Tuesday, December 10, 2024
spot_img
spot_img
spot_img

ਗਿੱਦੜਬਾਹੇ ਦੀ ਡਾਢੀ ਆ ਚੋਣ ਮਹਿਫਲ, ਹਰ ਇੱਕ ਆਗੂ ਨੇ ਵਰਤਣਾ ਵਾਰ ਬੇਲੀ

ਅੱਜ-ਨਾਮਾ

ਗਿੱਦੜਬਾਹੇ ਦੀ ਡਾਢੀ ਆ ਚੋਣ ਮਹਿਫਲ,
ਹਰ ਇੱਕ ਆਗੂ ਨੇ ਵਰਤਣਾ ਵਾਰ ਬੇਲੀ।

ਵੋਟਾਂ ਪੈਣ ਲਈ ਸਮਾਂ ਨਹੀਂ ਬਹੁਤ ਬਾਕੀ,
ਹੋਇਆ ਏ ਤੇਜ਼ ਕੁਝ ਚੋਣ ਪ੍ਰਚਾਰ ਬੇਲੀ।

ਟਿਕੀ ਟੇਕ ਨਹੀਂ ਸਿਰਫ ਹੈ ਵਰਕਰਾਂ`ਤੇ,
ਸਾਰਾ ਈ ਦਿੱਤਾ ਹੈ ਝੋਕ ਪਰਵਾਰ ਬੇਲੀ।

ਦਿੱਲੀ, ਦੱਖਣ ਦੇ ਤੀਕ ਸੀ ਕਿਤੇ ਰਹਿੰਦੇ,
ਸਭ ਨੇ ਸੱਦ ਲਏ ਮਿੱਤਰ ਤੇ ਯਾਰ ਬੇਲੀ।

ਵਿਚਾਲੇ ਤਿੰਨਾਂ ਦੇ ਪਈ ਸਭ ਜੰਗ ਮਘਦੀ,
ਕੋਈ ਨਹੀਂ ਦਿੱਸਦਾ ਕਿਸੇ ਤੋਂ ਘੱਟ ਬੇਲੀ।

ਫਸਵੀਂ ਟੱਕਰ ਦੀ ਗੱਲ ਹਨ ਲੋਕ ਕਹਿੰਦੇ,
ਪਤਾ ਨਹੀਂ ਕੌਣ ਦੇਊ ਕੀਹਨੂੰ ਕੱਟ ਬੇਲੀ।

ਤੀਸ ਮਾਰ ਖਾਂ
4 ਨਵੰਬਰ, 2024


ਇਹ ਵੀ ਪੜ੍ਹੋ: ਬਦਲਦਾ ਰੰਗ ਪਿਆ ਕਈ ਸੈਲਾਨੀਆ ਦਾ, ਨਵੇਂ ਸਥਾਨਾਂ ਦੀ ਕਰਨ ਫਿਰ ਭਾਲ ਮੀਆਂ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ