ਤਖ਼ਤ ਹਜ਼ੂਰ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਤਾਰਾ ਸਿੰਘ ਚੱਲ ਵੱਸੇ

ਯੈੱਸ ਪੰਜਾਬ
ਨਾਂਦੇੜ, 19 ਸਤੰਬਰ, 2020:

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਬੰਧਕੀ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਭਾਜਪਾ ਵਿਧਾਇਕ ਸ: ਤਾਰਾ ਸਿੰਘ ਲੰਬੀ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ।

ਸ: ਤਰਾ ਸਿੰਘ ਪਿਛਲੇ ਲਗਪਗ ਇਕ ਮਹੀਨੇ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਹਨਾਂ ਨੇ ਸੋਮਵਾਰ ਸਵੇਰੇ ਆਖ਼ਰੀ ਸਾਹ ਲਏ।

ਸ: ਤਾਰਾ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਮੁੰਬਈ ਵਿਖ਼ੇ ਕੀਤਾ ਜਾਵੇਗਾ।

ਮੁੰਬਈ ਮਹਾਂਪਾਲਿਕਾ ਦੀ ਚੋਣ ਲੜ ਕੇ ਆਪਣਾ ਰਾਜਸੀ ਸਫ਼ਰ ਸ਼ੁਰੂ ਕਰਨ ਵਾਲੇ ਸ: ਤਾਰਾ ਸਿੰਘ ਮੁਲੰਡ ਤੋਂ ਚਾਰ ਵਾਰ ਲਗਾਤਾਰ ਵਿਧਾਇਕ ਚੁਣੇ ਗਏ ਪਰ 2019 ਦੀਆਂ ਚੋਣਾਂ ਵਿਚ ਭਾਜਪਾ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ।

ਸਮਝਿਆ ਜਾਂਦਾ ਹੈ ਕਿ ਭਾਜਪਾ ਨੇ ਇਹ ਫ਼ੈਸਲਾ ਉਹਨਾਂ ਦੇ ਬੇਟੇ ਸ:ਰਾਜਨੀਤ ਸਿੰਘ ਦੀ ਪੀ.ਐਮ.ਸੀ. ਬੈਂਕ ਕਾਂਡ ਵਿੱਚ ਗ੍ਰਿਫ਼ਤਾਰੀ ਕਰਕੇ ਲਿਆ ਸੀ। ਸ:ਰਾਜਨੀਤ ਸਿੰਘ ਪੀ.ਐਮ.ਸੀ.ਬੈਂਕ ਦੇ ਡਾਇਰੈਕਟਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ