Thursday, December 2, 2021

ਵਾਹਿਗੁਰੂ

spot_img
yes punjab english redirection

Lokan Da Channi

Channi 8

Bijli Bill

36000

Sada CM

Hunarmand

Mera Ghar

Kisan Karza

ECI Voter Form

ECI Voter Helpline

ECI Voter

Markfed Sept to Nov

Innokids Green

ਦੋ ਔਰਤਾਂ ਦੇ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝੀ – ਆਪਣੀ ਪਹਿਲੀ ਪਤਨੀ ਅਤੇ ਮੰਗੇਤਰ ਦਾ ਨਾਈਟਰੋਜਨ ਗੈਸ ਨਾਲ ਕਤਲ ਕਰਨ ਵਾਲਾ ਕਾਬੂ: ਐਸ.ਐਸ.ਪੀ. ਭੁੱਲਰ

ਯੈੱਸ ਪੰਜਾਬ
ਪਟਿਆਲਾ, 22 ਅਕਤੂਬਰ, 2021:
ਪਹਿਲਾਂ ਹੀ ਦੋ ਵਿਆਹ ਕਰਵਾ ਕੇ ਆਪਣੀ ਪਹਿਲੀ ਪਤਨੀ ਸੁਖਦੀਪ ਕੌਰ ਅਤੇ ਹੁਣ ਵਾਲੀ ਮੰਗੇਤਰ ਛਪਿੰਦਰਪਾਲ ਦਾ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਨਾਈਟ੍ਰੋਜਨ ਗੈਸ ਚੜ੍ਹਾ ਕੇ ਕਤਲ ਕਰਨ ਵਾਲਾ ਵਿਅਕਤੀ ਪੁਲਿਸ ਦੀ ਗ੍ਰਿਫ਼ਤ ‘ਚ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹੈ।

ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 13 ਅਕਤੂਬਰ ਤੋਂ ਬਠਿੰਡਾ ਦੀ ਲਾਪਤਾ ਹੋਈ ਲੜਕੀ ਛਪਿੰਦਰਪਾਲ ਕੌਰ ਪੁੱਤਰੀ ਸੁਖਚੈਨ ਸਿੰਘ ਸਮੇਤ ਇੱਕ ਹੋਰ ਮਹਿਲਾ, ਸੁਖਦੀਪ ਕੌਰ ਦੇ ਹੋਏ ਕਤਲ ਦੀ ਗੁੱਥੀ ਨੂੰ ਪਟਿਆਲਾ ਪੁਲਿਸ ਨੇ ਸੁਲਝਾ ਕੇ ਨਵਨਿੰਦਰਪ੍ਰੀਤਪਾਲ ਸਿੰਘ ਪੁੱਤਰ ਬਲਵੰਤ ਸਿੰਘ, ਵਾਸੀ ਸਲਾਰੀਆ ਵਿਹਾਰ, ਅਰਬਨ ਅਸਟੇਟ ਪਟਿਆਲਾ ਨੂੰ ਕਾਬੂ ਕਰ ਲਿਆ ਹੈ। ਸ. ਭੁੱਲਰ ਨੇ ਦੱਸਿਆ ਕਿ ਇਸਨੇ ਦੋਵਾਂ ਹੀ ਔਰਤਾਂ ਨੂੰ ਨਾਈਟ੍ਰੋਜਨ ਦੇ ਸਿਲੰਡਰ ਨੂੰ ਆਕਸੀਜਨ ਦਾ ਸਿਲੰਡਰ ਦੱਸਦਿਆਂ ਆਕਸੀਜਨ ਦੇ ਫਾਇਦੇ ਗਿਣਾਉਂਦਿਆਂ ਨਾਈਟ੍ਰੋਜਨ ਗੈਸ ਦੇ ਮਾਸਕ ਉਨ੍ਹਾਂ ਦੇ ਲਗਾਏ ਤੇ ਕਤਲ ਕਰ ਦਿੱਤਾ।

ਐਸ.ਐਸ.ਪੀ. ਸ. ਭੁੱਲਰ ਨੇ ਦੱਸਿਆ ਕਿ ਇਸ ਅਹਿਮ ਮਾਮਲੇ ਨੂੰ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਜਾਂਚ ਮੋਹਿਤ ਅਗਰਵਾਲ, ਡੀ.ਐਸ.ਪੀ. ਸਿਟੀ-2 ਸੌਰਵ ਜਿੰਦਲ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਮੁੱਖ ਅਫ਼ਸਰ ਅਰਬਨ ਅਸਟੇਟ ਥਾਣੇਦਾਰ ਰੋਣੀ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਹੱਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਛਪਿੰਦਰਪਾਲ ਕੌਰ ਦੇ ਅਗਵਾ ਹੋਣ ਸਬੰਧੀ ਉਸਦੇ ਪਿਤਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮਿਤੀ 19 ਅਕਤੂਬਰ 2021 ਨੂੰ ਆਈ.ਪੀ.ਸੀ. ਦੀ ਧਾਰਾ 368 ਤਹਿਤ ਦਰਜ ਮੁੱਕਦਮੇ ‘ਚ ਹੁਣ 302 ਦਾ ਵਾਧਾ ਕੀਤਾ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਐਲ.ਐਲ.ਬੀ. ਦੀ ਡਿਗਰੀ ਧਾਰਕ 28 ਸਾਲਾ ਛਪਿੰਦਰਪਾਲ ਕੌਰ ਦਾ ਵਿਆਹ 20 ਅਕਤੂਬਰ ਨੂੰ ਐਮ.ਏ. ਮਨੋਵਿਗਿਆਨ ਅਤੇ ਐਲ.ਐਲ.ਬੀ. ਤੇ ਆਨਲਾਈਨ ਮੈਥ ਅਧਿਆਪਕ, ਨਵਨਿੰਦਰਪ੍ਰੀਤਪਾਲ ਸਿੰਘ ਨਾਲ ਹੋਣਾ ਸੀ ਅਤੇ ਉਹ 11 ਅਕਤੂਬਰ ਨੂੰ ਬਠਿੰਡਾ ਤੋਂ ਪਟਿਆਲਾ ਆਈ ਸੀ ਪਰੰਤੂ ਉਹ ਵਾਪਸ ਆਪਣੇ ਘਰ ਨਹੀਂ ਸੀ ਪਰਤੀ। ਇਸ ਮਾਮਲੇ ਦੀ ਜਾਂਚ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਨਵਨਿੰਦਰਪ੍ਰੀਤਪਾਲ ਸਿੰਘ ਪਹਿਲਾਂ ਵੀ ਵਿਆਹਿਆ ਹੋਇਆ ਸੀ, ਨੇ 13 ਅਕਤੂਬਰ ਨੂੰ ਆਪਣੀ ਮੰਗੇਤਰ ਦਾ ਕਤਲ ਕਰਕੇ ਉਸਦੀ ਲਾਸ਼ ਆਪਣੇ ਘਰ ਦੇ ਬੈਡਰੂਮ ਵਿੱਚ ਦੱਬ ਦਿੱਤੀ ਸੀ, ਜਿਸ ਨੂੰ ਕਾਰਜਕਾਰੀ ਮੈਜਿਸਟ੍ਰੇਟ ਦੀ ਹਾਜਰੀ ‘ਚ ਬਰਾਮਦ ਕਰਕੇ, ਮੈਡੀਕਲ ਬੋਰਡ ਤੋਂ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

ਸ. ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਨਵਨਿੰਦਰਪ੍ਰੀਤਪਾਲ ਸਿੰਘ ਨੇ 12 ਫਰਵਰੀ 2018 ਨੂੰ ਪਿੰਡ ਬਿਸ਼ਨਪੁਰਾ ਤਹਿਸੀਲ ਸੁਨਾਮ ਦੀ ਵਸਨੀਕ ਤਿੰਨ ਐਮ.ਏ. ਦੀਆਂ ਡਿਗਰੀਆਂ ਧਾਰਕ ਸੁਖਦੀਪ ਕੌਰ ਪੁੱਤਰੀ ਨਿਰਮਲ ਸਿੰਘ ਨਾਲ ਵੀ ਵਿਆਹ ਕਰਾਇਆ ਸੀ, ਜੋਕਿ ਇਸ ਵੱਲੋਂ ਆਪਣੇ ਭਰਾ ਨਾਲ ਮਿਲਕੇ ਚਲਾਏ ਜਾ ਰਹੇ ਆਈਲਟਸ ਸੈਂਟਰ ‘ਤੇ 2009 ‘ਚ ਕਲਾਸਾਂ ਲਾਉਣ ਆਉਂਦੀ ਸੀ, ਇਸ ਦੀ ਮੌਤ 19-20 ਸਤੰਬਰ 2021 ਦੀ ਦਰਮਿਆਨੀ ਰਾਤ ਨੂੰ ਹੋਈ ਸੀ, ਜਿਸ ਦੇ ਪੇਕੇ ਪਰਿਵਾਰ ਨੂੰ ਇਸਨੇ ਇਹ ਗੱਲ ਦੱਸੀ ਸੀ ਕਿ ਸੁਖਦੀਪ ਕੌਰ ਦੀ ਮੌਤ ਅਟੈਕ ਨਾਲ ਹੋਈ ਸੀ ਅਤੇ ਇਸਨੇ ਸੁਖਦੀਪ ਕੌਰ ਦਾ ਸੰਸਕਾਰ ਵੀ ਕਰ ਦਿੱਤਾ ਸੀ। ਪਰੰਤੂ ਜਾਂਚ ਦੌਰਾਨ ਇਸਨੇ ਇਹ ਮੰਨਿਆ ਕਿ ਉਹ ਗਰਭਵਤੀ ਸੀ ਅਤੇ ਉਸਨੂੰ ਵੀ ਇਸਨੇ ਨਾਈਟ੍ਰੋਜਨ ਗੈਸ ਚੜ੍ਹਾ ਕੇ ਕਤਲ ਕੀਤਾ ਸੀ।

ਨਵਨਿੰਦਰਪ੍ਰੀਤਪਾਲ ਸਿੰਘ ਨੇ ਆਪਣੀ ਮੰਗੇਤਰ ਛਪਿੰਦਰਪਾਲ ਕੌਰ ਨੂੰ ਵੀ ਨਾਈਟਰੋਜਨ ਬਾਰੇ ਭੁਲੇਖੇ ‘ਚ ਪਾਉਂਦਿਆਂ, ਇਹ ਵਿਸ਼ਵਾਸ਼ ਦੁਆਇਆ, ਕਿ ਆਕਸੀਜਨ ਲੈਣ ਦੇ ਨਾਲ ਚਿਹਰੇ ਉੱਪਰ ਕਾਫੀ ਗਲੋਅ ਆਉਦੀ ਹੈ।ਇਸ ਬਹਾਨੇ ਨਾਲ ਆਕਸੀਜਨ ਦੱਸ ਕੇ ਉਸਦੇ ਮੂੰਹ ਉੱਪਰ ਵੀ ਨਾਈਟਰੋਜਨ ਗੈਸ ਵਾਲਾ ਮਾਸਕ ਲਗਾ ਦਿੱਤਾ ਅਤੇ ਜਿਸ ਨਾਲ ਉਸ ਦੀ ਮੌਤ ਹੋ ਗਈ। ਉਸਨੇ ਲਾਸ਼ ਨੂੰ ਆਪਣੇ ਬੈਡਰੂਮ ਵਿੱਚ ਹੀ ਪਹਿਲਾਂ ਹੀ ਆਪਣੇ ਬੈਡਾਂ ਦੇ ਥੱਲੇ ਪੁੱਟੇ ਟੋਏ ਵਿੱਚ ਦੱਬ ਦਿੱਤਾ ਤੇ ਇਸਦੇ ਘਰ ਦਿਆਂ ਨੂੰ ਮਿਤੀ 14 ਅਕਤੂਬਰ ਨੂੰ ਇਤਲਾਹ ਦੇ ਦਿੱਤੀ ਕਿ ਛਪਿੰਦਰਪਾਲ ਕੌਰ ਨਾਰਾਜ ਹੋ ਕੇ ਕਿਧਰੇ ਬਿਨ੍ਹਾਂ ਦੱਸੇ ਰਾਤ ਨੂੰ ਕਿਧਰੇ ਚਲੀ ਗਈ ਹੈ।

Áੈਸ.ਐਸ.ਪੀ. ਸ. ਭੁੱਲਰ ਨੇ ਦੱਸਿਆ ਕਿ ਨਵਨਿੰਦਰਪ੍ਰੀਤਪਾਲ ਸਿੰਘ, ਨੇ ਫਰਵਰੀ 2018 ‘ਚ ਆਪਣਾ ਪਹਿਲਾ ਵਿਆਹ ਮ੍ਰਿਤਕ ਸੁਖਦੀਪ ਕੌਰ ਨਾਲ ਕਰਵਾਇਆ ਅਤੇ ਫਿਰ ਮਿਤੀ 1 ਅਕਤੂਬਰ 2018 ਨੂੰ ਇੱਕ ਹੋਰ ਲੜਕੀ ਲਖਵਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਭਵਾਨੀਗੜ੍ਹ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੱਸਿਆ ਇਹ ਲੜੀਵਾਰ ਇਨ੍ਹਾਂ ਲੜਕੀਆਂ ਦੇ ਸੰਪਰਕ ਵਿੱਚ ਆਉਦਾ ਰਿਹਾ ਅਤੇ ਉਹਨਾਂ ਨਾਲ ਵਿਆਹ ਵੀ ਕਰਵਾ ਲਏ ਪ੍ਰੰਤੂ ਉਹ ਹੁਣ ਆਪਣੇ ਆਪ ਨੂੰ ਬਹੁਤ ਫਸਿਆ ਹੋਇਆ ਮਹਿਸੂਸ ਕਰ ਰਿਹਾ ਸੀ ਜਿਸ ਕਾਰਨ ਉਸ ਨੇ ਸੁਖਦੀਪ ਕੌਰ ਅਤੇ ਛਪਿੰਦਰਪਾਲ ਕੌਰ ਨੂੰ ਪੂਰੀ ਸੋਚੀ ਸਮਝੀ ਯੋਜਨਾ ਤਹਿਤ ਮਾਰ ਦਿੱਤਾ।

ਸ. ਹਰਚਰਨ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਦਿਆਂ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਨਵਨਿੰਦਰਪ੍ਰੀਤਪਾਲ ਸਿੰਘ ਦੇ ਘਰ ਨੇੜੇ ਰਹਿੰਦੀ ਇੱਕ ਹੋਰ ਲੜਕੀ ਕਮਲਪ੍ਰੀਤ ਕੌਰ ਸਿੱਧੂ ਨੇ 18 ਜੂਨ 2014 ‘ਚ ਆਤਮ ਹੱਤਿਆ ਕੀਤੀ ਸੀ, ਜਿਸ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਕੜੀ ਵੀ ਇਸੇ ਦੋਸ਼ੀ ਨਾਲ ਜੁੜਦੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਲੜਕੀਆਂ ਨੂੰ ਵਰਗਲਾ ਕੇ ਆਪਣੇ ਝਾਂਸੇ ‘ਚ ਲੈਣ ਦਾ ਆਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਦਿੱਲੀ ਹਾਈ ਕੋਰਟ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਜੇਤੂ ਕਰਾਰ – ਆਸ ਹੈ ਕਿ ਵਿਰੋਧੀਆਂ ਨੂੰ ਸੰਗਤ ਦਾ ਫੈਸਲਾ ਹੁਣ ਮਨਜ਼ੂਰ ਹੋਵੇਗਾ: ਸਿਰਸਾ, ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 30 ਨਵੰਬਰ, 2021 - ਦਿੱਲੀ ਹਾਈ ਕੋਰਟ ਨੇ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਨੂੰ ਜੇਤੂ ਕਰਾਰ ਦਿੱਤਾ ਹੈ। ਹਾਈ ਕੋਰਟ ਦੇ ਜੱਜ ਜਸਟਿਸ ਸੰਜੀਵ ਸਚਦੇਵਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜ: ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਕੀਤੀ ਦਮਦਮੀ ਟਕਸਾਲ ਮੁਖ਼ੀ ਨਾਲ ਮੁਲਾਕਾਤ, ਹੋਈਆਂ ਪੰਥਕ ਵਿਚਾਰਾਂ

ਯੈੱਸ ਪੰਜਾਬ ਮਹਿਤਾ ਚੌਕ, 30 ਨਵੰਬਰ, 2021 - ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਮਦਮੀ ਟਕਸਾਲ ਦੇ ਹੈੱਡ ਕੁਆਟਰ, ਮਹਿਤਾ ਚੌਕ ਪਹੁੰਚ ਕੇ ਸੰਤ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ, ਕਰਨੈਲ ਸਿੰਘ ਪੰਜੋਲੀ ਜਨਰਲ ਸਕੱਤਰ ਬਣੇ

ਯੈੱਸ ਪੰਜਾਬ ਅੰਮ੍ਰਿਤਸਰ, 29 ਨਵੰਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੇ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸਾਲਾਨਾ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਬਰਗਾੜੀ ਮੋਰਚਾ: 148ਵੇਂ ਜੱਥੇ ਦੇ 6 ਸਿੰਘਾਂ ਨੇ ਸਿਮਰਨਜੀਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਦਿੱਤੀ ਗ੍ਰਿਫ਼ਤਾਰੀ

ਯੈੱਸ ਪੰਜਾਬ ਕੋਟਕਪੂਰਾ, ਨਵੰਬਰ 28, 2021 (ਦੀਪਕ ਗਰਗ) 2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ, ਗੋਲੀ ਕਾਂਡ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਲਹਿਰ ਵਿਚ ਸਹਿਯੋਗ ਕਰਨ ਵਾਲੇ ਗ੍ਰੰਥੀ ਸਿੰਘਾਂ ਦਾ ਕੀਤਾ ਸਨਮਾਨ

ਯੈੱਸ ਪੰਜਾਬ ਅੰਮ੍ਰਿਤਸਰ, 28 ਨਵੰਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤੀ ਗਈ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਵਿਚ ਸਹਿਯੋਗ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਅੱਜ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਹਾੜਾ ਮਨਾਇਆ

ਯੈੱਸ ਪੰਜਾਬ ਅੰਮ੍ਰਿਤਸਰ, 28 ਨਵੰਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰੂ ਘਰ ਦੇ ਮਹਾਨ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਯੋ ਯੋ ਹਨੀ ਸਿੰਘ ਅਤੇ ਹਿਮੇਸ਼ ਰੇਸ਼ਮੀਆ ਇਨਗਰੂਵਜ਼ ਮਿਊਜ਼ਿਕ ਗਰੁੱਪ ਦੇ ਅਧਿਕਾਰਤ ਕਲਾਕਾਰ ਬਣੇ

ਯੈੱਸ ਪੰਜਾਬ ਚੰਡੀਗੜ੍ਹ, 25 ਨਵੰਬਰ, 2021: ਇੰਗਰੂਵਜ਼ ਮਿਊਜ਼ਿਕ ਗਰੁੱਪ, ਸੰਗੀਤ ਵੰਡ, ਮਾਰਕੀਟਿੰਗ ਅਤੇ ਤਕਨਾਲੋਜੀ ਵਿੱਚ ਇੱਕ ਵਿਸ਼ਵ ਆਗੂ, ਨੇ ਹਿਮੇਸ਼ ਰੇਸ਼ਮੀਆ ਅਤੇ ਯੋ ਯੋ ਹਨੀ ਸਿੰਘ ਨੂੰ ਆਪਣੇ ਅਧਿਕਾਰਤ ਕਲਾਕਾਰਾਂ ਵਜੋਂ ਸਾਈਨ ਕੀਤਾ ਹੈ। ਇਹ ਸੌਦੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫ਼ਿਲਮ ‘ਵਾਰਨਿੰਗ’ ਪੰਜਾਬੀ ਫ਼ਿਲਮ ਜਗਤ ਦਾ ਨਵਾਂ ਮੀਲ ਪੱਥਰ

ਯੈੱਸ ਪੰਜਾਬ ਚੰਡੀਗੜ੍ਹ, 21 ਨਵੰਬਰ, 2021 ਹਜੇ ਤਕ ਸਿਰਫ ਇੱਕ ਹੀ ਦਿਨ ਹੋਇਆ ਹੈ ਤੇ ਫਿਲਮ ਨੇ ਧੂਮਾਂ ਮਚਾਹੀਆਂ ਹੋਈਆਂ ਨੇ ਅਤੇ ਦਰਸ਼ਕ ਆਪਣੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਤੋਂ ਅਸਮਰੱਥ ਹੁੰਦੇ ਨਜ਼ਰ ਆ ਰਹੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਹੀ ਵੱਡੀ ਗੱਲ

ਕੋਟਕਪੂਰਾ, 19 ਨਵੰਬਰ, 2021 ( ਦੀਪਕ ਗਰਗ) ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਅਭਿਨੇਤਾ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ, ''ਕਿਸਾਨ ਆਪਣੇ ਖੇਤਾਂ 'ਚ ਵਾਪਸ ਆਉਣਗੇ, ਦੇਸ਼ ਦੇ ਖੇਤ ਫਿਰ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਵਾਰਨਿੰਗ’ 19 ਨਵੰਬਰ ਨੂੰ ਹੋਵੇਗੀ ਵੱਡੇ ਪਰਦੇ ’ਤੇ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਨਵੰਬਰ 17, 2021: ਗਿੱਪੀ ਗਰੇਵਾਲ ਦੀ ਝਲਕ ਸੁਰਖੀਆਂ ਬਟੋਰ ਰਹੀ ਹੈ ਕਿਉਂਕਿ ਵਾਰਨਿੰਗ ਨੇ ਪਹਿਲਾਂ ਹੀ ਦਰਸ਼ਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਫਿਲਮ 19 ਨਵੰਬਰ 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ...
- Advertisement -spot_img

ਸੋਸ਼ਲ ਮੀਡੀਆ

20,370FansLike
51,225FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼