ਧਰਨੇ ਲੱਗੇ ਹਨ ਏਧਰ ਪੰਜਾਬ ਦੇ ਵਿੱਚ, ਓਧਰ ਦਿੱਲੀ ਵਿੱਚ ਲੱਗੀ ਹੈ ਜੰਗ ਬੇਲੀ

ਅੱਜ-ਨਾਮਾ

ਧਰਨੇ ਲੱਗੇ ਹਨ ਏਧਰ ਪੰਜਾਬ ਦੇ ਵਿੱਚ,
ਓਧਰ ਦਿੱਲੀ ਵਿੱਚ ਲੱਗੀ ਹੈ ਜੰਗ ਬੇਲੀ।

ਆਰਡੀਨੈਂਸ ਨੇ ਕੇਂਦਰ ਦੇ ਨਵੇਂ ਜਿਹੜੇ,
ਕਰਨੇ ਉਹਨਾਂ ਕਿਸਾਨ ਹਨ ਤੰਗ ਬੇਲੀ।

ਆਏ ਅਮਲ ਤੋਂ ਲੱਗੂਗਾ ਪਤਾ ਇਹ ਵੀ,
ਕਿੰਨਾ ਗਹਿਰਾ ਈ ਉਨ੍ਹਾਂ ਦਾ ਡੰਗ ਬੇਲੀ।

ਰਾਜਨੀਤੀ ਵੀ ਬਹੁਤ ਬੇਸ਼ਰਮ ਹੋ ਗਈ,
ਨਿੱਤ ਦਿਨ ਨਵੇਂ ਵਿਖਾਂਵਦੀ ਰੰਗ ਬੇਲੀ।

ਕਿਹੜਾ ਨਾਲ ਜਾਂ ਕੌਣ ਵਿਰੋਧ ਕਰਦਾ,
ਵਿੱਚ ਸਮਝ ਦੇ ਇਹੋ ਨਾ ਆਏ ਬੇਲੀ।

ਜਿਹੜਾ ਬੋਲੇ, ਕਿਸਾਨ ਦਾ ਪੱਖ ਲੈਂਦਾ,
ਬਣ ਕੇ ਹੇਜਲਾ ਬਹੁਤ ਵਿਖਾਏ ਬੇਲੀ।

-ਤੀਸ ਮਾਰ ਖਾਂ
ਸਤੰਬਰ 16, 2020


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


ਅਹਿਮ ਖ਼ਬਰਾਂ