- Advertisement -
ਅੱਜ-ਨਾਮਾ
ਡੇਗਿਆ ਰੂਸ ਨੇ ਡਰੋਣ ਅਮਰੀਕੀਆਂ ਦਾ,
ਬੜ੍ਹਕਾਂ ਰਹੇ ਅਮਰੀਕਨ ਆ ਮਾਰ ਮੀਆਂ।
ਕਹਿੰਦੇ ਕੀਤਾ ਇਹ ਬੁਰਾ ਜੀ ਰੂਸੀਆਂ ਨੇ,
ਜਰਿਆ ਜਾਵੇ ਨਹੀਂ ਕੀਤੜਾ ਵਾਰ ਮੀਆਂ।
ਕਹਿੰਦਾ ਲੀਡਰ ਆ ਮੋੜ ਕੇ ਰੂਸੀਆਂ ਦਾ,
ਘੱਲਦੇ ਡਰੋਣ ਦੀ ਕਿਉਂ ਸੀ ਡਾਰ ਮੀਆਂ।
ਗੁਬਾਰਾ ਚੀਨ ਦਾ ਗਿਆ ਕੋਈ ਤੁਸਾਂ ਵੰਨੀਂ,
ਛੱਡਿਆ ਤੁਸੀਂ ਉਹ ਮਾਰ-ਖਿਲਾਰ ਮੀਆਂ।
ਓਧਰ ਚੀਨ ਵੀ ਜ਼ਹਿਰ ਜਿਹਾ ਘੋਲਦਾ ਈ,
ਮਾਰਿਆ ਜੀਹਨੂੰ ਅਮਰੀਕਨਾਂ ਡੰਗ ਮੀਆਂ।
ਦੁਨੀਆ ਬਾਕੀ ਨੂੰ ਲੱਗੀ ਪਈ ਹੋਰ ਚਿੰਤਾ,
ਛਿੜ ਜਾਏ ਤੀਸਰੀ ਕਿਤੇ ਨਾ ਜੰਗ ਮੀਆਂ।
-ਤੀਸ ਮਾਰ ਖਾਂ
ਮਾਰਚ 16, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -