ਯੈੱਸ ਪੰਜਾਬ
ਟੋਰੰਟੋ, 2 ਦਸੰਬਰ, 2022:
ਲੰਘੀ 23 ਨਵੰਬਰ ਨੂੰ ਟਰੱਕ ਨਾਲ ਹੋਏ ਇਕ ਹਾਦਸੇ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਕਾਰਤਿਕ ਸੈਣੀ ਦੀ ਮੌਤ ਦੇ ਸੰਬੰਧ ਵਿੱਚ ਦਰਜ ਕੇਸ ਹੇਠ ਇਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ੈਰੀਡਨ ਕਾਲਜ ਦਾ ਵਿਦਿਆਰਥੀ, 21 ਸਾਲਾ ਕਾਰਤਿਕ ਸੈਣੀ ਉਸ ਮੰਦਭਾਗੇ ਦਿਨ ਆਪਣੇ ਸਾਈਕਲ ’ਤੇ ਜਾ ਰਿਹਾ ਸੀ ਜਦ ਇਕ ਪਿੱਕਅਪ ਟਰੱਕ ਵੱਲੋਂ ਟੱਕਰ ਮਾਰੇ ਜਾਣ ਫ਼ਿਰ ਟਰੱਕ ਦੇ ਨਾਲ ਹੀ ਘਸੀਟੇ ਜਾਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ ਸੀ।
ਇਹ ਹਾਦਸਾ ਯੌਂਗ ਸਟਰੀਟ ਅਤੇ ਸੇਂਟ ਕਲੇਅਰ ਐਵੀਨਿਊ, ਟੋਰੰਟੋ ਦੇ ਚੌਂਕ ਵਿੱਚ ਵਾਪਰਿਆ ਸੀ।
ਡ੍ਰਾਈਵਰ ’ਤੇ ਵੀਰਵਾਰ ਨੂੰ ਅਣਗਹਿਲੀ ਨਾਲ ਡ੍ਰਾਈਵਿੰਗ ਕਰਨ ਅਤੇ ਟਰੈਫ਼ਿਕ ਲਾਈਟਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ 16 ਫ਼ਰਵਰੀ, 2023 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪਿੱਕਅਪ ਟਰੱਕ ਹੇਠਾਂ ਦਰੜੇ ਜਾਣ ਬਾਅਦ ਕਾਰਤਿਕ ਸੈਣੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਅਤੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਚੱਲ ਵੱਸਿਆ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ