ਅੱਜ-ਨਾਮਾ
ਜ਼ਿਮਨੀ ਚੋਣ ਲਈ ਅੱਜ ਐਲਾਨ ਹੋਇਆ,
ਸਮਝੀਏ ਲੱਗੀ ਲੁਧਿਆਣੇ ਨੂੰ ਦੌੜ ਬੇਲੀ।
ਗਲੀ-ਮੁਹੱਲੇ ਵਿੱਚ ਆਉਣਗੇ ਫੇਰ ਆਗੂ,
ਗੂੰਜਦੀ ਹੋਵੇਗੀ ਸਿਆਸਤ ਦੀ ਕੌੜ ਬੇਲੀ।
ਓਹਲਾ ਰੱਖ ਵਰਤਾਉਣੇ ਈ ਨੋਟ ਮੁੜ ਕੇ,
ਨਿਕਲੂ ਕਈਆਂ ਦੀ ਦਾਰੂ ਦੀ ਔੜ ਬੇਲੀ।
ਡਰ ਤਾਂ ਸਾਰਿਆਂ ਦਾ ਹੋਣਾ ਬੱਸ ਇਹੀਉ,
ਹੋ ਜਾਏ ਕੰਮ ਨਾ ਕਿਤੇ ਫਿਰ ਚੌੜ ਬੇਲੀ।
ਇੱਜ਼ਤ ਦਾਅ`ਤੇ ਲੱਗੀ ਪਈ ਲੀਡਰਾਂ ਦੀ,
ਕੋਈ ਨਹੀਂ ਦੂਜੇ ਤੋਂ ਜਾਪਦਾ ਘੱਟ ਬੇਲੀ।
ਘੜੀ ਅੱਜ ਦੀ ਆਖਣ ਪਏ ਸਭ ਲੀਡਰ,
ਅਸੀਂ ਤਾਂ ਦਿਆਂਗੇ ਕੱਢ ਸਭ ਵੱਟ ਬੇਲੀ।
-ਤੀਸ ਮਾਰ ਖਾਂ
26 ਮਈ, 2025