- Advertisement -
ਅੱਜ-ਨਾਮਾ
ਨਿੱਜੀ ਲੋੜ ਲਈ ਚੱਕਰ ਸਭ ਆਗੂਆਂ ਦਾ,
ਜਨਤਕ ਸੇਵਾ ਦਾ ਰੱਖ ਲਿਆ ਨਾਮ ਬੇਲੀ।
ਸਵੇਰੇ ਅਚਕਨ ਦਾ ਰੰਗ ਜਿਹਾ ਹੋਰ ਹੁੰਦਾ,
ਸਾਰਾ ਈ ਬਦਲ ਜਾਂਦਾ, ਪੈਂਦੇ ਸ਼ਾਮ ਬੇਲੀ।
ਵਾਅਦਾ ਕਰਨਾ ਤੇ ਪਿੱਛੋਂ ਸਭ ਭੁੱਲ ਜਾਣਾ,
ਸਿੱਖ ਲੈਣ ਜਗਤ ਦੇ ਕੁਫਰ ਤਮਾਮ ਬੇਲੀ।
ਢੇਰ ਦੌਲਤ ਦਾ ਦਿਨੋ-ਦਿਨ ਜਾਏ ਵਧਦਾ,
ਰਹਿੰਦਾ ਯਾਦ ਨਹੀਂ ਆਦਮੀ ਆਮ ਬੇਲੀ।
ਲੋਕਤੰਤਰ ਵਿੱਚ ਲਾਭ ਲਿਆ ਲੀਡਰਾਂ ਨੇ,
ਆਦਮੀ ਆਮ ਤਾਂ ਰਿਹਾ ਹੈ ਭੁਗਤ ਬੇਲੀ।
ਕਰਨਾ ਈ ਦੂਣਾ ਤੇ ਚੌਗੁਣਾ ਮਾਲ ਕਿੱਦਾਂ,
ਸਕਦੀ ਚੌਧਰ ਸਮਝਾ ਸਭ ਜੁਗਤ ਬੇਲੀ।
-ਤੀਸ ਮਾਰ ਖਾਂ
ਫਰਵਰੀ 05, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -