- Advertisement -
ਅੱਜ-ਨਾਮਾ
ਦਿੱਲੀ ਵੱਲੋਂ ਅਵਾੜੇ ਜਿਹੇ ਆਉਣ ਲੱਗੇ,
ਤਿਆਰੀ ਚੋਣ ਦੀ ਹੋਈ ਕਿ ਹੋਈ ਮੀਆਂ।
ਹੋਣੀ ਚੋਣ ਤਾਂ ਮਈ ਵਿੱਚ ਸਾਲ ਅਗਲੇ,
ਤੇਲ ਅਗੇਤੜਾ ਜਾਂਦੇ ਕੁਝ ਚੋਈ ਮੀਆਂ।
ਕਿਹੜੇ ਲੀਡਰ ਨੂੰ ਲਾਊਗਾ ਕੌਣ ਠਿੱਬੀ,
ਇਹ ਵੀ ਰਹੀ ਨਾ ਬਾਤ ਲੁਕੋਈ ਮੀਆਂ।
ਗਲ਼ਦੀ ਦਾਲ ਨਾ ਜਿਨ੍ਹਾਂ ਦੀ ਕਿਤੇ ਦਿੱਸੇ,
ਖਰਚੀ ਰੋਕੜ ਨੂੰ ਜਾਂਦੇ ਨੇ ਰੋਈ ਮੀਆਂ।
ਖਰਚ ਚੋਣ ਲਈ ਬਣ ਗਿਆ ਜੂਏਬਾਜ਼ੀ,
ਪੈਸਾ ਕਈ ਵਾਰੀ ਜਾਂਦਾ ਏ ਡੁੱਬ ਮੀਆਂ।
ਡੁੱਬੀ ਕਾਲੀ ਕਮਾਈ ਆ ਜਦੋਂ ਦਿੱਸਦੀ,
ਨਿਕਲ ਜਾਂਦਾ ਈ ਬੰਦੇ ਦਾ ਕੁੱਬ ਮੀਆਂ।
-ਤੀਸ ਮਾਰ ਖਾਂ
ਅਕਤੂਬਰ 01, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -