Friday, December 27, 2024
spot_img
spot_img
spot_img

ਪਟਿਆਲਾ ਸ਼ਹਿਰ ‘ਚ ਆਵਾਜਾਈ ਦਿੱਕਤਾਂ ਦੂਰ ਹੋਣਗੀਆਂ: ਅਜੀਤਪਾਲ ਸਿੰਘ ਕੋਹਲੀ

ਯੈੱਸ ਪੰਜਾਬ
ਪਟਿਆਲਾ, 9 ਨਵੰਬਰ, 2024

ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਸ਼ਹਿਰ ਵਿੱਚ ਆਵਾਜਾਈ ਦਿੱਕਤਾਂ ਦੂਰ ਕੀਤੀਆਂ ਜਾਣਗੀਆ। ਵਿਧਾਇਕ ਕੋਹਲੀ ਨੇ ਅੱਜ ਲੀਲਾ ਭਵਨ ਮਾਰਕੀਟ ਐਸੋਸੀਏਸ਼ਨ ਦੀ ਮੰਗ ‘ਤੇ ਲੀਲਾ ਭਵਨ ਤੋਂ 22 ਨੰਬਰ ਫਾਟਕ ਪੁਲ ਨੂੰ ਜਾਂਦੀ ਸੜਕ ‘ਤੇ ਤਿੰਨ ਕੱਟ ਬੰਦ ਕਰਨ ਲਈ ਲਗਾਏ ਗਏ ਬੈਰੀਕੇਡਿੰਗ ਹਟਵਾਏ।

ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਵਿੱਚ ਲੱਗਣ ਵਾਲੇ ਜਾਮ ਨਾਲ ਨਜਿੱਠਣ ਲਈ ਕਈ ਸੜਕਾਂ ਉਪਰ ਕੱਟ ਬੰਦ ਕਰਕੇ ਟ੍ਰੈਫਿਕ ਪੁਲਿਸ ਵੱਲੋਂ ਟਰਾਇਲ ਕੀਤਾ ਜਾ ਰਿਹਾ ਹੈ ਤਾਂ ਕਿ ਸਥਾਨਕ ਵਸਨੀਕਾਂ ਅਤੇ ਰਾਹਗੀਰਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਸ਼ਹਿਰ ਵਿੱਚ ਜਾਮ ਵੀ ਨਾ ਲੱਗਣ।

ਵਿਧਾਇਕ ਨੇ ਦੱਸਿਆ ਕਿ ਇਸੇ ਤਹਿਤ ਹੀ ਟ੍ਰੈਫਿਕ ਪੁਲਿਸ ਨੇ ਲੀਲਾ ਭਵਨ ਤੋਂ 22 ਨੰਬਰ ਫਾਟਕ ਪੁਲ ਰੋਡ ‘ਤੇ ਵੀ ਕੱਟ ਬੰਦ ਕੀਤੇ ਸਨ ਪਰੰਤੂ ਇਸ ਨੂੰ ਖੁਲ੍ਹਵਾਉਣ ਲਈ ਲੀਲਾ ਭਵਨ ਮਾਰਕੀਟ ਐਸੋਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਤੇ ਹਨੀ ਲੂਥਰਾ ਨੇ ਮੰਗ ਕੀਤੀ ਸੀ ਕਿ ਅਜਿਹਾ ਹੋਣ ਨਾਲ ਸਾਰੀ ਲੀਲਾ ਭਵਨ ਮਾਰਕੀਟ ਲਈ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਲਈ ਉਨ੍ਹਾਂ ਨੇ ਮੌਕੇ ‘ਤੇ ਪੁੱਜਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਹੈ।

ਇਸ ਮੌਕੇ ਮਾਰਕੀਟ ਐਸੋਸੀਏਸ਼ਨ ਨੇ ਮੰਗ ਰੱਖੀ ਕਿ ਲੀਲਾ ਭਵਨ ਨੇੜਲੇ ਸਕੂਲਾਂ ਦੀ ਛੁੱਟੀ ਸਮੇਂ ਇੱਕ ਘੰਟੇ ਦੇ ਸਮੇਂ ਲਈ ਚਾਵਲਾ ਚਿਕਨ ਤੋਂ ਐਚ.ਡੀ.ਐਫ.ਸੀ. ਬੈਂਕ ਨੂੰ ਜਾਂਦੀ ਸੜਕ ਨੂੰ ਇਕ ਤਰਫ਼ਾ ਕੀਤਾ ਜਾਵੇ, ਜਿਸ ‘ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੌਕੇ ‘ਤੇ ਹੀ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ।

ਇਸ ਤੋਂ ਬਿਨ੍ਹਾਂ ਲੀਲਾ ਭਵਨ ਰੋਡ ‘ਤੇ ਆਵਾਜਾਈ ਵਿੱਚ ਰੁਕਾਵਟਾਂ ਦੂਰ ਕਰਨ ਲਈ ਟ੍ਰੈਫਿਕ ਪੁਲਿਸ ਨੂੰ ਇੱਕ ਮੁਲਾਜਮ ਤਾਇਨਾਤ ਕਰਨ ਲਈ ਵੀ ਕਿਹਾ ਗਿਆ ਤਾਂ ਕਿ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ਲੀਲਾ ਭਵਨ ਮਾਰਕੀਟ ਐਸੋਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਤੇ ਹਨੀ ਲੂਥਰਾ ਤੇ ਹੋਰ ਦੁਕਾਨਦਾਰਾਂ ਨੇ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ