Sunday, October 2, 2022

ਵਾਹਿਗੁਰੂ

spot_imgਟ੍ਰਾਈਡੈਂਟ ਨੇ ਕਾਰੋਬਾਰ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਨਿਰਦੇਸ਼ਕ ਮੰਡਲ ਦੇ ਅਧਾਰ ਨੂੰ ਵਧਾਉਣ ਦਾ ਐਲਾਨ ਕੀਤਾ

ਯੈੱਸ ਪੰਜਾਬ
ਚੰਡੀਗੜ੍ਹ/ਲੁਧਿਆਣਾ, 9 ਅਗਸਤ, 2022:
ਟ੍ਰਾਈਡੈਂਟ ਲਿਮਟਿਡ ਨੇ ਐਲਾਨ ਕੀਤਾ ਹੈ ਕਿ ਇਸਦੇ ਸੰਸਥਾਪਕ ਅਤੇ ਚੇਅਰਮੈਨ ਨੇ ਲਗਾਤਾਰ ਸਿਹਤ ਨਾਲ ਸਬੰਧਤ ਮੁੱਦਿਆਂ ਅਤੇ ਪਰਿਵਾਰਕ ਰੁਝੇਵਿਆਂ ਕਾਰਨ ਕੰਪਨੀ ਦੇ ਡਾਇਰੈਕਟਰ ਅਤੇ ਗੈਰ ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਬੋਰਡ ਦੇ ਸਾਹਮਣੇ ਆਪਣਾ ਪ੍ਰਗਟਾਵਾ ਕੀਤਾ ਹੈ।

ਸ੍ਰੀ ਰਾਜਿੰਦਰ ਗੁਪਤਾ ਵਲੋਂ ਟ੍ਰਾਈਡੈਂਟ ਲਿਮਟਿਡ ਦੇ ਚੇਅਰਮੈਨ ਦੇ ਫਰਜ਼ਾਂ ਤੋਂ ਉਨ੍ਹਾਂ ਨੂੰ ਮੁਕਤ ਕਰਨ ਲਈ ਕੀਤੀ ਬੇਨਤੀ ਦਾ ਸਨਮਾਨ ਕਰਦੇ ਹੋਏ, ਬੋਰਡ ਕੰਪਨੀ ਦੇ ਨਿਰਮਾਣ ਵਿਚ ਸੰਸਥਾਪਕ ਦੇ ਵਿਲੱਖਣ ਯੋਗਦਾਨ ਦੀ ਸ਼ਲਾਘਾ ਕਰਦਾ ਹੈ ਅਤੇ ਸਿਹਤ ਸੰਭਾਲ ਅਤੇ ਪਰਿਵਾਰਕ ਰੁਝੇਵਿਆਂ ਨੂੰ ਤਰਜੀਹ ਦੇਣ ਦੇ ਫੈਸਲੇ ਨੂੰ ਮਾਨਤਾ ਦਿੰਦਾ ਹੈ।

ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕਰਦੇ ਹੋਏ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਲਿਮਟਿਡ ਵਿਚ ਤਿੰਨ ਦਹਾਕਿਆਂ ਤੋਂ ਵੱਧ ਸੇਵਾ ਕਰਨ ਤੋਂ ਬਾਅਦ ਮੈਂ ਬੋਰਡ ਆਫ ਡਾਇਰੈਕਟਰਜ਼ ਨੂੰ ਕਿਹਾ ਹੈ ਕਿ ਉਹ ਮੈਨੂੰ ਰਾਹਤ ਦੇਣ ਅਤੇ ਮੇਰੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੇ ਮੇਰੇ ਫੈਸਲੇ ਦਾ ਸਮਰਥਨ ਕਰਨ ਲਈ ਬੇਨਤੀ ਕੀਤੀ ਹੈ। ਮੇਰੀ ਸਰੀਰਕ ਅਤੇ ਭਾਵਨਾਤਮਕ ਸਿਹਤ ਨੂੰ ਦੁਬਾਰਾ ਬਣਾਉਣ ਲਈ ਮੇਰਾ ਪਰਿਵਾਰ ਵੀ ਮੇਰੇ ਨਾਲ ਹੋਵੇਗਾ।

ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਸ੍ਰੀ ਗੁਪਤਾ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਉਨ੍ਹਾਂ ਦਾ ਸਮਰਥਨ ਕਰਨ ਅਤੇ ਟ੍ਰਾਈਡੈਂਟ ਲਿਮਟਿਡ ਬਣਾਉਣ ਲਈ ਉਨ੍ਹਾਂ ’ਤੇ ਭਰੋਸਾ ਕਰਨ ਲਈ ਬੋਰਡ ਅਤੇ ਸ਼ੇਅਰਧਾਰਕਾਂ ਦਾ ਧੰਨਵਾਦ ਕੀਤਾ। ਉਨ੍ਹਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਦੋਂ ਮੈਂ ਆਪਣੀ ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਮੁੜ ਹਾਸਲ ਲਵਾਂਗਾ ਤਾਂ ਮੈਂ ਦੁਬਾਰਾ ਸੇਵਾ ਕਰਨ ਦੇ ਯੋਗ ਹੋ ਜਾਵਾਂਗਾ ।

ਮੈਂ ਇੱਕ ਵਾਰ ਫਿਰ ਨਿਮਨ ਹਿਰਦੇ ਨਾਲ ਅਤੇ ਕੁਝ ਭਾਵਨਾਤਮਕ ਸਾਲਾਂ ਦੀਆਂ ਯਾਦਾਂ ਦੇ ਨਾਲ ਧੰਨਵਾਦ ਕਰਦਾ ਹਾਂ, ਜਿਸ ਦੌਰਾਨ ਟੀਮ ਵਰਕ ਅਤੇ ਬੇਮਿਸਾਲ ਦ੍ਰਿੜਤਾ ਨਾਲ ਅਸੀਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕੀਤਾ ਅਤੇ ਇਸ ਵਿਲੱਖਣ ਯਾਤਰਾ ਨੂੰ ਦੁਨੀਆ ਨੇ ਦੇਖਿਆ । ਅਸੀਂ ਮਿਲ ਕੇ ਟ੍ਰਾਈਡੈਂਟ ਨੂੰ ਬਣਾਇਆ ਅਤੇ ਇਸਨੂੰ ਵਿਸ਼ਵ ਦੇ ਨਕਸ਼ੇ ਤੇ ਲੈ ਕੇ ਆਏ । ਅਸੀਂ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ ਅਤੇ ਹੁਣ ਨਵੇਂ ਪੇਸ਼ੇਵਰ ਬੋਰਡ ਵਿੱਚ, ਮੈਨੂੰ ਭਰੋਸਾ ਹੈ ਕਿ ਟ੍ਰਾਈਡੈਂਟ ਆਉਣ ਵਾਲੇ ਸਮੇਂ ਵਿੱਚ ਹੋਰ ਉਚਾਈਆਂ ਨੂੰ ਸਰ ਕਰੇਗਾ।

ਬੋਰਡ ਅਤੇ ਨਾਮਜ਼ਦਗੀਆਂ ਅਤੇ ਮਿਹਨਤਾਨਾ ਕਮੇਟੀ ਨੇ ਅੱਜ ਵਿਆਪਕ ਆਧਾਰ ਨੂੰ ਪ੍ਰਵਾਨਗੀ ਦਿੱਤੀ ਅਤੇ ਬੋਰਡ ਵਿਚ ਦੋ ਸੁਤੰਤਰ ਨਿਰਦੇਸ਼ਕਾਂ, ਇਕ ਗੈਰ ਸੁਤੰਤਰ ਨਿਰਦੇਸ਼ਕ ਅਤੇ ਪੰਜ ਪ੍ਰੋਫੈਸ਼ਨਲ ਮੈਨੇਜਿੰਗ ਡਾਇਰੈਕਟਰਾਂ ਨੂੰ ਸ਼ਾਮਲ ਕਰਕੇ ਕੰਪਨੀ ਦੇ ਮੌਜੂਦਾ ਬੋਰਡ ਆਫ ਡਾਇਰੈਕਟਰਜ਼ ਦਾ ਪੁਨਰਗਠਨ ਕੀਤਾ । ਇਹ ਰਣਨੀਤਕ ਕਦਮ ਕੰਪਨੀ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰੇਗਾ, ਕੰਪਨੀ ਨੂੰ ਤੇਜ਼ੀ ਨਾਲ ਵਿਕਾਸ ਵੱਲ ਵਧਾਏਗਾ, ਨਤੀਜੇ ਵਜੋਂ ਸ਼ੇਅਰ ਧਾਰਕਾਂ ਲਈ ਮੁੱਲ ਦਾ ਵਾਧਾ ਵਧੇਗਾ।

ਬੋਰਡ ਨੂੰ ਵਪਾਰਕ ਵਰਟੀਕਲ ਜਿਵੇਂ ਕਿ ਬੈਡ ਲਿਨਨ, ਬਾਥ ਲਿਨਨ, ਧਾਗਾ, ਕਾਗਜ਼ ਅਤੇ ਰਸਾਇਣਾਂ ਦੇ ਨਾਲ ਬਿਹਤਰ ਪ੍ਰਬੰਧਨ ਬੁਨਿਆਦੀ ਢਾਂਚੇ ਦੇ ਅਧਾਰ ’ਤੇ ਵਿਆਪਕ ਕੀਤਾ ਗਿਆ ਹੈ। ਹਰੇਕ ਕਾਰੋਬਾਰ ਲਈ ਕਾਰੋਬਾਰ ਅਨੁਸਾਰ ਕੇਪੀਆਈ ਅਤੇ ਸੰਤੁਲਿਤ ਸਕੋਰ ਕਾਰਡ ਬੀਐਸੀ ਹੋਣਗੇ ਜੋ ਕਾਰੋਬਾਰਾਂ ਨੂੰ ਸੁਤੰਤਰ ਤੌਰ ’ਤੇ ਪ੍ਰਗਤੀਸ਼ੀਲ ਅਤੇ ਲਾਭਦਾਇਕ ਬਣਨ ਲਈ ਸ਼ਕਤੀ ਪ੍ਰਦਾਨ ਕਰਨਗੇ, ਜੋ ਬਦਲੇ ਵਿਚ ਕੰਪਨੀ ਦੇ ਸਮੁੱਚੇ ਵਿਕਾਸ ਵੱਲ ਅਗਵਾਈ ਕਰਨਗੇ।

ਸ੍ਰੀ ਗੁਪਤਾ ਨੇ ਪੁਨਰਗਠਿਤ ਬੋਰਡ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਮੈਂਬਰਾਂ ਨੂੰ ਕੰਪਨੀ ਨੂੰ ਹੋਰ ਉਚਾਈਆਂ ’ਤੇ ਲਿਜਾਣ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਦੇ ਪੁਨਰਗਠਨ ਨੂੰ ਧਿਆਨ ਵਿਚ ਰੱਖਦੇ ਹੋਏ, ਮੈਨੂੰ ਭਰੋਸਾ ਹੈ ਕਿ ਕੰਪਨੀ ਅਨੁਭਵੀ ਲੋਕਾਂ ਦੇ ਹੱਥਾਂ ਵਿਚ ਹੈ ਅਤੇ ਕਾਰਜਕਾਰੀ ਅਤੇ ਸੁਤੰਤਰ ਨਿਰਦੇਸ਼ਕਾਂ ਦੇ ਵਧੀਆ ਮਿਸ਼ਰਣ ਦੇ ਨਾਲ ਹੁਨਰਮੰਦ ਨਿਰਦੇਸ਼ਕਾਂ ਦੇ ਹੇਠ ਕੰਪਨੀ ਚੰਗੀ ਤਰ੍ਹਾਂ ਤਿਆਰ ਹੈ ਅਤੇ ਮੈਂ ਟ੍ਰਾਈਡੈਂਟ ਲਿਮਟਿਡ ਦੀ ਲਗਾਤਾਰ ਸਫਲਤਾ ਬਾਰੇ ਸੁਣਨ ਦੀ ਉਮੀਦ ਕਰਦਾ ਹਾਂ।

ਬੋਰਡ ਨੇ 9 ਅਗਸਤ, 2022 ਤੋਂ ਲਾਗੂ ਹੋਣ ਵਾਲੀ ਨਾਮਜ਼ਦਗੀ ਅਤੇ ਮਿਹਨਤਾਨੇ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਲਈ ਹੇਠ ਲਿਖੀਆਂ ਨਿਯੁਕਤੀਆਂ ’ਤੇ ਵਿਚਾਰ ਕੀਤਾ ਅਤੇ ਮਨਜੂਰੀ ਦਿੱਤੀ ਹੈ।

ਸੁਤੰਤਰ ਨਿਰਦੇਸ਼ਕ
* ਪ੍ਰੋ. ਰਾਜੀਵ ਆਹੂਜਾ, ਸੁਤੰਤਰ ਨਿਰਦੇਸ਼ਕ ਵਜੋਂ ਨਿਯੁਕਤੀ

* ਸ਼੍ਰੀ ਰਾਜ ਕਮਲ ਨੂੰ ਸੁਤੰਤਰ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ

ਪ੍ਰਬੰਧ ਨਿਦੇਸ਼ਕ
* ਸ਼੍ਰੀ ਸਵਪਨ ਨਾਥ ਦੀ ਬਾਥ ਲਿਨਨ ਕਾਰੋਬਾਰ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

* ਬੈੱਡ ਲਿਨਨ ਕਾਰੋਬਾਰ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸ਼੍ਰੀ ਕਮਲ ਗਾਬਾ ਦੀ ਨਿਯੁਕਤੀ

* ਸ਼੍ਰੀ ਕਵੀਸ਼ ਢਾਂਡਾ ਦੀ ਯਾਰਨ ਬਿਜ਼ਨਸ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

* ਸ਼੍ਰੀ ਨਵੀਨ ਜਿੰਦਲ ਦੀ ਪੇਪਰ, ਕੈਮੀਕਲਜ਼ ਅਤੇ ਐਨਰਜੀ ਬਿਜ਼ਨਸ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

* ਸ਼੍ਰੀ ਪ੍ਰਦੀਪ ਕੁਮਾਰ ਮਾਰਕੰਡੇ ਦੀ ਵਿਕਾਸ ਅਤੇ ਪ੍ਰੋਜੈਕਟਾਂ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

ਗੈਰ-ਕਾਰਜਕਾਰੀ ਗੈਰ-ਸੁਤੰਤਰ ਨਿਰਦੇਸ਼ਕ
* ਸ਼੍ਰੀ ਕਪਿਲ ਘੋਰਸ ਦੀ ਗੈਰ-ਕਾਰਜਕਾਰੀ ਗੈਰ-ਸੁਤੰਤਰ ਨਿਰਦੇਸ਼ਕ ਵਜੋਂ ਨਿਯੁਕਤੀ

ਕੰਪਨੀ ਦੇ ਹਿਤਥਾਰਾਕਾਂ ਦੇ ਕੀਮਤੀ ਤਜ਼ਰਬੇ, ਵਿਸਤ੍ਰਿਤ ਗਿਆਨ ਅਤੇ ਸਾਬਤ ਹੋਏ ਟਰੈਕ ਰਿਕਾਰਡ ਨੂੰ ਮਾਨਤਾ ਦਿੰਦੇ ਹੋਏ, ਬੋਰਡ ਆਫ਼ ਡਾਇਰੈਕਟਰਜ਼ ਨੇ ਸ਼੍ਰੀ ਰਜਿੰਦਰ ਗੁਪਤਾ ਨੂੰ ਬੋਰਡ ਦੀ ਸਲਾਹਕਾਰ ਭੂਮਿਕਾ ਵਿੱਚ ਕੰਪਨੀ ਨਾਲ ਨਿਰੰਤਰ ਸਹਿਯੋਗ ਲਈ ਬੇਨਤੀ ਕੀਤੀ। ਸ਼੍ਰੀ ਗੁਪਤਾ ਨੇ ਲਗਾਤਾਰ ਸਲਾਹ ਅਤੇ ਮਾਰਗਦਰਸ਼ਨ ਲਈ ਬੋਰਡ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਨਾਲ, ਬੋਰਡ ਨੇ ਸ਼੍ਰੀ ਰਜਿੰਦਰ ਗੁਪਤਾ ਨੂੰ 9 ਅਗਸਤ, 2022 ਤੋਂ ਕੰਪਨੀ ਦਾ “ਚੇਅਰਮੈਨ ਐਮਰੀਟਸ” ਨਿਯੁਕਤ ਕੀਤਾ ਹੈ।

ਇਸ ਨਵੀਂ ਭੂਮਿਕਾ ਵਿੱਚ, ਸ਼੍ਰੀ ਰਜਿੰਦਰ ਗੁਪਤਾ ਹੋਰ ਮਾਮਲਿਆਂ ਦੇ ਨਾਲ-ਨਾਲ ਰਣਨੀਤੀ, ਨਵੇਂ ਕਾਰੋਬਾਰੀ ਮੌਕਿਆਂ ਅਤੇ ਕਾਰਪੋਰੇਟ ਗਵਰਨੈਂਸ ਨਾਲ ਸਬੰਧਤ ਮਾਮਲਿਆਂ ‘ਤੇ ਬੋਰਡ ਅਤੇ ਪ੍ਰਬੰਧਨ ਨੂੰ ਮਾਰਗਦਰਸ਼ਨ ਅਤੇ ਸਹੀ ਸੋਚ ਪ੍ਰਦਾਨ ਕਰਨਗੇ ਅਤੇ ਕੰਪਨੀ ਦੇ ਅਕਸ ਅਤੇ ਬ੍ਰਾਂਡ ਇਕੁਇਟੀਨੂੰ ਬਣਾਉਣ ਲਈ ਅਪਣਾ ਯੋਗਦਾਨ ਦੇਣਾ ਜਾਰੀ ਰਖਾਂਗਾ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਗੁਰਦੁਆਰਾ ਐਕਟ ਵਿਰੁੱਧ ਕਰੜੇ ਸੰਘਰਸ਼ ਦਾ ਐਲਾਨ, ਅੰਮ੍ਰਿਤਸਰ ਅਤੇ ਦਿੱਲੀ ਵਿੱਚ ਹੋਣਗੇ ਰੋਸ ਮਾਰਚ

ਯੈੱਸ ਪੰਜਾਬ ਅੰਮ੍ਰਿਤਸਰ, 30 ਸਤੰਬਰ, 2022 - ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਵਾਲੇ ਫੈਸਲੇ ਵਿਰੁੱਧ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਇਜਲਾਸ ਦੌਰਾਨ...

ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਸਾਹਮਣੇ ਬਣੇਗਾ ਆਧੁਨਿਕ ਫੁੱਟ ਉਵਰ ਬ੍ਰਿਜ: ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 30 ਸਤੰਬਰ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ...

ਦਿੱਲੀ ਕਮੇਟੀ ਦੇ ਕਾਲਕਾ ਅਤੇ ਕਾਹਲੋਂ ਨੇ ਸੁਖ਼ਦੇਵ ਸਿੰਘ ਢੀਂਡਸਾ ਨਾਲ ਕੀਤੀ ਦਿੱਲੀ ਅਤੇ ਪੰਜਾਬ ਦੇ ਮਸਲਿਆਂ ’ਤੇ ਚਰਚਾ

ਯੈੱਸ ਪੰਜਾਬ ਨਵੀਂ ਦਿੱਲੀ , ਸਤੰਬਰ 29. 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ...

ਕੇਂਦਰ ਸਰਕਾਰ ਹਰਿਆਣਾ ਕਮੇਟੀ ਬਾਰੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ’ਚ ‘ਰੀਵਿਊ ਪਟੀਸ਼ਨ’ ਦਾਇਰ ਕਰੇ: ਐਡਵੋਕੇਟ ਧਾਮੀ ਨੇ ਅਮਿਤ ਸ਼ਾਹ ਨੂੰ ਲਿਖ਼ਿਆ ਪੱਤਰ

ਯੈੱਸ ਪੰਜਾਬ ਅੰਮ੍ਰਿਤਸਰ, 29 ਸਤੰਬਰ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਹਰਿਆਣਾ ਸਿੱਖ...

ਮੀਡੀਆ ਐਕਲੀਲੈਂਸ ਅਵਾਰਡ-2022 ਨਾਲ ਨਵਾਜੇ ਪਹਿਲੇ ਸੀਨੀਅਰ ਸਿੱਖ ਪੱਤਰਕਾਰ ਦਾ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਸਵਾਗਤ

ਯੈੱਸ ਪੰਜਾਬ ਨਵੀਂ ਦਿੱਲੀ, 29 ਸਿਤੰਬਰ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦਸਿਆ...

ਦਿੱਲੀ ਕਮੇਟੀ ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ 12 ਫ਼ੀਸਦੀ ਵਧਿਆ, ਰੈਗੂਲਰ ਹੋਣ ਤੋਂ ਬਾਅਦ ਕਨਫਰਮ ਹੋਣ ਦੀ ਮਿਆਦ ਹੋਵੇਗੀ 2 ਸਾਲ

ਯੈੱਸ ਪੰਜਾਬ ਨਵੀਂ ਦਿੱਲੀ, 28 ਸਤੰਬਰ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਡੀਐਸਜੀਐਮਸੀ ਸਟਾਫ਼ ਦੇ...

ਮਨੋਰੰਜਨ

ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਤਿਤਲੀ’ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ

ਹਰਜਿੰਦਰ ਸਿੰਘ ਜਵੰਦਾ ਜਦੋਂ ਵੀ ਕੋਈ "ਸਤਿੰਦਰ ਸਰਤਾਜ" ਸ਼ਬਦ ਬੋਲਦਾ ਹੈ, ਤਾਂ ਇੱਕ ਸ਼ਾਨਦਾਰ ਸੁਮੇਲ ਵਾਲੀ ਆਵਾਜ਼ ਦਿਲ 'ਚ ਖਿੱਚ ਪਾਉਂਦੀ ਹੈ। ਕਈ ਹਿੱਟ ਗੀਤ ਦੇਣ ਤੋਂ ਬਾਅਦ, "ਤਿਤਲੀ" ਜੋ ਅੱਜ ਰਿਲੀਜ਼ ਹੋਇਆ ਹੈ, ਬਿਨਾਂ...

ਪੰਜਾਬੀ ਗਾਇਕ ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ‘ਕੀਪ ਇਟ ਗੈਂਗਸਟਾ’ ਰਿਲੀਜ਼ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 22 ਸਤੰਬਰ 2022: ਰੈਪਰ, ਸੰਗੀਤਕਾਰ, ਸੰਗੀਤ ਨਿਰਮਾਤਾ ਅਤੇ ਗੀਤਕਾਰ, ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ਰਿਲੀਜ਼ ਕੀਤਾ ਹੈ ਜੋ ਗੀਤਾਂ ਰਾਹੀਂ ਹਿੱਪ-ਹੌਪ ਅਤੇ ਅਣਕਹੀ ਕਹਾਣੀਆਂ ਨੂੰ ਪੇਸ਼ ਕਰਦਾ ਹੈ। ਡੈਫ ਜੈਮ ਇੰਡੀਆ ਦੁਆਰਾ...

ਥ੍ਰਿਲ ਅਤੇ ਸਸਪੈਂਸ ਭਰਪੂਰ ਪੰਜਾਬੀ ਫ਼ਿਲਮ ‘ਕ੍ਰਿਮੀਨਲ’ ਸਾਬਿਤ ਹੋਵੇਗੀ ‘ਗੇਮ ਚੇਂਜਰ’, ਥਿਏਟਰਾਂ ਵਿੱਚ 23 ਸਤੰਬਰ ਨੂੰ ਫ਼ੜੋ ‘ਮੋਸਟ ਵਾਂਟੇਡ ਗੈਂਗਸਟਰ’

ਯੈੱਸ ਪੰਜਾਬ ਚੰਡੀਗੜ੍ਹ, 20 ਸਤੰਬਰ 2022: ਆਪਣੇ ਨਵੇਂ ਪ੍ਰੋਡਕਸ਼ਨ ਹਾਊਸ, ਬਿਗ ਡੈਡੀ ਫਿਲਮਜ਼ ਦੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ, ਇਹ ਫਿਲਮ ਸ਼ਾਨਦਾਰ ਢੰਗ ਨਾਲ ਗਰਿੰਦਰ ਸਿੱਧੂ ਦੁਆਰਾ ਨਿਰਦੇਸ਼ਤ ਹੈ, ਜੋ ਕਿ 23 ਸਤੰਬਰ 2022 ਨੂੰ ਰਿਲੀਜ਼...

‘ਕੈਰੀ ਆਨ ਜੱਟਾ-3’ ਜੂਨ 2023 ਵਿੱਚ ਰਿਲੀਜ਼ ਹੋਵੇਗੀ; ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਨਜ਼ਰ ਆਉਣਗੇ

ਯੈੱਸ ਪੰਜਾਬ ਚੰਡੀਗੜ੍ਹ, 10 ਸਤੰਬਰ, 2022: ਨਿਰਮਾਤਾ-ਨਿਰਦੇਸ਼ਕ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੈਰੀ ਆਨ ਜੱਟਾ-3’ ਨੂੰ 29 ਜੂਨ 2023 ਨੂੰ ਰਿਲੀਜ਼ ਕਰਨ ਲਈ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ। ਵਿਦੇਸ਼ ਵਿੱਚ ਇਸ...

ਸਿੱਧੂ ਮੂਸੇਵਾਲਾ ਦਾ ਗ਼ੀਤ ‘ਜਾਂਦੀ ਵਾਰ’ ਨਹੀਂ ਰਿਲੀਜ਼ ਕਰ ਸਕਣਗੇ ਸਲੀਮ-ਸੁਲੇਮਾਨ; ਪੰਜਾਬ ਦੀ ਅਦਾਲਤ ਨੇ ਲਾਈ ਰੋਕ

ਯੈੱਸ ਪੰਜਾਬ ਚੰਡੀਗੜ੍ਹ, 29 ਅਗਸਤ, 2022: ਪੰਜਾਬ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਮਈ ਮਹੀਨੇ ਵਿੱਚ ਕਤਲ ਕੀਤੇ ਗਏ ਪੰਜਾਬ ਦੇ ਨਾਮਵਰ ਗਾਇਕ-ਰੈੱਪਰ ਸਿੱਧੂ ਮੂਸੇਵਾਲਾ ਦੇ ਇਕ ਨਵੇਂ ਗ਼ੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ’ਤੇ ਰੋਕ...
- Advertisement -spot_img

ਸੋਸ਼ਲ ਮੀਡੀਆ

41,010FansLike
51,962FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!