Monday, October 18, 2021
spot_img
yes punjab english redirection

kissan

ajaib ghar

sarkari naukri

bijli

madadgaar

sports club

kisan sarkari naukri

muavja

Markfed Sept to Nov

mrsptu

Innocent

ਦੋ ਮਹੀਨਿਆਂ ਤੋਂ ਖਾਲੀ ਪਿਆ ਪੀ.ਪੀ.ਐਸ.ਸੀ ਚੇਅਰਮੈਨ ਦਾ ਅਹੁਦਾ, ਨੌਕਰੀਆਂ ਲਈ ਲਾਇਨ ਵਿੱਚ ਲੱਗੇ ਨੌਜਵਾਨ ਨਿਰਾਸ਼: ਮੀਤ ਹੇਅਰ

ਯੈੱਸ ਪੰਜਾਬ
ਚੰਡੀਗੜ੍ਹ, 24 ਸਤੰਬਰ, 2021 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮਾਂ ਤੋਂ ਖਾਲੀ ਪਏ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਚੇਅਰਮੈਨ ਦਾ ਅਹੁਦਾ ਨਾ ਭਰਨ ’ਤੇ ਸੱਤਾਧਾਰੀ ਕਾਂਗਰਸ ਦੀ ਸਖ਼ਤ ਅਲੋਚਨਾ ਕੀਤੀ ਹੈ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਪੀ.ਪੀ.ਐਸ.ਸੀ ਚੇਅਰਮੈਨ ਦੇ ਖਾਲੀ ਪਏ ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਸਰਕਾਰ ਇਸ ਖਾਲੀ ਅਹੁਦੇ ਨੂੰ ਨਾ ਭਰ ਕੇ ਉਨ੍ਹਾਂ ਲੱਖਾਂ ਪ੍ਰਤਭਾਸ਼ਾਲੀ ਨੌਜਵਾਨਾਂ ਨਾਲ ਧੋਖ਼ਾ ਕਰ ਰਹੀ ਹੈ, ਜੋ ਹਰ ਰੋਜ਼ ਨੌਕਰੀ ਪਾਉਣ ਦੀ ਉਮਰ ਸੀਮਾ (ਓਵਰਏਜ਼) ਪਾਰ ਕਰ ਰਹੇ ਹਨ, ਪਰ ਉਚ ਅਧਿਕਾਰੀ ਬਣ ਕੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਪਾਉਣ ਦੀ ਇੱਛਾ ਰੱਖਦੇ ਹਨ।

ਵਿਧਾਇਕ ਮੀਤ ਹੇਅਰ ਨੇ ਕਿ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਨਾਲ ਪੀ.ਪੀ.ਐਸ.ਸੀ ਦਾ ਕੰਮਕਾਮ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਪੰਜਾਬ ਸਿਵਿਲ ਸੇਵਾਵਾਂ ਵਿੱਚ ਸਫ਼ਲ ਉਮੀਦਵਾਰਾਂ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਲਈ ਇੱਕ ਲੱਖ ਤੋਂ ਜ਼ਿਆਦਾ ਬਿਨੈਕਾਰਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ।

ਚੇਅਰਮੈਨ ਨਾ ਹੋਣ ਕਾਰਨ, ਸਾਰੀਆਂ ਪ੍ਰੀਖਿਆਵਾਂ ਅਤੇ ਇੰਟਰਵਿਊ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਅਹੁਦਾ 16 ਜੁਲਾਈ ਤੋਂ ਖਾਲੀ ਪਿਆ ਹੈ, ਜਦੋਂ ਤੋਂ ਪੀ.ਪੀ.ਐਸ.ਸੀ ਦੇ ਪਿਛਲੇ ਚੇਅਰਮੈਨ ਨੇ ਆਪਣਾ ਕਾਰਜਕਾਲ ਪੂਰਾ ਕਰਕੇ ਅਹੁਦਾ ਛੱਡ ਦਿਤਾ ਸੀ।

ਮੀਤ ਹੇਅਰ ਨੇ ਕਿਹਾ ਸੱਤਾਧਾਰੀ ਕਾਂਗਰਸ ਨੇ ਲੰਮੇਂ ਸਮੇਂ ਤੋਂ ਯੋਗਤਾ ਦੇ ਆਧਾਰ ’ਤੇ ਨਿਯੁਕਤੀਆਂ ਨਹੀਂ ਕੀਤੀਆਂ, ਜਿਸ ਕਾਰਨ ਸੂਬੇ ਦੇ ਹਜ਼ਾਰਾਂ ਯੋਗ ਨੌਜਵਾਨ ਹਰ ਦਿਨ ਨੌਕਰੀਆਂ ਲਈ ਨਿਰਧਾਰਤ ਉਮਰ ਸੀਮਾ ਪਾਰ ਕਰ ਰਹੇ ਹਨ। ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਸਫ਼ਲ ਪੀ.ਪੀ.ਐਸ. ਸੀ ਉਮੀਦਵਾਰ ਨੌਕਰੀਆਂ ਮਿਲਣ ਦਾ ਇੰਤਜਾਰ ਕਰ ਰਹੇ ਹਨ, ਜਿਸ ਕਾਰਨ ਉਹ ਨਿਰਾਸ਼ ਹੋ ਰਹੇ ਹਨ।

ਉਥੇ ਹੀ ਦੂਜੇ ਪਾਸੇ ਲੱਖਾਂ ਬਿਨੈਕਾਰ ਜੂਨੀਅਰ ਇੰਜੀਨੀਅਰ, ਪਸ਼ੂ ਪਾਲਣ ਅਧਿਕਾਰੀ, ਸਕੂਲ ਪ੍ਰਿੰਸੀਪਲ, ਸਹਾਇਕ ਪ੍ਰੋਫ਼ੈਸਰ ਅਤੇ ਹੋਰ ਅਹੁਦਿਆਂ ਲਈ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਇੰਤਜ਼ਾਰ ਕਰ ਰਹੇ ਹਨ, ਜਿਨਾਂ ਲਈ ਪੀ.ਪੀ.ਐਸ.ਸੀ ਨੇ ਭਰਤੀ ਇਸ਼ਤਿਹਾਰ ਜਾਰੀ ਕੀਤਾ ਸੀ।

ਐਨਾ ਹੀ ਨਹੀਂ ਉਪ ਮੰਡਲ ਅਧਿਕਾਰੀ (ਐਸ.ਡੀ.ਓ) ਦੇ ਅਹੁਦਿਆਂ ਲਈ ਲਿਖਤ ਪ੍ਰੀਖਿਆ ਪਹਿਲਾਂ ਹੋ ਚੁੱਕੀ, ਪਰ ਇੰਟਰਵਿਊ ਅੱਜ ਤੱਕ ਨਹੀਂ ਹੋਈ। ਇਸ ਦੇ ਨਾਲ ਹੀ ਨਾਇਬ ਤਹਿਸੀਲਦਾਰ ਦੇ ਅਹੁਦਿਆਂ ਲਈ ਕਰੀਬ 80 ਹਜ਼ਾਰ ਬਿਨੈਕਾਰਾਂ ਨੇ ਦਰਖ਼ਾਸਤਾਂ ਦਿੱਤੀਆਂ ਹਨ।

ਮੀਤ ਹੇਅਰ ਨੇ ਕਿਹਾ, ‘‘ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਤਭਾਸ਼ਾਲੀ ਨੌਜਵਾਨਾਂ ਨੂੰ ਪਿੱਛੇ ਧੱਕਣ ਦੇ ਕੀ ਕਾਰਨ ਹਨ। ਕੀ ਇਹ ਕਾਂਗਰਸ ਦਾ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਮੁਕਰਨ ਦਾ ਇੱਕ ਹੋਰ ਯਤਨ ਨਹੀਂ ਹੈ।’’

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਪਿਛਲੀ ਕੈਪਟਨ ਸਰਕਾਰ ਦੇ ਸੁਸਤ ਰਵਈਏ ਨੂੰ ਨਾ ਅਪਣਾਵੇ ਅਤੇ ਪੰਜਾਬ ਦੇ ਸਾਰੇ ਮਹੱਤਵਪੂਰਨ ਮਾਮਲਿਆਂ ’ਤੇ ਤੁਰੰਤ ਕਾਰਵਾਈ ਕਰੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੀ.ਪੀ.ਐਸ.ਸੀ ਦੇ ਚੇਅਰਮੈਨ ਦੇ ਅਹੁਦੇ ਦੀ ਜ਼ਿੰਮੇਵਾਰੀ ਕਿਸੇ ਇਮਾਨਦਾਰ ਅਤੇ ਯੋਗ ਵਿਅਕਤੀ ਨੂੰ ਦਿੱਤੀ ਜਾਵੇ।

‘ਆਪ’ ਵਿਧਾਇਕ ਨੇ ਇਹ ਵੀ ਮੰਗ ਕੀਤੀ ਕਿ ਚੇਅਰਮੈਨ ਦਾ ਅਹੁਦਾ ਲੰਮੇ ਸਮੇਂ ਤੋਂ ਖਾਲੀ ਹੋਣ ਕਾਰਨ ਜਿਨ੍ਹਾਂ ਨੌਜਵਾਨਾਂ ਦੀ ਉਮਰ ਨੌਕਰੀ ਲਈ ਨਿਰਧਾਰਤ ਉਮਰ ਸੀਮਾ ਤੋਂ ਜ਼ਿਆਦਾ ਹੋ ਚੁੱਕੀ ਹੈ, ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ, ਤਾਂ ਜੋ ਪੰਜਾਬ ਦਾ ਯੋਗ ਨੌਜਵਾਨ ਆਪਣੀ ਯੋਗਤਾ ਨਾਲ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਰਾਹਾਂ ’ਤੇ ਲੈ ਕੇ ਜਾ ਸਕੇ।

ਮੀਤ ਹੇਅਰ ਨੇ ਕਿਹਾ ਕਿ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੀ.ਪੀ.ਐਸ.ਸੀ ਚੇਅਰਮੈਨ ਦੀ ਨਿਯੁਕਤੀ ਦੀ ਪ੍ਰੀਕਿਰਿਆ ਵਿੱਚ ਤੇਜੀ ਲਿਆਉਣ ਅਤੇ ਸਾਰੇ ਨਿਯਮ ਕਾਨੂੰਨਾਂ ਦਾ ਪਾਲਣ ਕਰਦੇ ਹੋਏ ਯੋਗਤਾ ਦੇ ਆਧਾਰ ’ਤੇ ਇਸ ਅਹੁਦੇ ਦੀ ਜ਼ਿੰਮੇਵਾਰੀ ਯੋਗ ਵਿਅਕਤੀ ਨੂੰ ਦੇਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮੇਘਾਲਿਆ ਦੇ ਰਾਜਪਾਲ ਨੇ ਸਿੱਖਾਂ ਦਾ ਗੈਰ ਕਾਨੂੰਨੀ ਤਰੀਕੇ ਨਾਲ ਉਜਾੜਾ ਨਾ ਹੋਣ ਦੇਣ ਦਾ ਭਰੋਸਾ ਦੁਆਇਆ, ਸਿਰਸਾ ਦੀ ਅਗਵਾਈ ਹੇਠ ਗਏ ਵਫਦ ਨੇ ਕੀਤੀ ਸਤਿਆ ਪਾਲ ਮਲਿਕ ਨਾਲ...

ਯੈੱਸ ਪੰਜਾਬ ਨਵੀਂ ਦਿੱਲੀ, 14 ਅਕਤੂਬਰ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸ਼ਿਲਾਂਗ ਪਹੁੰਚੇ ਅਕਾਲੀ ਦਲ ਦੇ ਉਚ ਤਾਕਤੀ ਵਫਦ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਰਸਾ ਦੀ ਅਗਵਾਈ ਹੇਠ ਅਕਾਲੀ ਦਲ ਦਾ ਚਾਰ ਮੈਂਬਰੀ ਉਚ ਪੱਧਰੀ ਵਫਦ ਸ਼ਿਲਾਂਗ ਪੁੱਜਾ, 350 ਸਿੱਖ ਪਰਿਵਾਰਾਂ ਦਾ ਉਜਾੜਾ ਰੋਕਣ ’ਚ ਦਵੇਗਾ ਮਦਦ

ਯੈੱਸ ਪੰਜਾਬ ਨਵੀਂ ਦਿੱਲੀ, 13 ਅਕਤੂਬਰ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅਕਾਲੀ ਦਲ ਉਚ ਪੱਧਰੀ ਵਫਦ ਅੱਜ ਸ਼ਿਲਾਂਗ ਪਹੁੰਚ ਗਿਆ,...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ ਜਲੰਧਰ ਵਿਖ਼ੇ ਖੋਲ੍ਹੇਗੀ ‘ਸੁਪਰ ਸਪੈਸ਼ਿਐਲਟੀ ਹਸਪਤਾਲ’: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 12 ਅਕਤੂਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿਖੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕਾਂ ਨੂੰ ਦਿੱਤੇ ਨਿਯੁਕਤੀ ਪੱਤਰ

ਯੈੱਸ ਪੰਜਾਬ ਅੰਮ੍ਰਿਤਸਰ, 12 ਅਕਤੂਬਰ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕ ਸਾਥੀਆਂ ਨੂੰ ਨਿਯੁਕਤੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਲਖੀਮਪੁਰ ਖੀਰੀ ਦੇ ਸ਼ਹੀਦਾਂ ਨਮਿਤ ਗੁਰਦੁਆਰਾ ਬੰਗਲਾ ਸਾਹਿਬ ਵਿਚ ਹੋਇਆ ਅਰਦਾਸ ਸਮਾਗਮ

ਯੈੱਸ ਪੰਜਾਬ ਨਵੀਂ ਦਿੱਲੀ, 12 ਅਕਤੂਬਰ, 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਤੇ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਚ ਅਰਦਾਸ ਸਮਾਗਮ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਲਖ਼ੀਮਪੁਰ ਖ਼ੀਰੀ ਦੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸਿਰਸਾ ਦਾ ਵੱਡਾ ਐਲਾਨ, ਦਿੱਲੀ ਕਮੇਟੀ ਕਤਲੇਆਮ ਵਾਲੀ ਥਾਂ ਖ਼ਰੀਦ ਕੇ ਬਣਾਏਗੀ ਪੱਕੀ ਯਾਦਗਾਰ

ਯੈੱਸ ਪੰਜਾਬ ਨਵੀਂ ਦਿੱਲੀ, 12 ਅਕਤੂਬਰ, 2021 - ਲਖੀਮਪੁਰ ਖੀਰੀ ਦੇ ਪੰਜ ਸ਼ਹੀਦਾਂ ਦੀ ਅੰਤਿਮ ਅਰਦਾਸ ਨੁੰ ਸਮਰਪਿਤ ਅੱਜ ਲਖੀਮਪੁਰ ਖੀਰੀ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਅੱਜ ਇਹ ਵੱਡਾ ਐਲਾਨ ਕੀਤਾ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਪਾਣੀ ਚ ਮਧਾਣੀ ‘ ਫਿਲਮ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 15 ਅਕਤੂਬਰ, 2021: ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਨੇ 'ਪਾਣੀ ਚ ਮਧਾਣੀ' ਦਾ ਟ੍ਰੇਲਰ ਪੇਸ਼ ਕੀਤਾ ਹੈ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦਾ ਧਮਾਕੇਦਾਰ ਪਟਾਕਾ ਹੈ| 'ਪਾਣੀ ਚ ਮਧਾਣੀ ' ਪਹਿਲਾਂ ਹੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਦੁਬਈ ਦੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਵੱਡਾ ਸ਼ੋਅ 12 ਨਵੰਬਰ ਨੂੰ – ਐਮੀ ਵਿਰਕ, ਗੈਰੀ ਸੰਧੂ, ਸੋਨਮ ਬਾਜਵਾ, ਮਨਿੰਦਰ ਬੁੱਟਰ ਅਤੇ ਮੰਨਤ ਨੂਰ ਭਰਣਗੇ ਹਾਜ਼ਰੀ

ਕੋਵਿਡ-19 ਮਹਾਂਮਾਰੀ ਦੇ ਡਰ-ਭੈਅ ਤੋਂ ਮੁਕਤ ਹੁੰਦਿਆਂ ਹੀ ਦੇਸ਼-ਦੁਨਿਆਂ ਵਿਚ ਮਨੋਰੰਜਨ ਦੇ ਸਾਰੇ ਪਲੇਟਫਾਰਮ ਮੁੜ ਖੁੱਲ ਗਏ ਹਨ। ਇਸੇ ਤਹਿਤ   ਈ.3 ਯੂ.ਕੇ. ਵਲੋਂ ਫ਼ਿਲਮੀ ਤੇ ਗਾਇਕੀ ਖੇਤਰ ਵਿਚ ਵੱਡੀ ਪਹਿਚਾਣ ਬਣੇ ਸਟਾਰਾਂ ਨੂੰ ਇਨਾਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕਿਸਾਨੀ ਮੁੱਦੇ ’ਤੇ ਬਣੀ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ ਜੱਟ’ ’ਤੇ ਸੈਂਸਰ ਨੇ ਲਗਾਈ ਰੋਕ, 1 ਅਕਤੂਬਰ ਨੂੰ ਹੋਣੀ ਸੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 29 ਸਤੰਬਰ, 2021: ਪੰਜਾਬ ਦੇ ਇਕ ਕਿਸਾਨ ਦੀ ਮੁਸ਼ਕਿਲਾਂ ਭਰੀ ਜ਼ਿੰਦਗੀ ’ਤੇ ਬਣੀ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖ਼ੇਤੀ ਕਾਨੂੂੰਨਾਂ ਦੇ ਸੰਬੰਧ ਵਿੱਚ ਵੀ ਬਾਤ ਪਾਉਂਦੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਨਿੰਜਾ ਦਾ ਨਵਾਂ ਭੰਗੜਾ ਟਰੈਕ ‘ਨਾਂ ਪੁੱਛ ਕੇ’ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 23 ਸਤੰਬਰ, 2021: ਪੰਜਾਬੀ ਮਨੋਰੰਜਨ ਉਦਯੋਗ ਗੀਤਾਂ ਲਈ ਅਤੇ ਨੱਚਣ ਲਈ, ਖਾਸ ਕਰਕੇ ਭੰਗੜੇ ਤੋਂ ਬਿਨਾਂ ਤਾਂ ਬਿਲਕੁਲ ਹੀ ਅਧੂਰਾ ਹੈ ਅਤੇ ਇੱਥੇ ਸਾਡੇ ਕੋਲ ਤੁਹਾਡਾ ਮਨਪਸੰਦ ਸੁਪਰਸਟਾਰ ਨਿੰਜਾ ਉਸਦੇ ਨਵੇਂ ਡਾਂਸ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਐਮੀ ਵਿਰਕ ਅਤੇ ਸਰਗੁਨ ਮਹਿਤਾ ਪੰਜਾਬੀ ਫ਼ਿਲਮ ‘ਕਿਸਮਤ 2’ ਵਿੱਚ ਰੂਪਮਾਨ ਕਰਨਗੇ ਮੁਹੱਬਤ ਦੀ ਅਨੋਖ਼ੀ ਦਾਸਤਾਨ

ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾਂ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ...
- Advertisement -spot_img

ਸੋਸ਼ਲ ਮੀਡੀਆ

20,370FansLike
51,008FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼