Friday, January 27, 2023

ਵਾਹਿਗੁਰੂ

spot_img


ਪਰਵਾਸੀ ਪੰਜਾਬੀ ਲੇਖਕ ਸਵਃ ਸ਼ਿਵਚਰਨ ਗਿੱਲ ਦੀਆਂ ਲਿਖਤਾਂ ਦਾ ਪੁਨਰ ਪ੍ਰਕਾਸ਼ਨ ਕੀਤਾ ਜਾਵੇਗਾ: ਸ਼ਿਵਦੀਪ ਕੌਰ ਢੇਸੀ

ਯੈੱਸ ਪੰਜਾਬ
ਲੁਧਿਆਣਾ, 28 ਨਵੰਬਰ, 2022:
ਰੂੰਮੀ(ਲੁਧਿਆਣਾ) ਦੇ ਜੰਮਪਲ ਅਤੇ 1964 ਵਿੱਚ ਵਤਨ ਤੋਂ ਅਧਿਆਪਕ ਵਜੋਂ ਵਲਾਇਤ ਗਏ ਪ੍ਰਸਿੱਧ ਪੰਜਾਬੀ ਲੇਖਕ ਸਵਃ ਸ਼ਿਵਚਰਨ ਗਿੱਲ ਦੀ ਯੂ ਕੇ ਤੋਂ ਪੰਜਾਬ ਆਈ ਬੇਟੀ ਸ਼ਿਵਦੀਪ ਕੌਰ ਢੇਸੀ ਨੇ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਿਹਾ ਹੈ ਕਿ ਆਪਣੇ ਬਾਬਲ ਦੀ ਸਾਹਿੱਤਕ ਵਿਰਾਸਤ ਸੰਭਾਲਣ ਲਈ ਸਾਡੇ ਮਾਤਾ ਜੀ ਅਤੇ ਚਹੁੰ ਭੈਣ ਭਰਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਸ਼ਿਵਚਰਨ ਗਿੱਲ ਮੈਮੋਰੀਅਲ ਟਰਸਟ (ਰਜਿਃ )ਵੱਲੋ ਉਨ੍ਹਾਂ ਦੀਆਂ ਦੀਆਂ ਸਾਰੀਆਂ ਲਿਖਤਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਜਾਵੇ। ਇਸ ਗੱਲ ਦੀਆਂ ਸੰਭਾਵਨਾਵਾਂ ਜਾਚਣ ਲਈ ਉਹ ਵੱਖ ਵੱਖ ਪ੍ਰਕਾਸ਼ਕਾਂ ਤੇ ਛਾਪਕਾਂ ਨਾਲ ਵੀ ਰਾਬਤਾ ਕਰਨਗੇ।

ਉਨ੍ਹਾਂ ਦੀਆਂ ਲਿਖਤਾਂ ਦੇ ਵੱਖ ਵੱਖ ਪ੍ਰਕਾਸ਼ਕ ਰਹੇ ਹੋਣ ਕਾਰਨ ਹੁਣ ਇੱਕਸਾਰਤਾ ਜ਼ਰੂਰੀ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਬੁਲਾਵੇ ਤੇ ਲੁਧਿਆਣਾ ਪੁੱਜੇ ਸਰਦਾਰਨੀ ਢੇਸੀ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਨੂੰ ਯੋਗ ਅਗਵਾਈ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਦਿੱਲੀ ਦੀਆਂ ਕੁਝ ਯੂਨੀਵਰਸਿਟੀਆਂ ਵਿੱਚ ਖੋਜ ਵਿਦਿਆਰਥੀ ਸ਼ਿਵਚਰਨ ਗਿੱਲ ਜੀ ਦੇ ਨਾਵਲ, ਕਹਾਣੀਆਂ ਤੇ ਵਾਰਤਕ ਬਾਰੇ ਪੀ ਐੱਚ ਡੀ ਕਰ ਰਹੇ ਹਨ ਪਰ ਕਿਤਾਬਾਂ ਦੇ ਐਡੀਸ਼ਨ ਖ਼ਤਮ ਹੋਣ ਕਾਰਨ ਪੀ ਡੀ ਐੱਫ ਕਾਪੀਆਂ ਤੇ ਨਿਰਭਰ ਹੋਣਾ ਪੈ ਰਿਹਾ ਹੈ।

ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੁਝਾਅ ਦਿੱਤਾ ਕਿ ਸ਼ਿਵਚਰਨ ਗਿੱਲ ਜੀ ਦੇ ਅੱਠ ਕਹਾਣੀ ਸੰਗ੍ਰਹਿਾਂ ਗਊ ਹੱਤਿਆ, ਰੂਹ ਦਾ ਸਰਾਪ, ਭੈਅ ਦੇ ਪ੍ਰਛਾਵੇ, ਬਦਰੰਗ, ਖਰਾ ਖੋਟ, ਸਾਹਾਂ ਦਾ ਭਾਰ, ਮਰਦਾਵੀਂ ਔਰਤ ਤੇ ਖੂਹ ਦੀ ਮਿੱਟੀ ਨੂੰ ਸੰਪੂਰਨ ਕਥਾ ਰਚਨਾਵਲੀ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ। ਇਵੇਂ ਹੀ ਤਿੰਨ ਨਾਵਲਾਂ ਮੋਹ ਜਾਲ, ਲਾਵਾਰਿਸ ਤੇ ਨਮੋਸ਼ੀ ਨੂੰ ਇੱਕ ਜਿਲਦ ਚ ਕੀਤਾ ਜਾ ਸਕਦਾ ਹੈ। ਵਾਰਤਕ ਦੀਆਂ ਚਾਰ ਪੁਸਤਕਾਂ ਸੋਚ ਵਿਚਾਰ, ਪ੍ਰਸ਼ੰਸਾ ਦਾ ਜਾਦੂ, ਘਾਟ ਘਾਟ ਦਾ ਪਾਣੀ ਤੇ ਕਰਮ ਦੀ ਕਰਾਮਾਤ ਨੂੰ ਵੱਖਰੇ ਸੰਗ੍ਰਹਿ ਦੇ ਰੂਪ ਚ ਇਕੱਠਿਆਂ ਪੇਸ਼ ਕਰਨਾ ਚਾਹੀਦਾ ਹੈ।

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਨੇ ਕਿਹਾ ਇਹ ਸ਼ੁਭ ਸ਼ਗਨ ਹੈ ਕਿ ਸ਼ਿਵਚਰਨ ਗਿੱਲ ਵਰਗੇ ਮਹਾਨ ਲੇਖਕ ਦੇ ਪਰਿਵਾਰ ਨੇ ਦੂਰਦ੍ਰਿਸ਼ਟੀ ਦਾ ਅਹਿਸਾਸ ਕਰਦਿਆਂ ਸਾਰੀ ਰਚਨਾ ਦਾ ਪੁਨਰ ਪ੍ਰਕਾਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਾਰਜ ਵਿੱਚ ਜਿਸ ਕਿਸਮ ਦੇ ਸਹਿਯੋਗ ਦੀ ਲੋੜ ਹੋਵੇ, ਅਸੀਂ ਸਭ ਕਰਨ ਨੂੰ ਤਿਆਰ ਹਾਂ। ਸਰਦਾਰਨੀ ਸ਼ਿਵਦੀਪ ਕੌਰ ਢੇਸੀ ਨੂੰ ਇਸ ਮੌਕੇ ਪੁਸਤਕਾਂ ਦਾ ਸੈੱਟ ਤੇ ਤ੍ਰੈਮਾਸਿਕ ਪੱਤਰ ਹੁਣ ਦਾ ਸੱਜਰਾ ਅੰਕ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ 26 ਜਨਵਰੀ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ...

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਹੋਈ ਇਕੱਤਰਤਾ; ਸਮੇਂ ਦੀ ਲੋੜ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ ਬਜਟ ਤਰਜ਼ੀਹਾਂ: ਗੁਰਚਰਨ ਸਿੰਘ ਗਰੇਵਾਲ

ਯੈੱਸ ਪੰਜਾਬ ਅੰਮ੍ਰਿਤਸਰ, 25 ਜਨਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਬਜਟ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਨੇ ਵੱਖ-ਵੱਖ ਹਾਕੀ ਮੁਕਾਬਲਿਆਂ ਦੌਰਾਨ ਦਰਜ ਕੀਤੀਆਂ ਜਿੱਤਾਂ

ਯੈੱਸ ਪੰਜਾਬ  ਅੰਮ੍ਰਿਤਸਰ, 24 ਜਨਵਰੀ, 2023 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਵੱਖ-ਵੱਖ ਮੁਕਾਬਲਿਆਂ ਦੌਰਾਨ ਜਿੱਤਾਂ ਹਾਸਲ ਕਰਕੇ ਸਿੱਖ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਹਾਲ ਹੀ ਵਿਚ...

ਦਿੱਲੀ ਗੁਰਦੁਆਰਾ ਕਮੇਟੀ ਨੇ ਸੀ ਬੀ ਐਸ ਈ ਵੱਲੋਂ ਭਾਸ਼ਾ ਵਿਸ਼ੇ ਨੂੰ ਸਤਵੇਂ ਸਥਾਨ ’ਤੇ ਕਰਨ ਦੇ ਮਾਮਲੇ ਵਿਚ ਅਮਿਤ ਸ਼ਾਹ ਤੋਂ ਦਖਲ ਮੰਗਿਆ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ, 2023 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸੀ ਬੀ ਐਸ ਈ ਵੱਲੋਂ ਭਾਸ਼ਾ ਵਿਸ਼ੇ...

ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ: ਗੁਰਚਰਨ ਸਿੰਘ ਗਰੇਵਾਲ

ਯੈੱਸ ਪੰਜਾਬ ਅੰਮ੍ਰਿਤਸਰ, 23 ਜਨਵਰੀ, 2023: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਲਹਿਰ ਸਿਰਜਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਹੁਣ...

ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਨਾਲ ਪੰਜਾਬੀਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ,2023-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ...

ਮਨੋਰੰਜਨ

ਰੂਹਾਂ ਦੇ ਹਾਣੀਆਂ ਦੇ ਕਿਰਦਾਰ ਨਿਭਾਅ ਰਹੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ 3 ਫ਼ਰਵਰੀ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ  17 ਜਨਵਰੀ, 2023 - ਨਵੀਆਂ ਕਹਾਣੀਆਂ ਅਤੇ ਨਵੀਆਂ ਜੋੜੀਆਂ ਹਮੇਸ਼ਾਂ ਦਰਸ਼ਕਾਂ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੀਆਂ ਹਨ। ਇੱਕ ਨਵੀਂ ਆਨ-ਸਕਰੀਨ ਜੋੜੀ ਜਿਸਦੀ ਸਾਰੇ ਦਰਸ਼ਕ ਗੱਲ ਕਰ ਰਹੇ ਹਨ। ਨੀਰੂ ਬਾਜਵਾ ਅਤੇ ਸਤਿੰਦਰ...

ਪੰਜਾਬ ਦੀ ਛੁਪੀ ਸੰਗੀਤ ਪ੍ਰਤਿਭਾ ਅਤੇ ਉੱਭਰਦੇ ਸੰਗੀਤਕਾਰਾਂ ਦੀ ਭਾਲ ਲਈ ‘ਟੇਲੈਂਟ ਸ਼ੋਅ’ ‘ਜੇ.ਐਲ.ਪੀ.ਐਲ. ਗਾਉਂਦਾ ਪੰਜਾਬ’ ਲਾਂਚ ਕੀਤਾ

ਯੈੱਸ ਪੰਜਾਬ ਜਲੰਧਰ, 16 ਜਨਵਰੀ, 2023: ਜੇ.ਐਲ ਪ੍ਰੋਡਕਸ਼ਨਜ਼ ਦੇ ਡਾਇਰੈਕਟਰ ਮਹਿਤਾਬ ਚੌਹਾਨ ਅਤੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਸ਼ਖਸੀਅਤ ਜਰਨੈਲ ਘੁਮਾਣ ਵਲੋਂ ਅਜ ਜਲੰਧਰ ਵਿਖੇ ਆਯੋਜਿਤ ਇਕ ਪ੍ਰੇਸ ਕਾਨਫਰੰਸ ਵਿਚ ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਆਪਣੀ ਫ਼ਿਲਮ ‘ਕਲੀ ਜੋਟਾ’ ਦੇ ਪ੍ਰਚਾਰ ਲਈ ਕਪਿਲ ਸ਼ਰਮਾ ਸ਼ੋਅ ਵਿੱਚ ਪੁੱਜੇ

ਯੈੱਸ ਪੰਜਾਬ  ਜਨਵਰੀ 16, 2023 - ਆਪਣੀ ਆਉਣ ਵਾਲੀ ਫਿਲਮ 'ਕਲੀ ਜੋਟਾ' ਨੂੰ ਦਰਸ਼ਕਾਂ ਦੇ ਦਿਲਾਂ ਤਕ ਪਹੁੰਚਾਉਣ ਲਈ ਫਿਲਮ ਦੇ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਦੇ ਨਾਲ ਕਲਾਕਾਰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਮਸ਼ਹੂਰ ਕਾਮੇਡੀ ਸ਼ੋ...

ਡਾ: ਗੁਰਪ੍ਰੀਤ ਕੌਰ ਨੇ ਕੀਤਾ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਫ਼ਿਲਮਸਿਟੀ ਐਚ.ਐਲ.ਵੀ. ਸਟੂਡੀਓ ਦਾ ਉਦਘਾਟਨ

ਯੈੱਸ ਪੰਜਾਬ ਖਰੜ, 10 ਜਨਵਰੀ, 2023: ਪੰਜਾਬ ਵਿਚ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਫਿਲਮਾਂ ਅਤੇ ਸੰਗੀਤ ਵੀਡਿਓਜ਼ ਨੂੰ ਹੋਰ ਵੀ ਖੂਬਸੂਰਤ ਬਣਾਉਣ ਵਿੱਚ ਮਦਦ ਕਰਨ ਲਈ ਐਚ.ਐਲ.ਵੀ. ਸਟੂਡੀਓਜ਼ ਤੋਂ ਇੱਕ ਫਿਲਮ ਸਿਟੀ ਦਿੱਤੀ। ਉੱਭਰ ਰਹੇ ਯੂਥ ਆਈਕਨ,...

ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਮੀਕਾ ਗੱਬੀ ਦੀ ਫ਼ਿਲਮ ‘ਕਲੀ ਜੋਟਾ’ 3 ਫ਼ਰਵਰੀ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਜਾਰੀ

ਯੈੱਸ ਪੰਜਾਬ ਚੰਡੀਗੜ੍ਹ, 9 ਜਨਵਰੀ 2023: ਸਮਾਂ ਆ ਗਿਆ ਹੈ ਕਿ ਸਾਨੂੰ ਇੱਕ ਸ਼ਾਨਦਾਰ ਟ੍ਰੇਲਰ ਰਾਹੀਂ ਫਿਲਮ,"ਕੱਲੀ ਜੋਟਾ" ਦੀ ਇੱਕ ਝਲਕ ਦੇਖਣ ਦਾ ਮੌਕਾ ਮਿਲੇਗਾ, ਜਿਸ ਵਿੱਚ ਅਸੀਂ ਪਹਿਲੀ ਵਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ...
- Advertisement -spot_img

ਸੋਸ਼ਲ ਮੀਡੀਆ

52,362FansLike
51,961FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!