ਅੱਜ-ਨਾਮਾ
ਤੀਜੀ ਵਾਰ ਕੈਨੇਡਾ ਵਿੱਚ ਚੋਣ ਹੋ ਗਈ,
ਹੋਈ ਕਿਸੇ ਦੀ ਜਿੱਤ ਨਹੀਂ ਹਾਰ ਮੀਆਂ।
ਆਗੂ ਬਦਲਿਆ, ਪਾਰਟੀ ਬਚੀ ਕਹਿੰਦੇ,
ਪਹਿਲਾ ਹੁੰਦਾ ਤਾਂ ਪੈਣੀ ਸੀ ਮਾਰ ਮੀਆਂ।
ਰਿਹਾ ਜੋ ਸੋਚਦਾ ਦੇਸ਼ ਦਾ ਮੁਖੀ ਬਣਨਾ,
ਲੱਗਿਆ ਸੀਟ ਤੋਂ ਉਹ ਨਾ ਪਾਰ ਮੀਆਂ।
ਫਤਵਾ ਵੋਟਰਾਂ ਦਾ ਹੋਵੇ ਜਿਸ ਤਰ੍ਹਾਂ ਦਾ,
ਮੋੜਵਾਂ ਕਰਿਆ ਟਰੰਪ`ਤੇ ਵਾਰ ਮੀਆਂ।
ਲੋਕ ਸਿਆਣੇ ਆ ਸਾਰਿਆਂ ਆਗੂਆਂ ਤੋਂ,
ਦਿੱਤੀ ਬਾਹਲੀ ਨਾ ਕਿਸੇ ਨੂੰ ਭੱਲ ਮੀਆਂ।
ਰਹਿਣਾ ਪਊਗਾ ਹੱਦਾਂ ਵਿੱਚ ਸਾਰਿਆਂ ਨੂੰ,
ਰੱਖਣਾ ਯਾਦ ਪਊ ਆਂਵਦਾ ਕੱਲ੍ਹ ਮੀਆਂ।
-ਤੀਸ ਮਾਰ ਖਾਂ
30 ਅਪ੍ਰੈਲ, 2025