ਯੈੱਸ ਪੰਜਾਬ
ਚੰਡੀਗੜ੍ਹ, 7 ਨਵੰਬਰ, 2020 –
ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ, ਸਾਡੀ ਸੰਗੀਤ ਇੰਡਸਟਰੀ ਦਾ ਰੋਮਾਂਟਿਕ ਲੜਕਾ ਆਤਿਸ਼ ਆਪਣੇ ਰੋਮਾਂਟਿਕ ਗਾਣੇ ‘ਡੈਮ ਸੀਰੀਅਸ’ ਲੈਕੇ ਆਏ ਹਨ ਜਿਸ ਵਿੱਚ ਬੀਟ ਦਾ ਤੜਕਾ ਹੈ।
ਗੀਤ ‘ਡੈਮ ਸੀਰੀਅਸ’ ਨਵਜੀਤ ਨੇ ਲਿਖਿਆ ਹੈ ਜਿਸਨੇ ਇਸ ਗੀਤ ਨੂੰ ਕੰਪੋਜ਼ ਵੀ ਕੀਤਾ ਹੈ। ਗਾਣੇ ਦਾ ਸੰਗੀਤ ਜੈਮੀਤ ਨੇ ਦਿੱਤਾ ਹੈ। ਤੇਜੀ ਸੰਧੂ ਵੀਡੀਓ ਡਾਇਰੈਕਟਰ ਹੈ ਜਿਸ ਨੇ ਵੀਡੀਓ ਨੂੰ ਬਹੁਤ ਹੀ ਚੰਗਾ ਬਣਾਇਆ ਹੈ। ਇਹ ਗਾਣਾ ‘ਡੈਮ ਸੀਰੀਅਸ’ ਵ੍ਹਾਈਟ ਹਿੱਲ ਮਿਊਜ਼ਿਕ ਦੇ ਔਫ਼ਿਸ਼ਲ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ।
ਗਾਣੇ ਬਾਰੇ ਗੱਲ ਕਰਦਿਆਂ ਆਤਿਸ਼ ਨੇ ਕਿਹਾ, “ਮੇਰੀ ਮਨਪਸੰਦ ਸ਼ੈਲੀ ਰੋਮਾਂਸ ਹੈ। ਹਾਲਾਂਕਿ, ਇੱਕ ਬੀਟ ਰੋਮਾਂਟਿਕ ਨੰਬਰ ਉਹ ਚੀਜ਼ ਹੈ ਜੋ ਇੰਨੇ ਲੰਮੇ ਸਮੇਂ ਲਈ ਕਰਨਾ ਚਾਹੁੰਦਾ ਸੀ। ਮੈਂ ਸਰੋਤਿਆਂ ਦੇ ਇਸ ਗੀਤ ਨੂੰ ਸੁਣਨ ਲਈ ਉਤਸ਼ਾਹਤ ਸੀ। ਜਦੋਂ ਤੋਂ ਮੈਂ ਰਿਕਾਰਡ ਕੀਤਾ ਹੈ ਮੈਂ ਇਸ ਨੂੰ ਗੁਣਗੁਣਾਉਂਦਾ ਰਿਹਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਲੋਕ ਸਾਡੇ ਟਰੈਕ ਦਾ ਅਨੰਦ ਲੈ ਰਹੇ ਹਨ ਅਤੇ ਹੁਣ ਤੱਕ ਦਾ ਹੁੰਗਾਰਾ ਬਹੁਤ ਬਹੁਤ ਹੀ ਜਬਰਦਸਤ ਰਿਹਾ ਹੈ।”
ਗਾਣੇ ਦੇ ਨਿਰਦੇਸ਼ਕ ਤੇਜੀ ਸੰਧੂ ਨੇ ਕਿਹਾ, “ਮੇਰਾ ਇਕੋ ਇਕ ਧਿਆਨ ਹਮੇਸ਼ਾ ਰਿਹਾ ਹੈ ਕਿ ਵੀਡੀਓ ਨੂੰ ਉਜਾਗਰ ਕਰਦਿਆਂ, ਗਾਣੇ ਦੇ ਬੋਲਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਤੇ ‘ਡੈਮ ਸੀਰੀਅਸ’ ਵਿਚ ਵੀ, ਮੈਂ ਦੋਵਾਂ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜਿਵੇਂ ਕਿ ਲੋਕ ਪਹਿਲਾਂ ਹੀ ਸਾਡੇ ਯਤਨਾਂ ਨੂੰ ਪਿਆਰ ਕਰਦੇ ਹਨ, ਅਸੀਂ ਸ਼ਬਦਾਂ ਚ ਬਿਆਨ ਵੀ ਨਹੀਂ ਕਰ ਸਕਦੇ।”
ਗਾਣਾ ‘ਡੈਮ ਸੀਰੀਅਸ’ ਪਹਿਲਾਂ ਹੀ 4 ਨਵੰਬਰ 2020 ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ।
Click here to Like us on Facebook