Sunday, June 13, 2021










ਕੈਪਟਨ ਵੱਲੋਂ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿੱਚ 18-45 ਉਮਰ ਵਰਗ ਦੇ ਟੀਕਾਕਰਨ ਲਈ ਕਦਮ ਚੁੱਕਣ ਦੇ ਆਦੇਸ਼

ਯੈੱਸ ਪੰਜਾਬ
ਚੰਡੀਗੜ੍ਹ, 7 ਮਈ, 2021:
ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਵੱਲੋਂ ਸੂਬੇ ਨੂੰ ਇਸ ਹਫਤੇ ਦੇ ਅਖੀਰ ਤੱਕ ਇਕ ਲੱਖ ਖੁਰਾਕਾਂ ਮਿਲਣ ਦੀ ਸੰਭਾਵਨਾ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਬੰਧਤ ਅਧਿਕਾਰੀਆਂ ਨੂੰ ਆਖਿਆ ਹੈ ਕਿ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿੱਚ 18-45 ਸਾਲ ਉਮਰ ਵਰਗ ਦੇ ਤਰਜੀਹੀ ਗਰੁੱਪਾਂ ਦੇ ਟੀਕਾਕਰਨ ਦੀ ਸ਼ੁਰੂਆਤ ਦੀਆਂ ਤਿਆਰੀਆਂ ਕੀਤੀਆਂ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਖੁਰਾਕਾਂ ਦੇ ਮਿਲਦੇ ਸਾਰ ਹੀ ਸੂਬਾ ਸਰਕਾਰ ਵੱਲੋਂ ਫੇਜ਼ ਤਿੰਨ ਲਈ ਸ਼ਨਾਖਤ ਕੀਤੇ ਤਰਜੀਹੀ ਗਰੁੱਪਾਂ ਵਾਸਤੇ ਟੀਕਾਕਰਨ ਦੀ ਸ਼ੁਰੂਆਤ ਹੋ ਜਾਵੇਗੀ। ਸੂਬਾ ਸਰਕਾਰ ਨੇ 18-45 ਸਾਲ ਉਮਰ ਵਰਗ ਵਿੱਚ ਉਸਾਰੀ ਵਰਕਰਜ਼, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਵੱਧ ਜ਼ੋਖਮ ਵਾਲੇ ਵਿਅਕਤੀਗਤ ਲੋਕ ਜਿਨ੍ਹਾਂ ਨੂੰ ਸਹਿ ਬਿਮਾਰੀਆਂ ਹਨ, ਨੂੰ ਟੀਕਾਕਰਨ ਲਈ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਹੈ।

ਮੁੱਖ ਮੰਤਰੀ ਜੋ ਕੋਵਿਡ ਸਮੀਖਿਆ ਸਬੰਧੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਮੈਡੀਕਲ ਦਿੱਕਤਾਂ ਵਾਲਿਆਂ ਨੂੰ ਛੱਡ ਕੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਟੀਕਾਕਰਨ ਲਈ ਨਿਰਦੇਸ਼ ਦਿੱਤੇ।

ਕਿਰਤ ਵਿਭਾਗ ਬੀ.ਓ.ਸੀ.ਡਬਲਿਊ.ਡਬਲਿਊ.ਬੀ. ਦੀ ਫੰਡਿਗ ਨਾਲ ਸਾਰੇ ਉਸਾਰੀ ਵਰਕਰਜ਼ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਨ ਲਈ ਤਾਲਮੇਲ ਕਰੇਗਾ। ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਟੀਕਾਕਰਨ ਲਈ ਤਾਲਮੇਲ ਕਰਨ ਲਈ ਆਖਿਆ ਹੈ।

ਸਹਿ ਬਿਮਾਰੀਆਂ ਵਾਲਿਆਂ ਲਈ ਵੀ ਟੀਕਾਕਰਨ ਦੀ ਯੋਜਨਾ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਜਾਵੇਗੀ ਅਤੇ ਸਿਰਫ ਅਗਾਊਂ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਦੀ ਨਿਰਧਾਰਤ ਜਗ੍ਹਾਂ ਦੀ ਆਗਿਆ ਦਿੱਤੀ ਗਈ ਹੈ।

ਸੂਬਾ ਸਰਕਾਰ ਨੇ ਤੀਜੇ ਪੜਾਅ ਦੇ ਟੀਕਾਕਰਨ ਲਈ ਐਸ.ਆਈ.ਆਈ. ਕੋਲੋਂ 30 ਲੱਖ ਖੁਰਾਕਾਂ ਲੈਣ ਦਾ ਆਰਡਰ ਕੀਤਾ ਹੈ ਅਤੇ ਭਾਰਤ ਸਰਕਾਰ ਨੇ ਹੁਣ ਇਸ ਮਹੀਨੇ ਲਈ ਆਰਡਰ ਤਹਿਤ ਪੰਜਾਬ ਨੂੰ 3.30 ਲੱਖ ਖੁਰਾਕਾਂ ਅਲਾਟ ਕੀਤੀਆਂ ਹਨ।

ਇਸੇ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੇ ਵਿਸ਼ਵ ਬੈਂਕ ਕਰਜ਼ੇ ਵਿੱਚੋਂ ਕੁੱਝ ਹਿੱਸੇ ਦੀ ਟੈਂਕਰਾਂ ਦੇ ਨਾਲ 10000 ਆਕਸੀਜਨ ਕਨਸਨਟ੍ਰੇਟਰਜ਼, ਆਕਸੀਜਨ ਪਲਾਂਟ ਤੇ ਵੈਕਸੀਨ ਖਰੀਦਣ ਲਈ ਵਰਤੋਂ ਕਰਨ ਉਤੇ ਕੰਮ ਕੀਤਾ ਜਾਵੇ।

ਮੁੱਖ ਮੰਤਰੀ ਨੇ ਵੱਖ-ਵੱਖ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਕੋਵਿਡ ਮਹਾਂਮਾਰੀ ਦੀ ਆਈ ਖਤਰਨਾਕ ਲਹਿਰ ਦਾ ਮੁਕਾਬਲਾ ਕਰਨ ਲਈ ਸੂਬੇ ਦਾ ਸਹਿਯੋਗ ਦੇਣ ਵਾਸਤੇ ਮੱਦਦ ਕਰ ਰਹੇ ਹਨ। ਉਨ੍ਹਾਂ ਮੀਟਿੰਗ ਵਿੱਚ ਦੱਸਿਆ ਕਿ ਟਾਟਾ ਗਰੁੱਪ ਵੱਲੋਂ ਭੇਜੇ 500 ਆਕਸੀਜਨ ਕਨਸਨਟ੍ਰੇਟਰਜ਼ ਤੋਂ ਇਲਾਵਾ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਵੀ ਹੋਰ 200 ਕਨਸਨਟ੍ਰੇਟਰ ਭੇਜੇ ਗਏ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ੍ਰੀ ਦਰਬਾਰ ਸਾਹਿਬ ਵਿਖੇ ਸੂਰਜੀ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਲਈ ਪਲਾਂਟ ਲਗਾਉਣ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ, 11 ਜੂਨ, 2021: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਿਜਲੀ ਸਪਲਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੋਲਰ ਪਲਾਂਟ ਲਗਾਉਣ ਦੀ ਅੱਜ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ। ਇਸ...

ਦਿੱਲੀ ਕਮੇਟੀ ਦੀ ਧਾਰਮਿਕ ਅਵੱਗਿਆ ’ਤੇ ‘ਜਾਗੋ’ ਨੇ ਕੀਤੀ ਖ਼ਿਮਾ ਜਾਚਨਾ ਦੀ ਅਰਦਾਸ; ਜੀ.ਕੇ. ਨੇ ਮੀਡੀਆ ਕਰਮੀਆਂ ’ਤੇ ਹਮਲੇ ਦੀ ਕੀਤੀ ਨਿਖ਼ੇਧੀ

ਯੈੱਸ ਪੰਜਾਬ ਨਵੀਂ ਦਿੱਲੀ, 8 ਜੂਨ, 2021 - ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਫ਼ਿਲਮੀ ਗੀਤ ਵਜਾਉਣ ਦੇ ਕਾਰਨ ਮਰਿਆਦਾ ਦੀ ਉੜੀਆ ਧੱਜੀਆਂ ਦੇ ਪਸ਼ਚਾਤਾਪ ਲਈ ਅੱਜ ਜਾਗੋ ਪਾਰਟੀ ਵੱਲੋਂ...

ਕੋਰੋਨਾ ਕੇਅਰ ਸੈਂਟਰ ਵਿੱਚ ਬਣੀ ਵੀਡੀਓ ਨੁੰ 6 ਜੂਨ ਨਾਲ ਜੋੜ ਕੇ ਜੀ ਕੇ ਨੇ ਕੌਮ ਨਾਲ ਧਰੋਹ ਕਮਾਇਆ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 7 ਜੂਨ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ...

ਨਿਊਜ਼ੀਲੈਂਡ ਵਿੱਚ ਘੱਲੂਘਾਰਾ ਦਿਵਸ ਮਨਾਇਆ

ਯੈੱਸ ਪੰਜਾਬ ਨਿਊਜ਼ੀਲੈਂਡ, 7 ਜੂਨ, 2021: ਇਥੋਂ ਦੇ ਸ਼ਹਿਰ ਆਕਲੈਂਡ ਵਿੱਚ ਮੈਨੂਰੇਵਾ ਵਿਖੇ ਸਥਿੱਤ ਗੁਰੂਦੁਆਰਾ ਨਾਨਕ ਠਾਠ ਵਿੱਚ ਸਾਕਾ ਨੀਲਾ ਤਾਰਾ ਦੀ ਯਾਦ ਮਨਾਉਂਦਿਆਂ ਪ੍ਰੋਗਰਾਮ ਕਰਵਾਇਆ ਗਿਆ। ੪ ਜੂਨ ਦਿਨ ਸ਼ੁਕਰਵਾਰ...

ਸਿੱਖਸ ਫ਼ਾਰ ਇਕੁਐਲਟੀ ਫ਼ਾਂਊਂਡੇਸ਼ਨ ਵੱਲੋਂ ਜੂਨ 1984 ਦੇ ਤੀਸਰ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ ਕਰਵਾਇਆ ਗਿਆ

ਯੈੱਸ ਪੰਜਾਬ ਚੰਡੀਗੜ੍ਹ, ਜੂਨ 7, 2021: ਭਾਈ ਘਨਈਆ ਜੀ ਸੇਵਾ ਸਿਮਰਨ ਕੇਂਦਰ , ਚਾਹਲ ਨਗਰ , ਫਗਵਾੜਾ ਵਿਖੇ ਕਰਵਾਇਆਂ ਗਿਆ । ਇਸ ਮੋਕੇ ਅਲੱਗ ਅਲੱਗ ਬੁਲਾਰਿਆ ਨੇ ਜਿੱਥੇ ਘੱਟ ਗਿਣਤੀ ਕੌਮਾਂ...

‘ਅਪ੍ਰੇਸ਼ਨ ਬਲੂ ਸਟਾਰ ’ਜਾਂ ‘ਸਾਕਾ ਨੀਲਾ ਤਾਰਾ’ ਕਹਿਣਾ ਬੰਦ ਕਰੋ, 1984 ਦਾ ਘੱਲੂਘਾਰਾ ਸੀ ਇਹ: ਜਥੇਦਾਰ ਅਕਾਲ ਤਖ਼ਤ

ਯੈੱਸ ਪੰਜਾਬ ਅੰਮ੍ਰਿਤਸਰ, 6 ਜੂਨ, 2021: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੂਨ 84 ਦਾ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ 1984 ਦਾ ਘੱਲੂਘਾਰਾ...

ਮਨੋਰੰਜਨ

ਕੰਗਨਾ ਰਣੌਤ ਸੋਮਵਾਰ ਅੰਮ੍ਰਿਤਸਰ ਪੁੱਜੇਗੀ, ਦਰਬਾਰ ਸਾਹਿਬ ਵਿੱਚ ਹੋਵੇਗੀ ਨਤਮਸਤਕ

ਯੈੱਸ ਪੰਜਾਬ ਅੰਮ੍ਰਿਤਸਰ, 30 ਮਈ, 2021: ਵਿਵਾਦਿਤ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਸੋਮਵਾਰ 31 ਮਈ ਨੂੰ ਅੰਮ੍ਰਿਤਸਰ ਆ ਰਹੀ ਹੈ। ਸੂਤਰਾਂ ਅਨੁਸਾਰ ਇਸ ਵੇਲੇ ਹਿਮਾਚਲ ਪੁੱਜੀ ਹੋਈ ਕੰਗਨਾ ਰਣੌਤ ਸੋਮਵਾਰ ਸਵੇਰੇ ਸੜਕੀ ਰਸਤੇ ਅੰਮ੍ਰਿਤਸਰ ਪੁੱਜੇਗੀ ਜਿੱਥੇ ਉਹ ਸੱਚਖੰਡ...

ਨਾਮਵਰ ਰੰਗਕਰਮੀ ਗੁਰਚਰਨ ਚੰਨੀ ਦਾ ਕੋਰੋਨਾ ਨਾਲ ਦਿਹਾਂਤ

ਯੈੱਸ ਪੰਜਾਬ ਚੰਡੀਗੜ੍ਹ, 20 ਮਈ, 2021: ਪ੍ਰਸਿੱਧ ਰੰਗਕਰਮੀ ਗੁਰਚਰਨ ਸਿੰਘ ਚੰਨੀ ਦਾ ਦਿਹਾਂਤ ਹੋ ਗਿਆ ਹੈ। ਇਕ ਅਦਾਕਾਰ ਅਤੇ ਡਾਇਰੈਕਟਰ ਵਜੋਂ ਆਪਣੀ ਵਿਲੱਖਣ ਪਛਾਣ ਰੱਖਦੇ ਸ: ਚੰਨੀ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਉਹ ਮੋਹਾਲੀ ਦੇ...

Gippy Grewal ਵਿਰੁੱਧ FIR, ‘ਵੀਕੈਂਡ ਲਾਕਡਾਊਨ’ ਦੌਰਾਨ ਕਰ ਰਹੇ ਸੀ Girdhari Lal ਦੀ ਸ਼ੂਟਿੰਗ

ਯੈੱਸ ਪੰਜਾਬ ਮੋਹਾਲੀ, 1 ਮਈ, 2021: ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਅਤੇ ਲਗਪਗ 100 ਹੋਰ ਲੋਕਾਂ ਦੇ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ...

ਜਿੰਮੀ ਸ਼ੇਰਗਿੱਲ ਦੇ ਖ਼ਿਲਾਫ਼ ਲੁਧਿਆਣਾ ’ਚ ਐਫ.ਆਈ.ਆਰ. , ਫ਼ਿਲਮ ਅਦਾਕਾਰ ਸਣੇ 3 ਗ੍ਰਿਫ਼ਤਾਰ

ਯੈੱਸ ਪੰਜਾਬ ਲੁਧਿਆਣਾ, 28 ਅਪ੍ਰੈਲ, 2021: ਲੁਧਿਆਣਾ ਪੁਲਿਸ ਨੇ ਬਾਲੀਵੁੱਡ ਅਦਾਕਾਰ ਜ਼ਿੰਮੀ ਸ਼ੇੋਰਗਿੱਲ ਦੇ ਖਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕਰਕੇ ਜਿੰਮੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਜ਼ਮਾਨਤਯੋਗ ਹੋਣ ਕਰਕੇ ਉਨ੍ਹਾਂ...

ਸਟੇਟ ਇਲੈਕਸ਼ਨ ਆਈਕਨ ਸੋਨੂੰ ਸੂਦ ਨੇ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ‘ਇਲੈਕਸ਼ਨ ਸਟਾਰ’ ਮੁਹਿੰਮ ਦੇ ਜੇਤੂਆਂ ਨਾਲ ਕੀਤੀ ਗੱਲਬਾਤ

ਯੈੱਸ ਪੰਜਾਬ ਚੰਡੀਗੜ, 17 ਅਪ੍ਰੈਲ, 2021 - ਬਾਲੀਵੁੱਡ ਅਦਾਕਾਰ ਅਤੇ ਪੰਜਾਬ ਰਾਜ ਚੋਣ ਆਈਕਨ ਸੋਨੂੰ ਸੂਦ ਨੇ ਬੀਤੇ ਕੱਲ ਹੋਏ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਦੇ ਦਫਤਰ ਵੱਲੋਂ ਆਰੰਭੀ ਗਈ ‘ਚੋਣ ਸਟਾਰ’...
- Advertisement -spot_img

ਸੋਸ਼ਲ ਮੀਡੀਆ

20,370FansLike
50,605FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼