- Advertisement -
ਅੱਜ-ਨਾਮਾ
ਗਲਤ ਕੰਮੋਂ ਨਹੀਂ ਟਰੈਵਲ ਏਜੰਟ ਹਟਦੇ,
ਜਿਹੜਾ ਫਸ ਜਾਂਦਾ, ਲੈਂਦੇ ਈ ਲੁੱਟ ਬੇਲੀ।
ਚੰਗੇ-ਭਲਿਆਂ ਦੀ ਮੱਤ ਵੀ ਪਾਉਣ ਪੁੱਠੀ,
ਬਾਦਸ਼ਾਹ ਜਾਂਵਦੇ ਗੋਲੇ ਨਾਲ ਕੁੱਟ ਬੇਲੀ।
ਅਮਰੀਕਾ ਆਖ ਮੈਕਸੀਕੋ ਨੇ ਜਾ ਲਾਹੁੰਦੇ,
ਜਾਂ ਫਿਰ ਦੇਂਦੇ ਸਮੁੰਦਰ ਵਿੱਚ ਸੁੱਟ ਬੇਲੀ।
ਸੁਫਨਾ ਪੇਸ਼ ਸੁਨਹਿਰਾ ਇਹ ਖੂਬ ਕਰਦੇ,
ਜੜ੍ਹ ਵੀ ਅਗਲੇ ਦੀ ਦੇਂਦੇ ਈ ਪੁੱਟ ਬੇਲੀ।
ਆਉਂਦੇ ਬਿਆਨ ਨੇ ਬੜੇ ਸਰਕਾਰ ਵੱਲੋਂ,
ਵੇਖਿਆ ਕਦੀ ਨਾ ਪਿਆ ਪਰ ਹੱਥ ਬੇਲੀ।
ਕੁੱਤੀ ਚੋਰਾਂ ਦੇ ਨਾਲ ਜਦ ਮਿਲੀ ਫਿਰਦੀ,
ਪਾਊ ਦੋਵਾਂ ਨੂੰ ਕਿਹੜਾ ਫਿਰ ਨੱਥ ਬੇਲੀ।
-ਤੀਸ ਮਾਰ ਖਾਂ
ਦਸੰਬਰ 30, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -