- Advertisement -
ਅੱਜ-ਨਾਮਾ
ਚਰਨਜੀਤ ਚੰਨੀ ਸੀ ਵਿੱਚ ਵਿਦੇਸ਼ ਫਿਰਦਾ,
ਆਇਆ ਪਰਤ ਤਾਂ ਚੱਲੇ ਕਈ ਕੇਸ ਬੇਲੀ।
ਪੰਜ-ਛੇ ਫਸੇ ਹਨ ਸਾਬਕ ਵਜ਼ੀਰ ਉਹਦੇ,
ਕਰਦੇ ਕਾਰਵਾਈਆਂ ਉਹ ਵੀ ਫੇਸ ਬੇਲੀ।
ਸੰਮਣ ਨਿਕਲਦੇ, ਭਾਲਦੀ ਪੁਲਸ ਫਿਰਦੀ,
ਲੱਗਦੀ ਏ ਮਾਣ-ਸਨਮਾਨ ਨੂੰ ਠੇਸ ਬੇਲੀ।
ਚਰਨਜੀਤ ਸਿੰਘ ਨੂੰ ਘੇਰਾ ਪਿਆ ਲੱਗਦਾ,
ਬਣਦਾ ਫਾਈਲਾਂ ਦਾ ਪਿਆ ਹੈ ਬੇਸ ਬੇਲੀ।
ਕਹਿੰਦਾ ਐਵੇਂ ਗਰੀਬ ਨੂੰ ਪਾਉਣ ਰੱਫੜ,
ਮਾੜਾ ਕਾਰਜ ਨਹੀਂ ਕੀਤੜਾ ਕੋਈ ਬੇਲੀ।
ਫਾਈਲਾਂ ਬੈਠੇ ਜੋ ਰਾਤ-ਦਿਨ ਫੋਲਦੇ ਈ,
ਅਸਲੀ ਮਿਸਲ ਹਨ ਜਾਣਦੇ ਸੋਈ ਬੇਲੀ।
-ਤੀਸ ਮਾਰ ਖਾਂ
ਦਸੰਬਰ 31, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -