- Advertisement -
ਅੱਜ-ਨਾਮਾ
ਚੰਗੀ ਖਬਰ ਇੱਕ ਆਈ ਪੰਜਾਬ ਦੇ ਲਈ,
ਬੁਲੇਟ ਟਰੇਨ ਕਹਿੰਦੇ ਏਧਰ ਆਊਗੀ ਜੀ।
ਪਲੈਨ ਸਾਰੀ ਤਾਂ ਲਾਈਨ ਦੀ ਬਣੂੰ ਮਗਰੋਂ,
ਪਹਿਲਾਂ ਸਰਵੇ ਸਰਕਾਰ ਕਰਵਾਊਗੀ ਜੀ।
ਸਰਵੇ ਲੋਕਾਂ ਤੋਂ ਕਹਿੰਦੇ ਜਦ ਸ਼ੁਰੂ ਕਰਨਾ,
ਪਬਲਿਕ ਕਿੰਨਾ ਉਤਸ਼ਾਹ ਵਿਖਾਊਗੀ ਜੀ।
ਜਾਊਗਾ ਖਰਚ ਦਾ ਫੇਰ ਹਿਸਾਬ ਲਾਇਆ,
ਰਾਜਨੀਤੀ ਕੁਝ ਅਸਰ ਜਿਹਾ ਪਾਉਗੀ ਜੀ।
ਗੁਜਰਾਤ-ਮੁੰਬਈ ਦੀ ਹੋਊ ਟਰੇਨ ਪਹਿਲੀ,
ਵਰਿ੍ਹਆਂ ਪੰਜਾਂ ਤੱਕ ਦੌੜ ਉਹ ਲਾਊ ਬੇਲੀ।
ਕਈ ਦਿਸ਼ਾਵਾਂ ਲਈ ਸੁਣੀਂ ਸਕੀਮ ਬਣਦੀ,
ਵਾਰੀ ਅਸਾਂ ਦੀ ਬਾਅਦ ਵਿੱਚ ਆਊ ਬੇਲੀ।
-ਤੀਸ ਮਾਰ ਖਾਂ
ਸਤੰਬਰ 20, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -