Sunday, March 3, 2024

ਵਾਹਿਗੁਰੂ

spot_img
spot_img
spot_img
spot_img
spot_img
spot_img

ਨਿਊਜ਼ੀਲੈਂਡ ਵਿੱਚ ਚੌਥੇ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਹੋਏ ਸਮਾਗਮ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਰਹੀ ਜ਼ਿੰਦਾਬਾਦ

- Advertisement -

ਯੈੱਸ ਪੰਜਾਬ
ਔਕਲੈਂਡ, 3 ਦਸੰਬਰ, 2023 (ਹਰਜਿੰਦਰ ਸਿੰਘ ਬਸਿਆਲਾ)
ਔਕਲੈਂਡ ਸਿਟੀ ਦੀ ਸ਼ਾਨ ਜੇਕਰ ਸਕਾਈ ਸਿਟੀ ਹੈ ਤਾਂ ਹੇਸਟਿੰਗਜ਼ ਦੀ ਸ਼ਾਨ ਅਸੈਂਬਲੀ ਹਾਲ (ਮਿਊਂਸਪਲ ਬਿਲਡਿੰਗ) ਹੈ। ਇਸ ਸ਼ਹਿਰ ਦਾ ਨਾਂਅ ਵੀ ਕਿਸੇ ਵੇਲੇ ਭਾਰਤ ਵਿਚ ਬੰਗਾਲ ਦੇ ਪਹਿਲੇ ਗਵਰਨਰ ਸ੍ਰੀ ਵਾਰਨ ਹੇਸਟਿੰਗਜ਼ ਦੇ ਨਾਂ ਉਤੇ ਪਿਆ ਹੈ। ਇਸ ਸ਼ਹਿਰ ਨਾਲ ਹੁਣ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਐਨੀ ਗੂੜੀ ਸਾਂਝ ਬਣ ਗਈ ਹੈ ਕਿ ਇਥੇ ਦੋ-ਦੋ ਗੁਰਦੁਆਰਾ ਸਾਹਿਬਾਨ ਹਨ ਅਤੇ ਹੁਣ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਲਈ ਵੀ ਭਵਿੱਖ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ।

ਇਸ ਪਨੀਰੀ ਨੂੰ ਸਿੰਜਣ ਦੇ ਲਈ ਅਕਾਲ ਰਾਈਡਰਜ਼ ਅਤੇ ਸਿੰਘ ਸਪੋਰਟਸ ਵਾਲੇ ਵੀਰ ਸ. ਸੁਖਦੀਪ ਸਿੰਘ ਖਹਿਰਾ, ਮਨਜੀਤ ਸੰਧੂ, ਜਸਵੀਰ ਸਿੰਘ ਅਤੇ ਰੋਹਿਤ ਚੌਹਾਨ ਹੋਰਾਂ ਦੇ ਉਦਮ ਸਦਕਾ ਇਕ ਵੱਡਾ ਪੰਜਾਬੀ ਪ੍ਰੋਗਰਾਮ ਸ਼ਹਿਰ ਦੀ ਸ਼ਾਨ ਮਿਊਂਸਪਲ ਬਿਲਡਿੰਗ ਦੇ ਵਿਚ ਆਯੋਜਿਤ ਕੀਤਾ ਗਿਆ। ਇਹ ਸਮਾਗਮ ਚੌਥੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਸੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਲਿਪੀ ਦੇ ਸਾਗਰ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਦੇ ਮੂਲ ਮੰਤਰ ਨਾਲ ਹੋਈ। ਆਯੋਜਿਕ ਸ. ਸੁਖਦੀਪ ਸਿੰਘ ਖਹਿਰਾ ਨੇ ਰਸਮੀ ਤੌਰ ਉਤੇ ਆਏ ਸਾਰੇ ਮਹਿਮਾਨਾਂ, ਰਾਜਸੀ ਸਖਸ਼ੀਅਤਾਂ, ਸਥਾਨਿਕ ਕਲਾਕਾਰਾਂ ਅਤੇ ਦਰਸ਼ਕਾ ਨੂੰ ਜੀ ਆਇਆਂ ਆਖਿਆ।

ਸੰਖੇਪ ਪਰ ਪ੍ਰਭਾਵੀ ਸਮਾਗਮ ਦੇ ਵਿਚ ਉਨ੍ਹਾਂ ਪੰਜਾਬੀ ਭਾਸ਼ਾ ਪ੍ਰਤੀ ਇਕ ਸਾਂਝਾ ਸੁਨੇਹਾ ਦੇ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਈ ਹੋਈ ਗੰਢ ਨੂੰ ਹੋਰ ਪੀਡਾ ਕਰਨ ਦਾ ਸੁਨੇਹਾ ਦਿੱਤਾ। ਇਸ ਉਪਰੰਤ ਮੇਅਰ ਸਾਂਡਰਾ ਹੈਜ਼ਲਹਰਸਟ, ਸਾਂਸਦ ਟੁਕੀਟੁਕੀ ਕੈਥਰੀਨ ਵੈਡ, ਨੇਪੀਅਰ ਨਗਰ ਨਿਗਮ ਤੋਂ ਕੌਂਸਲਰ ਗ੍ਰੈਗ, ਮਨਿਸਟਰੀ ਆਫ ਸ਼ੋਸ਼ਲ ਡਿਵੈਲਪਮੈਂਟ ਤੇ ਸਿਵਲ ਡਿਫੈਂਸ ਤੋਂ ਅਧਿਕਾਰੀ, ਨਿਊਜ਼ੀਲੈਂਡ ਪੁਲਿਸ ਤੋਂ ਇੰਸਪੈਕਟਰ ਡੈਮਿਨ ਵਾਰੋ-ਵਾਰੀ ਸੰਬੋਧਨ ਹੋਏ ਅਤੇ ਚੌਥੇ ਪੰਜਾਬੀ ਭਾਸ਼ਾ ਹਫਤੇ ਲਈ ਵਧਾਈਆਂ ਦਿੱਤੀਆਂ।

ਰਸਮੀ ਉਦਘਾਟਨ ਤੋਂ ਸਭਿਆਚਾਰਕ ਸਟੇਜ ਦਾ ਵੀ ਆਗਾਜ਼ ਹੋ ਗਿਆ ਅਤੇ ਕੁੜੀ ਐਂਬਰ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ।। ਹੈਰੀ ਘੋਤਰਾ ਗੀਤ ਨੇ ਪੇਸ਼ ਕੀਤਾ। ਔਕਲੈਂਡ ਤੋਂ ਵਿਸ਼ੇਸ਼ ਤੌਰ ਉਤੇ ਪਹੁੰਚੇ ਪੰਜਾਬੀ ਹੈਰਲਡ ਅਖਬਾਰ ਦੇ ਸੰਪਾਦਕ ਅਤੇ ਨਿਊਜ਼ੀਲੈਂਡ ਦੇ ਵਿਚ ਚੌਥੇ ਪੰਜਾਬੀ ਭਾਸ਼ਾ ਹਫਤੇ ਦੀ ਸ਼ੁਰੂਆਤ ਕਰਨ ਵਾਲੇ ਸ. ਹਰਜਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ਉਤੇ ਹਲਕੀ ਝਾਤ ਪਵਾਈ। ਰਹਿਮਤ ਕੌਰ ਅਤੇ ਜਪਜੀ ਕੌਰ ਨੇ ਧਾਰਮਿਕ ਵੰਨਗੀ ਪੇਸ਼ ਕੀਤੀ। ਰੇਡੀਓ ਸਪਾਈ ਤੋਂ ਪਹੁੰਚੇ ਸ. ਪਰਮਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਸਬੰਧੀ ਇਕ ਪ੍ਰਜੈਂਟੇਸ਼ਨ ਪੇਸ਼ ਕੀਤੀ। ਰਿੱਚੀਜ਼ ਬੱਸਾਂ ਦੇ ਸਾਊਥ ਔਕਲੈਂਡ ਦੇ ਮੈਨੇਜਰ ਸ .ਕਮਲਦੀਪ ਸਿੰਘ ਨੇ ਕੰਮ ਵਾਲੇ ਸਥਾਨਾਂ ਉਤੇ ਪੰਜਾਬੀ ਕਾਮਿਆਂ ਦੇ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਸੰਖੇਪ ਚਾਨਣਾ ਪਾਇਆ।

ਪੰਜਾਬੀ ਸਕੂਲ ਦੇ ਬੱਚਿਆਂ ਦੀ ਪੇਸ਼ਕਾਰੀ ਖੁਬ ਰਹੀ। ਹੇਸਟਿੰਜ਼ ਭੰਗੜਾ ਗਰੁੱਪ ਨੇ ਮਾਂ ਬੋਲੀ ਉਤੇ ਗੀਤ ਪੇਸ਼ ਕੀਤਾ। ਹਮਿਲਟਨ ਤੋਂ ਪਹੁੰਚੇ ਸ. ਜਰਨੈਲ ਸਿੰਘ ਰਾਹੋਂ ਹੋਰਾਂ ਸੰਖੇਪ ਸੰਬੋਧਨ ਦੇ ਵਿਚ ਜੋਸ਼ ਭਰੇ ਲਫ਼ਜਾ ਨਾਲ ਸਮਾਗਮ ਦੇ ਵਿਚ ਖਿੱਚ ਪੈਦਾ ਕਰ ਦਿੱਤੀ। ਹੇਸਟਿੰਗਜ਼ ਸਕੂਲ ਗਰਲਜ਼, ਗੁਰਪ੍ਰੀਤ ਸਿੰਘ, ਰਾਜਾ ਝਿੰਗਰ, ਕਸ਼ਮੀਰ ਕੌਰ ਵੱਲੋਂ ਲੋਕ ਰੰਗ, ਬੀਬੀਆਂ ਨੇ ਸੰਧਾਰਾ ਪੇਸ਼ ਕਰਕੇ 50 ਸਾਲ ਪਿੱਛਲੇ ਸਭਿਆਚਾਰਕ ਦਾ ਰੰਗ ਲੈ ਆਂਦਾ। ਮਲਟੀਕਲਚਰਲ ਐਸੋਸੀਏਸ਼ਨ ਵੱਲੋਂ ਧੰਨਵਾਦ, ਮੁਖਤਾਰ ਸੰਧੂ ਵੱਲੋਂ ਸੰਖੇਪ ਭਾਸ਼ਣ ਦਿੱਤਾ ਗਿਆ। ਆਏ ਸਾਰੇ ਮਹਿਮਾਨਾਂ ਦਾ ਮਾਨ-ਸਨਮਾਨ ਵੀ ਕੀਤਾ ਗਿਆ।

ਇਸ ਸਮਾਗਮ ਦੇ ਹੇਸਟਿੰਗਜ਼ ਦੇ ਲਾਗੇ ਤੋਂ ਵੱਡੀ ਗਿਣਤੀ ਦੇ ਵਿਚ ਲੋਕ ਪਹੁੰਚੇ। ਦਰਸ਼ਕਾਂ ਦੇ ਲਈ ਪੰਜਾਬੀ ਪੈਂਤੀ ਅੱਖਰੀ ਦਾ ਕੈਲੰਡਰ ਪੰਜਾਬੀ ਮੀਡੀਆ ਅਤੇ ਅਕਾਲ ਰਾਈਡਰਜ਼ ਵੱਲੋਂ ਛਪਵਾ ਕੇ ਰੱਖਿਆ ਗਿਆ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਤੋਂ ਚਾਹ-ਪਾਣੀ ਦਾ ਲੰਗਰ ਤਿਆਰ ਹੋ ਕੇ ਪਹੁੰਚਿਆ। ਕੇ. ਐਂਡ. ਐਸ. ਫਿਲਮ ਪ੍ਰੋਡਕਸ਼ਨ ਵਾਲਿਆਂ ਨੇ ਫੋਟੋਗ੍ਰਾਫੀ ਅਤੇ ਲਾਈਵ ਪ੍ਰਸਾਰਣ ਕੀਤਾ। ਧੰਨਵਾਦ: ਅਕਾਲ ਰਾਈਡਰਜ਼ ਅਤੇ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਆਏ ਸਾਰੇ ਦਰਸ਼ਕਾਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਬਾਦਲ ਪਰਿਵਾਰ ਸਰਕਾਰੀ ਸਹੂਲਤਾਂ ਦਾ ਆਦਤਨ ਲਾਭਪਾਤਰੀ: ਮਲਵਿੰਦਰ ਸਿੰਘ ਕੰਗ

ਯੈੱਸ ਪੰਜਾਬ ਚੰਡੀਗੜ੍ਹ, 1 ਮਾਰਚ, 2024 ਸੁਖਵਿਲਾਸ ਹੋਟਲ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਫਿਰ ਹਮਲਾ ਬੋਲਿਆ ਹੈ। ‘ਆਪ’ ਪੰਜਾਬ ਦੇ ਮੁੱਖ...

ਗੁਰਜੀਤ ਸਿੰਘ ਕਤਲ ਕੇਸ – ਪੁਲਿਸ ਵੱਲੋਂ ਗਿ੍ਰਫਤਾਰ ਵਿਅਕਤੀ ਨੇ ਅਦਾਲਤੀ ਪੇਸ਼ੀ ਦੌਰਾਨ ਕਿਹਾ ‘‘ਮੈਂ ਦੋਸ਼ੀ ਨਹੀਂ’’

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 27 ਫਰਵਰੀ 2024: ਬੀਤੀ 29 ਜਨਵਰੀ ਨੂੰ ਦੱਖਣੀ ਟਾਪੂ ਦੇ ਦੂਜੇ ਵੱਡੇ ਸ਼ਹਿਰ ਡੁਨੀਡਨ ਵਿਖੇ 27 ਸਾਲਾ ਪੰਜਾਬੀ ਨੌਜਵਾਨ ਸ. ਗੁਰਜੀਤ ਸਿੰਘ ਮੱਲ੍ਹੀ ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ...

ਮਨੋਰੰਜਨ

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

‘ਜੀ ਵੇ ਸੋਹਣਿਆ ਜੀ’ – ਪਹਿਲੀ ਵਾਰ ਵਿਸ਼ਵ ਦੇ ਸਭ ਤੋਂ ਵੱਡੇ ਸਿਨੇਮਾ ਘਰ ਵਿੱਚ ਰਿਲੀਜ਼ ਹੋਵੇਗੀ ਇਹ ਪੰਜਾਬੀ ਫ਼ਿਲਮ

ਯੈੱਸ ਪੰਜਾਬ 9 ਫਰਵਰੀ, 2024 ਪੰਜਾਬੀ ਸਿਨੇਮਾ ਇੱਕ ਮਹੱਤਵਪੂਰਨ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਦੂਰਦਰਸ਼ੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ, ਅਤੇ ਡਾ ਪ੍ਰਭਜੋਤ ਸਿੱਧੂ ਮਾਣ ਨਾਲ ਦੁਨੀਆ ਦੇ ਸਭ ਤੋਂ ਵੱਡੇ ਸਿਨੇਮਾ...
spot_img
spot_img
spot_img
spot_img

ਸੋਸ਼ਲ ਮੀਡੀਆ

223,398FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...