ਤੁਗਲਕਾਬਾਦ ਦਾ ਰਵਿਦਾਸ ਮੰਦਿਰ: ਸੰਤ ਸਮਾਜ ਨੇ ਕਿਹਾ ਸਰਕਾਰੀ ਕਮੇਟੀ ਅਤੇ ਮੰਦਿਰ ਲਈ ਦਿੱਤੀ ਜ਼ਮੀਨ ਪ੍ਰਵਾਨ ਨਹੀਂ

ਚੰਡੀਗੜ੍ਹ, 19 ਸਤੰਬਰ , 2020 –

ਪੰਜਾਬ ਦੇ  ਸਮੂਹ ਸੰਤ ਸਮਾਜ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਅਸਥਾਨ ਤੁਗਲਕਾਬਾਦ ਸਬੰਧੀ ਸਰਕਾਰ ਵਲੋਂ ਬਣਾਈ ਕਮੇਟੀ ਅਤੇ ਸੁਪਰੀਮ ਕੋਰਟ ਵਲੋਂ ਤੁਗਲਕਾਬਾਦ ਮੰਦਿਰ ਦੀ ਉਸਾਰੀ ਲਈ ਅਲਾਟ ਕੀਤੀ ਜਮੀਨ ਸਬੰਧੀ ਵਿਚਾਰ ਜਾਨਣ ਲਈ ਅਤੇ ਸ਼ੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਅਤੇ ਬੁੱਧੀਜੀਵੀਆਂ ਦਾ ਵਿਸ਼ਾਲ ਇਕੱਠ ਸਤਿਗੁਰੂ ਰਵਿਦਾਸ ਵੈਲਫੇਅਰ ਆਰਗੇਨਾਈਜੇਸ਼ਨ ਇੰਟਰਨੈਸ਼ਨਲ (ਰਜਿ.) ਦੇ ਪ੍ਰਬੰਧਾਂ ਹੇਠ ਅੱਜ ਸ੍ਰੀ ਗੁਰੂ ਰਵਿਦਾਸ ਨਗਰ ਨਵਾਂ ਸ਼ਹਿਰ ਵਿਖੇ ਹੋਇਆ।

ਇਸ ਇਕੱਠ ਵਿੱਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਵਾਂ,ਆਦਿ ਧਰਮ ਸਾਧੂ ਸਮਾਜ ਭਾਰਤ,ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸੰਤ ਮਹਾਂਪੁਰਸ਼ ਸ਼ਾਮਲ ਸਨ।

ਇਸ ਸਮੇਂ ਸੰਤ ਸਰਵਣ ਦਾਸ ਜੀ ਬੋਹਣ ਸਰਪ੍ਰਸਤ ਆਦਿ ਧਰਮ ਸਾਧੂ ਸਮਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਇਟੀ(ਰਜਿ.) ਪੰਜਾਬ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ,ਸੰਤ ਸਰਵਣ ਦਾਸ ਰਾਸ਼ਟਰੀ ਪ੍ਰਧਾਨ ਆਦਿ ਧਰਮ ਸਾਧੂ ਸਮਾਜ ,ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ ਮੀਤ ਪ੍ਰਧਾਨ,ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ,ਸੰਤ ਕੁਲਵੰਤ ਰਾਮ ਭਰੋਮਜਾਰਾ,ਸੰਤ ਮਹਿੰਦਰਪਾਲ ਪੰਡਵਾਂ,ਸੰਤ ਜਸਵਿੰਦਰ ਸਿੰਘ ਡਾਂਡੀਆਂ,ਸੰਤ ਧਰਮਪਾਲ ਸ਼ੇਰਗੜ,ਸੰਤ ਨਿਰਮਲ ਸਿੰਘ ਆਵਾਦਾਨ,ਸੰਤ ਜਗਵਿੰਦਰ ਲਾਂਬਾ, ਸੰਤ ਹਰੀ ਮਾਹਿਲਪੁਰ,ਸੰਤ ਦੇਸ਼ ਰਾਜ ਫਗਵਾੜਾ,ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਪ੍ਰਮੇਸ਼ਵਰੀ ਦਾਸ ਸੇਖੇ ਤੋਂ ਇਲਾਵਾ ਸਰਪੰਚ ਸੁਖਵਿੰਦਰ ਕੋਟਲੀ ਬਹੁਜਨ ਸਮਾਜ ਆਗੂ,ਹਰਗੋਪਾਲ ਸਿੰਘ ਸਾਬਕਾ ਐਮ.ਐਲ.ਏ.ਆਦਿ ਬੁੱਧੀਜੀਵੀਆਂ ਵਲੋਂ ਏਕੇ ਦਾ ਸਬੂਤ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਲਈ ਬਣਾਈ ਗਈ ਮੌਜੂਦਾ ਕਮੇਟੀ ਨੂੰ ਨਾ ਮਨਜੂਰ ਕਰ ਦਿੱਤਾ ਅਤੇ ਇਸਨੂੰ ਭੰਗ ਕਰਕੇ ਸਮੂਹ ਸਾਧ ਸੰਗਤ ਦੀ ਪ੍ਰਵਾਨਗੀ ਨਾਲ ਕਮੇਟੀ ਬਣਾਉਣ ਸਬੰਧੀ ਅਵਾਜ ਬੁਲੰਦ ਕੀਤੀ।

ਸਮੂਹ ਸੰਤ ਸਮਾਜ ਨੇ ਕਿਹਾ ਸੁਪਰੀਮ ਕੋਰਟ ਵਲੋਂ ਤੁਗਲਕਾਬਾਦ ਮੰਦਿਰ ਦੀ ਉਸਾਰੀ ਲਈ ਅਲਾਟ ਕੀਤੀ ਜਮੀਨ ਵੀ ਮਨਜੂਰ ਨਹੀਂ ਹੈ ਅਤੇ ਮੰਦਿਰ ਦੀ ਪੂਰੀ ਜਮੀਨ ਸਮਾਜ ਦੇ ਹਵਾਲੇ ਕੀਤੀ ਜਾਵੇ।

ਇਨਾਂ ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮਾਜਿਕ ਭਾਈਚਾਰੇ ਦੀਆਂ ਮੰਗਾਂ ਨੂੰ ਨੇਪਰੇ ਚਾੜਨ ਲਈ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਵਾਂ,ਆਦਿ ਧਰਮ ਸਾਧੂ ਸਮਾਜ ,ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋਂ ਪਾਸ ਕੀਤੇ ਇਨਾਂ ਮਤਿਆਂ ਤੇ ਪਹਿਰਾ ਦੇਣ ਅਤੇ ਮੰਦਿਰ ਦੀ ਸਾਰੀ ਜਮੀਨ ਪ੍ਰਾਪਤੀ ਦੇ ਸ਼ੰਘਰਸ਼ ਨੂੰ ਏਕਤਾ,ਭਾਈਚਾਰੇ ਅਤੇ ਅਨੁਸ਼ਾਸ਼ਨਬੱਧ ਤਰੀਕੇ ਨਾਲ ਚਲਾਉਣ ਲਈ ਸਹਿਯੋਗ ਕਰਨ। ਸਮੂਹ ਸੰਤ ਸਮਾਜ ਨੇ 2013-14 ਤੋਂ ਲਗਾਤਾਰ ਗਰੀਬ ਵਿਦਿਆਰਥੀਆਂ ਦੇ ਵਜੀਫੇ ਘੋਟਾਲੇ ਸਬੰਧੀ ਕਿਹਾ ਕਿ ਅਨੁਸੂਚਿਤ ਜਾਤੀ ਦੇ ਬੱਚਿਆਂ ਦਾ ਭਵਿੱਖ ਸ਼ਾਜਿਸ਼ ਤਹਿਤ ਖਰਾਬ ਕੀਤਾ ਜਾ ਰਿਹਾ ਹੈ।

ਵਜੀਫਾ ਸਕੀਮ ਘੋਟਾਲਾ ਕਰਨ ਵਾਲਾ ਚਾਹੇ ਕੋਈ ਮੰਤਰੀ ਹੋਵੇ ਜਾਂ ਸਰਕਾਰੀ,ਗੈਰ ਸਰਕਾਰੀ ਉੱਚ ਅਧਿਕਾਰੀ ਹੋਵੇ ਇਸਦੀ ਸੀ.ਬੀ.ਆਈ.ਜਾਂਚ ਹੋਵੇ,ਅਤੇ ਘੋਟਾਲਾ ਕਰਨ ਵਲਿਆਂ ਨੂੰ ਜੇਲਾਂ ਵਿੱਚ ਡੱਕਿਆ ਜਾਵੇ। ਸੰਤ ਸਮਾਜ ਗਰੀਬ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਸਹਿਣ ਨਹੀਂ ਕਰੇਗਾ।

ਇਸ ਸਮੇਂ ਸੰਤ ਸਮਾਜ ਨੇ ਸਤਿਗੁਰ ਰਵਿਦਾਸ ਵੈਲਫੇਅਰ ਆਰਗੇਨਾਈਜੇਸ਼ਨ ਇੰਟਰਨੈਸ਼ਨਲ (ਰਜਿ.) ਦਾ ਧੰਨਬਾਦ ਕੀਤਾ ਜਿਨਾਂ ਨੇ ਅੱਜ ਦੇ ਪ੍ਰੋਗਰਾਮ ਦਾ ਪ੍ਰਬੰਧਕ ਕੀਤਾ।ਇਸ ਸਮੇਂ ਨਿੱਕੂ ਰਾਮ ਜਨਾਗਲ,ਸ਼ਤੀਸ਼ ਕੁਮਾਰ ਲਾਲ,ਰਮਨ ਕੁਮਾਰ ਮਾਨ,ਸੁਨੀਲ ਕੁਮਾਰ,ਬਲਵਿੰਦਰ ਮਹੇ ਵਲੋਂ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਮੇਂ ਸ੍ਰੀ ਬੀਰ ਚੰਦ ਸੁਰੀਲਾ, ਓਮ ਪ੍ਰਕਾਸ਼ ਰਾਣਾ, ਭਾਈ ਪਰਗਟ ਸਿੰਘ ਪਾਤੜਾਂ,ਭਾਈ ਸਤਿਗੁਰ ਸਿੰਘ ਮੈਨੇਂਜਰ,ਭਾਈ ਰੋਹਿਤ ਕੁਮਾਰ ਵੀ ਹਾਜਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ