ਅੱਜ-ਨਾਮਾ
ਟੈਰਿਫ ਵਾਲਾ ਖਿਚਾਅ ਜਿਹਾ ਵਧੀ ਜਾਵੇ,
ਨਹੀਂ ਹੈ ਦਿੰਦਾ ਟਰੰਪ ਕੋਈ ਰਾਹ ਬੇਲੀ।
ਚੀਨ ਵਰਗਿਆਂ ਨੂੰ ਪੈ ਰਹੀ ਮਾਰ ਦਿੱਸੇ,
ਯੂਰਪੀ ਲੋਕਾਂ ਦੇ ਸੁੱਕੇ ਪਏ ਸਾਹ ਬੇਲੀ।
ਜਾਪਾਨ ਤੀਕਰ ਖਿਚਾਅ ਦੀ ਮਾਰ ਪੁੱਜੀ,
ਸਾਥੀ ਮੁਲਕ ਪਏ ਕਰਨ ਸਲਾਹ ਬੇਲੀ।
ਆਕੜ-ਝਾਕੜ ਕੇ ਚੁੱਪ ਨੇ ਰਹਿ ਜਾਂਦੇ,
ਜਾਂਦੀ ਕਿਸੇ ਦੀ ਪੇਸ਼ ਨਹੀਂ ਵਾਹ ਬੇਲੀ।
ਧੌਂਸਬਾਜ਼ੀ ਦਾ ਯੁੱਗ ਆ ਨਵਾਂ ਆਇਆ,
ਕਰ`ਤੇ ਆੜੀ ਆ ਬਾਬੇ ਨੇ ਤੰਗ ਬੇਲੀ।
ਮਾਰਦਾ ਟੈਰਿਫ ਦਾ ਤੋਲਵਾਂ ਡੰਗ ਬੇਲੀ,
ਦਿੱਤੀ ਸਾਂਝ ਉਸ ਛਿੱਕੇ`ਤੇ ਟੰਗ ਬੇਲੀ।
-ਤੀਸ ਮਾਰ ਖਾਂ
22 ਅਪ੍ਰੈਲ, 2025