Sunday, August 14, 2022

ਵਾਹਿਗੁਰੂ

spot_img





ਕੋਲੋਨਾਈਜ਼ਰ ਦਵਿੰਦਰ ਸੰਧੂ ਤੋਂ ਮੋਟੀਆਂ ਰਿਸ਼ਵਤਾਂ ਹਾਸਲ ਕਰਨ ਦੇ ਦੋਸ਼ਾਂ ਹੇਠ ਵਣਪਾਲ ਵਿਸ਼ਾਲ ਚੌਹਾਨ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਯੈੱਸ ਪੰਜਾਬ
ਚੰਡੀਗੜ੍ਹ 7 ਜੁਲਾਈ, 2022:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਦੇ ਵਣਪਾਲ ਯੋਜਨਾ ਵਿਸ਼ਾਲ ਚੌਹਾਨ ਆਈਐਫਐਸ ਨੂੰ ਮੁਕੱਦਮਾ ਨੰਬਰ 6 ਮਿਤੀ 02-06-2022 ਜੁਰਮ ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤੋਂ ਇਲਾਵਾ ਆਈਪੀਸੀ ਦੀ ਧਾਰਾ 120 ਬੀ ਤਹਿਤ ਦਰਜ ਮੁਕੱਦਮੇ ਵਿੱਚ ਨਾਮਜ਼ਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਕੱਦਮਾ ਨੰਬਰ 6 ਮਿਤੀ 02-06-2022 ਤਹਿਤ ਪਹਿਲਾਂ ਹੀ ਗ੍ਰਿਫ਼ਤਾਰ ਵਣ ਮੰਡਲ ਅਫਸਰ ਮੁਹਾਲੀ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਤੋਂ ਕੀਤੀ ਪੁੱਛਗਿੱਛ ਅਤੇ ਇਸ ਸੰਬੰਧੀ ਕੀਤੀ ਗਹਿਨ ਤਫਤੀਸ਼ ਦੌਰਾਨ ਉਜਾਗਰ ਹੋਏ ਘਟਨਾਕ੍ਰਮ ਅਤੇ ਜ਼ੁਬਾਨੀ ਬਾ ਦਸਤਾਵੇਜ਼ੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਵਣਪਾਲ ਵਿਸ਼ਾਲ ਚੌਹਾਨ ਆਈਐਫਐਸ ਨੂੰ ਗ੍ਰਿਫਤਾਰ ਕੀਤਾ ਹੈ ਕਿਉਂਕਿ ਉਕਤ ਦੋਹਾਂ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਮਿਲੀਭੁਗਤ ਰਾਹੀਂ ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਪਾਸੋਂ ਮੋਟੀ ਰਿਸ਼ਵਤ ਹਾਸਲ ਕਰਨ ਦੇ ਮੰਤਵ ਨਾਲ ਪਹਿਲਾਂ ਉਸ ਵਿਰੁੱਧ ਸਰਕਾਰੀ ਕਾਰਵਾਈ ਦਾ ਡਰਾਵਾ ਦੇ ਕੇ ਦੋਸ਼ੀਆਨ ਗੁਰਅਮਨਪ੍ਰੀਤ ਸਿੰਘ ਅਤੇ ਹੰਮੀ ਰਾਹੀਂ ਰਿਸ਼ਵਤ ਦੀ ਸੈਟਿੰਗ ਕਰਨ ਵਿਚ ਉਸਦੀ ਸਿੱਧੀ ਭੂਮਿਕਾ ਜ਼ਾਹਰ ਹੋਈ ਹੈ ਜਿਸ ਕਰਕੇ ਸਾਹਮਣੇ ਆਈ ਸ਼ਹਾਦਤ ਦੇ ਅਧਾਰ ਉਤੇ ਵਿਸ਼ਾਲ ਚੌਹਾਨ ਨੂੰ ਦੋਸ਼ੀ ਨਾਮਜ਼ਦ ਕਰਨ ਉਪਰੰਤ ਗ੍ਰਿਫ਼ਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਦਵਿੰਦਰ ਸਿੰਘ ਸੰਧੂ ਵਾਸੀ ਮਕਾਨ ਨੰਬਰ 292 ਸੈਕਟਰ 10 ਚੰਡੀਗੜ੍ਹ ਪਾਸ ਪਿੰਡ ਮਸੌਲ ਅਤੇ ਟਾਂਡਾ, ਸਬ ਤਹਿਸੀਲ ਮਾਜਰੀ ਜ਼ਿਲ੍ਹਾ ਐਸਏਐਸ ਨਗਰ ਵਿਖੇ ਕਰੀਬ 100 ਏਕੜ ਜ਼ਮੀਨ ਕੰਪਨੀ ਦੇ ਨਾਮ ਉੱਪਰ ਹੈ। ਇਸ ਜ਼ਮੀਨ ਦਾ ਕੁਝ ਹਿੱਸਾ ਪੀਐਲਪੀਏ ਕਾਨੂੰਨ ਦੀ ਧਾਰਾ 4 ਅਧੀਨ ਆਉਂਦਾ ਹੈ।

ਉਨ੍ਹਾਂ ਦੱਸਿਆ ਕਿ ਮਿਤੀ 24-04-2022 ਨੂੰ ਰਣਜੋਧ ਸਿੰਘ ਰੇਂਜ ਅਫਸਰ ਵੱਲੋਂ ਦਵਿੰਦਰ ਸਿੰਘ ਸੰਧੂ ਦੇ ਪਿਤਾ ਕਰਨਲ ਬਲਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੇ ਦਫਤਰ ਦੇ ਕਰਮਚਾਰੀ ਤਰਸੇਮ ਸਿੰਘ ਖ਼ਿਲਾਫ਼ ਕੁਦਰਤੀ ਜੰਗਲੀ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾ ਕੇ ਇਕ ਸ਼ਿਕਾਇਤ ਮੁੱਖ ਅਫ਼ਸਰ ਥਾਣਾ ਨਵਾਂ ਗਰਾਉਂ ਨੂੰ ਦਿੱਤੀ ਗਈ ਸੀ।

ਇਸ ਉਪਰੰਤ ਮਿਤੀ 27-04-2022 ਨੂੰ ਦਵਿੰਦਰ ਸਿੰਘ ਸੰਧੂ ਨੂੰ ਰਣਜੋਧ ਸਿੰਘ ਰੇਂਜ ਅਫਸਰ ਅਤੇ ਅਮਨ ਜੰਗਲਾਤ ਪਟਵਾਰੀ ਨੇ ਨੇ ਕਿਹਾ ਕਿ ਜੋ ਉਕਤ ਦਰਖਾਸਤ ਉਸ ਵੱਲੋਂ ਥਾਣਾ ਨਵਾਂ ਗਰਾਉਂ ਵਿਖੇ ਦਿੱਤੀ ਗਈ ਹੈ ਇਹ ਦਰਖ਼ਾਸਤ ਉਸਨੇ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵਣਪਾਲ ਸ਼ਿਵਾਲਿਕ ਸਰਕਲ ਦੇ ਕਹਿਣ ਤੇ ਦਿੱਤੀ ਹੈ। ਇਸ ਲਈ ਤੁਸੀਂ ਇਸ ਸਬੰਧੀ ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕਰੋ ਨਹੀਂ ਤਾਂ ਤੁਹਾਡੇ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਜਾਵੇਗੀ।

ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਉਪਰੰਤ ਦਵਿੰਦਰ ਸਿੰਘ ਸੰਧੂ ਨੂੰ ਮਿਤੀ 30-04-2022 ਨੂੰ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਅਤੇ ਗੁਰਅਮਨਪ੍ਰੀਤ ਸਿੰਘ ਮਿਲੇ ਅਤੇ ਉਨ੍ਹਾਂ ਦਰਮਿਆਨ ਰਣਜੋਧ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਸਬੰਧੀ ਕਰੀਬ ਡੇਢ ਘੰਟਾ ਗੱਲਬਾਤ ਹੁੰਦੀ ਰਹੀ ਜੋ ਕਿ ਸਾਰੀ ਗੱਲਬਾਤ ਦੀ ਦਵਿੰਦਰ ਸਿੰਘ ਸੰਧੂ ਨੇ ਵੀਡੀਓ ਰਿਕਾਰਡਿੰਗ ਕਰ ਲਈ ਅਤੇ ਠੇਕੇਦਾਰ ਹੰਮੀ ਦੇ ਕਹਿਣ ਉੱਤੇ ਦਵਿੰਦਰ ਸਿੰਘ ਸੰਧੂ ਨੇ ਦੋ ਲੱਖ ਰੁਪਏ ਦਾ ਪੈਕਟ ਗੁਰਅਮਨਪ੍ਰੀਤ ਸਿੰਘ ਨੂੰ ਦੇ ਦਿੱਤਾ ਅਤੇ ਉਸਨੇ ਆਪਣੇ ਪਾਸ ਰੱਖ ਲਿਆ। ਇਸ ਮੌਕੇ ਗੁਰਅਮਨਪ੍ਰੀਤ ਸਿੰਘ ਨੇ ਦਵਿੰਦਰ ਸਿੰਘ ਸੰਧੂ ਨੂੰ ਦੱਸਿਆ ਕਿ ਉਹ ਇਸ ਪ੍ਰਾਜੈਕਟ ਬਾਰੇ ਵਿਸ਼ਾਲ ਚੌਹਾਨ ਵਣਪਾਲ ਨਾਲ ਗੱਲ ਕਰਕੇ ਬਾਕੀ ਪੈਸਿਆਂ ਸਬੰਧੀ ਬਾਅਦ ਵਿੱਚ ਦੱਸੇਗਾ।

ਇਸ ਕੇਸ ਦਾ ਹੋਰ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਠੇਕੇਦਾਰ ਹੰਮੀ ਨੇ ਦਵਿੰਦਰ ਸੰਧੂ ਨਾਲ ਸੰਪਰਕ ਕਰਕੇ ਉਸ ਨੂੰ ਦੱਸਿਆ ਕਿ ਉਸ ਦੀ ਅਤੇ ਗੁਰਅਮਨਪ੍ਰੀਤ ਦੀ ਵਿਸ਼ਾਲ ਚੌਹਾਨ ਨਾਲ ਗੱਲਬਾਤ ਹੋ ਚੁੱਕੀ ਹੈ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਜੇਕਰ ਪ੍ਰੋਜੈਕਟ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ਵਿੱਚੋਂ ਇੱਕ ਕਰੋੜ ਰੁਪਏ ਪਹਿਲਾਂ ਅਤੇ ਫਿਰ ਦੱਸ ਲੱਖ ਰੁਪਏ ਪ੍ਰਤੀ ਮਹੀਨਾ ਅਤੇ ਜੋ ਵੀ ਜ਼ਮੀਨ ਵਿਕੇਗੀ ਉਸ ਵਿਚੋਂ ਪੰਜ ਲੱਖ ਰੁਪਏ ਬਤੌਰ ਹਿੱਸਾ ਦੇਣਾ ਪਵੇਗਾ ਪਰ ਦਵਿੰਦਰ ਸਿੰਘ ਸੰਧੂ ਇਹ ਸਾਰੀ ਰਿਸ਼ਵਤ ਦੇਣ ਲਈ ਸਹਿਮਤ ਨਹੀਂ ਹੋਇਆ।

ਇਸ ਪਿੱਛੋਂ ਦਵਿੰਦਰ ਸਿੰਘ ਸੰਧੂ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਉੱਪਰ ਸ਼ਿਕਾਇਤ ਕਰਨ ਉਪਰੰਤ ਵਿਜੀਲੈਂਸ ਬਿਓਰੋ ਵੱਲੋਂ ਉਕਤ ਮੁਕੱਦਮੇ ਵਿਚ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹੰਮੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਜਿਸ ਦੌਰਾਨ ਸਾਹਮਣੇ ਆਏ ਤੱਥਾਂ ਮੁਤਾਬਕ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵੱਲੋਂ ਹਮਸਲਾਹ ਰਾਹੀਂ ਆਪਣੇ ਹੇਠਲੇ ਕਰਮਚਾਰੀਆਂ ਉੱਤੇ ਦਬਾਅ ਪਾਕੇ ਦਵਿੰਦਰ ਸਿੰਘ ਸੰਧੂ ਦੇ ਪਿਤਾ ਵਿਰੁੱਧ ਨਵਾਂ ਗਰਾਓਂ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾਂ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 09-05-2022 ਅਧੀਨ ਧਾਰਾ 4, 5 ਪੀਐਲਪੀਏ ਕਾਨੂੰਨ ਹੇਠ ਦਰਜ ਕਰਵਾ ਦਿੱਤਾ ਗਿਆ ਸੀ।

ਇਸ ਉਪਰੰਤ ਅਗਲੇ ਦਿਨ ਮਿਤੀ 10-05-2022 ਨੂੰ ਵਿਸ਼ਾਲ ਚੌਹਾਨ ਵੱਲੋਂ ਗੁਰਅਮਨਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਆਪਣੇ ਅਧੀਨ ਕਰਮਚਾਰੀਆਂ ਨੂੰ ਕਿਹਾ ਕਿ ਇਸ ਦਰਜ ਮੁਕੱਦਮੇ ਵਿਚ ਦਵਿੰਦਰ ਸਿੰਘ ਸੰਧੂ ਦਾ ਨਾਮ ਵੀ ਸ਼ਾਮਲ ਕਰਵਾਇਆ ਜਾਵੇ ਅਤੇ ਮੁਕੱਦਮੇ ਵਿਚ ਵਾਧਾ ਜੁਰਮ ਕਰਾਉਣ ਸਬੰਧੀ ਵੀ ਕਾਰਵਾਈ ਕੀਤੀ ਜਾਵੇ। ਜਿਸ ਸਬੰਧੀ ਉਸ ਵੱਲੋਂ ਖੁਦ ਤਿਆਰ ਕੀਤੀ ਇਕ ਟਾਈਪਸ਼ੁਦਾ ਦਰਖਾਸਤ ਵੀ ਮੁਹੱਈਆ ਕਰਵਾਈ ਗਈ।

ਬੁਲਾਰੇ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਅਤੇ ਜ਼ੁਬਾਨੀ ਤੇ ਦਸਤਾਵੇਜ਼ੀ ਸ਼ਹਾਦਤ ਤੋਂ ਸਪਸ਼ਟ ਹੋਇਆ ਹੈ ਕਿ ਵਿਸ਼ਾਲ ਚੌਹਾਨ ਉਕਤ ਦੋਹਾਂ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਪਾਸੋਂ ਮੋਟੀ ਰਿਸ਼ਵਤ ਹਾਸਲ ਕਰਨੀ ਚਾਹੁੰਦਾ ਸੀ ਜਿਸ ਕਰਕੇ ਵਿਜੀਲੈਂਸ ਵੱਲੋਂ ਉਸ ਨੂੰ ਵੀ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਦਿੱਲੀ ਕਮੇਟੀ ਨੇ ਸ਼ਹੀਦਾਂ ਦੀ ਕਰਨੀ ਨੂੰ ਰਾਮਲੀਲਾ ਪ੍ਰਸੰਗ ਵਿੱਚ ਪਿਰੋ ਕੇ ਵੱਡੀ ਗੁਸਤਾਖੀ ਕੀਤੀ : ਜੀਕੇ

ਯੈੱਸ ਪੰਜਾਬ ਨਵੀਂ ਦਿੱਲੀ, ਅਗਸਤ 12, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜੇ ਦੀ ਆੜ ਵਿੱਚ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਏ ਗਏ ਪ੍ਰੋਗਰਾਮ ਬਾਰੇ...

ਡਿਟਰੋਇਟ ਵਿਖੇ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2022 ਦਾ ਆਯੋਜਨ

ਯੈੱਸ ਪੰਜਾਬ ਡਿਟਰੋਇਟ, ਮਿਸ਼ੀਗਨ, 11 ਅਗਸਤ, 2022 - ਬੀਤੇ ਦਿਨੀਂ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਸਲਾਨਾ ਤਿੰਨ ਦਿਨਾਂ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2022 ਸੰਬੰਧੀ ਮੁਕਾਬਲੇ ਅਮਰੀਕਾ...

ਬੰਦੀ ਸਿੰਘਾਂ ਦੀ ਰਿਹਾਈ: 75ਵੇਂ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ 13 ਅਗਸਤ ਨੂੰ ਕਰੇਗੀ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

ਯੈੱਸ ਪੰਜਾਬ ਅੰਮ੍ਰਿਤਸਰ, 10 ਅਗਸਤ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ...

ਸਿਰਸਾ ਦੀ ਅਗਵਾਈ ’ਚ ਦਿੱਲੀ ਵਿੱਚ ਨਿਕਲੀ ਤਿਰੰਗਾ ਬਾਈਕ-ਰਾਈਡ, 750 ਬਾਈਕ ਸਵਾਰਾਂ ਨੇ ਕੇਸਰੀ ਪੱਗਾਂ ਬੰਨ੍ਹ ਕੇ ਕੀਤੀ ਸ਼ਮੂਲੀਅਤ

ਯੈੱਸ ਪੰਜਾਬ ਨਵੀਂ ਦਿੱਲੀ, 6 ਅਗਸਤ, 2022 - ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਅੱਜ ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀ ਤਿਰੰਗਾ ਮੋਟਰ ਸਾਈਕਲ ਰੈਲੀ ਨੂੰ...

ਸਿੱਖ ਵਿਦਵਾਨ ਡਾ. ਸਰੂਪ ਸਿੰਘ ਅਲੱਗ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 6 ਅਗਸਤ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਸਿੱਖ ਲੇਖਕ ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ...

ਅਕਾਲੀ ਦਲ-ਸ਼੍ਰੋਮਣੀ ਕਮੇਟੀ ਸਾਡੀਆਂ ਫਸਲਾਂ-ਨਸਲਾਂ ਸੰਭਾਲਣ ’ਚ ਨਾਕਾਮ ਰਹੇ: ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 3 ਅਗਸਤ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ’ਚ ਧਰਮ ਬਦਲੀ ਦੇ ਵੱਧਦੇ ਮਾਮਲਿਆਂ ’ਤੇ ਲਗਾਮ ਕੱਸਣ ਲਈ ‘‘ਧਰਮ ਜਾਗਰੂਕਤਾ ਲਹਿਰ’’ ਦੀ ਅਰੰਭਤਾ ਅੱਜ ਅਰਦਾਸ...

ਮਨੋਰੰਜਨ

ਉਪਾਸਨਾ ਸਿੰਘ ਬਣੀ ਪੰਜਾਬੀ ਫ਼ਿਲਮਾਂ ਦੀ ਨਿਰਮਾਤਰੀ ਲੈ ਕੇ ਆ ਰਹੀ ਹੈ ਕਾਮੇਡੀ ਤੇ ਐਕਸ਼ਨ ਦਾ ਸੁਮੇਲ ਫ਼ਿਲਮ ‘ਬਾਈ ਜੀ ਕੁੱਟਣਗੇ’

ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ। ਜੀ ਹਾਂ, ਗੱਲ ਕਰ ਰਹੇ ਹਾਂ ਉਸਦੀ 19 ਅਗਸਤ ਨੂੰ ਆ ਰਹੀ ਫ਼ਿਲਮ ‘ਬਾਈ ਜੀ ਕੁੱਟਣਗੇ’...

ਤਿਆਰ ਹੋ ਜਾਓ ਨੀਰੂ ਬਾਜਵਾ ਦੇ ਸ਼ਰਾਰਤੀ ਨਖ਼ਰਿਆਂ ਦਾ ਆਨੰਦ ਲੈਣ ਲਈ; 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ‘ਬਿਊਟੀਫੁੱਲ ਬਿੱਲੋ’

ਯੈੱਸ ਪੰਜਾਬ 10 ਅਗਸਤ, 2022 - ZEE5 ਨੇ 'ਰੱਜ ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਸ਼ੇ ਵਿੱਚ ਆਪਣੀ ਸ਼ੁਰੂਆਤ ਕੀਤੀ, ਜਿਸ ਨੇ ਉੱਚ-ਸ਼੍ਰੇਣੀ ਦੀ ਖੇਤਰੀ ਵਿਸ਼ੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ...

ਮਨੋਰੰਜਨ ਭਰਪੂਰ ਹੋਵੇਗੀ ਗਿੱਪੀ ਗਰੇਵਾਲ ਅਤੇ ਤਨੂੰ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’, 10 ਅਗਸਤ ਨੂੰ ਟਰੇਲਰ ਹੋਵੇਗਾ ਰਿਲੀਜ਼

ਅਗਸਤ 6, 2022 (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਸਿਨੇਮੇ ‘ਚ ਭਰੋਸੇ ਦੇ ਪ੍ਰਤੀਕ ‘ਹੰਬਲ ਮੋਸ਼ਨ ਪਿਕਚਰਜ’ ਤੇ ‘ਓਮ ਜੀ ਸਟਾਰ’ ਬੈਨਰ, ਜਿਨ੍ਹਾਂ ਵੱਲੋਂ ਰਿਲੀਜ਼ ਹੁਣ ਤੱਕ ਸਾਰੀਆਂ ਹੀ ਫ਼ਿਲਮਾਂ ਨੇ ਰਿਕਾਰਡਤੋੜ ਕਾਮਯਾਬੀ ਹਾਸਲ ਕੀਤੀ ਹੈ, ਵੱਲੋਂ...

ਰੂਬੀਨਾ ਬਾਜਵਾ ਅਤੇ ਅਖ਼ਿਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪੋਸਟਰ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 5 ਅਗਸਤ 2022: ਪ੍ਰਸਿੱਧ ਪੰਜਾਬੀ ਸਿਨੇਮਾ ਅਭਿਨੇਤਰੀ ਪ੍ਰੀਤੀ ਸਪਰੂ ਨੇ ਇੱਕ ਲੇਖਕ-ਨਿਰਦੇਸ਼ਕ-ਨਿਰਮਾਤਾ ਦੇ ਰੂਪ ਵਿੱਚ ਆਪਣੇ ਪ੍ਰੋਡਕਸ਼ਨ ਬੈਨਰ ਸਾਈ ਸਪਰੂ ਕ੍ਰਿਏਸ਼ਨਜ਼ ਹੇਠ ਆਪਣੀ ਸੰਗੀਤਕ ਲਵ ਸਟੋਰੀ, 'ਤੇਰੀ ਮੇਰੀ ਗਲ ਬਨ ਗਈ' ਦਾ ਪੋਸਟਰ...

ਪਿਆਰ ਤੇ ਭਾਵਨਾਵਾਂ ਜੁੜੀ ਪੰਜਾਬੀ ਫ਼ਿਲਮ ‘ਜਿੰਦ ਮਾਹੀ’

ਹਰਜਿੰਦਰ ਸਿੰਘ ਜਵੰਦਾ ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀ ਨੋਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਦੀ ਕਹਾਣੀ...
- Advertisement -spot_img

ਸੋਸ਼ਲ ਮੀਡੀਆ

25,596FansLike
51,957FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!