ਅੱਜ-ਨਾਮਾ
ਚੜ੍ਹਿਆ ਲੋਕਾਂ ਦੇ ਸਿਰਾਂ ਨੂੰ ਗੰਨ ਕਲਚਰ,
ਜਿੱਥੇ ਦਿਲ ਕੀਤਾ, ਕਰਦੇ ਫਾਇਰ ਮੀਆਂ।
ਸੱਭੇ ਥਾਂਈਂ ਤਾਂ ਇੱਕੋ ਜਿਹੀ ਦਸ਼ਾ ਦਿੱਸਦੀ,
ਬੇਸ਼ੱਕ ਪਿੰਡ ਹੋਵੇ, ਬੇਸ਼ੱਕ ਸ਼ਹਿਰ ਮੀਆਂ।
ਕਹਿੰਦਾ ਕੋਈ ਕਿ ਇੰਜ ਨਹੀਂ ਕਰੀਦਾ ਈ,
ਵਾਪਰ ਜਾਵੇ ਨਾ ਕਦੀ ਕੁਝ ਕਹਿਰ ਮੀਆਂ।
ਸਿਆਣੀ ਗੱਲ ਦਾ ਰਤਾ ਨਾ ਅਸਰ ਕਰਦੇ,
ਉਸ ਨੂੰ ਆਖਦੇ ਈ ਬੰਦਾ ਕਾਇਰ ਮੀਆਂ।
ਚੱਲਦੀ ਗੋਲੀ ਨਹੀਂ ਕਦੇ ਲਿਹਾਜ਼ ਕਰਦੀ,
ਸਕਦੀ ਕਿਸੇ ਦੀ ਖਿੱਚ ਇਹ ਜਾਨ ਮੀਆਂ।
ਖਹਿੜਾ ਛੱਡਦਾ ਹਾਲੇ ਨਹੀਂ ਗੰਨ ਕਲਚਰ,
ਸ਼ੋਹਦੇ ਸੋਚਦੇ ਇਹਦੇ ਵਿੱਚ ਸ਼ਾਨ ਮੀਆਂ।
ਤੀਸ ਮਾਰ ਖਾਂ
13 ਨਵੰਬਰ, 2024
ਇਹ ਵੀ ਪੜ੍ਹੋ: ਫਿਰ ਤੋਂ ਛੇੜ ਲਈ ਚਰਚਾ ਨਵਜੋਤ ਸਿੱਧੂ, ਕਰਨੀ ਸਿਆਸਤ ਕਿ ਦੇਣੀ ਹੈ ਛੱਡ ਬੇਲੀ