ਅੱਜ-ਨਾਮਾ
ਚੈਨ ਨਾਲ ਨਹੀਂ ਬਹਿਣਾ ਨਾ ਬਹਿਣ ਦੇਣਾ,
ਏਸੇ ਸੋਚ ਨਾਲ ਚੱਲੇ ਪਿਆ ਪਾਕਿ ਮੀਆਂ।
ਦੱਬੇ ਮੁਰਦੇ ਪਿਆ ਫੋਲਦਾ ਵਕਤ ਪਾ ਕੇ,
ਪੁਰਾਣੀ ਫੋਲਦਾ ਜਿਵੇਂ ਉਹ ਡਾਕ ਮੀਆਂ।
ਲਿਆ ਉਸ ਕੱਢ ਕਿੱਸਾ ਜੂਨਾਗੜ੍ਹ ਵਾਲਾ,
ਲੱਗਿਆ ਬਣਨ ਹੈ ਪਾਕਿ ਚਲਾਕ ਮੀਆਂ।
ਦੱਬੀ ਸਵਾਹ ਪਈ ਫੋਲਿਆਂ ਮਿਲੂਗਾ ਕੀ,
ਜਿਹੜੀ ਸੜੀ ਤਾਂ ਹੋਈ ਆ ਖਾਕ ਮੀਆਂ।
ਲਾਵੇ ਤਾਣ ਜਿਹੜਾ ਪਾਕਿ ਚੁਸਤੀਆਂ`ਤੇ,
ਸੁਲੱਖਣੇ ਕੰਮ ਨੂੰ ਉਹੀ ਜੇ ਲਾਏ ਮੀਆਂ।
ਕਰੇ ਹੱਲ ਮਸਲੇ, ਜਿਹੜੇ ਵੀ ਹੋ ਸਕਦੇ,
ਖੈਰਾਤਾਂ ਮੰਗਣ ਵਿਦੇਸ਼ ਨਾ ਜਾਏ ਮੀਆਂ।
ਤੀਸ ਮਾਰ ਖਾਂ
7 ਸਤੰਬਰ, 2024