ਅੱਜ-ਨਾਮਾ
ਛਿੜ ਗਈ ਬਹਿਸ ਜਦ ਵਿੱਚ ਅਸੈਂਬਲੀ ਦੇ,
ਲੱਗ ਪਏ ਚੱਲਣ ਸਿਆਸੀ ਆ ਤੀਰ ਬੇਲੀ।
ਵਰਤਣੀ ਠੰਢ ਨਹੀਂ ਲੀਡਰ ਆ ਕਿਸੇ ਸਿੱਖੀ,
ਗਰਮਾ-ਗਰਮ ਹਰ ਭਾਸ਼ਣ-ਤਕਰੀਰ ਬੇਲੀ।
ਸਰਕਾਰ ਵੱਲੋਂ ਸਨ ਬੋਲੇ ਵਿਧਾਇਕ ਏਧਰ,
ਬੋਲਦੇ ਵਿਰੋਧ ਵਿੱਚ ਸਾਬਕ ਵਜ਼ੀਰ ਬੇਲੀ।
ਦੋਵਾਂ ਪਾਸਿਆਂ ਦੀ ਸੁਣ ਲਈ ਬਹੁਤ ਚਰਚਾ,
ਫਿਰ ਵੀ ਪੈਂਦੀ ਨਹੀਂ ਸਮਝ ਤਸਵੀਰ ਬੇਲੀ।
ਮਾੜੀ ਹਾਲਤ ਆ ਰਾਜ ਦੀ ਬਹੁਤ ਜਿਹੜੀ,
ਸੁਧਰਨ ਲਈ ਇਹ ਸਮਾਂ ਰਹੀ ਮੰਗ ਬੇਲੀ।
ਭਿੜਨੇ ਈ ਭੇੜ ਤੇ ਭਿੜਨ ਬੇਸੱLਕ ਲੀਡਰ,
ਰੱਖ ਲੈਣ ਵਿਗੜੇ ਹਾਲਾਤ ਦੀ ਸੰਗ ਬੇਲੀ।
-ਤੀਸ ਮਾਰ ਖਾਂ
ਜੂਨ 25, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -