ਅੱਜ-ਨਾਮਾ
ਚੱਲਦਾ ਭਾਰਤ ਦਾ ਜਿੱਦਾਂ ਦਾ ਲੋਕਤੰਤਰ,
ਹਾਲਤ ਬਾਹਲੀ ਨਹੀਂ ਖੁਸ਼ਗਵਾਰ ਮੀਆਂ।
ਜਿਹੜੀ ਪੱਧਰ ਦਾ ਪਹੁੰਚ ਵਿਗਾੜ ਚੁੱਕਾ,
ਹਰ ਕੋਈ ਚਾਹੇ ਕਿ ਹੋਏ ਸੁਧਾਰ ਮੀਆਂ।
ਵਾਰੀਆਂ ਬਦਲ ਕੇ ਰਹੇ ਸੀ ਰਾਜ ਕਰਦੇ,
ਬੈਠ ਗਏ ਜੜ੍ਹੀ ਨੇ ਚੰਦ ਪਰਵਾਰ ਮੀਆਂ।
ਆਖਿਆ ਕਰਨੀ ਆ ਅਸੀਂ ਸਮਾਜ ਸੇਵਾ,
ਗਿੱਦੜ ਵਾਂਗ ਆ ਕਰੀ ਗਏ ਮਾਰ ਮੀਆਂ।
ਅਜੇ ਵੀ ਲੱਗੇ ਤਦਬੀਰ ਨਹੀਂ ਕਿਸੇ ਬੰਨੇ,
ਹਰ ਇੱਕ ਯਤਨ ਦੀ ਰੱਖਦੇ ਤਾੜ ਮੀਆਂ।
ਨਾਲ ਦੀ ਨਾਲ ਹੀ ਟੱਕ ਉਹ ਲਾਈ ਜਾਂਦੇ,
ਕੋਈ ਨਾ ਹੁੰਦਾ ਈ ਸਫਲ ਜੁਗਾੜ ਮੀਆਂ।
-ਤੀਸ ਮਾਰ ਖਾਂ
23 ਮਈ, 2025