ਯੈੱਸ ਪੰਜਾਬ
ਚੰਡੀਗੜ੍ਹ, ਜਨਵਰੀ 12, 2021:
ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ, ਸਾਡੀ ਸੰਗੀਤ ਇੰਡਸਟਰੀ ਦੇ ਉਭਰਦੇ ਕਲਾਕਾਰ ‘ਕੇਵੀ ਸੇਜ ‘ ਆਪਣਾ ਨਵਾਂ ਗੀਤ ਲੈਕੇ ਆਏ ਹਨ ‘ਆਕੜਾਂ’, ਜਿਸ ਵਿੱਚ ਬੀਟ ਦਾ ਤੜਕਾ ਹੈ।
ਗੀਤ ‘ਆਕੜਾਂ’ ਖੁਦ ਕੇਵੀ ਸੇਜ ਨੇ ਲਿਖਿਆ ਹੈ ਜਿਸਨੇ ਇਸ ਗੀਤ ਨੂੰ ਕੰਪੋਜ਼ ਵੀ ਕੀਤਾ ਹੈ। ਗਾਣੇ ਦਾ ਸੰਗੀਤ ਦਿ ਬੌਸ ਨੇ ਦਿੱਤਾ ਹੈ।ਯਾਦੂ ਬਰਾੜ ਵੀਡੀਓ ਡਾਇਰੈਕਟਰ ਹੈ ਜਿਸ ਨੇ ਵੀਡੀਓ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਣਾਇਆ ਹੈ। ਇਹ ਗਾਣਾ ‘ਆਕੜਾਂ’, ਕੇਵੀ ਸੇਜ ਦੇ ਔਫ਼ਿਸ਼ਲ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ।
ਗਾਣੇ ਬਾਰੇ ਗੱਲ ਕਰਦਿਆਂ ਕੇਵੀ ਸੇਜ ਨੇ ਕਿਹਾ, “ਮੇਰੀ ਮਨਪਸੰਦ ਸ਼ੈਲੀ ਰੋਮਾਂਸ ਹੈ। ਹਾਲਾਂਕਿ, ਮੈਂਨੂੰ ਆਪਣੇ ਸੰਗੀਤ ਨਾਲ ਅਲੱਗ ਅਲੱਗ ਪ੍ਰਯੋਗ ਕਰਨਾ ਬਹੁਤ ਪਸੰਦ ਹੈ ਅਤੇ ਇੱਕ ਬੀਟ ਰੋਮਾਂਟਿਕ ਨੰਬਰ ਉਹ ਚੀਜ਼ ਹੈ ਜੋ ਇੰਨੇ ਲੰਮੇ ਸਮੇਂ ਲਈ ਕਰਨਾ ਚਾਹੁੰਦਾ ਸੀ। ਮੈਂ ਸਰੋਤਿਆਂ ਦੇ ਇਸ ਗੀਤ ਨੂੰ ਸੁਣਨ ਲਈ ਉਤਸ਼ਾਹਤ ਸੀ। ਜਦੋਂ ਤੋਂ ਮੈਂ ਰਿਕਾਰਡ ਕੀਤਾ ਹੈ ਮੈਂ ਇਸ ਨੂੰ ਗੁਣਗੁਣਾਉਂਦਾ ਰਿਹਾ। ਮੈਂ ਬਹੁਤ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਗੀਤ ਨੂੰ ਬਹੁਤ ਪਿਆਰ ਦੇਣ।”
ਗਾਣੇ ਦੇ ਨਿਰਦੇਸ਼ਕ ਯਾਦੂ ਬਰਾੜ ਨੇ ਕਿਹਾ, “ਮੇਰਾ ਇਕੋ ਇਕ ਧਿਆਨ ਹਮੇਸ਼ਾ ਰਿਹਾ ਹੈ ਕਿ ਵੀਡੀਓ ਨੂੰ ਉਜਾਗਰ ਕਰਦਿਆਂ, ਗਾਣੇ ਦੇ ਬੋਲਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਤੇ ‘ਆਕੜਾਂ’ ਵਿਚ ਵੀ, ਮੈਂ ਦੋਵਾਂ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਬੱਸ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀ ਇਸ ਕੋਸ਼ਿਸ਼ ਨੂੰ ਬਹੁਤ ਪਿਆਰ ਦੇਣਗੇ।”
ਗਾਣਾ ‘ਆਕੜਾਂ’ ਪਹਿਲਾਂ ਹੀ 10 ਜਨਵਰੀ 2021 ਨੂੰ ਕੇਵੀ ਸੇਜ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ।