Sunday, June 13, 2021










ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ‘ਸਰਬੱਤ ਦੇ ਭਲੇ’ ਲਈ ਅਰਦਾਸ ਵਿਚ ਸ਼ਾਮਲ ਹੋਏ ਕੈਪਟਨ ਅਮਰਿੰਦਰ

ਯੈੱਸ ਪੰਜਾਬ
ਚੰਡੀਗੜ੍ਹ, 1 ਮਈ, 2021:
ਕੋਵਿਡ ਦੀਆਂ ਰੋਕਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ‘ਚੜ੍ਹਦੀ ਕਲਾ’ ਅਤੇ ‘ਸਰਬੱਤ ਦੇ ਭਲੇ’ ਲਈ ਕੀਤੀ ਗਈ ਅਰਦਾਸ ਵਿਚ ਲੋਕਾਂ ਨਾਲ ਵਰਚੂਅਲ ਤੌਰ ਉਤੇ ਸ਼ਾਮਲ ਹੋਏ।

ਮਹਾਂਮਾਰੀ ਦੇ ਚੁਣੌਤੀਪੂਰਨ ਹਾਲਾਤ ਵਿਚ ਮਨੁੱਖਤਾ ਦੀ ਸੁਰੱਖਿਆ ਅਤੇ ਭਲਾਈ ਲਈ ਅਰਦਾਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁਰੂ ਸਾਹਿਬ ਜੀ ਵੱਲੋਂ ਪਿਆਰ, ਧਰਮ ਨਿਰਪੱਖਤਾ, ਧਾਰਮਿਕ ਸਹਿਣਸ਼ੀਲਤਾ, ਧਰਮ ਮੰਨਣ ਦੀ ਆਜਾਦੀ ਅਤੇ ਸ਼ਾਂਤਮਈ ਸਹਿ-ਹੋਂਦ ਦੇ ਦਿੱਤੇ ਸਰਬਵਿਆਪੀ ਸੰਦੇਸ਼ ਨੂੰ ਅਪਣਾਉਣ ਦੀ ਅਪੀਲ ਕੀਤੀ।

ਇਸ ਪਾਵਨ ਦਿਹਾੜੇ ਨੂੰ ਮਾਨਵਤਾ ਅਤੇ ਧਾਰਮਿਕ ਆਜਾਦੀ ਦੀ ਖਾਤਰ ਗੁਰੂ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਦੇ ਸੰਦੇਸ਼ ਦੇ ਪਾਸਾਰ ਲਈ ਮੌਕਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਗੁਰੂ ਸਾਹਿਬ ਜੀ ਦਾ ਜੀਵਨ ਤੇ ਫਿਲਾਸਫੀ ਸਮੁੱਚੇ ਸੰਸਾਰ ਲਈ ਪ੍ਰੇਰਨਾ ਦਾ ਸਰੋਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਿਛਲੇ ਸ਼ਾਸਨਕਾਲ ਦੌਰਾਨ ਸਾਲ 2004 ਵਿਚ ਅੰਮਿਰਤਸਰ ਵਿਚ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦਾ 400 ਸਾਲਾ ਮਨਾਉਣ, ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿਚ ਇਕ ਯਾਦਗਾਰ ਸਮੇਤ ਅਨੇਕਾਂ ਯਾਦਗਾਰਾਂ ਸਥਾਪਤ ਕਰਨ ਅਤੇ ਫਤਹਿਗੜ੍ਹ ਸਾਹਿਬ ਵਿਖੇ ਕਈ ਯਾਦਗਾਰੀ ਗੇਟ ਉਸਾਰਨ ਦਾ ਸੁਭਾਗ ਹਾਸਲ ਹੋਇਆ।

ਉਨ੍ਹਾਂ ਕਿਹਾ, “ਸਾਨੂੰ ਮੌਜੂਦਾ ਕਾਰਜਕਾਲ ਦੌਰਾਨ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ।“

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਉਣ ਲਈ ਪੁਖਤਾ ਪ੍ਰਬੰਧ ਕੀਤੇ ਸਨ ਜਿਨ੍ਹਾਂ ਤਹਿਤ ਗੁਰੂ ਕਾ ਮਹਿਲ (ਅੰਮਿਰਤਸਰ) ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਉਣਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਅਤੇ ਕੀਰਤਨ ਦਰਬਾਰ ਕਰਵਾਉਣ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਮੂਰਤੀਮਾਨ ਕਰਨ ਲਈ ਪ੍ਰਦਰਸ਼ਨੀਆਂ, ਦਸਤਕਾਰੀ ਵਸਤਾਂ ਦੀ ਪ੍ਰਦਰਸ਼ਨੀ, ਪੰਜਾਬੀ ਸਾਹਿਤਕ ਮੇਲਾ, ਡਰਾਮਾ (ਹਿੰਦ ਦੀ ਚਾਦਰ), ਖੇਡ ਸਮਾਗਮ, ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਅਤੇ ਇਕ ਸੂਫੀ ਸੰਗੀਤਕ ਸਮਾਰੋਹ ਕਰਵਾਇਆ ਜਾਣਾ ਸੀ।

ਹਾਲਾਂਕਿ, ਕੋਵਿਡ ਦੀ ਦੂਜੀ ਅਤੇ ਘਾਤਕ ਲਹਿਰ ਨੇ ਇਨ੍ਹਾਂ ਯੋਜਨਾਵਾਂ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਸਮਾਗਮ ਹੁਣ ਵਰਚੁਅਲ ਤੌਰ ਉਤੇ ਕਰਵਾਏ ਜਾ ਰਹੇ ਹਨ ਤਾਂ ਕਿ ਵੱਡੇ ਇਕੱਠਾਂ ਤੋਂ ਬਚਿਆ ਜਾ ਸਕੇ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੌਰਾਨ ਜਦੋਂ ਵੀ ਸਥਿਤੀ ਵਿਚ ਸੁਧਾਰ ਹੋਵੇਗਾ ਤਾਂ ਇਸ ਇਤਿਹਾਸਤ ਦਿਹਾੜੇ ਨੂੰ ਮਨਾਉਣ ਲਈ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ।

ਅੱਜ ਦੇ ਪਵਿੱਤਰ ਮੌਕੇ ਉਤੇ ਇਕ ਰੋਜਾ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਮਨਜੀਤ ਸਿੰਘ ਸ਼ਾਂਤ, ਡਾ. ਨਿਵੇਦਿਤਾ ਉਪਲ, ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ, ਭਾਈ ਸੁਖਜਿੰਦਰ ਸਿੰਘ, ਭਾਈ ਅਰਵਿੰਦਰ ਸਿੰਘ ਨੂਰ, ਭਾਈ ਤਾਰ ਬਲਬੀਰ ਸਿੰਘ ਤੇ ਭਾਈ ਬਲਵੰਤ ਸਿੰਘ ਨਾਮਧਾਰੀ ਸਮੇਤ ਕਈ ਪ੍ਰਮੁੱਖ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ ਜੋ ਵੱਖ-ਵੱਖ ਟੀ.ਵੀ. ਚੈਨਲਾਂ ਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਪ੍ਰਸਾਰਿਤ ਹੋਇਆ।

ਇਸ ਮੌਕੇ ਮੁੱਖ ਮੰਤਰੀ ਨੇ ਟਾਈਮਜ਼ ਆਫ ਇੰਡੀਆ ਗਰੁੱਪ ਦੁਆਰਾ ਤਿਆਰ ਕੀਤੀ ਕੌਫੀ ਟੇਬਲ ਬੁੱਕ ‘ਪ੍ਰਗਟ ਭਏ ਗੁਰ ਤੇਗ ਬਹਾਦਰ” ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਕਰਵਾਈ ਇਕ ਯਾਦਗਾਰੀ ਕਿਤਾਬ ਜਾਰੀ ਕੀਤੀਆਂ। ਇਸ ਯਾਦਗਾਰੀ ਕਿਤਾਬ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਫਿਲਾਸਫੀ ਨਾਲ ਸਬੰਧਤ ਘਟਨਾਵਾਂ ਨੂੰ ਦਰਸਾਇਆ ਗਿਆ ਹੈ।

ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਧਾਰਮਿਕ ਹਕੂਕ ਦੀ ਰਾਖੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਮਿਸਾਲ ਕੁਰਬਾਨੀ ਨੇ ਦੁਨੀਆ ਸਾਹਮਣੇ ਇਕ ਮਿਸਾਲ ਕਾਇਮ ਕੀਤੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੋਕਾਂ ਨੂੰ ਮਨੁੱਖਤਾ ਦੀਆਂ ਸੱਚੀਆਂ-ਸੁੱਚੀਆਂ ਰਵਾਇਤਾਂ ਵਿਚ ਗੁਰੂ ਸਾਹਿਬ ਵੱਲੋਂ ਦਿਖਾਏ ਸਚਾਈ ਦੇ ਰਾਹ ਉਤੇ ਚੱਲਣ ਦੀ ਅਪੀਲ ਕੀਤੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ੍ਰੀ ਦਰਬਾਰ ਸਾਹਿਬ ਵਿਖੇ ਸੂਰਜੀ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਲਈ ਪਲਾਂਟ ਲਗਾਉਣ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ, 11 ਜੂਨ, 2021: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਿਜਲੀ ਸਪਲਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੋਲਰ ਪਲਾਂਟ ਲਗਾਉਣ ਦੀ ਅੱਜ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ। ਇਸ...

ਦਿੱਲੀ ਕਮੇਟੀ ਦੀ ਧਾਰਮਿਕ ਅਵੱਗਿਆ ’ਤੇ ‘ਜਾਗੋ’ ਨੇ ਕੀਤੀ ਖ਼ਿਮਾ ਜਾਚਨਾ ਦੀ ਅਰਦਾਸ; ਜੀ.ਕੇ. ਨੇ ਮੀਡੀਆ ਕਰਮੀਆਂ ’ਤੇ ਹਮਲੇ ਦੀ ਕੀਤੀ ਨਿਖ਼ੇਧੀ

ਯੈੱਸ ਪੰਜਾਬ ਨਵੀਂ ਦਿੱਲੀ, 8 ਜੂਨ, 2021 - ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਫ਼ਿਲਮੀ ਗੀਤ ਵਜਾਉਣ ਦੇ ਕਾਰਨ ਮਰਿਆਦਾ ਦੀ ਉੜੀਆ ਧੱਜੀਆਂ ਦੇ ਪਸ਼ਚਾਤਾਪ ਲਈ ਅੱਜ ਜਾਗੋ ਪਾਰਟੀ ਵੱਲੋਂ...

ਕੋਰੋਨਾ ਕੇਅਰ ਸੈਂਟਰ ਵਿੱਚ ਬਣੀ ਵੀਡੀਓ ਨੁੰ 6 ਜੂਨ ਨਾਲ ਜੋੜ ਕੇ ਜੀ ਕੇ ਨੇ ਕੌਮ ਨਾਲ ਧਰੋਹ ਕਮਾਇਆ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 7 ਜੂਨ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ...

ਨਿਊਜ਼ੀਲੈਂਡ ਵਿੱਚ ਘੱਲੂਘਾਰਾ ਦਿਵਸ ਮਨਾਇਆ

ਯੈੱਸ ਪੰਜਾਬ ਨਿਊਜ਼ੀਲੈਂਡ, 7 ਜੂਨ, 2021: ਇਥੋਂ ਦੇ ਸ਼ਹਿਰ ਆਕਲੈਂਡ ਵਿੱਚ ਮੈਨੂਰੇਵਾ ਵਿਖੇ ਸਥਿੱਤ ਗੁਰੂਦੁਆਰਾ ਨਾਨਕ ਠਾਠ ਵਿੱਚ ਸਾਕਾ ਨੀਲਾ ਤਾਰਾ ਦੀ ਯਾਦ ਮਨਾਉਂਦਿਆਂ ਪ੍ਰੋਗਰਾਮ ਕਰਵਾਇਆ ਗਿਆ। ੪ ਜੂਨ ਦਿਨ ਸ਼ੁਕਰਵਾਰ...

ਸਿੱਖਸ ਫ਼ਾਰ ਇਕੁਐਲਟੀ ਫ਼ਾਂਊਂਡੇਸ਼ਨ ਵੱਲੋਂ ਜੂਨ 1984 ਦੇ ਤੀਸਰ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ ਕਰਵਾਇਆ ਗਿਆ

ਯੈੱਸ ਪੰਜਾਬ ਚੰਡੀਗੜ੍ਹ, ਜੂਨ 7, 2021: ਭਾਈ ਘਨਈਆ ਜੀ ਸੇਵਾ ਸਿਮਰਨ ਕੇਂਦਰ , ਚਾਹਲ ਨਗਰ , ਫਗਵਾੜਾ ਵਿਖੇ ਕਰਵਾਇਆਂ ਗਿਆ । ਇਸ ਮੋਕੇ ਅਲੱਗ ਅਲੱਗ ਬੁਲਾਰਿਆ ਨੇ ਜਿੱਥੇ ਘੱਟ ਗਿਣਤੀ ਕੌਮਾਂ...

‘ਅਪ੍ਰੇਸ਼ਨ ਬਲੂ ਸਟਾਰ ’ਜਾਂ ‘ਸਾਕਾ ਨੀਲਾ ਤਾਰਾ’ ਕਹਿਣਾ ਬੰਦ ਕਰੋ, 1984 ਦਾ ਘੱਲੂਘਾਰਾ ਸੀ ਇਹ: ਜਥੇਦਾਰ ਅਕਾਲ ਤਖ਼ਤ

ਯੈੱਸ ਪੰਜਾਬ ਅੰਮ੍ਰਿਤਸਰ, 6 ਜੂਨ, 2021: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੂਨ 84 ਦਾ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ 1984 ਦਾ ਘੱਲੂਘਾਰਾ...

ਮਨੋਰੰਜਨ

ਕੰਗਨਾ ਰਣੌਤ ਸੋਮਵਾਰ ਅੰਮ੍ਰਿਤਸਰ ਪੁੱਜੇਗੀ, ਦਰਬਾਰ ਸਾਹਿਬ ਵਿੱਚ ਹੋਵੇਗੀ ਨਤਮਸਤਕ

ਯੈੱਸ ਪੰਜਾਬ ਅੰਮ੍ਰਿਤਸਰ, 30 ਮਈ, 2021: ਵਿਵਾਦਿਤ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਸੋਮਵਾਰ 31 ਮਈ ਨੂੰ ਅੰਮ੍ਰਿਤਸਰ ਆ ਰਹੀ ਹੈ। ਸੂਤਰਾਂ ਅਨੁਸਾਰ ਇਸ ਵੇਲੇ ਹਿਮਾਚਲ ਪੁੱਜੀ ਹੋਈ ਕੰਗਨਾ ਰਣੌਤ ਸੋਮਵਾਰ ਸਵੇਰੇ ਸੜਕੀ ਰਸਤੇ ਅੰਮ੍ਰਿਤਸਰ ਪੁੱਜੇਗੀ ਜਿੱਥੇ ਉਹ ਸੱਚਖੰਡ...

ਨਾਮਵਰ ਰੰਗਕਰਮੀ ਗੁਰਚਰਨ ਚੰਨੀ ਦਾ ਕੋਰੋਨਾ ਨਾਲ ਦਿਹਾਂਤ

ਯੈੱਸ ਪੰਜਾਬ ਚੰਡੀਗੜ੍ਹ, 20 ਮਈ, 2021: ਪ੍ਰਸਿੱਧ ਰੰਗਕਰਮੀ ਗੁਰਚਰਨ ਸਿੰਘ ਚੰਨੀ ਦਾ ਦਿਹਾਂਤ ਹੋ ਗਿਆ ਹੈ। ਇਕ ਅਦਾਕਾਰ ਅਤੇ ਡਾਇਰੈਕਟਰ ਵਜੋਂ ਆਪਣੀ ਵਿਲੱਖਣ ਪਛਾਣ ਰੱਖਦੇ ਸ: ਚੰਨੀ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਉਹ ਮੋਹਾਲੀ ਦੇ...

Gippy Grewal ਵਿਰੁੱਧ FIR, ‘ਵੀਕੈਂਡ ਲਾਕਡਾਊਨ’ ਦੌਰਾਨ ਕਰ ਰਹੇ ਸੀ Girdhari Lal ਦੀ ਸ਼ੂਟਿੰਗ

ਯੈੱਸ ਪੰਜਾਬ ਮੋਹਾਲੀ, 1 ਮਈ, 2021: ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਅਤੇ ਲਗਪਗ 100 ਹੋਰ ਲੋਕਾਂ ਦੇ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ...

ਜਿੰਮੀ ਸ਼ੇਰਗਿੱਲ ਦੇ ਖ਼ਿਲਾਫ਼ ਲੁਧਿਆਣਾ ’ਚ ਐਫ.ਆਈ.ਆਰ. , ਫ਼ਿਲਮ ਅਦਾਕਾਰ ਸਣੇ 3 ਗ੍ਰਿਫ਼ਤਾਰ

ਯੈੱਸ ਪੰਜਾਬ ਲੁਧਿਆਣਾ, 28 ਅਪ੍ਰੈਲ, 2021: ਲੁਧਿਆਣਾ ਪੁਲਿਸ ਨੇ ਬਾਲੀਵੁੱਡ ਅਦਾਕਾਰ ਜ਼ਿੰਮੀ ਸ਼ੇੋਰਗਿੱਲ ਦੇ ਖਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕਰਕੇ ਜਿੰਮੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਜ਼ਮਾਨਤਯੋਗ ਹੋਣ ਕਰਕੇ ਉਨ੍ਹਾਂ...

ਸਟੇਟ ਇਲੈਕਸ਼ਨ ਆਈਕਨ ਸੋਨੂੰ ਸੂਦ ਨੇ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ‘ਇਲੈਕਸ਼ਨ ਸਟਾਰ’ ਮੁਹਿੰਮ ਦੇ ਜੇਤੂਆਂ ਨਾਲ ਕੀਤੀ ਗੱਲਬਾਤ

ਯੈੱਸ ਪੰਜਾਬ ਚੰਡੀਗੜ, 17 ਅਪ੍ਰੈਲ, 2021 - ਬਾਲੀਵੁੱਡ ਅਦਾਕਾਰ ਅਤੇ ਪੰਜਾਬ ਰਾਜ ਚੋਣ ਆਈਕਨ ਸੋਨੂੰ ਸੂਦ ਨੇ ਬੀਤੇ ਕੱਲ ਹੋਏ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਦੇ ਦਫਤਰ ਵੱਲੋਂ ਆਰੰਭੀ ਗਈ ‘ਚੋਣ ਸਟਾਰ’...
- Advertisement -spot_img

ਸੋਸ਼ਲ ਮੀਡੀਆ

20,370FansLike
50,605FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼