ਜਲੰਧਰ ’ਚ ਕੋਰੋਨਾ ਦਾ ਕਹਿਰ: ਕੁਲ ਮੌਤਾਂ ਸੈਂਕੜੇ ਤੋਂ ਪਾਰ, ਐਤਵਾਰ ਆਏ ਨਵੇਂ ਕੇਸਾਂ ਨਾਲ ਕੁਲ ਗਿਣਤੀ 4 ਹਜ਼ਾਰ ਟੱਪੀ

ਯੈੱਸ ਪੰਜਾਬ
ਜਲੰਧਰ, 16 ਅਗਸਤ, 2020:

ਜਲੰਧਰ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਐਤਵਾਰ ਨੂੰ ਵੀ ਕੋਰੋਨਾ ਵਾਇਰਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 130 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।

ਜਲੰਧਰ ਵਿੱਚ ਅੱਜ 4 ਮੌਤਾਂ ਹੋਣ ਕਾਰਨ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁਲ ਗਿਣਤੀ 106 ਹੋ ਗਈ ਹੈ। ਕਲ੍ਹ 2 ਮੌਤਾਂ ਹੋਈਆਂ ਸਨ ਅਤੇ ਇਹ ਗਿਣਤੀ 102 ਹੋ ਗਈ ਸੀ।

ਜ਼ਿਲ੍ਹੇ ਵਿੱਚ ਅੱਜ ਹੋਈਆਂ ਚਾਰ ਮੌਤਾਂ ਵਿੱਚ ਰਸਤਾ ਮੁਹੱਲਾ, ਅਰਬਨਐਸਟੇਟ ਫੇਜ਼ 1, ਨਿਊ ਮਾਡਲ ਹਾਊਸ ਅਤੇ ਸੁਰਾਜ ਗੰਜ ਦੇ ਮਰੀਜ਼ ਸ਼ਾਮਿਲ ਹਨ। ਇਹ ਸਾਰੇ ਹੀ 39 ਸਾਲ ਤੋਂ ਲੈ ਕੇ 55 ਸਾਲ ਦੀ ਉਮਰ ਦੇ ਮਰੀਜ਼ ਸਨ।

ਇਸੇ ਤਰ੍ਹਾਂ ਅੱਜ ਆਏ 130 ਨਵੇਂ ਪਾਜ਼ਿਟਿਵ ਕੇਸਾਂ ਤੋਂ ਬਾਅਦ ਜ਼ਿਲ੍ਹੇ ਵਿੱਚ ਪਾਜ਼ਿਟਿਵ ਕੇਸਾਂ ਦਾ ਅੰਕੜਾ 4 ਹਜ਼ਾਰ ਨੂੰ ਪਾਰ ਕਰ ਗਿਆ ਹੈ। ਅੱਜ ਦੇ 130 ਕੇਸ ਪਾ ਕੇ ਜ਼ਿਲ੍ਹੇ ਵਿਚ 4065 ਪਾਜ਼ਿਟਿਵ ਕੇਸ ਹੋ ਗਏ ਹਨ।

ਅੱਜ ਆਏ ਕੇਸਾਂ ਵਿੱਚ ਜ਼ਿਲ੍ਹੇ ਦੇ ਏ.ਸੀ.ਪੀ. ਹੈੱਡ ਕੁਆਰਟਰ ਸ੍ਰੀ ਵਿਮਲ ਕਾਂਤ ਵੀ ਸ਼ਾਮਿਲ ਹਨ।

ਜਲੰਧਰ ਸੂਬੇ ਦੇ 4 ਹੌਟ ਸਪੌਟ ਜ਼ਿਲਿ੍ਹਆਂ ਵਿਚ ਸ਼ਾਮਿਲ ਹੈ ਜਿੱਥੇ ਕੋਰੋਨਾ ਆਪਣਾ ਕਹਿਰ ਢਾਅ ਰਿਹਾ ਹੈ। ਇਨ੍ਹਾਂ ਜ਼ਿਲਿ੍ਹਆਂ ਵਿੱਚ ਲੁਧਿਆਣਾ ਮੋਹਰੀ ਬਣਿਆ ਹੋਇਆ ਹੈ ਜਦਕਿ ਉਸਤੋਂ ਬਾਅਦ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਜ਼ਿਲਿ੍ਹਆਂ ’ਤੇ ਵੀ ਕੋਰੋਨਾ ਦਾ ਵੱਡਾ ਅਸਰ ਨਜ਼ਰ ਆ ਰਿਹਾ ਹੈ।


ਇਸ ਨੂੰ ਵੀ ਪੜ੍ਹੋ:
ਮੰਨ ਗਈ ਸਤਿਕਾਰ ਕਮੇਟੀ ਕਿ ਪੁਰਾਤਨ ਸਰੂਪ ਉਨ੍ਹਾਂ ਕੋਲ ਹੈ – ਪਰ ਵਾਪਿਸ ਦੇਣ ’ਚ ਅਜੇ ਵੀ ‘ਮੈਂ ਨਾ ਮਾਨੂੰ’


ਇਸ ਨੂੰ ਵੀ ਪੜ੍ਹੋ:
ਕਿੱਥੇ ਜਾਂਦੇ ਹਨ ਸਤਿਕਾਰ ਕਮੇਟੀ ਵੱਲੋਂ ਸਿੱਖਾਂ ਦੇ ਘਰਾਂ ’ਚੋਂ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ?


Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ