Sunday, July 20, 2025
HTML tutorial
spot_img
spot_img

ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: Sandhwan ਨੇ ਸੁਝਾਅ ਪ੍ਰਾਪਤ ਕਰਨ ਲਈ ਪ੍ਰੋਫੈਸਰਾਂ ਅਤੇ Ammy Virk ਨਾਲ ਕੀਤੀ ਮੀਟਿੰਗ

ਯੈੱਸ ਪੰਜਾਬ
ਚੰਡੀਗੜ੍ਹ, 7 ਜੂਨ, 2025

Punjab ਵਿਧਾਨ ਸਭਾ ਸਪੀਕਰ ਸ. Kultar Singh Sandhwan ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਸੰਬੰਧੀ ਸੁਝਾਅ ਪ੍ਰਾਪਤ ਕਰਨ ਲਈ ਪ੍ਰੋਫੈਸਰਾਂ ਅਤੇ ਪ੍ਰਸਿੱਧ ਪੰਜਾਬੀ ਅਦਾਕਾਰਾਂ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ, ਉਨ੍ਹਾਂ ਨੇ ਸੁਝਾਅ ਅਤੇ ਪ੍ਰਸਤਾਵ ਦਿੱਤੇ , ਜੋ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮਨਾਉਣ ਲਈ ਸ਼ਰਧਾਭਾਵਨਾ ਦਾ ਪ੍ਰਤੀਕ ਅਤੇ ਸ਼ਰਧਾ ਦਾ ਪ੍ਰਗਟਾਵਾ ਹਨ। ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ, ਬਹੁਲਵਾਦ ਅਤੇ ਮਨੁੱਖੀ ਸਵੈਮਾਨ ਲਈ ਲਾਸਾਨੀ ਸ਼ਹਾਦਤ ਦਿੱਤੀ ਜੋ ਕੁੱਲ ਦੁਨੀਆਂ ਦੇ ਲੋਕਾਂ ਨੂੰ ਪ੍ਰੇਰਦੀ ਰਹੇਗੀ।

ਵਿਚਾਰ-ਵਟਾਂਦਰੇ ਦੌਰਾਨ, ਉਨ੍ਹਾਂ ਨੇ ਸਲਾਹ ਦਿੱਤੀ ‘‘ਸ੍ਰੀ ਗੁਰੂ ਤੇਗ ਬਹਾਦਰ ਜੀ ਸਬੰਧੀ 350 ਵਾਂ ਸ਼ਹੀਦੀ ਦਿਵਸ : ਮਨੁੱਖਤਾ ਦੀ ਢਾਲ ’’ ਹੈ ਅਤੇ ਇਸ ਸਮਾਰੋਹ ਦਾ ਉਦੇਸ਼ ਵਿਸ਼ਵ ਪੱਧਰ ’ਤੇ ਗੁਰੂ ਜੀ ਦੀ ਸ਼ਾਨਾਮੱਤੀ ਵਿਰਾਸਤ ਨੂੰ ਸਾਂਝਾ ਕਰਨਾਂ ਸੱਭਿਆਚਾਰਕ ਸੰਭਾਲ, ਇਮਰਸਿਵ ਤਕਨਾਲੋਜੀਆਂ ਅਤੇ ਭਾਈਚਾਰੇ ਨੂੰ ਹੋਰ ਨੇੜੇ ਲਿਆਉਣਾ ਹੈ।

ਗੁਰੂ ਜੀ ਦੀ ਕੁਰਬਾਨੀ ਨੂੰ ਦਰਸਾਉਂਦੀ ਇਹ ਸ਼ਰਧਾਪੂਰਵਕ ਪਹਿਲਕਦਮੀ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਜੀ ਵੱਲੋਂ ਦਿੱਤਾ ਦਇਆ, ਕੁਰਬਾਨੀ ਅਤੇ ਅੰਤਰ-ਧਰਮ ਸਦਭਾਵਨਾ ਦਾ ਸੁਨੇਹਾ ਸਦੀਵੀ ਚਾਨਣ ਮੁਨਾਰੇ ਵਜੋਂ ਲੋਕਾਂ ਦੇ ਰਾਹ ਰੁਸ਼ਨਾਉਂਦਾ ਰਹੇ।

ਇਸ ਤੋਂ ਇਲਾਵਾ, ਪ੍ਰੋਫੈਸਰਾਂ ਨੇ ਸੁਝਾਅ ਦਿੱਤਾ ਕਿ ਕਿ ਗੁਰੂ ਜੀ ਦੇ ਸੰਦੇਸ਼ ਨੂੰ ਵਰਚੁਅਲ ਅਜਾਇਬ ਘਰ, ਵਰਚੁਅਲ ਰਿਅਲਟੀ, ਸੰਗੀਤ, ਫਿਲਮਾਂ ਅਤੇ ਵਿਦਵਤਾਪੂਰਨ ਭਾਸ਼ਣ ਵਰਗੇ ਨਵੀਨਤਾਕਾਰੀ ਫਾਰਮੈਟਾਂ ਰਾਹੀਂ ਵਿਸ਼ਵ ਪੱਧਰ ’ਤੇ ਪ੍ਰਸਾਰਿਤ ਕਰਨ ਦੇ ਨਾਲ-ਨਾਲ ਗੁਰੂ ਜੀ ਨਾਲ ਸਬੰਧਤ ਇਤਿਹਾਸਕ ਸਥਾਨਾਂ, ਕਲਾਵਾਂ ਅਤੇ ਸਾਹਿਤ ਨੂੰ ਸੁਰੱਖਿਅਤ ਅਤੇ ਡਿਜੀਟਲ ਰੂਪ ਵਿੱਚ ਪੁਰਾਲੇਖਿਤ ਕਰਨ ਦੇ ਨਾਲ-ਨਾਲ ਇੱਕ ਸਥਾਈ ਵਿਦਿਅਕ ਅਤੇ ਸੱਭਿਆਚਾਰਕ ਸਰੋਤ ਪ੍ਰੋਗਰਾਮ ਦੀ ਸਿਰਜਣਾ ਕੀਤੀ ਜਾਵੇ ਜੋ ਦੁਨੀਆ ਭਰ ਲਈ ਪਹੁੰਚਯੋਗ ਹੋਵੇ।

ਇੱਥੇ ਇਹ ਦੱਸਣਾ ਵਾਜਿਬ ਹੈ ਕਿ ਉਨ੍ਹਾਂ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਧਾਰਮਿਕ ਬਹੁਲਤਾਵਾਦ ਦਾ ਵਰਚੁਅਲ ਅਜਾਇਬ ਘਰ, ਅਲ ਅਤੇ ਬਹੁ-ਭਾਸ਼ਾਈ ਬਿਰਤਾਂਤ ਦੀ ਵਰਤੋਂ ਕਰਦੇ ਹੋਏ ਇੰਟਰਐਕਟਿਵ 3D ਵਾਕਥਰੂ, ਗੁਰੂ ਜੀ ਦੀਆਂ ਯਾਤਰਾਵਾਂ, ਉਹਨਾਂ ਦੇ ਸੰਵਾਦ, ਸ਼ਹਾਦਤ ਅਤੇ ਵਿਰਾਸਤ ਨਾਲ ਸਬੰਧਛ ਦ੍ਰਿਸ਼ ਅਤੇ ਕਿਊ ਆਰ ਕੋਡਜ ਅਤੇ ਡਿਜੀਟਲ ਕਹਾਣੀ ਸੁਣਾਉਣ ਵਾਲੇ ਫਾਰਮੈਟਾਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਗੁਰੂ ਜੀ ਦੀ ਸ਼ਹਾਦਤ ਦੇ ਬੇਮਿਸਾਲ ਸਫ਼ਰ ’ਤੇ ਛੋਟੀਆਂ ਐਨੀਮੇਟਡ ਫਿਲਮਾਂ ਅਤੇ ਵੀਆਰ ਦਸਤਾਵੇਜ਼ੀ ਫਿਲਮਾਂ ਵਰਗੀਆਂ ਕਲਾਤਮ ਕ੍ਰਿਤਾਂ ਬਣਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸ਼ਬਦ ਅਤੇ ਰਾਗ ਲੜੀ ਬਣਾਈ ਜਾਣੀ ਚਾਹੀਦੀ ਹੈ ਅਤੇ ਇਸਨੂੰ ਡਿਜੀਟਲ ਪਲੇਟਫਾਰਮਾਂ ’ਤੇ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਲਾਈਵ ਸੰਗੀਤ ਸਮਾਰੋਹ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਗੁਰੂ ਜੀ ਦੇ ਬਹੁਲਤਾ ਵਿੱਚ ਯੋਗਦਾਨ ’ਤੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਦੇ ਨਾਲ ਗਲੋਬਲ ਕਾਨਫਰੰਸਾਂ ਅਤੇ ਆਊਟਰੀਚ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਯੂਨੈਸਕੋ, ਹਾਰਵਰਡ ਅਤੇ ਸਿੱਖ ਖੋਜ ਸੰਸਥਾਵਾਂ ਨਾਲ ਸਹਿਯੋਗ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ‘‘ਸ੍ਰੀ ਗੁਰੂ ਤੇਗ਼ ਬਹਾਦਰ: ਦ ਸੇਂਟ ਆਫ਼ ਅਦਰਨੈਸ’’ ਸਿਰਲੇਖ ਵਾਲੀ ਇਹ ਕਿਤਾਬ ਇੱਕ ਤ੍ਰਿਭਾਸ਼ੀ (ਪੰਜਾਬੀ-ਹਿੰਦੀ-ਅੰਗਰੇਜ਼ੀ) ਉੱਚ-ਡਿਜ਼ਾਈਨ ਪ੍ਰਕਾਸ਼ਨ ਬਣਾਉਣ ਦਾ ਸੁਝਾਅ ਵੀ ਦਿੱਤਾ, ਜੋ ਗੁਰੂ ਜੀ ਦੇ ਜੀਵਨ, ਦਰਸ਼ਨ ਨੂੰ ਪੇਸ਼ ਕਰੇਗੀ ।

ਹੋਰ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਆਪਣੀ ਕਿਸਮ ਦੀ ਪਹਿਲੀ ਇੰਟਰਐਕਟਿਵ ਕਿਤਾਬ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੋਵੇਗੀ, ਸਗੋਂ ਇਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅਧਿਆਤਮਿਕ, ਨੈਤਿਕ ਅਤੇ ਲਾਸਾਨੀ ਸ਼ਹਾਦਤ ਦਾ ਇੱਕ ਜੀਵਤ ਪੋਰਟਲ ਹੋਵੇਗੀ। ਇਸਦਾ ਉਦੇਸ਼ ਵਿਸ਼ਵਵਿਆਪੀ ਵਿਦਿਅਕ ਸੰਸਥਾਵਾਂ, ਅਜਾਇਬ ਘਰਾਂ ਅਤੇ ਲਾਇਬ੍ਰੇਰੀਆਂ ਲਈ ਇੱਕ ਸਦੀਵੀ ਸਰੋਤ ਦੀ ਪੇਸ਼ਕਸ਼ ਕਰਨਾ ਹੈ ਅਤੇ ਡਿਜੀਟਲ ਯਾਦਗਾਰੀ ਬੁਨਿਆਦੀ ਢਾਂਚੇ (ਅਜਾਇਬ ਘਰ, ਸੰਗੀਤ ਸਮਾਰੋਹ ਅਤੇ ਭਾਸ਼ਣ) ਦੇ ਨੀਂਹ ਪੱਥਰ ਵਜੋਂ ਕੰਮ ਕਰਨਾ ਹੈ।

ਸਪੀਕਰ ਨੇ ਉਜਾਗਰ ਕੀਤਾ ਕਿ ਇਹ ਵਿਲੱਖਣ ਅਤੇ ਏਕੀਕ੍ਰਿਤ ਪ੍ਰਸਤਾਵ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਨਾ ਸਿਰਫ਼ ਇੱਕ ਧਰਮ ਦੇ ਰਾਖੇ , ਸਗੋਂ ਸਾਰੇ ਧਰਮਾਂ ਦੇ ਸਦੀਵੀ ਰਖਵਾਲੇ, ਅਤੇ ਉਨ੍ਹਾਂ ਦੀ ਹਲੀਮੀ ਤੇ ਸ਼ਹਾਦਤ ਪ੍ਰਤੀ ਆਪਣੀ ਸ਼ਰਧਾ ਨੂੰ ਜ਼ਾਹਰ ਕਰਨ ਦੀ ਨਿੱਕੀ ਜਿਹੀ ਕੋਸ਼ਿਸ ਮਾਤਰ ਹੈ। ਇਹ ਯਾਦ ਦੁਨੀਆ ਨੂੰ ਇੱਕ ਸੰਦੇਸ਼ ਹੈ: ਗੁਰੂ ਜੀ ਨੂੰ ਸਿਰਫ਼ ਸ਼ਰਧਾ ਨਾਲ ਹੀ ਨਹੀਂ, ਸਗੋਂ ਆਪਣੇ ਕੰਮਾਂ ਵਿੱਚ ਯਾਦ ਰੱਖੋ।

ਮੀਟਿੰਗ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰ ਐਮੀ ਵਿਰਕ, ਪ੍ਰੋਫੈਸਰ ਅਮਰਜੀਤ ਸਿੰਘ ਗਰੇਵਾਲ ਅਤੇ ਪ੍ਰੋਫੈਸਰ ਗੁਰਵਿੰਦਰ ਸਿੰਘ ਬਾਵਾ ਅਤੇ ਐਨਆਰਆਈ ਭਾਈਚਾਰੇ ਤੋਂ ਰਮਨਦੀਪ ਸਿੰਘ ਖੱਟੜਾ ਮੌਜੂਦ ਸਨ।

Related Articles

spot_img
spot_img

Latest Articles