Friday, December 27, 2024
spot_img
spot_img
spot_img

ਨਿੱਜੀ ਖਹਿਸਰ ਤੋਂ ਉੱਠਦੇ ਨਹੀਂ ਲੀਡਰ, ਇਹਦੇ ਗਿਰਦ ਨੇ ਘੁੰਮੀ-ਘੁੰਮਾਈ ਜਾਂਦੇ

ਅੱਜ-ਨਾਮਾ

ਨਿੱਜੀ ਖਹਿਸਰ ਤੋਂ ਉੱਠਦੇ ਨਹੀਂ ਲੀਡਰ,
ਇਹਦੇ ਗਿਰਦ ਨੇ ਘੁੰਮੀ-ਘੁੰਮਾਈ ਜਾਂਦੇ।

ਜਿਹੜੇ ਵੀ ਲੀਡਰ ਦੇ ਨਾਲ ਵਿਰੋਧ ਹੁੰਦਾ,
ਘੜ ਕੇ ਕੇਸ ਹਨ ਉਹਦੇ`ਤੇ ਪਾਈ ਜਾਂਦੇ।

ਬਣ ਗਿਆ ਆਪਣੇ ਉੱਤੇ ਜਾਂ ਕੇਸ ਕੋਈ,
ਥਾਂ-ਥਾਂ ਉਹਦੀ ਹੀ ਪਾਈ ਦੁਹਾਈ ਜਾਂਦੇ।

ਪੁਤਲੇ ਈਮਾਨ ਦੇ ਆਪ ਇਹ ਬਣੇ ਲੱਗਣ,
ਦੂਸਰਿਆਂ ਬਾਰੇ ਬਈ ਖੇਹ ਉਡਾਈ ਜਾਂਦੇ।

ਬਣਿਆ ਕਿੱਦਾਂ ਦਾ ਭਾਰਤ ਦਾ ਲੋਕਤੰਤਰ,
ਛੱਡੀ ਆ ਲੋਕਤਾ, ਤੰਤਰ ਪ੍ਰਧਾਨ ਮਿੱਤਰ।

ਨਿਯਮ-ਕਾਨੂੰਨ ਸਭ ਨੁੱਕਰੀਂ ਲੁਕੇ ਜਾਣੋਂ,
ਫਿਰ ਵੀ ਆਖੀਦਾ ਭਾਰਤ ਮਹਾਨ ਮਿੱਤਰ।

-ਤੀਸ ਮਾਰ ਖਾਂ
27 ਜੂਨ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ