Wednesday, June 29, 2022

ਵਾਹਿਗੁਰੂ

spot_img



ਗੋਆ ਦੇ ਰਾਜ ਭਵਨ ਵਿਖੇ ਕੀਤਾ ਗਿਆ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਗੁਰਮਤਿ ਸਮਾਗਮ

ਯੈੱਸ ਪੰਜਾਬ
ਗੋਆ / ਅੰਮ੍ਰਿਤਸਰ, 21 ਮਈ, 2022 –
ਗੋਆ ਦੇ ਰਾਜ ਭਵਨ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪੂਰੀ ਸ਼ਰਧਾ ਨਾਲ ਕਰਾਇਆ ਗਿਆ। ਡੋਨਾ ਪੌਲਾ ਸਥਿਤ ਰਾਜ ਭਵਨ ਦੇ ਨਵਨਿਰਮਾਣ ਉਪਰੰਤ ਇਹ ਪਲੇਠਾ ਸਮਾਗਮ ਸੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਬੇਇਮ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਗੋਆ ਦੇ ਰਾਜਪਾਲ ਮਾਨਯੋਗ ਪੀ ਐਸ ਸ਼੍ਰੀਧਰਨ ਪਿੱਲਈ ਵੱਲੋਂ ਕਰਾਏ ਗਏ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਅਤੇ ਗੋਆ ਦੇ ਲੋਕਾਂ ਨੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ।

ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਇਸ ਮੌਕੇ ਸੰਗਤ ਨੂੰ ਸੰਬੋਧਨ ਦੌਰਾਨ ਰਾਜਪਾਲ ਸ਼੍ਰੀਧਰਨ ਪਿੱਲਈ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅੱਗੇ ਸੀਸ ਨਿਵਾ ਕੇ ਸਿੱਜਦਾ ਕਰਦਿਆਂ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀ ਸੀਸ ਨਾ ਕਟਵਾਇਆ ਹੁੰਦਾ ਤਾਂ ਵਕਤ ਦੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਹਿੰਦੂਆਂ ਦੇ ਜਬਰੀ ਧਰਮ ਪਰਿਵਰਤਨ ਨੂੰ ਰੋਕਿਆ ਜਾਣਾ ਅਸੰਭਵ ਸੀ।

ਉਨ੍ਹਾਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੋਤਰੇ ਸਾਹਿਬਜ਼ਾਦਿਆਂ ਦੀ ਧਰਮ ਤੇ ਮਾਨਵਤਾ ਖ਼ਾਤਰ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ’ਚ ਅਜਿਹਾ ਸਿਆਸੀ ਤੇ ਸਮਾਜਿਕ ਮਾਹੌਲ ਅਤੇ ਸਮੀਕਰਨ ਬਣਾਇਆ ਜਾਣਾ ਚਾਹੀਦਾ ਹੈ ਜਿੱਥੇ ਲੋਕ ਧਾਰਮਿਕ ਅਜ਼ਾਦੀ ਨੂੰ ਮਾਣ ਸਕਣ। ਰਾਜਪਾਲ ਨੇ ਰਾਜ ਭਵਨ ਵਿਚ ਹਰ ਸਾਲ ਗੁਰਮਤਿ ਸਮਾਗਮ ਕਰਾਉਣ ਦਾ ਵੀ ਐਲਾਨ ਕੀਤਾ।

ਰਾਜਪਾਲ ਸ੍ਰੀਧਰ ਪਿਲਈ ਨੇ ਰਾਸ਼ਟਰ ਨਿਰਮਾਣ ’ਚ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਵੱਡੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੇਸ਼ ਦੀ ਤਰੱਕੀ, ਖੁਸ਼ਹਾਲੀ, ਏਕਤਾ ਅਖੰਡਤਾ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਸਿੱਖ ਭਾਈਚਾਰੇ ਵੱਲੋਂ ਗੁਰੂ ਸਾਹਿਬਾਨ ਦੇ ਉਪਦੇਸ਼ਾਂ ’ਤੇ ਚਲਦਿਆਂ ਲੋਕਾਈ ਦੀ ਜਿਵੇਂ ਸੇਵਾ ਕੀਤੀ ਜਾ ਰਹੀ ਹੈ ਉਹ ਆਪਣੇ ਆਪ ’ਚ ਮਿਸਾਲ ਹੈ।

ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਗੋਆ ਲਈ ਕੀਤਾ ਗਿਆ ਪਰਉਪਕਾਰ ਕਿਸੇ ਸ਼ਬਦ ਦੀ ਮੁਥਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਗੋਆ ਦਾ ਰਾਜ ਭਵਨ ਦੇ ਦਰਵਾਜ਼ੇ ਸਿੱਖ ਭਾਈਚਾਰੇ ਲਈ ਹਮੇਸ਼ਾਂ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਰਤ ਨਾਲ ਸਿੱਖਾਂ ਦਾ ਰਿਸ਼ਤਾ ਮਜ਼ਬੂਤ ਕਰਨ ਦੀ ਹਮੇਸ਼ਾਂ ਯਤਨਸ਼ੀਲ ਹੈ।

ਕੇਂਦਰ ਵੱਲੋਂ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ, ਅਰਧ ਸ਼ਤਾਬਦੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿੱਜਦਾ ਕਰਦਿਆਂ ਵੀਰ ਬਾਲ ਦਿਵਸ ਮਨਾਉਣ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਅਤੇ ਸਿੱਖ ਕੈਦੀਆਂ ਦੀ ਰਿਹਾਈ ਕਰਾਉਣ ਵਲ ਉਨ੍ਹਾਂ ਸੰਗਤ ਦਾ ਧਿਆਨ ਦਿਵਾਇਆ। ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਨੇ ਗੋਆ ਅਤੇ ਸਿੱਖ ਭਾਈਚਾਰੇ ਦੇ ਸੁਖਾਵੇਂ ਸੰਬੰਧੀ ਦੀ ਗਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਗੋਆ ਸਰਕਾਰ ਤੋਂ ਸਹਿਯੋਗ ਦੀ ਜਦੋਂ ਵੀ ਲੋੜ ਪਈ ਸਰਕਾਰ ਨੇ ਹਮੇਸ਼ਾਂ ਸਿੱਖਾਂ ਦੀ ਸਾਰ ਲਈ ਤੇ ਸੁਣਵਾਈ ਕੀਤੀ।

ਉਨ੍ਹਾਂ ਸਿੱਖ ਭਾਈਚਾਰੇ ਨੂੰ ਕਿਹਾ ਕਿ ਗੋਆ ਉਨ੍ਹਾਂ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਫ਼ਲਸਫ਼ਾ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਹੈ । ਉਨ੍ਹਾਂ ਗੁਰੂ ਸਾਹਿਬਾਨ ਦਾ ਸੰਦੇਸ਼ ਦੇਸ਼ ਅਤੇ ਵਿਸ਼ਵ ਦੇ ਕੋਨੇ ਕੋਨੇ ’ਚ ਫੈਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਅਤੇ ਅਮਨ ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਮੇਟੀ ਗੋਆ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮ ਅਤੇ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਰਾਜਪਾਲ ਸ੍ਰੀਧਰਨ ਪਿਲਾਈ ਅਤੇ ਉਨ੍ਹਾਂ ਦੀ ਧਰਮ ਪਤਨੀ ਐਡਵੋਕੇਟ ਕੇ. ਰੀਤਾ, ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਅਤੇ ਕੈਬਨਿਟ ਮੰਤਰੀ ਗੋਵਿੰਦ ਗੌੜੇ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਮੇਟੀ ਗੋਆ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮ ਅਤੇ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਕਮੇਟੀ ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ, ਸ੍ਰੀ ਗੁਰੂ ਸਿੰਘ ਸਭਾ ਕਮੇਟੀ. ਕਾਨਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲੋਡ, ਗੁਰਦੁਆਰਾ ਕਮੇਟੀ ਲਖਨਾਊ ਤੋਂ ਸੁਰਿੰਦਰਪਾਲ ਸਿੰਘ ਬਖਸ਼ੀ, ਬਿਦਰ ਗੁਰਦੁਆਰਾ ਕਮੇਟੀ ਨਾਨਕ ਝੀਰਾ ਦੇ ਪ੍ਰਧਾਨ ਬਲਬੀਰ ਸਿੰਘ , ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਇੰਦਰ ਜੀਤ ਸਿੰਘ, ਝਾੜ ਖੰਡ ਗੁਰਦੁਆਰਾ ਕਮੇਟੀ ਤੋਂ ਸ਼ਲਿੰਦਰ ਸਿੰਘ, ਇਲਾਹਾਬਾਦ ਗੁਰਦੁਆਰਾ ਕਮੇਟੀ ਦੇ ਆਗੂ ਹਰਜਿੰਦਰ ਸਿੰਘ, ਸਮਾਗਮ ਦੇ ਕੋਆਰਡੀਨੇਟਰ ਜਸਬੀਰ ਸਿੰਘ ਧਾਮੀ, ਤੇਜਿੰਦਰਪਾਲ ਸਿੰਘ ਟਿਮਾ ਗੰਗਾਨਗਰ , ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਚਰਨਦੀਪ ਸਿੰਘ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਨਿਊ ਯਾਰਕ ਵਿੱਚ ਭਾਰਤੀ ਮੂਲ ਦੇ ਸਿੱਖ ਦਾ ਕਤਲ, ਐਸ.ਯੂ.ਵੀ. ’ਚ ਬੈਠੇ ’ਤੇ ਵਰ੍ਹਾਈਆਂ ਗਈਆਂ ਗੋਲੀਆਂ

ਯੈੱਸ ਪੰਜਾਬ ਨਿਊ ਯਾਰਕ, 27 ਜੂਨ, 2022: ਨਿਊ ਯਾਰਕ ਵਿੱਚ ਇਕ ਭਾਰਤੀ ਮੂਲ ਦੇ ਇਕ ਸਿੱਖ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 31 ਸਾਲਾਂ ਦੇ ਸਤਨਾਮ...

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ’ਤੇ ਵਧਾਈ ਦਿੱਤੀ

ਯੈੱਸ ਪੰਜਾਬ ਅੰਮ੍ਰਿਤਸਰ, 26 ਜੂਨ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਰੂਰ ਜਿਮਨੀ ਚੋਣ ਵਿਚ ਜਿੱਤ ਹਾਸਲ ਕਰਨ ’ਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਵਧਾਈ...

ਭਾਰਤ ਸਰਕਾਰ ਨੇ ਲਾਲ ਕਿਲੇ ’ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ

ਯੈੱਸ ਪੰਜਾਬ ਨਵੀਂ ਦਿੱਲੀ, 25 ਜੂਨ, 2022 - ਕੇਂਦਰ ਸਰਕਾਰ ਦੇ ਸਭਿਆਚਾਰ ਮਾਮਲੇ ਵਿਭਾਗ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ...

ਗੁਰਮਤਿ ਕੈਂਪਾਂ ਵਿਚ ਭਾਗ ਲੈਣ ਵਾਲੇ 4 ਹਜ਼ਾਰ ਵਿਦਿਆਰਥੀ 26 ਜੂਨ ਨੂੰ ਦੇਣਗੇ ਵਿਸ਼ੇਸ਼ ਪੇਸ਼ਕਾਰੀ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 23 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਲੀ...

ਕਾਨਪੁਰ ਸਿੱਖ ਕਤਲੇਆਮ ਮਾਮਲੇ ’ਚ 5 ਹੋਰ ਗ੍ਰਿਫ਼ਤਾਰੀਆਂ, ਫ਼ੜੇ ਗਏ ਦੋਸ਼ੀਆਂ ਦੀ ਗਿਣਤੀ 11 ਹੋਈ

ਯੈੱਸ ਪੰਜਾਬ ਲਖ਼ਨਊ, 23 ਜੂਨ, 2022: ਉਂਤਰ ਪ੍ਰਦੇਸ਼ ਵਿੱਚ ਕਾਨਪੁਰ ਵਿਖ਼ੇ 1984 ਵਿੱਚ ਦਿੱਲੀ ਦੀ ਤਰਜ਼ ’ਤੇ ਹੋਏ ਸਿੱਖ ਕਤਲੇਆਮ ਦੇ 5 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ...

ਈਕੋਸਿੱਖ ਸੰਸਥਾ ਲਾਏਗੀ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ

ਯੈੱਸ ਪੰਜਾਬ ਸ੍ਰੀ ਅਮਿੰਤਸਰ ਸਾਹਿਬ, 23 ਜੂਨ, 2022: ਈਕੋਸਿੱਖ ਸੰਸਥਾ ਵਲੋ 2027 ਵਿੱਚ ਅਮ੍ਰਿੰਤਸਰ ਦੀ ਸਥਾਪਨਾ ਦੇ 450 ਸਾਲ ਮਨਾਉਂਦਿਆਂ ਸ਼ਹਿਰ ਦੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਪੰਜ ਸਾਲਾ ਮੁਹਿੰਮ...

ਮਨੋਰੰਜਨ

ਸਿੱਧੂ ਮੂਸੇਵਾਲਾ ਦਾ ਗ਼ੀਤ ‘ਐਸ.ਵਾਈ.ਐਲ’ ਯੂ-ਟਿਊਬ ਤੋਂ ਹਟਿਆ, ਸਰਕਾਰ ਦੀ ਸ਼ਿਕਾਇਤ ’ਤੇ ਹਟਾਇਆ ਗਿਆ ਗ਼ੀਤ

ਯੈੱਸ ਪੰਜਾਬ ਨਵੀਂ ਦਿੱਲੀ, 26 ਜੂਨ, 2022: ਬੀਤੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਨਾਮਵਰ ਪੰਜਾਬੀ ਗਾਇਕ-ਰੈਪਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਉਸਦੀ ਮੌਤ ਤੋਂ...

ਸਿੱਧੂ ਮੂਸੇਵਾਲਾ ਦੇ ਨਵੇਂ ਗ਼ੀਤ ‘ਐੱਸ.ਵਾਈ.ਐੱਲ’ ਨੇ ਰਿਲੀਜ਼ ਹੁੰਦਿਆਂ ਹੀ ਤੋੜੇ ਰਿਕਾਰਡ, ‘ਯੂ ਟਿਊਬ’ ’ਤੇ ਨੰਬਰ 1 ’ਤੇ ਕਰ ਰਿਹਾ ਹੈ ਟਰੈਂਡ

ਯੈੱਸ ਪੰਜਾਬ ਚੰਡੀਗੜ੍ਹ, 24 ਜੂਨ, 2022 (ਦਲਜੀਤ ਕੌਰ ਭਵਾਨੀਗੜ੍ਹ) ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੇ ਨਵੇਂ ਆਏ ਗੀਤ ‘ਐੱਸ. ਵਾਈ. ਐੱਲ. ਨੇ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਇਸ ਗੀਤ ਨੇ ਹੁਣ...

ਤਰਸੇਮ ਜੱਸੜ ਅਤੇ ਰਣਜੀਤ ਬਾਵਾ ਦੀ ਪੰਜਾਬੀ ਫ਼ਿਲਮ ‘ਖ਼ਾਓ ਪੀਓ ਐਸ਼ ਕਰੋ’ ਪਹਿਲੀ ਜੁਲਾਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜੂਨ 24, 2022: ਹਰਸਿਮਰਨ ਸਿੰਘ ਅਤੇ ਬ੍ਰਦਰਹੁੱਡ ਪ੍ਰੋਡਕਸ਼ਨ ਸ਼ਿਤਿਜ ਚੌਧਰੀ ਦੀ ਆਉਣ ਵਾਲੀ ਪੰਜਾਬੀ ਫਿਲਮ "ਖਾਓ ਪਿਓ ਐਸ਼ ਕਰੋ" ਦੇ ਪ੍ਰੀਮੀਅਰ ਦੀ ਤਿਆਰੀ ਕਰ ਰਹੇ ਹਨ। ਤਰਸੇਮ ਜੱਸੜ, ਰਣਜੀਤ ਬਾਵਾ, ਅਤੇ ਗੁਰਬਾਜ਼ ਸਿੰਘ...

ਗਿੱਪੀ ਗਰੇਵਾਲ ਵੱਲੋਂ ‘ਹੰਬਲ ਮੋਸ਼ਨ ਪਿਕਚਰਜ਼’ ਦੀ ਅਗਲੀ ਪੰਜਾਬ ਫ਼ਿਲਮ ‘ਪੋਸਤੀ’ 17 ਜੂਨ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 13 ਜੂਨ, 2022 - ਹੰਬਲ ਮੋਸ਼ਨ ਪਿਕਚਰਜ਼ ਨੇ ਆਪਣੀਆਂ ਵਿਲੱਖਣ ਫਿਲਮਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਬਣਾਇਆ ਹੈ। ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਇਹ ਹਮੇਸ਼ਾ ਵੱਖ-ਵੱਖ ਕਿਰਦਾਰਾਂ 'ਤੇ ਆਧਾਰਿਤ ਫ਼ਿਲਮਾਂ ਪੇਸ਼ ਕਰਦਾ...

ਆਉਣ ਵਾਲੀ ਫ਼ਿਲਮ ‘ਲਵਰ’ ਵਿੱਚ ਗੁਰੀ ਅਤੇ ਰੌਣਕ ਦੀ ਪ੍ਰੇਮ ਕਹਾਣੀ ਦੇ ਗਵਾਹ ਬਣੋ, 1 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਯੈੱਸ ਪੰਜਾਬ ਚੰਡੀਗੜ੍ਹ, ਜੂਨ 11, 2022: ਗੁਰੀ ਅਤੇ ਰੌਣਕ ਜੋਸ਼ੀ ਦੀ ਆਨ-ਸਕਰੀਨ ਪ੍ਰੇਮ ਕਹਾਣੀ ਨੇ ਉਨ੍ਹਾਂ ਦੀ ਆਉਣ ਵਾਲੀ ਫਿਲਮ, ਲਵਰ ਨਾਲ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ...
- Advertisement -spot_img

ਸੋਸ਼ਲ ਮੀਡੀਆ

20,378FansLike
51,895FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!