ਯੈੱਸ ਪੰਜਾਬ
ਚੰਡੀਗੜ੍ਹ, 24 ਜਨਵਰੀ, 2023:
ਮੰਗਲਵਾਰ ਨੂੰ ਦੁਪਹਿਰ ਲਗਪਗ 2.30 ਵਜੇ ਦਿੱਲੀ ਐੱਨ.ਸੀ.ਆਰ. ਅਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਵਧੇਰੇ ਹਿੱਸਿਆਂ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਝਟਕੇ ਮਹਿਸੂਸ ਕਰਨ ਵਾਲਿਆਂ ਅਨੁਸਾਰ ਝਟਕੇ ਲਗਪਗ 30 ਸੈਕਿੰਡ ਲਈ ਮਹਿਸੂਸ ਕੀਤੇ ਗਏ।
ਦਿੱਲੀ ਵਿੱਚ ਇਸ ਭੂਚਾਲ ਦੀ ਤੀਬਰਤਾ 5.8 ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਇਹ ਵੀ ਖ਼ਬਰ ਹੈ ਕਿ ਇਸੇ ਸਮੇਂ ਨੇਪਾਲ ਅਤੇ ਚੀਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਭੁਚਾਲ ਦਾ ਕੇਂਦਰ ਨੇਪਾਲ ਵਿੱਚ ਕਲਿਕਾ ਨਾਂਅ ਦੀ ਜਗ੍ਹਾ ਨੂੰ ਦੱਸਿਆ ਜਾ ਰਿਹਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -