ਯੈੱਸ ਪੰਜਾਬ
ਜਲੰਧਰ, 21 ਜਨਵਰੀ, 2025
ਵਾਰਡ ਨੰਬਰ 35 ਤੋਂ ਕੌਂਸਲਰ Harsharan Kaur Happy ਤੇ ਉੱਘੇ ਖੇਡ ਪ੍ਰਮੋਟਰ Surinder Singh Bhapa ਵੱਲੋਂ ਅੱਜ Jalandhar ਦੇ ਨਵੇਂ ਬਣੇ Mayor Vaneet Dhir ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਮੇਅਰ ਵਿਨੀਤ ਧੀਰ ਦੇ ਧਿਆਨ ਵਿਚ ਲਿਆਂਦਾ ਕਿ ਅਗਲੇ ਮਹੀਨੇ ਸ੍ਰੀ ਗੁਰੂ ਰਵਿਦਾਸ ਜੈਅੰਤੀ ਆ ਰਹੀ ਹੈ।
ਇਸ ਮੌਕੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਸ੍ਰੀ ਰਵਿਦਾਸ ਧਾਮ ਪਹੁੰਚਦੇ ਹਨ। ਇਸ ਸੰਬੰਧੀ 10 ਦਿਨ ਪਹਿਲਾਂ ਪ੍ਰਭਾਤ ਫੇਰੀਆਂ ਵੀ ਆਰੰਭ ਕੀਤੀਆਂ ਜਾਂਦੀਆਂ ਹਨ। ਹੈਪੀ ਨੇ ਮੇਅਰ ਸਾਹਿਬ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਜੈਅੰਤੀ ਨੂੰ ਮੁੱਖ ਰੱਖਦਿਆਂ ਵਾਰਡ ਨੰਬਰ 35 ‘ਚ ਸੜਕਾਂ ਦੇ ਪੈਚ ਵਰਕ ਅਤੇ ਖ਼ਰਾਬ ਸਟਰੀਟ ਲਾਈਟਾਂ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕਰਵਾਇਆ ਜਾਵੇ ਤਾਂ ਜੋ ਪਹੁੰਚ ਰਹੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨ ਪਵੇ।
ਇਸ ਮੌਕੇ ਉਨ੍ਹਾਂ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ ਤੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈਆਂ ਵੀ ਦਿੱਤੀਆਂ।