ਅੱਜ-ਨਾਮਾ
ਦਾਅ ਸਿਆਸਤ ਦਾ ਗਿਆ ਹੈ ਖੇਡ ਮੋਦੀ,
ਜੋੜ ਲਿਆ ਨਾਲ ਆ ਸ਼ਸ਼ੀ ਥਰੂਰ ਬੇਲੀ।
ਡੈਲੀਗੇਸ਼ਨ ਵਿੱਚ ਲਿਆ ਹੈ ਕਰ ਸ਼ਾਮਲ,
ਹੋਰਨਾਂ ਦੇਸ਼ਾਂ ਦਾ ਕਰਨ ਲਈ ਟੂਰ ਬੇਲੀ।
ਭਾਰਤ-ਪਾਕਿ ਦਾ ਜਿਵੇਂ ਟਕਰਾਅ ਸੀਗਾ,
ਜਾਣਾ ਈ ਕਰਨ ਭੁਲੇਖਾ ਸਭ ਦੂਰ ਬੇਲੀ।
ਕਾਂਗਰਸ ਆਗੂ ਜੇ ਖਿਝੇ ਤੇ ਖਿਝਣ ਦੇਵੋ,
ਨਰਿੰਦਰ ਮੋਦੀ ਦਾ ਸ਼ਸ਼ੀ ਮਸ਼ਕੂਰ ਬੇਲੀ।
ਨਾਲੇ ਟੱਕਰ ਦਾ ਪੱਖ ਜਿਹਾ ਪੇਸ਼ ਕਰਨਾ,
ਨਾਲੇ ਆਗੂ ਇੱਕ ਲਿਆ ਈ ਤੋੜ ਬੇਲੀ।
ਫਿਰਦੇ ਬੌਂਦਲੇ ਲੀਡਰ ਆ ਕਾਂਗਰਸ ਦੇ,
ਲਈ ਜਦ ਸ਼ਰੀਕ ਨੇ ਬਾਂਹ ਮਰੋੜ ਬੇਲੀ।
-ਤੀਸ ਮਾਰ ਖਾਂ
18 ਮਈ, 2025