ਅੱਜ-ਨਾਮਾ
ਘਪਲਾ ਇੱਕ ਥਾਂ ਨਿਕਲਦਾ ਬਾਤ ਚੱਲਦੀ,
ਛੇਤੀ ਨਿਕਲ ਆਉਂਦਾ ਇੱਕ ਹੋਰ ਮੀਆਂ।
ਤੀਸਰਾ ਨਿਕਲਦਾ, ਨਿਕਲਦਾ ਫੇਰ ਚੌਥਾ,
ਬੈਠੇ ਗਿਣੀ ਜਾਈਏ ਟੂ ਥਰੀ ਫੋਰ ਮੀਆਂ।
ਚੱਲੇ ਜਦ ਜਾਂਚ ਤਾਂ ਬਹੁਤ ਸੰਕੇਤ ਲੱਗਦੇ,
ਜਾਪਦੀ ਘਪਲਿਆਂ ਦੀ ਸਾਂਝੀ ਡੋਰ ਮੀਆਂ।
ਸੁਣ-ਸੁਣ ਖਬਰ ਨੂੰ ਲੋਕ ਵੀ ਖਿਝੀ ਜਾਂਦੇ,
ਏਦੂੰ ਵੱਧ ਕੁਝ ਨਹੀਂ ਚੱਲਦਾ ਜ਼ੋਰ ਮੀਆਂ।
ਉੱਬਲਦੇ ਲੋਕ, ਫਿਰ ਰਿੱਝ ਕੇ ਰਹਿ ਜਾਂਦੇ,
ਪੈਂਦੀ ਘਪਲਿਆਂ ਨੂੰ ਕੋਈ ਨਾ ਰੋਕ ਮੀਆਂ।
ਕੋਈ ਨਾ ਗੌਲਦਾ, ਲੋਕੀਂ ਹਨ ਦੁਖੀ ਕਿੰਨੇ,
ਕਿਹੋ ਜਿਹਾ ਪੈਂਦਾ ਚੁਫੇਰੇ ਆ ਸ਼ੋਰ ਮੀਆਂ।
-ਤੀਸ ਮਾਰ ਖਾਂ
30 ਜੂਨ, 2024