ਯੈੱਸ ਪੰਜਾਬ
ਰੂਪਨਗਰ 25 ਮਾਰਚ, 2023:
ਪੰਜਾਬ ਦੇ ਕੈਬਨਿਟ ਮੰਤਰੀ ਸ: ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐੱਸ.ਅਧਿਕਾਰੀ ਡਾ: ਜਯੋਤੀ ਯਾਦਵ ਸਨਿਚਰਵਾਰ ਨੂੰ ਵਿਆਹ ਬੰਧਨ ਵਿੱਚ ਬੱਝ ਗਏ।
ਸ: ਬੈਂਸ ਅਤੇ ਡਾ: ਜਯੋਤੀ ਯਾਦਵ ਦਾ ਆਨੰਦ ਕਾਰਜ ਨੰਗਲ ਦੇ ਗੁਰਦੁਆਰਾ ਸ੍ਰੀ ਬਿਭੋਰ ਸਾਹਿਬ ਵਿਖ਼ੇ ਪੂਰਨ ਗੁਰਮਰਿਆਦਾ ਅਨੁਸਾਰ ਸੰਪੰਨ ਹੋਇਆ।
32 ਸਾਲਾ ਸ:ਹਰਜੋਤ ਸਿੰਘ ਬੈਂਸ, ਜੋ ਪੰਜਾਬ ਯੂਨੀਵਰਸਿਟੀ ਤੋਂ ‘ਲਾਅ ਗਰੈਜੂਏਟ’ ਹਨ, ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਸਕੂਲੀ ਅਤੇ ਉਚੇਰੀ ਸਿੱਖ਼ਿਆ ਮੰਤਰੀ ਹਨ। ਉਹ ਪਹਿਲੀ ਵਾਰ ਆਨੰਦਪੁਰ ਸਾਹਿਬ ਵਿਧਾਨਂ ਸਭਾ ਹਲਕੇ ਤੋਂ ਚੁਣ ਕੇ ਵਿਧਾਇਕ ਬਣੇ ਹਨ।
ਡਾ: ਜਿਉਤੀ ਯਾਦਵ, ਜੋ ਇਕ ਡੈਂਟਿਸਟ ਵੀ ਹਨ, 2019 ਬੈੱਚ ਦੇ ਆਈ.ਪੀ.ਐੱਸ.ਅਧਿਕਾਰੀ ਹਨ ਅਤੇ ਇਸ ਵੇਲੇ ਮਾਨਸਾ ਵਿੱਚ ਐੱਸ.ਪੀ. ਵਜੋਂ ਤਾਇਨਾਤ ਹਨ।
‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਿਆਹ ਸਮਾਗਮ ਮਗਰੋਂ ਨੰਗਲ ਪੁੱਜੇ ਅਤੇ ਨਵ-ਵਿਆਹੇ ਜੋੜੇ ਨੂੰ ਮਿਲ ਕੇ ਸ਼ੁੱਭਕਾਵਨਾਵਾਂ ਦਿੱਤੀਆਂ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ