ਯੈੱਸ ਪੰਜਾਬ
ਚੰਡੀਗੜ੍ਹ, 1 ਅਕਤੂਬਰ, 2024
ਚੰਡੀਗੜ੍ਹ ਰਾਜ ਕਲੋਜ਼ਡ ਸਕੁਐਸ਼ ਰੈਕੇਟਸ ਟੂਰਨਾਮੈਂਟ 27, 28 ਅਤੇ 29 ਅਕਤੂਬਰ, 2024 ਨੂੰ ਲੇਕ ਸਪੋਰਟਸ ਕੰਪਲੈਕਸ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਰੇ ਵਰਗਾਂ ਦੇ ਖਿਡਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਕੁਐਸ਼ ਰੈਕੇਟਸ ਫੈਡਰੇਸ਼ਨ ਆਫ ਇੰਡੀਆ ਦੀ ਵੈੱਬਸਾਈਟ ਜਾਂ ਮੋਬਾਈਲ ਐਪ “ਐਸ.ਆਰ.ਐਫ.ਆਈ.” ’ਤੇ ਆਨਲਾਈਨ ਬਿਨੈ-ਪੱਤਰ ਭਰ ਕੇ ਟੂਰਨਾਮੈਂਟ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਜੋ ਕਿ ਗੂਗਲ ਪਲੇਸਟੋਰ (ਐਂਡਰਾਇਡ) ਅਤੇ ਐਪਲ ਸਟੋਰ (ਆਈਓਐਸ) ’ਤੇ ਮੁਫਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ 16 ਅਕਤੂਬਰ, 2024 ਤੱਕ ਖੁੱਲੀ ਹੈ।