Tuesday, January 18, 2022

ਵਾਹਿਗੁਰੂ

spot_img
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੋਵਿਡ ਮਹਾਂਮਾਰੀ ਦੌਰਾਨ ਉਚੇਰੀ ਸਿੱਖ਼ਿਆ ਵਿੱਚ ਪਾਈਆਂ ਨਵੀਂਆਂ ਉਸਾਰੂ ਪਿਰਤਾਂ – 52ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼

ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ `ਤੇ ਸਥਾਪਤ ਕੀਤੀ ਗਈ ਗੁਰੂ ਨਾਨਕ ਦੇਵ ਯੂਨਵਿਰਸਿਟੀ 24 ਨਵੰਬਰ 2021 ਨੂੰ ਆਪਣਾ 52ਵਾਂ ਸ਼ਾਨਮਤਾ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ ਜਸਪਾਲ ਸਿੰਘ ਸੰਧੂ ਦੀਆਂ ਦੂਰ ਅੰਦੇਸ਼ੀ ਸੋਚਾਂ ਸਦਕਾਂ ਪਿਛਲੇ ਸਾਲਾਂ ਵਿਚ ਇਕ ਨਹੀਂ ਸਗੋਂ ਕਈ ਜ਼ਿਕਰਯੋਗ ਅਤੇ ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ ਜੋ ਉਚੇਰੀ ਸਿਖਿਆ ਦੇ ਖੇਤਰ ਵਿਚ ਆਉਣ ਵਾਲੇ ਸਮਿਆਂ ਲਈ ਵੀ ਮੀਲ ਦਾ ਪੱਥਰ ਸਾਬਤ ਹੁੰਦੀਆਂ ਰਹਿਣਗੀਆਂ। ਹਾਲ ਵਿਚ ਹੀ ਆਈ ਕੋਵਿਡ ਮਹਾਂਮਾਰੀ ਨੇ ਜਿਥੇ ਪੂਰੇ ਵਿਸ਼ਵ ਨੂੰ ਕਈ ਮੁਸ਼ਕਿਲ਼ਾਂ ਦੇ ਵਿਚ ਪਾਇਆ ਉਥੇ ਉਚੇਰੀ ਸਿਖਿਆ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਰਿਹਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਹਾਂਮਾਰੀ ਦੀਆਂ ਚੁਣੌਤੀਆਂ ਨੂੰ ਮੌਕਿਆਂ ਵਿਚ ਤਬਦੀਲ ਕਰਕੇ ਜਿਥੇ ਵਿਦਿਆਰਥੀਆਂ ਦੀਆਂ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਉਥੇ ਆਨਲਾਈਨ ਮੀਡੀਏ ਦੀਆਂ ਅਤਿ ਆਧੁਨਿਕ ਤਕਨੀਕਾਂ ਨਾਲ ਆਫਲਾਈਨ, ਆਨਲਾਈਨ, ਰਾਸ਼ਟਰੀ, ਅੰਤਰਰਾਸ਼ਟਰੀ ਵੈਬੀਨਾਰ, ਸੈਮੀਨਾਰ, ਸਿੰਪੋਜ਼ੀਅਮ, ਵਰਕਸ਼ਾਪ, ਰਿਫਰੈਸ਼ਰ ਕੋਰਸ, ਸ਼ਾਰਟ ਟਰਮ ਕੋਰਸਾਂ, ਕਾਨਫਰੰਸਾਂ ਕਰਵਾਈਆਂ। ਆਧੁਨਿਕ ਆਨਲਾਈਨ ਮੀਡੀਏ ਦੇ ਢੰਗ ਤਰੀਕਿਆਂ ਨਾਲ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੀ ਨਹੀਂ ਕਰਵਾਈਆਂ ਸਗੋਂ ਸਮੇ ਸਿਰ ਨਤੀਜੇ ਦੇ ਕੇ ਅਤੇ ਅਗਲੇ ਕੋਰਸਾਂ ਵਿਚ ਦਾਖਲੇ ਵੀ ਸਮੇਂ ਸਿਰ ਕਰਵਾਏ ਜਿਸ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚੇਰੀ ਸਿਖਿਆ ਦੇ ਖੇਤਰ ਵਿਚ ਇਕ ਟਰੈਂਡ ਸੈਟਰ ਸਾਬਤ ਹੋਈ।

Dr Jaspal Singh Sandhu VC GNDUਜਿਥੇ ਵੱਖ ਵੱਖ ਯੂਨੀਵਰਸਿਟੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਹਾਂਮਾਰੀ ਕਾਲ ਦੌਰਾਨ ਫਾਲੋ ਕਰਨ ਕਰਕੇ ਸੁਰਖੀਆਂ ਵਿਚ ਰਹੀ ਉਥੇ ਦੇਸ਼ ਅਤੇ ਵਿਦੇਸ਼ਾਂ ਵਿਚ ਰੈਂਕਿੰਗ ਸਥਾਪਤ ਕਰਨ ਵਾਲੀਆਂ ਵਕਾਰੀ ਏਜੰਸੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉਤਮ ਦਰਜੇ ਦੀ ਰੈਂਕਿੰਗ ਦੇ ਕੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਚੰਗੇ ਮਾਪਦੰਡ ਸਥਾਪਤ ਕਰਨ ਵਾਲੀ ਯੂਨੀਵਰਸਿਟੀ ਗਰਦਾਨਿਆਂ ਗਿਆ।

ਖੋਜ ਖੇਤਰ ਦੇ ਐਚ ਇੰਡੈਕਸ 118 ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ 2021 ਵਿਚ ਮਲਟੀ-ਸਪੈਸ਼ੇਲੇਟੀ ਸਟੇਟ ਯੂਨੀਵਰਸਿਟੀਆਂ ਦੇ ਵਰਗ `ਚ 13ਵਾਂ ਸਥਾਨ ਹਾਸਲ ਹੋਇਆ ਹੈ। ਓਵਰਆਲ ਪੁਜੀਸ਼ਨ ਵਿਚ ਭਾਰਤ ਦੀਆਂ ਯੂਨੀਵਰਸਿਟੀਆਂ `ਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਨੂੰ 53ਵਾਂ ਸਥਾਨ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਈ ਇਹ ਵੀ ਮਾਣਮਤੀ ਪ੍ਰਾਪਤੀ ਹੈ ਕਿ ਭਾਰਤ ਦੇ ਉਚੇਰੀ ਸਿਖਿਆ ਅਦਾਰਿਆਂ ਵਿਚੋਂ ਯੂਨੀਵਰਸਿਟੀ ਨੂੰ ਪਿਛਲੇ ਸਾਲ ਦੀ ਰੈਂਕਿੰਗ 88 ਦੇ ਮੁਕਾਬਲੇ `ਤੇ ਇਸ ਵਾਰ 85ਵਾਂ ਸਥਾਨ ਪ੍ਰਾਪਤ ਹੋਇਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਜੀਨੀਅਰਿੰਗ ਸਿਖਿਆ ਦੇ ਖੇਤਰ ਵਿੱਚ ਪੰਜਾਬ `ਚ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਦੀਆਂ ਬਹੁ-ਵਿਸ਼ੇਸ਼ਤਾ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਵੀ ਉਭਰ ਕੇ ਸਾਹਮਣੇ ਆਈ ਹੈ, ਇਸ ਨੇ ਨੈਸ਼ਨਲ ਇੰਸਟੀਚਿਸ਼ਨਲ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ.) 2021 ਵਿੱਚ ਇੰਜੀਨਿਅਰਿੰਗ ਅਨੁਸ਼ਾਸਨ `ਚ ਭਾਰਤ ਦੀਆਂ ਮਲਟੀ ਸਪੈਸ਼ਲਿਟੀ ਸਟੇਟ ਯੂਨੀਵਰਸਿਟੀਆਂ `ਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ।

ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ “ਇੰਡੀਆ ਟੂਡੇ ਰੈਂਕਿੰਗ -2021” ਵਿੱਚ ਦੇਸ਼ ਦੀਆਂ ਸਾਰੀਆਂ ਜਨਤਕ, ਕੇਂਦਰੀ ਅਤੇ ਸਟੇਟ ਯੂਨੀਵਰਸਿਟੀਆਂ ਵਿੱਚ 17 ਵਾਂ ਸਥਾਨ; “ਦ ਵੀਕ-ਹੰਸਾ ਰੀਸਰਚ ਸਰਵੇ-2021” ਵਿਚ ਉਤਰ ਭਾਰਤ ਦੀਆਂ ਬਹੁ ਅਨੁਸ਼ਾਸਨੀ ਪਬਲਿਕ ਸਟੇਟ ਯੂਨੀਵਰਸਿਟੀਆਂ ਵਿਚ ਟਾਪ ਪੁਜੀਸ਼ਨ ਅਤੇ ਰਾਸ਼ਟਰੀ ਪੱਧਰ `ਤੇ ਸਟੇਟ ਫੰਡ ਪ੍ਰਾਪਤ ਯੂਨੀਵਰਸਿਟੀਆਂ ਵਿਚ ਇਸ ਯੂਨੀਵਰਸਿਟੀ ਨੂੰ 7ਵਾਂ ਸਥਾਨ; ਵਰਲਡਜ ਯੂਨੀਵਰਸਿਟੀਜ ਵਿਦ ਰੀਅਲ ਇੰਮਪੈਕਟ (ਡਬਲਯੂ ਯੂ ਆਰ ਆਈ ) 2021 ਦੀ ਰੈਕਿੰਗ 41ਵਾਂ ਸਥਾਨ ਅਤੇ ਕਿਉ ਐਸ ਆਈ.ਗੇਜ ਵੱਲੋਂ ਡਾਇਮੰਡ ਰੇਟਿੰਗ ਦੇ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਚੇਰੇ ਮਿਆਰ ਨੂੰ ਰੈਕਿੰਗ ਪ੍ਰਦਾਨ ਕੀਤੀ ਹੈ।

ਉਚੇਰੀ ਸਿਖਿਆ ਦਾ ਵਿਸ਼ਵ ਪੱਧਰ `ਤੇ ਮੁਲਾਂਕਣ ਕਰਨ ਵਾਲੀ ਏਜੰਸੀ `ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ` ਨੇ 2020-21 ਦੇ ਜੋ ਨਤੀਜਿਆਂ ਦਾ ਐਲਾਨ ਕੀਤਾ ਹੈ ਉਸ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਿਖਰਲੀਆਂ ਨੌਂ ਫੀਸਦੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਏਜੰਸੀ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਲਗਪਗ ਸੱਤ ਮਾਪਦੰਡਾਂ `ਤੇ ਖਰਾ ਉਤਰਨ ਵਾਲੀਆਂ ਵਿਸ਼ਵ ਦੀਆਂ 20 ਹਜ਼ਾਰ ਯੂਨੀਵਸਿਟੀਆਂ ਦਾ ਮਲਾਂਕਣ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਪਹਿਲੀ ਕਤਾਰ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਸ਼ਾਮਿਲ ਕੀਤੇ ਜਾਣਾ ਵੀ ਵੱਡੇ ਮਾਣ ਵਾਲੀ ਗੱਲ ਹੈ।

ਇਸ ਵਰ੍ਹੇ ਯੂਨੀਵਰਸਿਟੀ ਦੇ 13 ਵਿਗਿਆਨੀਆਂ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕਰਵਾਏ ਗਏ ਇੱਕ ਸੁਤੰਤਰ ਅਧਿਐਨ ਵਿੱਚ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਸੂਚੀਬੱਧ ਕੀਤਾ ਗਿਆ ਹੈ। ਯੂਨੀਵਰਸਿਟੀ ਵੱਖ ਵੱਖ ਖੋਜਾਂ ਵਿਚ ਪੇਟੈਂਟ ਕਰਵਾਉਣ ਵਾਲਿਆਂ ਵਿਚ ਵੀ ਮੋਹਰੀ ਰਹੀ ਹੈ।

ਦੇਸਾਂ-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਪ੍ਰਮੁੱਖ ਮੰਗ ਨੂੰ ਅਮਲੀ ਰੂਪ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਨਲਾਈਨ ਸ਼ੁਰੂ ਕੀਤੇ ਵੱਖ ਵੱਖ ਕੋਰਸਾਂ ਵਿਚ ਦਾਖਲੇ ਲੈਣ ਦੀ ਪੰਜਾਬੀ ਵਿਚ ਪੜ੍ਹਾਈ ਕਰਨ ਵਾਲਿਆਂ ਵੱਲੋਂ ਸ਼ੁਰੂਆਤ ਕੀਤੀ ਗਈ ਹੈ। ਗੁਰੁ ਨਾਨਕ ਦੇਵ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਉਨ੍ਹਾਂ 981 ਯੂਨੀਵਰਸਿਟੀਆਂ ਵਿਚੋਂ ਚੁਣਿਆ ਹੈ ਜੋ ਉਚੇਰੀ ਸਿਖਿਆ ਦੇ ਖੇਤਰ ਅਤੇ ਆਨਲਾਈਨ ਸਿਖਿਆ ਮਹਈਆ ਕਰਵਾਉਣ ਵਾਲੇ ਮਾਪਦੰਡਾਂ ਉਪਰ ਖਰੀ ਉਤਰੀ ਹੈ।

ਯੂਨੀਵਰਸਿਟੀ ਵੱਖ ਵੱਖ ਫੰਡ ਮੁਹਈਆ ਕਰਵਾਉਣੀਆਂ ਵਾਲੀਆਂ ਏਜੰਸੀਆਂ ਤੋਂ ਗਰਾਂਟਾਂ ਲੈਣ ਵਿਚ ਕਾਮਯਾਬ ਹੋਈ ਹੈ। 23ਵੀਂ ਵਾਰ ਮਾਕਾ ਟਰਾਫੀ ਜਿੱਤਣ ਦਾ ਮਾਣ ਹਾਸਲ ਕਰਨ ਵਾਲੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਵੱਲੋਂ ਐਥਲੈਟਿਕਸ, ਤਲਵਾਰਬਾਜ਼ੀ, ਸਾਇਕਲਿੰਗ ਅਤੇ ਤੈਰਾਕੀ ਦੇ ਦਿਤੇ ਗਏ ਚਾਰ ਸੈਂਟਰ ਆਫ ਐਕਸੀਲੈਂਸ ਅਤੇ ਖੇਲੋ ਇੰਡੀਆ ਤਹਿਤ ਭਾਰਤ ਸਰਕਾਰ ਵੱਲੋਂ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਵੀ ਅਲਾਟ ਹੋਈਆਂ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਨੂੰ ਹੈਂਡਬਾਲ ਅਤੇ ਹਾਕੀ ਨੂੰ ਪ੍ਰਫੁਲਤ ਕਰਨ ਲਈ ਦੋ ਨਵੇਂ ਖੇਲੋਂ ਇੰਡੀਆ ਸੈਂਟਰ ਵੀ ਮਿਲੇ ਹਨ।

ਯੂਨੀਵਰਸਿਟੀ ਵੱਲੋਂ ਖੋਜ, ਅਧਿਆਪਨ ਅਤੇ ਹੋਰ ਖੇਤਰਾਂ ਵਿਚ ਜ਼ਿਕਰਯੋਗ ਸਮਝੌਤਿਆਂ ਦਾ ਸਿਲਸਿਲਾ ਬੀਤੇ ਸਾਲ ਜਾਰੀ ਰੱਖਿਆ ਉਥੇ ਇਸ ਸਾਲ ਨੈਸ਼ਨਲ ਡਿਫੈਂਸ ਅਕੈਡਮੀ, ਪੂਨੇ (ਐਨ. ਡੀ.ਏ.), ਇੰਡੀਅਨ ਕੌਂਸਲ ਆਫ ਐਗਰੀਕਲਚਰ ਰੀਸਰਚ (ਆਈ.ਸੀ.ਏ.ਆਰ.), ਨਾਨ-ਪਰਾਫਿਟ ਸੰਸਥਾ ਫਰੈਂਡਜ਼ ਯੂਨੀਅਨ ਫਾਰ ਅਨਰਜ਼ਾਈਜ਼ਿੰਗ ਲਾਈਵਜ਼ (ਫਿਊਲ), ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇੰਟਰ-ਯੂਨੀਵਰਸਿਟੀ ਸੈਂਟਰ ਦੇ ਕੌਂਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀ.ਈ.ਸੀ.), ਪੰਜਾਬ ਪੁਲਿਸ, ਡੈਨਮਾਰਕ ਦੀ ਆਰਹਸ ਯੂਨੀਵਰਸਿਟੀ ਅਤੇ ਸੀਟੀਆਈਐਫ ਗਲੋਬਲ ਕੈਪਸਿਉਲ (ਸੀਜੀਸੀ), ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨਾਲ ਹੋਏ ਸਮਝੌਤੇ ਤੋਂ ਇਲਾਵਾ ਹੋਰ ਮਹੱਤਵਪੂਰਨ ਸਮਝੌਤੇ ਵੀ ਕੀਤੇ ਹਨ।

ਸਵੱਛ ਕੈਂਪਸ ਤਹਿਤ ਭਾਰਤ ਦੀਆਂ ਸਮੂਹ ਯੂਨੀਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਹੈ ਜਦੋਂਕਿ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜ਼ੀਰੋ-ਡਿਸਚਾਰਜ ਕੈਂਪਸ ਹੈ ਜੋ ਕਿ ਯੂਨੀਵਰਸਿਟੀ ਦੇ ਸੀਵਰਜ ਪਾਣੀ ਨੂੰ ਮੁੜ ਸੋਧ ਕੇ ਸਿੰਚਾਈ ਲਈ ਵਰਤੋਂ ਵਿਚ ਲਿਆਉਂਦਾ ਹੈ ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਕੂੜੇ ਤੋਂ ਖਾਦ ਤਿਆਰ ਕਰਕੇ ਬੂਟਿਆਂ ਲਈ ਵਰਤਣ ਵਾਲੇ ਉਤਰੀ ਭਾਰਤ ਦੀ ਇਕੋ ਇਕ ਯੂਨੀਵਰਸਿਟੀ ਹੈ।

ਪ੍ਰਦੂਸ਼ਣ ਮੁਕਤ ਕੈਂਪਸ ਦੇ ਆਸ਼ੇ ਨਾਲ ਯੂਨੀਵਰਸਿਟੀ ਦੇ ਦੇ ਕਦਮ ਨਿਤ ਨਵੀਆਂ ਦਿਸ਼ਾਵਾਂ ਨੂੰ ਆਪਣੇ ਘੇਰੇ ਅੰਦਰ ਲੈ ਰਹੇ ਹਨ ਇਸੇ ਤਹਿਤ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਬੈਟਰੀ `ਤੇ ਚੱਲਣ ਵਾਲੀਆਂ ਫ੍ਰੀ 14 ਸੀਟਾਂ ਵਾਲੀਆਂ ਈ-ਬੱਸਾਂ ਨੂੰ ਲਾਂਚ ਕੀਤਾ ਹੈ।

ਯੂਨੀਵਰਸਿਟੀ ਹਰ ਸਾਲ ਸਮਾਜ ਨੂੰ ਨਵੇਂ ਵਿਦਿਆਰਥੀ ਦਿੰਦੀ ਹੈ ਜੋ ਕਿ ਸਮਾਜ ਦੇ ਵੱਖ ਵੱਖ ਵਰਗਾਂ ਅਤੇ ਖੇਤਰਾਂ ਦੀ ਸੇਵਾ ਕਰਦੇ ਹਨ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਹਨ। ਇਸ ਵਿਚ ਹੋਰ ਵਾਧਾ ਕਰਦਿਆਂ ਯੂਨੀਵਰਸਿਟੀ ਹੁਣ ਵਿਸ਼ੇਸ਼ (ਬਹੁ-ਅਯੋਗਤਾ ਵਾਲੇ) ਬੱਚਿਆਂ ਦੀ ਪੜ੍ਹਾਈ ਅਤੇ ਸਿਖਲਾਈ ਲਈ ਵਿਸ਼ੇਸ਼ ਅਧਿਆਪਕ ਤਿਆਰ ਕਰੇਗੀ। ਰਾਜ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਅਤੇ ਉਤਰੀ ਭਾਰਤ `ਚ ਗੁਆਂਢੀ ਰਾਜਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜੋ ਕਿ ਸਪੈਸ਼ਲ ਐਜੂਕੇਸ਼ਨ (ਬਹੁ-ਅਯੋਗਤਾ) ਵਾਲੇ ਕੋਰਸ ਕਰਵਾਏਗੀ।

ਇਸ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਦੋ ਰਿਕਾਰਡਿੰਗ ਸਟੂਡੀਓ, ਫਿਲਮ ਐਂਡ ਟੈਲ਼ੀਵਿਜ਼ਨ ਸਟੱਡੀਜ਼ ਵਿਭਾਗ, ਡਿਵੀਜ਼ਨ ਆਫ ਡਾਇਟੈਕਟਿਕਸ ਐਂਡ ਨਿਊਟਰੀਸ਼ੀਅਨ, ਆਰਟੀਫੀਸ਼ੀਅਲ ਇਨਟੈਲੀਜੈਂਸ ਅਤੇ ਆਨਲਾਈਨ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਦੀ ਸਹੂਲਤ ਲਈ ਫ੍ਰੀ ਹੌਟਸਪੌਟ ਦੇਣ ਦੇ ਨਾਲ ਨਾਲ ਦਫਤਰੀ ਕੰਮ ਕਾਜ਼ ਦੀ ਰਫਤਾਰ ਵਧਾਉਣ ਲਈ ਈ-ਆਫਿਸ ਵੀ ਲਾਂਚ ਕੀਤਾ ਗਿਆ ਹੈ।

ਜ਼ਿਕਰਯੋਗ ਪ੍ਰਾਪਤੀਆਂ ਤੋਂ ਇਹ ਸਹਿਜੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਚੇਰੀ ਸਿਖਿਆ ਦੇ ਖੇਤਰ ਤੋਂ ਇਲਾਵਾ ਹੋਰ ਵੀ ਖੇਤਰਾਂ ਵਿਚ ਇਕ ਤੋਂ ਵੱਧ ਮੀਲ ਪੱਥਰ ਸਥਾਪਤ ਕਰ ਚੁੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਉਣ ਵਾਲੇ ਸਾਲਾਂ ਵਿਚ ਵਿਕਾਸ ਦੀਆਂ ਉਚਾਈਆਂ ਨੂੰ ਛੂਹਣ ਦੀ ਸਮਰੱਥਾ ਰੱਖਦੀ ਹੈ। ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਲੋਕਾਈ ਤਕ ਪਚਾਉਣ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਥੇ ਯਤਨ ਕਰਦੀ ਰਹੇਗੀ ਉਥੇ ਗਿਆਨ ਵਿਗਿਆਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਵੇਗੀ।

ਪਿਛਲੇ ਪੰਜ ਸਾਲਾਂ ਦੌਰਾਨ ਯੂਨੀਵਰਸਿਟੀ ਵਿਚ 40 ਫੀਸਦੀ ਦਾਖਲੇ ਵਧੇ ਹਨ ਅਤੇ ਸਾਲ 2020-22 ਦੌਰਾਨ 92 ਕੰਪਨੀਆਂ ਰਾਹੀਂ 80 ਫੀਸਦ ਪਲੇਸਮੈਂਟ ਦੇਣ ਵਾਲੀ ਯੂਨੀਵਰਸਿਟੀ ਵਿਚ ਇਸ ਸਮੇਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿਥੇ ਵੱਖ ਵੱਖ ਕਲੱਬ ਬਣਾਏ ਗਏ ਹਨ ਉਥੇ ਗੈਲਰੀ ਅਤੇ ਐਮ.ਫੀ ਥੀਏਟਰ ਵੀ ਕਲਾਤਮਿਕਤਾ ਨੂੰ ਪ੍ਰਫੁਲਿਤ ਕਰ ਰਹੇ ਹਨ।

ਪਿਛਲੇ ਸਾਲਾਂ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ ਵੱਖ ਵੱਖ ਤਰ੍ਹਾਂ ਦੇ 40 ਹਜ਼ਾਰ ਦੇ ਕਰੀਬ ਬੂਟੇ ਲਾ ਕੇ ਹਰਿਆਵਲਤਾ ਨੂੰ ਹੋਰ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਇਸ ਮਕਸਦ ਅਧੀਨ ਯੂਨੀਵਰਸਿਟੀ ਹਰ ਸਾਲ ਭਾਈ ਵੀਰ ਸਿੰਘ ਅਤੇ ਬਸੰਤ ਬਹਾਰ ਦੋ ਫੁੱਲਾਂ ਪੌਦਿਆਂ ਦੇ ਮੇਲੇ ਕਰਵਾਉਂਦੀ ਹੈ।

ਅੱਜ ਮਨਾਏ ਜਾ ਰਹੇ 52ਵੇਂ ਸਥਾਪਨਾ ਦਿਵਸ ਸਮਾਰੋਹ ਵਿਚ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਦੇ ਉਪਕੁਲਪਤੀ ਡਾ. ਕਰਮਜੀਤ ਸਿੰਘ ਅਤੇ ਕੁਰਕੁਸ਼ੇਤਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰੀਟਸ ਅਤੇ ਹਰਿਆਣਾ ਅਕੈਡਮੀ ਆਫ ਹਿਸਟਰੀ ਐਂਡ ਕਲਚਰ ਦੇ ਡਾਇਰੈਕਟਰ ਪ੍ਰੋ. ਰਘੂਵੇਂਦਰਾ ਤੰਵਰ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਵੇਰੇ 11 ਵਜੇ ਵਿਦਿਅਕ ਭਾਸ਼ਣ ਦੇਣਗੇ। ਲੋਕ ਕਲਾ, ਪੇਟਿੰਗ ਅਤੇ ਪੁਸਤਕ ਪ੍ਰਦਰਸ਼ਨੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਮੁੜ ਕਰਵਾਈਆਂ ਜਾਣ, ਨਾਮਜ਼ਦਗੀ ਭਰਣ ਤੋਂ ਪਹਿਲਾਂ ਲਿਆ ਜਾਵੇ ਗੁਰਮੁਖ਼ੀ ਦਾ ਟੈਸਟ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਦਿੱਲੀ, 15 ਜਨਵਰੀ, 2022 - ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ‘ਚ ਲਗਾਤਾਰ ਹੋ ਰਹੀ ਦੇਰੀ ‘ਤੇ ਆਪਣੀ ਪ੍ਰਕਿਰਿਆ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ...

ਪੰਜਾਬੀ ਤੇ ਉਰਦੂ ਟੀਚਰਾਂ ਦੀ ਭਰਤੀ ਪ੍ਰਕ੍ਰਿਆ ’ਤੇ ‘ਜਾਗੋ’ ਨੇ ਉਠਾਏ ਸਵਾਲ, ਜੀ.ਕੇ. ਨੇ ਕਿਹਾ ਦੁਬਾਰਾ ਬਣਾਈ ਜਾਵੇ ‘ਸਫ਼ਲ ਉਮੀਦਵਾਰਾਂ ਦੀ ਮੈਰਿਟ ਸੂਚੀ’

ਯੈੱਸ ਪੰਜਾਬ ਨਵੀਂ ਦਿੱਲੀ, 13 ਜਨਵਰੀ, 2021 - ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਤੇ ਉਰਦੂ ਭਾਸ਼ਾ ਟੀਚਰਾਂ ਦੀਆਂ ਅਸਾਮੀਆਂ ਭਰਨ ਦੇ ਗ਼ਲਤ ਤਰੀਕੇ ਨੂੰ ਸੁਧਾਰਨ ਦੀ ਮੰਗ ਨੂੰ ਲੈਕੇ ਜਾਗੋ...

ਗੁਜਰਾਤ ਦੇ ਇਕ ਸਕੂਲ ਵਿੱਚ ਬੱਚਿਆਂ ਪਾਸੋਂ ਸਾਹਿਬਜ਼ਾਦਿਆਂ ਦਾ ਰੋਲ ਕਰਵਾਉਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ, ਪ੍ਰਬੰਧਕਾਂ ਨੇ ਦਿੱਤਾ ਲਿਖ਼ਤੀ ਮੁਆਫ਼ੀਨਾਮਾ

ਯੈੱਸ ਪੰਜਾਬ ਅੰਮ੍ਰਿਤਸਰ, 13 ਜਨਵਰੀ, 2022 - ਅਹਿਮਦਾਬਾਦ ਗੁਜਰਾਤ ਦੇ ਇਕ ਸਕੂਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਬੱਚਿਆਂ ਪਾਸੋਂ ਰੋਲ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ...

ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ’ਚ ਗੁਟਕਾ ਸਾਹਿਬ ਦੀ ਬੇਅਦਬੀ; ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

ਯੈੱਸ ਪੰਜਾਬ ਸੰਗਰੂਰ, 13 ਜਨਵਰੀ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਰੂਰ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ...

ਸਿੱਖ ਧਰਮ, ਇਤਹਾਸ ਅਤੇ ਸਭਿਆਚਾਰ ਦੇ ਫ਼ੈਲਾਅ ਲਈ ਫ਼ਾਰਸੀ ਭਾਸ਼ਾ ਸਮੇਂ ਦੀ ਲੋੜ; ਨਾਦ ਪ੍ਰਗਾਸ ਵੱਲੋਂ ਫ਼ਾਰਸੀ ਭਾਸ਼ਾ ਦੀਆਂ ਮੁਫ਼ਤ ਕਲਾਸਾਂ ਆਰੰਭ

ਯੈੱਸ ਪੰਜਾਬ ਮਿਸ਼ੀਗਨ, 11 ਜਨਵਰੀ, 2022 - ਨਾਦ ਪ੍ਰਗਾਸੁ (ਯੂ.ਐੱਸ.ਏ.) ਸ਼ਬਦ ਸਿਧਾਂਤ ਨੂੰ ਸਮਰਪਿਤ ਖੋਜ ਸੰਸਥਾ ਹੈ। ਸੰਸਥਾ ਵੱਲੋਂ ਗੁਰਦੁਆਰਾ ਮਾਤਾ ਤ੍ਰਿਪਤਾ ਜੀ (ਪਲਿਮਥ-ਮਿਸ਼ੀਗਨ) ਵਿਖੇ ਫ਼ਾਰਸੀ ਜ਼ੁਬਾਨ ਦੀ ਸਿਖਲਾਈ ਹਿਤ ਕਲਾਸਾਂ...

ਨਿਊਜਰਸੀ ਦੀ ਸੈਨੇਟ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨਣਾ ਸਵਾਗਤਯੋਗ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 12 ਜਨਵਰੀ, 2022 - 1984 ਵਿਚ ਇੱਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਸਿੱਖਾਂ ਖਿਲਾਫ਼ ਹੋਏ ਨਸਲੀ ਹਮਲਿਆਂ ਨੂੰ ਅਮਰੀਕਾ ਦੇ ਸੂਬੇ ਨਿਊਜਰਸੀ ਦੀ...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,484FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼