Sunday, March 3, 2024

ਵਾਹਿਗੁਰੂ

spot_img
spot_img
spot_img
spot_img
spot_img
spot_img

ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਕੈਦ ਕੱਟ ਰਹੇ ਸਾਬਕਾ ਪੁਲਿਸ ਅਫਸਰ ਉਪਰ ਜੇਲ ਵਿੱਚ ਹਮਲਾ ਕਰਨ ਵਾਲੇ ਕੈਦੀ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ

- Advertisement -

ਯੈੱਸ ਪੰਜਾਬ
ਸੈਕਰਾਮੈਂਟੋ, ਕੈਲੀਫੋਰਨੀਆ, ਦਸੰਬਰ 3, 2023 (ਹੁਸਨ ਲੜੋਆ ਬੰਗਾ)
ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ 20 ਸਾਲ ਤੋਂ ਵਧ ਸਜ਼ਾ ਕੱਟ ਰਹੇ ਮਿਨੇਆਪੋਲਿਸ ਦੇ ਸਾਬਕਾ ਪੁਲਿਸ ਅਫਸਰ ਡੈਰਕ ਚੌਵਿਨ ਉਪਰ ਜੇਲ ਵਿਚ ਹਮਲਾ ਕਰਨ ਵਾਲੇ ਉਸ ਦੇ ਸਾਥੀ ਕੈਦੀ ਜੌਹਨ ਟੁਰਸੈਕ ਉਪਰ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜਾਂ ਅਨੁਸਾਰ ਜੌਹਨ ਟੁਰਸੈਕ ਨੇ ਚਾਕੂ ਨਾਲ ਚੌਵਿਨ ਉਪਰ 22 ਵਾਰ ਕੀਤੇ। ਉਹ ਪਿਛਲੇ ਤਕਰੀਬਨ ਇਕ ਮਹੀਨੇ ਤੋਂ ਚੌਵਿਨ ਉਪਰ ਹਮਲਾ ਕਰਨ ਬਾਰੇ ਸੋਚ ਰਿਹਾ ਸੀ।

ਸੰਘੀ ਸ਼ਕਾਇਤ ਅਨੁਸਾਰ 24 ਨਵੰਬਰ ਨੂੰ ਸਥਾਨਕ ਸਮੇ ਅਨੁਸਾਰ ਦੁਪਹਿਰ 12.30 ਵਜੇ ਚੌਵਿਨ ਉਪਰ 52 ਸਾਲਾ ਟੁਰਸੈਕ ਵੱਲੋਂ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਟਕਸਨ (ਐਰੀਜ਼ੋਨਾ) ਜੇਲ ਦੀ ਲਾਅ ਲਾਇਬਰੇਰੀ ਵਿਚ ਸੀ। ਇਸ ਹਮਲੇ ਵਿਚ ਚੌਵਿਨ ਗੰਭੀਰ ਜ਼ਖਮੀ ਹੋ ਗਿਆ ਸੀ। ਸ਼ਕਾਇਤ ਅਨੁਸਾਰ ਸੰਘੀ ਜੇਲ ਦੇ ਪੁਲਿਸ ਅਫਸਰਾਂ ਨੇ ਤੁਰੰਤ ਕਾਰਵਾਈ ਕਰਕੇ ਚੌਵਿਨ ਨੂੰ ਬਚਾਇਆ।

ਬਾਅਦ ਵਿਚ ਟੁਰਸੈਕ ਨੇ ਜੇਲ ਅਫਸਰਾਂ ਨੂੰ ਦੱਸਿਆ ਕਿ ਉਹ ਚੌਵਿਨ ਨੂੰ ਮਾਰ ਦੇਣਾ ਚਹੁੰਦਾ ਸੀ। ਟੁਰਸੈਕ ਵਿਰੁੱਧ ਹੱਤਿਆ ਦੇ ਇਰਾਦੇ ਨਾਲ ਹਮਲਾ ਕਰਨ,ਹਮਲੇ ਵਿਚ ਖਤਰਨਾਕ ਤਿੱਖਾ ਹੱਥਿਆਰ ਵਰਤਣ ਤੇ ਚੌਵਿਨ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਐਰੀਜ਼ੋਨਾ ਦੇ ਡਿਸਟ੍ਰਿਕਟ ਯੂ ਐਸ ਅਟਾਰਨੀ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਹੱਤਿਆ ਦੀ ਕੋਸ਼ਿਸ਼ ਤੇ ਮਾਰਨ ਦੇ ਇਰਾਦੇ ਨਾਲ ਹਮਲਾ ਕਰਨਾ, ਹਰੇਕ ਦੋਸ਼ ਤਹਿਤ ਵਧ ਤੋਂ ਵਧ 20 ਸਾਲ ਸਜ਼ਾ ਦੀ ਵਿਵਸਥਾ ਹੈ। ਖਤਰਨਾਕ ਹੱਥਿਆਰ ਨਾਲ ਹਮਲਾ ਕਰਨ ਤੇ ਹਮਲੇ ਵਿਚ ਗੰਭੀਰ ਜ਼ਖਮੀ ਕਰਨ ਦੇ ਹਰੇਕ ਦੋਸ਼ ਤਹਿਤ ਵਧ ਤੋਂ ਵਧ 10 ਸਾਲ ਸਜ਼ਾ ਦੀ ਵਿਵਸਥਾ ਹੈ।

ਇਥੇ ਜਿਕਰਯੋਗ ਹੈ ਕਿ ਕਾਲੇ ਵਿਅਕਤੀ ਜਾਰਜ ਫਲਾਇਡ ਦੀ 2020 ਵਿਚ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਰਾਜ ਦੁਆਰਾ ਦਾਇਰ ਦੋਸ਼ਾਂ ਤਹਿਤ ਚੌਵਿਨ ਨੂੰ ਅਪ੍ਰੈਲ 2021 ਵਿਚ ਦੋਸ਼ੀ ਕਰਾਰ ਦੇ ਕੇ ਸਾਢੇ 22 ਸਾਲ ਕੈਦ ਦੀ ਸਜ਼ਾ ਸੁਣਾਈ ਸੀ । ਬਾਅਦ ਵਿਚ ਫਲਾਇਡ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਸੰਘੀ ਦੋਸ਼ਾਂ ਤਹਿਤ ਉਸ ਨੂੰ 21 ਸਾਲ ਵੱਖਰੀ ਸਜ਼ਾ ਸੁਣਾਈ ਗਈ ਸੀ। ਇਹ ਦੋਨੋਂ ਸਜਾਵਾਂ ਨਾਲੋ ਨਾਲ ਚੱਲਣਗੀਆਂ। ਚੌਵਿਨ ਵੱਲੋਂ ਫਲਾਇਡ ਦੀ ਧੌਣ ਉਪਰ 9 ਮਿੰਟ ਤੱਕ ਗੋਡਾ ਰਖ ਕੇ ਨੱਪੀ ਰਖਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਬਾਅਦ ਵਿਚ ਅਮਰੀਕਾ ਭਰ ਵਿਚ ਕਾਲੇ ਭਾਈਚਾਰੇ ਤੇ ਹੋਰ ਨਿਆਂ ਪਸੰਦ ਅਮਰੀਕੀ ਲੋਕਾਂ ਵੱਲੋਂ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਬਾਦਲ ਪਰਿਵਾਰ ਸਰਕਾਰੀ ਸਹੂਲਤਾਂ ਦਾ ਆਦਤਨ ਲਾਭਪਾਤਰੀ: ਮਲਵਿੰਦਰ ਸਿੰਘ ਕੰਗ

ਯੈੱਸ ਪੰਜਾਬ ਚੰਡੀਗੜ੍ਹ, 1 ਮਾਰਚ, 2024 ਸੁਖਵਿਲਾਸ ਹੋਟਲ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਫਿਰ ਹਮਲਾ ਬੋਲਿਆ ਹੈ। ‘ਆਪ’ ਪੰਜਾਬ ਦੇ ਮੁੱਖ...

ਗੁਰਜੀਤ ਸਿੰਘ ਕਤਲ ਕੇਸ – ਪੁਲਿਸ ਵੱਲੋਂ ਗਿ੍ਰਫਤਾਰ ਵਿਅਕਤੀ ਨੇ ਅਦਾਲਤੀ ਪੇਸ਼ੀ ਦੌਰਾਨ ਕਿਹਾ ‘‘ਮੈਂ ਦੋਸ਼ੀ ਨਹੀਂ’’

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 27 ਫਰਵਰੀ 2024: ਬੀਤੀ 29 ਜਨਵਰੀ ਨੂੰ ਦੱਖਣੀ ਟਾਪੂ ਦੇ ਦੂਜੇ ਵੱਡੇ ਸ਼ਹਿਰ ਡੁਨੀਡਨ ਵਿਖੇ 27 ਸਾਲਾ ਪੰਜਾਬੀ ਨੌਜਵਾਨ ਸ. ਗੁਰਜੀਤ ਸਿੰਘ ਮੱਲ੍ਹੀ ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ...

ਮਨੋਰੰਜਨ

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

‘ਜੀ ਵੇ ਸੋਹਣਿਆ ਜੀ’ – ਪਹਿਲੀ ਵਾਰ ਵਿਸ਼ਵ ਦੇ ਸਭ ਤੋਂ ਵੱਡੇ ਸਿਨੇਮਾ ਘਰ ਵਿੱਚ ਰਿਲੀਜ਼ ਹੋਵੇਗੀ ਇਹ ਪੰਜਾਬੀ ਫ਼ਿਲਮ

ਯੈੱਸ ਪੰਜਾਬ 9 ਫਰਵਰੀ, 2024 ਪੰਜਾਬੀ ਸਿਨੇਮਾ ਇੱਕ ਮਹੱਤਵਪੂਰਨ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਦੂਰਦਰਸ਼ੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ, ਅਤੇ ਡਾ ਪ੍ਰਭਜੋਤ ਸਿੱਧੂ ਮਾਣ ਨਾਲ ਦੁਨੀਆ ਦੇ ਸਭ ਤੋਂ ਵੱਡੇ ਸਿਨੇਮਾ...
spot_img
spot_img
spot_img
spot_img

ਸੋਸ਼ਲ ਮੀਡੀਆ

223,397FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...