Monday, October 25, 2021
spot_img
yes punjab english redirection

Mera Ghar

Loan Waiver

Kisan Victims

Water Bills

Electricity Bills

Invest Punjab

Group D

Parali

PSSSB Chemical

Markfed Sept to Nov

Innocent

ਕੈਪਟਨ ਵੱਲੋਂ ਪਾਇਆ ਰੌਲਾ ਦਰਸਾਉਂਦਾ ਹੈ ਕਿ ਉਹ ਕਿਸਾਨਾਂ ਨੂੰ ਮਾੜੇ ਦੱਸਣ ’ਤੇ ਫ਼ੜੇ ਜਾਣ ਤੋਂ ਬੌਖ਼ਲਾ ਗਏ ਹਨ: ਹਰਸਿਮਰਤ ਬਾਦਲ

ਯੈੱਸ ਪੰਜਾਬ
ਚੰਡੀਗੜ੍ਹ, 15 ਸਤੰਬਰ, 2021 –
ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਖਿਲਾਫ ਪਾਇਆ ਰੌਲਾ ਅਸਲ ਵਿਚ ਦਰਸਾਉਂਦਾ ਹੈ ਕਿ ਉਹਨਾਂ ਵੱਲੋਂ ਪੰਜਾਬ ਦੇ ਸ਼ਾਂਤੀਪੂਰਨ ਤੇ ਦੇਸ਼ ਭਗਤ ਕਿਸਾਨਾਂ ਨੂੰ ਮਾੜੇ ਕਹਿਣ ਤੋਂ ਵਰਜਣ ’ਤੇ ਉਹ ਕਿਸ ਤਰੀਕੇ ਬੌਖਲਾ ਗਏ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਾਜਪਾ ਦੇ ਇਸ਼ਾਰਿਆਂ ’ਤੇ ਪੁੱਠੇ ਹੋ ਨੱਚ ਰਹੇ ਹਨ ਕਿਉਂਕਿ ਭਾਜਪਾ ਨੇ ਹੀ ਉਹਨਾਂ ਖਿਲਾਫ ਬਗਾਵਤਾਂ ਕਰਨ ਵਾਲੇ ਕਾਂਗਰਸੀ ਵਿਧਾਹਿਕਾਂ ਨੁੰ ਕੇਂਦਰੀ ਏਜੰਸੀਆਂ ਦੀ ਧਮਕੀ ਕੇ ਉਹਨਾਂ ਨੂੰ ਅੰਦਰੂਨੀ ਸੰਕਟ ਤੋਂ ਬਚਾਇਆ ਹੈ। ਉਹਨਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿਚ ਭਾਜਪਾ ਦੇ ‘ਸੁਤੰਤਰ ਫੌਜੀ’ ਹਨ ਅਤੇ ਉਹ ਆਪਣੇ ‘ਅਸਲ ਬੋਸ ਨੂੰ ਖੁਸ਼’ ਰੱਖਣ ਵਾਸਤੇ ਸਭ ਕੁਝ ਕਰਦੇ ਹਨ।

ਅੱਜ ਸ਼ਾਮ ਇਥੇ ਜਾਰੀ ਕੀਤੇ ਬਿਆਨ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਵੱਲੋਂ ਕੀਤੇ ਅਹਿਸਾਨਾਂ ਦਾ ਬਦਲਾ ਮੋੜਨ ਲਈ ਅਪਾਣੇ ਹੀ ਕਿਸਾਨਾਂ ਨਾਲ ਧੋਖਾ ਕਰਦੇ ਫੜੇ ਗਏ ਨਮੋਸ਼ੀ ਨਾਲ ਭਰੇ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਬਿਆਨ ’ਤੇ ਟਿੱਪਣੀ ਕਰ ਰਹੇ ਸਨ।

ਉਹਨਾਂ ਕਿਹਾ ਕਿ ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਨੇ ਕਿਸਾਨਾਂ ਦਾ ਬਹੁਤ ਕੁਝ ਦੇਣਾ ਹੈ ਪਰ ਭਾਜਪਾ ਦਾ ਧੰਨਵਾਦ ਆਪਣੇ ਹੀ ਦੇਸ਼ ਦੇ ਆਪਣੇ ਸੂਬੇ ਵਿਚੋਂ ਅੰਨਦਾਤਾ ਦੀ ਕੀਮਤ ਤੋਂ ਨਹੀਂ ਆਉਣਾ ਚਾਹੀਦਾ। ਉਹਨਾਂ ਕਿਹਾ ਕਿ ਹੁਣ ਕਿਸੇ ਨੁੰ ਇਹ ਪਤਾ ਨਹੀਂ ਲੱਗ ਰਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਸਾਹਿਬ ਕਿਸ ਪਾਰਟੀ ਤੋਂ ਉਮੀਦਵਾਰ ਹੋਣਗੇ।

ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਜੇਕਰ ਉਹਨਾਂ ਦਾ ਮੁੱਖ ਮੰਤਰੀ ਦਾ ਅਹੁਦਾ ਖ਼ਤਰੇ ਵਿਚ ਪਿਆ ਤਾਂ ਉਹ ਆਪਣੀ ਪਾਰਟੀ ਵੀ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਆਰਥਿਕ ਨੁਕਸਾਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾ ਕੇ ਉਹ ਭਾਜਪਾ ਦਾ ਅਹਿਸਾਨ ਮੋੜ ਰਹੇ ਹਨ ਜਦਕਿ ਉਹਨਾਂ ਆਪ ਸੂਬੇ ਨੁੰ ਆਰਥਿਕ ਸੰਕਟ ਵਿਚ ਧੱਕਿਆ ਹੈ।

ਸਰਦਾਰਨੀ ਬਾਦਲ ਨੇ ਕਿਹਾ ਕਿ ਉਹ ਸਮਝ ਰਹੇ ਹਨ ਕਿ ਕਿਸ ਤਰੀਕੇ ਨਮੋਸ਼ੀ ਨਾਲ ਭਰ ਕੇ ਮੁੱਖ ਮੰਤਰੀ ਉਹਨਾਂ ਖਿਲਾਫ ਬੋਲਣ ਲਈ ਗਟਰ ਦੀ ਭਾਸ਼ਾ ਵਰਤ ਰਹੇ ਹਨ ਤੇ ਆਪਣੀ ਉਮਰ ਦੇ ਲਿਹਾਰ ਨਾਲ ਖਾਸ ਤੌਰ ’ਤੇ ਇਕ ਮਹਿਲਾ ਜੋ ਉਹਨਾਂ ਦੀਆਂ ਧੀਆਂ ਦੀ ਉਮਰ ਦੀ ਹੈ, ਨੁੰ ਜਵਾਬ ਦੇਣ ਲਈ ਮਾਣ ਤੇ ਸਤਿਕਾਰ ਨਾਲ ਗੱਲ ਕਰਨਾ ਵੀ ਭੁੱਲ ਗਏ ਹਨ। ਉਹਨਾਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਉਹਨਾਂ ਨੁੰ ਮੇਰੇ ਤੋਂ ਕੀ ਤਕਲੀਫ ਹੈ।

ਉਹਨਾਂ ਕਿਹਾ ਕਿ ਜੋ ਵਿਅਕਤੀ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਕੋਲੋਂ ਖਤਰੇ ਵਿਚ ਪਈ ਆਪਣੀ ਕੁਰਸੀ ਬਚਾਉਣ ਲਈ ਝੁਠ ਬੋਲਿਆਂ ਤੇ ਆਪਣੇ ਲੋਕਾਂ ਖਾਸ ਤੌਰ ’ਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਦਾ ਫੜਿਆ ਗਿਆ ਹੋਵੇ, ਉਹ ਕਿਸ ਤਰੀਕੇ ਨਮੋਸ਼ੀ ਤੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ।

ਕੈਪਟਨ ਸਾਹਿਬ ਜਾਣਦੇ ਹਨ ਕਿ ਜੇਕਰ ਭਾਜਪਾ ਨਾ ਹੁੰਦੀ ਤਾਂ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਾ ਹੁੰਦੇ। ਉਹਨਾਂ ਕਿਹਾ ਕਿ ਇਹ ਉਹਨਾਂ ਲਈ ਭਗਵਾਂ ਪਾਰਟੀ ਦੇ ਅਹਿਸਾਨਾਂ ਦਾ ਮੁੱਲ ਮੋੜਨ ਦਾ ਸਮਾਂ ਹੈ। ਪਰ ਤ੍ਰਾਸਦੀ ਇਹ ਹੈ ਕਿ ਉਹ ਅਜਿਹਾ ਆਪਣੇ ਹੀ ਸੂਬੇ ਦੇ ਬਹਾਦਰ ਤੇ ਦੇਸ਼ ਭਗਤ ਕਿਸਾਨਾਂ ਨੁੰ ਬਦਨਾਮ ਕਰ ਕੇ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਕੁਸ਼ਾਸਨ ਤੇ ਅਯੋਗਤਾ ਕਾਰਨ ਪਹਿਲਾਂ ਹੀ ਕਸੂਤੇ ਫਸੇ ਸੂਬੇ ਦੇ ਹੋਏ ਨੁਕਸਾਨ ਦਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੇ ਹਨ।

ਸਰਦਾਰਨੀ ਬਾਦਲ ਨੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਇਸ ਉਮਰ ਵਿਚ ਮੁੱਖ ਮੰਤਰੀ ਦੀ ਨਜ਼ਰ ਸਹੀ ਹੈ ਤੇ ਇਸ ਲਈ ਮੈਂ ਇਹ ਨਹੀਂ ਮੰਨ ਸਕਦੀ ਕਿ ਤਿੰਨ ਕਾਲੇ ਕਾਨੂੰਨਾਂ ’ਤੇ ਹੋਈ ਚਰਚਾ ਵੇਲੇ ਜੋ ਵਾਪਰਿਆ ਤੇ ਦੁਨੀਆਂ ਨੇ ਵੇਖਿਆ, ਉਹ ਉਹਨਾਂ ਨੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਉਹ ਇਹ ਵੇਖਣ ਵਿਚ ਨਾਕਾਮ ਨਹੀਂ ਹੋ ਸਕਦੇ ਕਿ ਸਾਰੇ ਦੇਸ਼ ਵਿਚੋਂ ਸਿਰਫ ਦੋ ਸੰਸਦ ਮੈਂਬਰਾਂ ਨੇ ਇਹਨਾਂ ਬਿੱਲਾਂ ਖਿਲਾਫ ਵੋਟ ਪਾਈ ਤੇ ਦੋਹੇਂ ਉਸ ਸੂਬੇ ਦੇ ਸਨ ਜਿਥੇ ਦੇ ਕਿਸਾਨਾਂ ਨੂੰ ਉਹ ਨਿਆਂ ਮੰਗਦਿਆਂ ਨਹੀਂ ਵੇਖਣਾ ਚਾਹੁੰਦੇ।

ਉਹਨਾਂ ਕਿਹਾ ਕਿ ਮੈਂ ਆਪਣੇ ਅਸਤੀਫੇ ਦੀ ਗੱਲ ਨਹੀਂ ਕਰ ਰਹੀ । ਮੈਂ ਤਾਂ ਇਹ ਕਹਿ ਰਹੀ ਹੈ ਕਿ ਸ਼ਾਇਦ ਮੁੱਖ ਮੰਤਰੀ ਦੀ ਸੁਣਨ ਦੀ ਸ਼ਕਤੀ ਇੰਨੀ ਕਮਜ਼ੋਰ ਹੋ ਗਈ ਕਿ ਉਹ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਹੀ ਮੇਰੇ ਅਤੇ ਮੇਰੀ ਪਾਰਟੀ ਦਾ ਐਲਾਨ ਨਹੀਂ ਸੁਣਿਆ ਕਿ ਜੇਕਰ ਭਾਜਪਾ ਨੇ ਬਿੱਲ ਪਾਸ ਨਾ ਕਰਨ ਬਾਰੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਫਿਰ ਅਸੀਂ ਸਰਕਾਰ ਤੇ ਐਨ ਡੀ ਏ ਛੱਡ ਦਿਆਂਗੇ।

ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗ ਰਿਹਾ ਹੈ ਕਿ ਜੋ ਵਿਅਕਤੀ ਉਹਨਾਂ ਤੋਂ ਉਮਰ ਵਿਚ ਇੰਨਾ ਵੱਡਾ ਹੈ, ਉਸਦਾ ਝੂਠ ਉਹ ਦੱਸ ਰਹੇ ਹਨ। ਉਹ ਪੰਜਾਬ ਵਿਚ ਅਜਿਹਾ ਚੰਗਾ ਨਹੀਂ ਸਮਝਦੇ ਕਿਉਂਕਿ ਸਾਨੁੰ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨ ਤੇ ਛੋਟਿਆਂ ਦਾ ਖਿਆਲ ਰੱਖਣ ਦੀ ਸਿੱਖਿਆ ਮਿਲੀ ਹੈ।

ਜੇਕਰ ਪੰਜਾਬ ਅਤੇ ਬਾਕੀ ਮੁਲਕ ਦੇ ਲੱਖਾਂ ਕਰੋੜਾਂ ਕਿਸਾਨਾਂ ਦੇ ਹਿੱਤ ਦਾਅ ’ਤੇ ਨਾ ਲੱਗੇ ਹੋਣ ਤਾਂ ਮੈਂ ਕਿਸੇ ਦਾ ਵੀ ਇਸ ਤਿਰਸਕਾਰ ਨਾ ਕਰਾਂ। ਕੈਪਟਨ ਸਾਹਿਬ ਮੈਨੁੰ ਉਹਨਾਂ ਨੂੰ ਸੱਚ ਬੋਲ ਕੇ ਦੱਸਣ ਲਈ ਮੁਆਫ ਕਰਨ। ਮੈਂ ਕਦੇ ਵੀ ਉਹਨਾਂ ਦਾ ਅਪਮਾਨ ਨਹੀਂ ਕਰਨਾ ਚਾਹੁੰਦੀ ਪਰ ਜੇਕਰ ਸੱਚਾਈ ਹੀ ਤਿਰਸਕਾਰ ਵਾਲੀ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ। ਮੈਂ ਕਾਮਨਾ ਕਰਦੀ ਹਾਂ ਕਿ ਅਜਿਹਾ ਨਾ ਹੁੰਦਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਕਰਮਚਾਰੀਆਂ ਦਾ ਜਥਾ ਸਿੰਘੂ ਬਾਰਡਰ ’ਤੇ ਕਿਸਾਨ ਧਰਨੇ ’ਚ ਸ਼ਾਮਲ ਹੋਣ ਲਈ ਰਵਾਨਾ

ਯੈੱਸ ਪੰਜਾਬ ਅੰਮ੍ਰਿਤਸਰ, 23 ਅਕਤੂਬਰ, 2021 - ਸ਼਼੍ਰੋਮਣੀ ਗੁ: ਪ੍ਰ: ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਦਾ ਇੱਕ ਜਥਾ ਅੱਜ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ( ਰਜਿ) ਦੇ ਬੈਨਰ ਹੇਠ ਅੱਜ ਸ੍ਰੀ ਅੰਮ੍ਰਿਤਸਰ ਤੋਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ, ਸੁੰਦਰ ਜਲੌ ਬਣੇ ਖਿੱਚ ਦਾ ਕੇਂਦਰ

ਯੈੱਸ ਪੰਜਾਬ ਅੰਮ੍ਰਿਤਸਰ, 22 ਅਕਤੂਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ, 21 ਅਕਤੂਬਰ, 2021 - ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿੱਖਾਂ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਨੂੰ ਵਾਤਾਵਰਨ ਸੰਭਾਲ ਲਈ ਅਪੀਲ ਵਿੱਚ ਭਾਗ ਲਿਆ

ਯੈੱਸ ਪੰਜਾਬ ਵਾਸ਼ਿੰਗਟਨ ਡੀ.ਸੀ, ਅਕਤੂਬਰ 20, 2021: ਈਕੋਸਿੱਖ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਬਾਹਰ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ ਵਿਸ਼ਵ ਵਾਤਾਵਰਨ ਕਾਨਫਰੰਸ ਮੌਕੇ ਵਾਤਾਵਰਨ ਸੰਭਾਲ ਲਈ ਵੱਖ-ਵੱਖ ਧਰਮਾਂ ਵਲੋਂ ਸਾਂਝੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਲਖੀਮਪੁਰ ਖੇੜੀ ਹਾਦਸੇ ’ਚ ਜ਼ਖ਼ਮੀ ਹੋਏ ਕਿਸਾਨ ਆਗੂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਤਾ ਗਿਆ ਸਨਮਾਨਿਤ

ਯੈੱਸ ਪੰਜਾਬ ਨਵੀਂ ਦਿੱਲੀ, 20 ਅਕਤੂਬਰ, 2021: ਬੀਤੇ ਦਿਨੀਂ ਲਖੀਮਪੁਰ ’ਚ ਹੋਏ ਦੁਖਦ ਘਟਨਾ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਹਨਾਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਤਿਆਰ ਕੀਤਾ ਜੋੜਾ ਤੇ ਗੱਠੜੀ ਘਰ ਸੰਗਤ ਅਰਪਣ, ਬੀਬੀ ਜਗੀਰ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਮੌਜੂਦ

ਯੈੱਸ ਪੰਜਾਬ ਅੰਮ੍ਰਿਤਸਰ, 19 ਅਕਤੂਬਰ, 2021 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪੁੱਜਦੀ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕਰਵਾਇਆ ਗਿਆ ਨਵਾਂ ਜੋੜਾ ਘਰ ਤੇ ਗੱਠੜੀ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਪਾਣੀ ’ਚ ਮਧਾਣੀ’ ਨਾਲ 12 ਸਾਲਾਂ ਬਾਅਦ ਇਕੱਠੇ ਰਿਕਾਰਡ ਤੋੜਨ ਨੂੰ ਤਿਆਰ ਹਨ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ

ਯੈੱਸ ਪੰਜਾਬ ਚੰਡੀਗੜ੍ਹ, 22 ਅਕਤੂਬਰ, 2021: ਸਾਲ 2010 ਵਿੱਚ, ਪੰਜਾਬੀ ਸੰਗੀਤ ਉਦਯੋਗ ਦੇ ਰੌਕਸਟਾਰ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਨਾਲ ਪਾਲੀਵੁੱਡ ਵਿੱਚ ਆਪਣੀ ਮੁੱਖ ਸ਼ੁਰੂਆਤ ਕੀਤੀ। ਜਿਸਨੇ ਪੰਜਾਬੀ ਫਿਲਮਾਂ ਵਿੱਚ ਨਵੇਂ ਰੰਗ ਬਿਖੇਰੇ ਸਨ ਅਤੇ ਜਿਸਨੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੁਰਾਤਨ ਸਭਿਆਚਾਰ, ਰੀਤੀ ਰਿਵਾਜਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਅਤੇ ਰੋਮਾਂਸ ਭਰਪੂਰ ਫ਼ਿਲਮ ਹੋਵੇਗੀ ‘ਪਾਣੀ ’ਚ ਮਧਾਣੀ’

ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਬਿੱਗ ਡਰੀਮਜ਼’ ਗ਼ੀਤ ਬਣ ਰਿਹਾ ਹੈ ਨੌਜਵਾਨਾਂ ਦੇ ਦਿਲਾਂ ਦੀ ‘ਡਰੀਮ’

ਯੈੱਸ ਪੰਜਾਬ ਫਿਰੋਜ਼ਪੁਰ. ਅਕਤੂਬਰ 20, 2021: ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਸੰਗੀਤ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਕੁਝ ਨੌਜਵਾਨ ਕਲਾਕਾਰਾਂ ਨੇ ਵੀ ਕਮਾਲ ਕਰ ਦਿਖਾਈ ਹੈ।...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਗੀਤਕ ਫਿਲਮ ‘ਪਾਣੀ ‘ਚ ਮਧਾਣੀ’ 1980 ਦੇ ਦਹਾਕੇ ਦੀ ਪੁਰਾਣੀ ਪੰਜਾਬੀ ਸ਼ੈਲੀ ਨੂੰ ਮੁੜ ਵਾਪਸ ਲਿਆਈ

ਯੈੱਸ ਪੰਜਾਬ ਚੰਡੀਗੜ੍ਹ, ਅਕਤੂਬਰ 20, 2021: ਪੰਜਾਬੀ ਸੰਗੀਤ ਹਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਲੱਬਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਫ੍ਰਾਈਡੇ ਫਨ ਰਿਕਾਰਡਜ਼ ਵੱਲੋਂ ਪ੍ਰੀਤ ਹਰਪਾਲ ਦੀ ਇੱਕ ਨਵੇਂ ਰੰਗੀਲੇ ਗੀਤ “ਨਜ਼ਰਾਂ” ਨਾਲ ਵਾਪਸੀ

ਯੈੱਸ ਪੰਜਾਬ ਚੰਡੀਗੜ੍ਹ, ਅਕਤੂਬਰ 20, 2021: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬੀ ਗਾਇਕਾਂ ਨੂੰ ਅਜਿਹੇ ਮੌਕੇ ਤੇ ਨੱਚਣ ਗਾਉਣ ਵਾਲੇ ਗੀਤ ਬਣਾਉਣ ਦਾ ਮੌਕਾ ਮਿਲਿਆ ਹੈ । ਅੱਜ ਸਵੇਰੇ ਰਿਲੀਜ਼ ਹੋਇਆ ਇੱਕ ਹੋਰ...
- Advertisement -spot_img

ਸੋਸ਼ਲ ਮੀਡੀਆ

20,370FansLike
51,035FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼