋਲਣ ਨਾ ਦਿੱਤਾ। ਪੁੱਤਰਾਂ ਨੇ ਵੀ ਜ਼ੁੰਮੇਵਾਰੀਆਂ ਸਾਂਭ ਲਈਆਂ।

ਪਰਤ ਆਇਆ ਵਤਨ ਨੂੰ, ਇਹ ਕਹਿ ਕੇ ਕਿ ਪੰਜਾਬ ਬੁਲਾਉਂਦੈ। ਮੈਂ ਉਸ ਦੇ ਪਰਤਣ ਦੇ ਹੱਕ ਵਿੱਚ ਨਹੀਂ ਸਾਂ ਪਰ ਵਹਿਣ ਪਏ ਦਰਿਆ ਨਹੀਂ ਮੁੜਦੇ।

ਆ ਗਿਆ ਪਰ ਹੁਣ ਪੰਜਾਬ ਬਦਲ ਚੁਕਾ ਸੀ। ਸਿਆਸਤ ਪਹਿਲਾਂ ਨਾਲੋਂ ਸ਼ਾਤਰ, ਸ਼ੈਤਾਨ ਤੇ ਬੇਈਮਾਨ ਹੋ ਚੁਕੀ ਸੀ। ਉਹ ਕੁਝ ਕੁਝ ਉਦਾਸ ਹੋਇਆ ਪਰ ਉਦਾਸੀਨ ਨਹੀਂ।

ਉਸ ਆਪਣੇ ਪੰਡ ਵਾਲੇ ਹਾਸ਼ਮ ਸ਼ਾਹ ਦੇ ਬੋਲ ਚੇਤੇ ਕੀਤੇ
ਹਾਸ਼ਮ ਫ਼ਤਹਿ ਨਸੀਬ ਤਿਨਾਂ ਨੂੰ,
ਜਿੰਨ੍ਹਾਂ ਹਿੰਮਤ ਯਾਰ ਬਣਾਈ।

ਉਸ ਪੁਰਾਣੇ ਸੁਪਨੇ ਪੁਰਾਣੇ ਲੀੜਿਆਂ ਵਾਂਗ ਉਤਾਰ ਆਮ ਆਦਮੀ ਪਾਰਟੀ ਦਾ ਵਰਕਰ ਬਣ ਗਿਆ। ਉਸ ਦਾ ਸਨੇਹੀ ਨਿੱਕਾ ਵੀਰ ਭਗਵੰਤ ਮਾਨ ਤਾਂ ਚਿਰੋਕਣਾ ਸਾਥ ਮੰਗਦਾ ਸੀ। ਪਰਦੇਸੀਂ ਵੱਸਦਿਆਂ ਉਹ ਆਪਣੇ ਸੱਜਣਾਂ ਸਮੇਤ ਨਵੇਂ ਸੁਪਨਿਆਂ ਦਾ ਪੱਕਾ ਵੋਟਰ ਸੀ। ਫ਼ਿਜ਼ਾ ਬਦਲਣ ਦੇ ਰਾਹ ਤੁਰਿਆ।

ਪਾਰਟੀ ਨੇ ਉਸ ਨੂੰ ਮਾਝਾ ਖੇਤਰ ਸੰਭਾਲਿਆ ਤਾਂ ਮੈਨੂੰ ਡਰ ਸਿ ਉਹ ਕੱਲਰ ਚ ਕੰਵਲ ਕਿਵੇਂ ਉਗਾਵੇਗਾ?

ਪਰ ਉਸ ਦੀ ਜਥੇਬੰਦਕ ਸੂਝ ਤੇ ਲੀਡਰ ਸ਼ਿਪ ਦੇ ਵਿਸ਼ਵਾਸ ਨੇ ਉਸੇ ਮਾਝੇ ਚ ਵੱਡੀ ਜਿੱਤ ਦਿਵਾਈ। ਅਜਨਾਲਾ ਤੋਂ ਉਸ ਜਿੱਤ ਹਾਸਲ ਕੀਤੀ। ਉਸ ਨੂੰ ਕੈਬਨਿਟ ਚ ਥਾਂ ਮਿਲੀ ਤਾਂ ਉਸ ਦਿਨ ਮੈਂ ਲਾਹੌਰ ਵਿੱਚ ਸਾਂ। ਅਸਾਂ ਹੋਟਲ ਚ ਹਲਵਾ ਬਣਵਾ ਕੇ ਖਾਧਾ, ਵੰਡਿਆ। ਬਾਬਾ ਨਜਮੀ ਬਹੁਤ ਪ੍ਰਸੰਨ ਸੀ, ਏਸ ਕਰਕੇ ਕਿ ਭਗਵੰਤ ਮਾਨ ਉਸ ਦਾ ਕਦਰਦਾਨ ਹੈ ਤੇ ਕੁਲਦੀਪ ਸਿੰਘ ਧਾਲੀਵਾਲ ਗਿਰਾਈਂ। ਕਹਿਣ ਲੱਗਾ, ਸੰਨ ਸੰਤਾਲੀ ਵੇਲੇ ਮੈਂ ਹੋਣ ਵਾਲਾ ਸੀ ਜਦ ਰੌਲ਼ੇ ਪਏ ਤੇ ਮੇਰੇ ਵੱਡਿਆਂ ਨੂੰ ਜਗਦੇਵ ਕਲਾਂ ਛੱਡਣਾ ਪਿਆ। ਉਸ ਵੀਡੀਉ ਸੰਦੇਸ਼ ਰੀਕਾਰਡ ਕਰਕੇ ਮੈਨੂੰ ਕਿਹਾ, ਹੁਣੇ ਭੇਜ ਦਿਉ।

ਮੈਂ ਭਗਵੰਤ ਮਾਨ ਤੇ ਕੁਲਦੀਪ ਨੂੰ ਭੇਜ ਦਿੱਤਾ। ਕੁਲਦੀਪ ਦਾ ਚਾਅ ਲੈਣ ਵਾਲੇ ਵਿਸ਼ਵ ਭਰ ਵਿੱਚ ਖਿੱਲਰੇ ਹਨ।

ਉਡੀਕਦਿਆਂ ਫ਼ੋਨ ਦੀ ਟੱਲੀ ਖੜਕੀ। ਦੂਸਰੇ ਪਾਸੇ ਰਾਜ ਤਿਵਾੜੀ ਸੀ ਪਟਿਆਲਿਉਂ।

ਬੋਲਿਆ! ਭਾਜੀ ਮੈਂ ਲੁਧਿਆਣੇ ਆ ਰਿਹਾਂ ਕੁਲਦੀਪ ਵੀਰ ਨੂੰ ਮਿਲਣ। ਕੁਝ ਪਲ ਇਕੱਠੇ ਰਹਾਂਗੇ। ਫਿਰ ਮੈਂ ਪਰਤ ਜਾਵਾਂਗਾ।

ਮੇਰੀ ਯਾਦਾਂ ਦੀ ਫਿਰਕੀ ਘੁੰਮੀ ਜਾ ਰਹੀ ਸੀ। 2004 ਚ ਬੇ ਏਰੀਆ ਚ ਯੂਨੀਅਨ ਸਿਟੀ(ਅਮਰੀਕਾ) ਚ ਮਿਲਣਾ, ਕੁਲਦੀਪ ਔਜਲਾ ਤੇ ਇੰਦਰਜੀਤ ਝੱਜ ਦੀ ਹਿੰਮਤ ਸਦਕਾ। ਸੰਗੀਤਕਾਰ ਸਰਦੂਲ ਕਵਾਤਮਾ, ਆਸ਼ਾ ਸ਼ਰਮਾ, ਡਾਃ ਗੁਰੂਮੇਲ ਤੇ ਕਿੰਨੇ ਹੋਰ ਸਨੇਹੀ ਮਿਲੇ ਏਥੇ।

ਫਿਰ ਸੈਕਰਾਮੈਂਟੋ ਗਦਰ ਮੈਮੋਰੀਅਲ ਫਾਉਂਡੇਸ਼ਨ ਦੇ ਸੈਮੀਨਾਰਾਂ ਚ ਕੁਲਦੀਪ ਦੇ ਬੁਲਾਵੇ। ਕਦੇ ਮੈਂ ਤੇ ਡਾਃ ਸੁਤਿੰਦਰ ਸਿੰਘ ਨੂਰ ਜਾ ਰਹੇ ਹਾਂ, ਕਦੇ ਡਾਃ ਜਸਪਾਲ ਸਿੰਘ ਤੇ ਡਾਃ ਕੁਲਦੀਪ ਨੱਈਅਰ, ਡਾਃ ਸੁੱਚਾ ਸਿੰਘ ਗਿੱਲ, ਆਤਮਜੀਤ , ਤੇਜਵੰਤ ਗਿੱਲ ਤੇ ਡਾਃ ਗੁਰਦੇਵ ਸਿੰਘ ਖ਼ੁਸ਼। ਘਰ ਵਿੱਚ ਖੁੱਲ੍ਹਾ ਲੰਗਰ, ਜਗਦੀਸ਼ ਤੇ ਬੇਟੀ ਪੂਨਮ ਦੇ ਪੱਕੇ ਪਰੌਂਠੇ। ਕਿੰਨਾ ਕੁਝ ਚੇਤੇ ਚੋਂ ਲੰਘਿਆ। ਪੁੱਤਰ ਲਾਡੀ ਤੇ ਖ਼ੁਸ਼ ਦਾ ਸੰਘਰਸ਼ ਕਾਮਯਾਬੀਆਂ ਸਮੇਤ। ਉਥੇ ਰਹਿੰਦੇ ਮਿੱਤਰ ਹੁਸਨ ਲੜੋਆ ਦੀਆਂ ਸੱਚੀਆਂ ਕੌੜੀਆਂ ਕੁਸੈਲੀਆਂ ਗੋਲੀਆਂ ਵੀ ਨਾਲੋ ਨਾਲ। ਯਾਰੀ ਪੱਕੀ ਕਾਲ਼ੀ ਟਾਹਲੀ ਵਰਗੀ।

ਲਾਲੀ ਧਨੋਆ, ਗੁਲਿੰਦਰ ਗਿੱਲ, ਚਰਨ ਜੱਜ, ਗੁਰਦੀਪ ਤੇ ਲੌਂਗਮੈਨ ਵਰਗੇ ਸੱਜਣਾਂ ਦੀ ਸੰਗਤ।

ਕੁਲਦੀਪ ਦੀ ਉਡੀਕ ਕਰਦਿਆਂ ਕਿੰਨਾ ਕੁਝ ਮੇਰੇ ਵਿੱਚੋਂ ਦੀ ਲੰਘਿਆ।

ਰਾਜ ਤਿਵਾੜੀ ਆ ਗਿਆ। ਉਹ ਮਿੱਠਾ ਗਾਇਕ ਹੈ, ਭਲੇ ਵੇਲਿਆਂ ਦਾ। ਬਦਤਮੀਜ਼ ਗੀਤਾਂ ਤੋਂ ਪਹਿਲਾਂ ਦਾ। ਫ਼ਰੀਦਕੋਟ ਦਾ ਪੜ੍ਹਿਆ, ਪਟਿਆਲੇ ਪਰਵਾਨ ਚੜ੍ਹਿਆ।

ਉਸ ਨਾਲ ਗੱਲਾਂ ਕਰ ਹੀ ਰਿਹਾ ਸਾਂ ਕਿ ਪਰਗਟ ਸਿੰਘ ਗਰੇਵਾਲ ਤੇ ਗੁਰਨਾਮ ਧਾਲੀਵਾਲ ਆ ਗਏ। ਤੇਜ ਪਰਤਾਪ ਸਿੰਘ ਸੰਧੂ, ਹਰਪ੍ਰੀਤ ਜਗਦੀਸ਼ਪਾਲ ਗਰੇਵਾਲ, ਤ੍ਰੈਲੋਚਨ ਲੋਚੀ ਵੀ ਆ ਗਏ। ਪ੍ਰੋਃ ਰਵਿੰਦਰ ਭੱਠਲ ਕਿਤੇ ਰੁੱਝੇ ਸਨ। ਇਕਬਾਲ ਸਿੰਧ ਸਿੱਧੂ ਮੋਗੇ ਨੂੰ ਜਾਂਦਿਆਂ ਸਾਡੇ ਕੋਲ ਆ ਗਏ। ਡਾਃ ਨਿਰਮਲ ਜੌੜਾ ਵੀ ਹਾਜ਼ਰ ਹੋ ਗਿਆ। ਨਵਜੋਤ ਤੇ ਉਸ ਦੀ ਸਰਦਾਰਨੀ ਜਸਬੀਰ ਜਰਗ ਵੀ ਪਾਇਲ ਵਾਲੇ ਅਯੂਬ ਦੀ ਬਰਫ਼ੀ ਲੈ ਕੇ ਪਹੁੰਚ ਗਏ।

ਏਧਰਲੀਆਂ ਓਧਰੀਆਂ ਗੱਲਾਂ ਤੋਂ ਬਾਦ ਨਕਲੀ ਸਾਧਾਂ ਤੇ ਸਭ ਦੀ ਸੂਈ ਅਟਕ ਗਈ। ਵਾਹਵਾ ਚਿਰ ਓਥੇ ਹੀ ਘਰਰ ਘਰਰ ਕਰੀ ਗਈ।

ਰਾਜ ਤਿਵਾੜੀ ਨੇ ਸਾਨੂੰ ਅਚਨਚੇਤ ਬਿਨ ਬੋਲਿਆਂ ਵਰਜਿਆ ਤੇ ਗੀਤ ਛੋਹ ਲਿਆ। ਨਾਲ ਹੀ ਨਵਜੋਤ ਸਿੰਘ ਮੰਡੇਰ ਜਰਗ ਨੇ ਸਦਰ ਦੀਨ ਜਗਰਾਵਾਂ ਵਾਲੇ ਦਾ ਲਿਖਿਆ ਤੇ 1932 ਚ ਫ਼ਜ਼ਲ ਟੁੰਡਾ ਦੀ ਆਵਾਜ਼ ਚ ਰੀਕਾਰਡ ਹੋਇਆ ਗੀਤ
ਕਲਹਿਰੀਆ ਮੋਰਾ ਵੇ,
ਮੈਂ ਨਾ ਤੇਰੇ ਰਹਿੰਦੀ।
ਗਾ ਕੇ ਸਾਨੂੰ ਵਿਸਮਾਦ ਦੇ ਨੂਰ ਤੇ ਨੀਰ ਨਾਲ ਸਰਸ਼ਾਰ ਕੀਤਾ।

ਸ਼ਾਮੀਂ ਸਵਾ ਅੱਠ ਕੁ ਵਜੇ ਕੁਲਦੀਪ ਆ ਗਿਆ। ਪਹਿਲੀ ਵਾਰ ਵੇਖਣਾ ਸੀ ਮੈ ਆਪਣੇ ਯਾਰ ਨੂੰ ਵਜ਼ੀਰ ਬਣਨ ਮਗਰੋਂ। ਮੇਰੀਆਂ ਅੱਖਾਂ ਨਮ ਹੋ ਗਈਆਂ। ਦੁੱਖ ਸੁਖ ਦੇ ਭਾਈਵਾਲ ਨਾਲ ਬਗਲਗੀਰ ਹੁੰਦਿਆਂ ਚੇਤੇ ਹੀ ਨਾ ਰਿਹਾ ਕਿ ਉਸ ਦੇ ਨਾਲ ਆਏ ਵਿਧਾਇਕਾਂ ਨੂੰ ਵੀ ਮਿਲਣਾ ਹੈ। ਉਸ ਨਾਲ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲਾ ਲਾਭ ਸਿੰਘ ਉੱਗੋਕੇ, ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਗਿੱਲ ਤੋਂ ਜੀਵਨ ਸਿੰਘ ਸੰਗੋਵਾਲ, ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਵੀ ਸਨ। ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੀ ਆ ਗਿਆ। ਉਹ ਪਰਿਵਾਰਕ ਨੇੜੂ ਹੈ ਸਾਡਾ। ਸਭ ਨੇ ਨਵੇਂ ਵਿਧਾਇਕਾਂ ਦੀ ਸਾਦਗੀ ਨੂੰ ਪਿਆਰਿਆ।

ਚੰਗਾ ਲੱਗਿਆ, ਬੇ ਤਕੱਲਫ਼ ਹੋ ਕੇ ਆਉਣਾ ਤੇ ਮਿਲਣਾ।
ਸਭਨਾਂ ਨੂੰ ਮੈਂ ਤੇ ਤੇਜ ਪ੍ਰਤਾਪ ਸਿੰਘ ਸੰਧੂ ਨੇ ਆਪਣੀ ਸਾਂਝੀ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਭੇਂਟ ਕੀਤੀ ਮੁੜਦਿਆਂ ਨੂੰ, ਮੋੜਵੀਂ ਭਾਜੀ ਵਾਂਗ।
ਆਪਣੇ ਏਦਾਂ ਹੀ ਆਉਣ ਤਾਂ ਚੰਗਾ ਲੱਗਦੈ।

ਗੁਰਭਜਨ ਸਿੰਘ ਗਿੱਲ (ਪ੍ਰੋ:)
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਗੁਰਮਤਿ ਕੈਂਪਾਂ ਵਿਚ ਭਾਗ ਲੈਣ ਵਾਲੇ 4 ਹਜ਼ਾਰ ਵਿਦਿਆਰਥੀ 26 ਜੂਨ ਨੂੰ ਦੇਣਗੇ ਵਿਸ਼ੇਸ਼ ਪੇਸ਼ਕਾਰੀ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 23 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਲੀ...

ਕਾਨਪੁਰ ਸਿੱਖ ਕਤਲੇਆਮ ਮਾਮਲੇ ’ਚ 5 ਹੋਰ ਗ੍ਰਿਫ਼ਤਾਰੀਆਂ, ਫ਼ੜੇ ਗਏ ਦੋਸ਼ੀਆਂ ਦੀ ਗਿਣਤੀ 11 ਹੋਈ

ਯੈੱਸ ਪੰਜਾਬ ਲਖ਼ਨਊ, 23 ਜੂਨ, 2022: ਉਂਤਰ ਪ੍ਰਦੇਸ਼ ਵਿੱਚ ਕਾਨਪੁਰ ਵਿਖ਼ੇ 1984 ਵਿੱਚ ਦਿੱਲੀ ਦੀ ਤਰਜ਼ ’ਤੇ ਹੋਏ ਸਿੱਖ ਕਤਲੇਆਮ ਦੇ 5 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ...

ਈਕੋਸਿੱਖ ਸੰਸਥਾ ਲਾਏਗੀ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ

ਯੈੱਸ ਪੰਜਾਬ ਸ੍ਰੀ ਅਮਿੰਤਸਰ ਸਾਹਿਬ, 23 ਜੂਨ, 2022: ਈਕੋਸਿੱਖ ਸੰਸਥਾ ਵਲੋ 2027 ਵਿੱਚ ਅਮ੍ਰਿੰਤਸਰ ਦੀ ਸਥਾਪਨਾ ਦੇ 450 ਸਾਲ ਮਨਾਉਂਦਿਆਂ ਸ਼ਹਿਰ ਦੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਪੰਜ ਸਾਲਾ ਮੁਹਿੰਮ...

ਮਨਜੀਤ ਸਿੰਘ ਜੀ ਕੇ ਜਿਹੜੇ ਕੰਮ ਕਰ ਨਹੀਂ ਸਕੇ, ਉਹਨਾਂ ਦਾ ਸਿਹਰਾ ਲੈਣ ਤੋਂ ਬਾਜ਼ ਆਉਣ: ਜਗਦੀਪ ਸਿੰਘ ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 22 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋੋਸ਼ੀਆਂ ਦੀ ਗਿ੍ਰਫਤਾਰੀ ਦਾ...

ਦਿੱਲੀ ‘ਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ‘ਚ ਵਿਸ਼ਵ ਪੱਧਰੀ ਮਿਊਜ਼ੀਅਮ ਸਥਾਪਿਤ ਕੀਤਾ ਜਾਵੇ: ਦਿੱਲੀ ਗੁਰਦੁਆਰਾ ਕਮੇਟੀ

ਯੈੱਸ ਪੰਜਾਬ ਨਵੀਂ ਦਿੱਲੀ, 22 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੌਮੀ...

ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋ ਹੋਰ ਗ੍ਰਿਫਤਾਰ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 21 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਾਨਪੁਰ ਸਿੱਖ...

ਮਨੋਰੰਜਨ

ਸਿੱਧੂ ਮੂਸੇਵਾਲਾ ਦਾ ਗ਼ੀਤ ‘ਐਸ.ਵਾਈ.ਐਲ’ ਯੂ-ਟਿਊਬ ਤੋਂ ਹਟਿਆ, ਸਰਕਾਰ ਦੀ ਸ਼ਿਕਾਇਤ ’ਤੇ ਹਟਾਇਆ ਗਿਆ ਗ਼ੀਤ

ਯੈੱਸ ਪੰਜਾਬ ਨਵੀਂ ਦਿੱਲੀ, 26 ਜੂਨ, 2022: ਬੀਤੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਨਾਮਵਰ ਪੰਜਾਬੀ ਗਾਇਕ-ਰੈਪਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਉਸਦੀ ਮੌਤ ਤੋਂ...

ਸਿੱਧੂ ਮੂਸੇਵਾਲਾ ਦੇ ਨਵੇਂ ਗ਼ੀਤ ‘ਐੱਸ.ਵਾਈ.ਐੱਲ’ ਨੇ ਰਿਲੀਜ਼ ਹੁੰਦਿਆਂ ਹੀ ਤੋੜੇ ਰਿਕਾਰਡ, ‘ਯੂ ਟਿਊਬ’ ’ਤੇ ਨੰਬਰ 1 ’ਤੇ ਕਰ ਰਿਹਾ ਹੈ ਟਰੈਂਡ

ਯੈੱਸ ਪੰਜਾਬ ਚੰਡੀਗੜ੍ਹ, 24 ਜੂਨ, 2022 (ਦਲਜੀਤ ਕੌਰ ਭਵਾਨੀਗੜ੍ਹ) ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੇ ਨਵੇਂ ਆਏ ਗੀਤ ‘ਐੱਸ. ਵਾਈ. ਐੱਲ. ਨੇ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਇਸ ਗੀਤ ਨੇ ਹੁਣ...

ਤਰਸੇਮ ਜੱਸੜ ਅਤੇ ਰਣਜੀਤ ਬਾਵਾ ਦੀ ਪੰਜਾਬੀ ਫ਼ਿਲਮ ‘ਖ਼ਾਓ ਪੀਓ ਐਸ਼ ਕਰੋ’ ਪਹਿਲੀ ਜੁਲਾਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜੂਨ 24, 2022: ਹਰਸਿਮਰਨ ਸਿੰਘ ਅਤੇ ਬ੍ਰਦਰਹੁੱਡ ਪ੍ਰੋਡਕਸ਼ਨ ਸ਼ਿਤਿਜ ਚੌਧਰੀ ਦੀ ਆਉਣ ਵਾਲੀ ਪੰਜਾਬੀ ਫਿਲਮ "ਖਾਓ ਪਿਓ ਐਸ਼ ਕਰੋ" ਦੇ ਪ੍ਰੀਮੀਅਰ ਦੀ ਤਿਆਰੀ ਕਰ ਰਹੇ ਹਨ। ਤਰਸੇਮ ਜੱਸੜ, ਰਣਜੀਤ ਬਾਵਾ, ਅਤੇ ਗੁਰਬਾਜ਼ ਸਿੰਘ...

ਗਿੱਪੀ ਗਰੇਵਾਲ ਵੱਲੋਂ ‘ਹੰਬਲ ਮੋਸ਼ਨ ਪਿਕਚਰਜ਼’ ਦੀ ਅਗਲੀ ਪੰਜਾਬ ਫ਼ਿਲਮ ‘ਪੋਸਤੀ’ 17 ਜੂਨ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 13 ਜੂਨ, 2022 - ਹੰਬਲ ਮੋਸ਼ਨ ਪਿਕਚਰਜ਼ ਨੇ ਆਪਣੀਆਂ ਵਿਲੱਖਣ ਫਿਲਮਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਬਣਾਇਆ ਹੈ। ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਇਹ ਹਮੇਸ਼ਾ ਵੱਖ-ਵੱਖ ਕਿਰਦਾਰਾਂ 'ਤੇ ਆਧਾਰਿਤ ਫ਼ਿਲਮਾਂ ਪੇਸ਼ ਕਰਦਾ...

ਆਉਣ ਵਾਲੀ ਫ਼ਿਲਮ ‘ਲਵਰ’ ਵਿੱਚ ਗੁਰੀ ਅਤੇ ਰੌਣਕ ਦੀ ਪ੍ਰੇਮ ਕਹਾਣੀ ਦੇ ਗਵਾਹ ਬਣੋ, 1 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਯੈੱਸ ਪੰਜਾਬ ਚੰਡੀਗੜ੍ਹ, ਜੂਨ 11, 2022: ਗੁਰੀ ਅਤੇ ਰੌਣਕ ਜੋਸ਼ੀ ਦੀ ਆਨ-ਸਕਰੀਨ ਪ੍ਰੇਮ ਕਹਾਣੀ ਨੇ ਉਨ੍ਹਾਂ ਦੀ ਆਉਣ ਵਾਲੀ ਫਿਲਮ, ਲਵਰ ਨਾਲ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ...
- Advertisement -spot_img

ਸੋਸ਼ਲ ਮੀਡੀਆ

20,373FansLike
51,892FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!