Saturday, October 16, 2021
spot_img
yes punjab english redirection

kissan

ajaib ghar

sarkari naukri

bijli

madadgaar

sports club

kisan sarkari naukri

muavja

Markfed Sept to Nov

mrsptu

Innocent

ਕੈਪਟਨ ਦੇ ‘ਜ਼ਖ਼ਮੀ ਸ਼ੇਰ’ ਵਾਲੇ ਰਵੱਈਏ ਤੋਂ ਤ੍ਰਭਕੀ ਕਾਂਗਰਸ ਹਾਈਕਮਾਨ: ਕੈਬਨਿਟ ਵਿਸਥਾਰ ’ਤੇ ਚਰਚਾ ਲਈ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਸੱਦਿਆ

ਯੈੱਸ ਪੰਜਾਬ
ਨਵੀਂ ਦਿੱਲੀ, 23 ਸਤੰਬਰ, 2021:
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਹਾਈਕਮਾਨ ਦੇ ਆਦੇਸ਼ਾਂ ’ਤੇ ਸ: ਨਵਜੋਤ ਸਿੰਘ ਸਿੱਧੂ ਲਈ ਹੌਲੀ ਹੌਲੀ ਥਾਂ ਛੱਡੀ ਅਤੇ ਜਿਸ ਤਰ੍ਹਾਂ ਉਹ ਹੌਲੇ ਹੌਲੇ ਹਾਈਕਮਾਨ ਦੇ ਸੱਚੇ ਵਿੱਚ ਢਲਦੇ ਨਜ਼ਰ ਆਏ ਸਨ, ਉਸ ਨੂੰ ਵੇਖ਼ਦਿਆਂ ਹਾਈਕਮਾਨ ਦੀ ਸਹਿਮਤੀ ਨਾਲ ਹੋਏ ਤਖ਼ਤਾ ਪਲਟ ਤੋਂ ਬਾਅਦ ਕਾਂਗਰਸ ਪਾਰਟੀ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਕਾਂਗਰਸ ਦੀ ਅੰਦਰੂਨੀ ਜੰਗ ਦੇ ਅੰਦਰ ਕਮਜ਼ੋਰ ਸਮਝੇ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਬਾਗੀ ਰੁਖ਼ ਅਖ਼ਤਿਆਰ ਕਰ ਸਕਦੇ ਹਨ ਪਰ ਸਾਬਕਾ ਮੁੱਖ ਮੰਤਰੀ ਨੇ ਹੁਣ ਜੋ ‘ਜ਼ਖ਼ਮੀ ਸ਼ੇਰ’ ਵਾਲਾ ਰਵੱਈਆ ਅਪਨਾਇਆ ਹੈ, ਉਸਤੋਂ ਨਾ ਕੇਵਲ ਪੰਜਾਬ ਕਾਂਗਰਸ ਸਗੋਂ ਕਾਂਗਰਸ ਦੀ ਕੇਂਦਰੀ ਹਾਈਕਮਾਨ ਦੇ ਅੰਦਰ ਵੀ ਗੰਭੀਰ ਮੰਥਨ ਚੱਲ ਰਿਹਾ ਹੈ।

ਮੁੱਖ ਮੰਤਰੀ ਚੰਨੀ ਨੇ ਸਹੁੰ ਚੁੱਕਣ ਉਪਰੰਤ ਜਿਸ ਤਰ੍ਹਾਂ ਤੇਜ਼ੀ ਵਿਖਾਉਂਦਿਆਂ ਦਿੱਲੀ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਖਟਕੜ ਕਲਾਂ ਦੀਆਂ ਫ਼ੇਰੀਆਂ ਕੀਤੀਆਂ, ਕੈਬਨਿਟ ਦੇ ਕਈ ਅਹਿਮ ਫ਼ੈਸਲੇ ਲਏ ਅਤੇ ਤਬਾਦਲਿਆਂ ਦਾ ਦੌਰ ਸ਼ੁਰੂ ਕੀਤਾ ਹੈ, ਉਸਤੋਂ ਇਹ ਜਾਪਦਾ ਸੀ ਕਿ ਉਨ੍ਹਾਂ ਦੀ ਕੈਬਨਿਟ ਦਾ ਗਠਨ ਵੀ ਜਲਦੀ ਹੀ ਹੋ ਜਾਵੇਗਾ ਕਿਉਂਕਿ ਕਾਂਗਰਸ ਪਾਰਟੀ ਕੋਲ ਆਪਣੇ ਹੀ ਸੈੱਟ ਕੀਤੇ 18 ਨੁਕਾਤੀ ਏਜੰਡੇ ਨੂੰ ਮੁਕੰਮਲ ਕਰਨ ਅਤੇ ਲੋਕਾਂ ਅੰਦਰ ਪਾਰਟੀ ਦੀ ਸਰਕਾਰ ਦੀ ਵਿਸ਼ਵਾਸ ਬਹਾਲੀ ਲਈ ਸਮਾਂ ਬਹੁਤ ਘੱਟ ਹੈ।

ਉੱਧਰ ਦੂਜੇ ਬੰਨੇ ਰੁਖ਼ਸਤ ਹੁੰਦੇ ਵਕਤ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਤੌਰ ’ਤੇ ਇਹ ਕਹਿ ਗਏ ਕਿ ਉਨ੍ਹਾਂ ਨੂੰ ਪਿਛਲੇ ਸਮੇਂ ਅੰਦਰ ਬੇਇੱਜ਼ਤ ਕੀਤਾ ਗਿਆ ਹੈ ਪਰ ਦੋ ਤਿੰਨ ਦਿਨ ਦੀ ਚੁੱਪ ਤੋਂ ਬਾਅਦ ਉਹਨਾਂ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਹਰੀਸ਼ ਰਾਵਤ, ਕੇ.ਸੀ. ਵੇਨੂੰਗੋਪਾਲ ਅਤੇ ਅਜੇ ਮਾਕਨ ਦੇ ਨਾਲ ਨਾਲ ਨਵਜੋਤ ਸਿੱਧੂ ’ਤੇ ਵੱਡਾ ਹਮਲਾ ਬੋਲਦਿਆਂ ਬਹੁਤ ਕੁਝ ਕਹਿ ਦਿੱਤਾ ਹੈ।

ਕਾਂਗਰਸ ਹਾਈਕਮਾਨ ਦੇ ਚੋਟੀ ਦੇ ਆਗੂਆਂ ਅਤੇ ਸ: ਸਿੱਧੂ ਨੂੰ ‘ਲਪੇਟਾ ਚਾੜ੍ਹਦਿਆਂ’ ਕੈਪਟਨ ਅਮਰਿੰਦਰ ਸਿੰਘ ਇਹ ਵੀ ਸਵਾਲ ਖੜ੍ਹਾ ਕਰ ਗਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਪੰਜਾਬ ਵਿੱਚ ਬੈਠੇ ਹਨ ਪਰ ਪੰਜਾਬ ਦੀ ਕੈਬਨਿਟ ਦਿੱਲੀ ਵਿੱਚ ਸ੍ਰੀ ਵੇਨੂੰਗੋਪਾਲ, ਸ੍ਰੀ ਹਰੀਸ਼ ਰਾਵਤ ਅਤੇ ਸ੍ਰੀ ਅਜੇ ਮਾਕਨ ਜਿਹੇ ਆਗੂ ਤੈਅ ਕਰ ਰਹੇ ਹਨ।

ਸ: ਚੰਨੀ ਨੂੰ ਕੈਬਨਿਟ ਵਿਸਥਾਰ ’ਤੇ ਸਲਾਹ ਮਸ਼ਵਰੇ ਲਈ ਦਿੱਲੀ ਬੁਲਾਉਣ ਦਾ ਇਕ ਤਾਂ ਉਕਤ ਕਾਰਨ ਸਮਝਿਆ ਜਾ ਰਿਹਾ ਹੈ ਤਾਂ ਜੋ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ 15 ਮੰਤਰੀਆਂ ਦੀ ਸੂਚੀ ੳਨ੍ਹਾਂ ਦੀ ਸਲਾਹ ਨਾਲ ਹੀ ਫ਼ਾਈਨਲ ਕੀਤੀ ਜਾ ਰਹੀ ਹੈ।

ਦੂਜੇ ਕੈਪਟਨ ਅਮਰਿੰਦਰ ਸਿੰਘ ਦੇ ਬਾਗੀ ਸੁਰਾਂ ਤੋਂ ਬਾਅਦ ਇਹ ਵੀ ਵਿਚਾਰ ਚੱਲ ਰਿਹਾ ਹੈ ਕਿ ਕੀ ਕੈਬਨਿਟ ਦਾ ਇਹ ਵਿਸਥਾਰ ਕੈਪਟਨ ਅਮਰਿੰਦਰ ਸਿੰਘ ਧੜੇ ਨੂੰ ਹੋਰ ਮਜ਼ਬੂਤ ਤਾਂ ਨਹੀਂ ਕਰ ਜਾਵੇਗਾ? ਚਰਚਾਵਾਂ ਹਨ ਕਿ ਕੈਪਟਨ ਵਜ਼ਾਰਤ ਦੇ ਘੱਟੋ ਘੱਟ ਪੰਜ ਮੰਤਰੀਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ। ਛੁੱਟੀ ਕੀਤੇ ਜਾਣ ਸੰਬੰਧੀ ਜਿਹੜੇ ਨਾਂਅ ਸਾਹਮਣੇ ਆ ਰਹੇ ਹਨ ਉਨ੍ਹਾਂ ਵਿੱਚ ਸ:ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਸੁੰਦਰ ਸ਼ਾਮ ਅਰੋੜਾ, ਸ:ਬਲਬੀਰ ਸਿੰਘ ਸਿੱਧੂ, ਸ:ਗੁਰਪ੍ਰੀਤ ਸਿੰਘ ਕਾਂਗੜ ਅਤੇ ਸ੍ਰੀ ਬ੍ਰਹਮ ਮਹਿੰਦਰਾ ਸ਼ਾਮਲ ਹਨ।

ਇਸ ਮਾਮਲੇ ਵਿੱਚ ਹਾਲਾਂਕਿ ਸ੍ਰੀ ਬ੍ਰਹਮ ਮਹਿੰਦਰਾ ਦਾ ਨਾਂਅ ਵੀ ਚਰਚਾ ਵਿੱਚ ਹੈ ਪਰ ਸਵਾਲ ਇਹ ਹੈ ਕਿ ਜਿਸ ਮੰਤਰੀ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਣਾ ਪਹਿਲਾਂ ਤੈਅ ਹੋ ਗਿਆ ਸੀ ਤੇ ਆਖ਼ਰੀ ਸਮੇਂ ‘ਡਰਾਪ’ ਕਰਕੇ ਉਨ੍ਹਾਂ ਦੀ ਥਾਂਵੇਂ ਸ੍ਰੀ ਉ.ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ, ਕੀ ਹੁਣ ਉਸ ਮੰਤਰੀ ਨੂੰ ਮੰਡਲ ਵਿੱਚੋਂ ਵੀ ਬਾਹਰ ਕਰ ਦਿੱਤਾ ਜਾਵੇਗਾ। ਉਹਨਾਂ ਦੇ ਨਾਂਅ ਦੀ ਚਰਚਾ ਦਾ ਸਬੱਬ ਇਹੀ ਸਮਝਿਆ ਜਾ ਰਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਅਤੇ ਉਨ੍ਹਾਂ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਖੁਲ੍ਹ ਕੇ ਆਉਣ ਵਾਲੇ ਮੰਤਰੀਆਂ ਵਿੱਚੋਂ ਮੋਹਰੀ ਰਹੇ ਹਨ।

ਪੰਜਾਬ ਦੇ ਅੰਦਰ ਨਵਾਂ ਸੱਤਾ ਵਿੱਚ ਆਇਆ ਕਾਂਗਰਸ ਦਾ ਕੈਪਟਨ ਵਿਰੋਧੀ ਧੜਾ ਭਾਵੇਂ ਉਕਤ ਕੱਢੇ ਜਾਣ ਦੀ ਸੰਭਾਵਨਾ ਵਾਲੇ ਮੰਤਰੀਆਂ ਅਤੇ ਨਵੀਂ ਕੈਬਨਿਟ ਬਣਨ ਮਗਰੋਂ ਹੋਰ ਨਾਰਾਜ਼ ਹੋਣ ਵਾਲੇ ਆਗੂਆਂ ਨੂੰ ਹਲਕੇ ਵਿੱਚ ਲੈਣ ਦੀ ਰੌਂਅ ਵਿੱਚ ਜਾਪਦਾ ਹੋਵੇ ਪਰ ਦਰਅਸਲ ਜਿਸ ਤਰ੍ਹਾਂ ਦਾ ਤਿੱਖਾ ਹਮਲਾ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਸ:ਨਵਜੋਤ ਸਿੰਘ ਸਿੱਧੂ ’ਤੇ ਬੋਲਿਆ ਹੈ, ਉਸਨੂੰ ਵੇਖ਼ਦਿਆਂ ਕਾਂਗਰਸ ਹਾਈਕਮਾਨ ਨੂੰ ਕੈਬਨਿਟ ਵਿਸਥਾਰ ਕਰਨ ਸੰਬੰਧੀ ਫ਼ੈਸਲੇ ਲੈਣ ਸਮੇਂ ਬੋਚ ਬੋਚ ਕੇ ਪੱਬ ਧਰਨੇ ਪੈਣਗੇ।

ਇਕ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਨੂੰ ਨੁਕਸਾਨ ਪੁਚਾਉਣ ਦੀ ਸਥਿਤੀ ਵਿੱਚ ਹਨ? ਕਾਂਗਰਸ ਹਾਈਕਮਾਨ ਇਸ ਵੇਲੇ ਇਸ ਗੱਲ ਨੂੰ ਵੀ ਤੱਕੜੀ ਵਿੱਚ ਪਾ ਕੇ ਤੋਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਅੰਦਰ ਰਹਿੰਦਿਆਂ ਪਾਰਟੀ ਨੂੰ ਕਿੰਨਾ ਨੁਕਸਾਨ ਪੁਚਾਉਣ ਦੀ ਸਮਰੱਥਾ ਵਿੱਚ ਹਨ ਅਤੇ ਜੇ ਉਹ ਪਾਰਟੀ ਛੱਡ ਜਾਂਦੇ ਹਨ ਜਾਂ ਫ਼ਿਰ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤੇ ਜਾਣ ਦੀ ਨੌਬਤ ਆਉਂਦੀ ਹੈ ਤਾਂ ਉਨ੍ਹਾਂ ਦੀ ਸਮਰੱਥਾ ਕੀ ਹੋ ਸਕਦੀ ਹੈ?

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮੇਘਾਲਿਆ ਦੇ ਰਾਜਪਾਲ ਨੇ ਸਿੱਖਾਂ ਦਾ ਗੈਰ ਕਾਨੂੰਨੀ ਤਰੀਕੇ ਨਾਲ ਉਜਾੜਾ ਨਾ ਹੋਣ ਦੇਣ ਦਾ ਭਰੋਸਾ ਦੁਆਇਆ, ਸਿਰਸਾ ਦੀ ਅਗਵਾਈ ਹੇਠ ਗਏ ਵਫਦ ਨੇ ਕੀਤੀ ਸਤਿਆ ਪਾਲ ਮਲਿਕ ਨਾਲ...

ਯੈੱਸ ਪੰਜਾਬ ਨਵੀਂ ਦਿੱਲੀ, 14 ਅਕਤੂਬਰ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸ਼ਿਲਾਂਗ ਪਹੁੰਚੇ ਅਕਾਲੀ ਦਲ ਦੇ ਉਚ ਤਾਕਤੀ ਵਫਦ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਰਸਾ ਦੀ ਅਗਵਾਈ ਹੇਠ ਅਕਾਲੀ ਦਲ ਦਾ ਚਾਰ ਮੈਂਬਰੀ ਉਚ ਪੱਧਰੀ ਵਫਦ ਸ਼ਿਲਾਂਗ ਪੁੱਜਾ, 350 ਸਿੱਖ ਪਰਿਵਾਰਾਂ ਦਾ ਉਜਾੜਾ ਰੋਕਣ ’ਚ ਦਵੇਗਾ ਮਦਦ

ਯੈੱਸ ਪੰਜਾਬ ਨਵੀਂ ਦਿੱਲੀ, 13 ਅਕਤੂਬਰ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅਕਾਲੀ ਦਲ ਉਚ ਪੱਧਰੀ ਵਫਦ ਅੱਜ ਸ਼ਿਲਾਂਗ ਪਹੁੰਚ ਗਿਆ,...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ ਜਲੰਧਰ ਵਿਖ਼ੇ ਖੋਲ੍ਹੇਗੀ ‘ਸੁਪਰ ਸਪੈਸ਼ਿਐਲਟੀ ਹਸਪਤਾਲ’: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 12 ਅਕਤੂਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿਖੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕਾਂ ਨੂੰ ਦਿੱਤੇ ਨਿਯੁਕਤੀ ਪੱਤਰ

ਯੈੱਸ ਪੰਜਾਬ ਅੰਮ੍ਰਿਤਸਰ, 12 ਅਕਤੂਬਰ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕ ਸਾਥੀਆਂ ਨੂੰ ਨਿਯੁਕਤੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਲਖੀਮਪੁਰ ਖੀਰੀ ਦੇ ਸ਼ਹੀਦਾਂ ਨਮਿਤ ਗੁਰਦੁਆਰਾ ਬੰਗਲਾ ਸਾਹਿਬ ਵਿਚ ਹੋਇਆ ਅਰਦਾਸ ਸਮਾਗਮ

ਯੈੱਸ ਪੰਜਾਬ ਨਵੀਂ ਦਿੱਲੀ, 12 ਅਕਤੂਬਰ, 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਤੇ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਚ ਅਰਦਾਸ ਸਮਾਗਮ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਲਖ਼ੀਮਪੁਰ ਖ਼ੀਰੀ ਦੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸਿਰਸਾ ਦਾ ਵੱਡਾ ਐਲਾਨ, ਦਿੱਲੀ ਕਮੇਟੀ ਕਤਲੇਆਮ ਵਾਲੀ ਥਾਂ ਖ਼ਰੀਦ ਕੇ ਬਣਾਏਗੀ ਪੱਕੀ ਯਾਦਗਾਰ

ਯੈੱਸ ਪੰਜਾਬ ਨਵੀਂ ਦਿੱਲੀ, 12 ਅਕਤੂਬਰ, 2021 - ਲਖੀਮਪੁਰ ਖੀਰੀ ਦੇ ਪੰਜ ਸ਼ਹੀਦਾਂ ਦੀ ਅੰਤਿਮ ਅਰਦਾਸ ਨੁੰ ਸਮਰਪਿਤ ਅੱਜ ਲਖੀਮਪੁਰ ਖੀਰੀ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਅੱਜ ਇਹ ਵੱਡਾ ਐਲਾਨ ਕੀਤਾ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਪਾਣੀ ਚ ਮਧਾਣੀ ‘ ਫਿਲਮ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 15 ਅਕਤੂਬਰ, 2021: ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਨੇ 'ਪਾਣੀ ਚ ਮਧਾਣੀ' ਦਾ ਟ੍ਰੇਲਰ ਪੇਸ਼ ਕੀਤਾ ਹੈ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦਾ ਧਮਾਕੇਦਾਰ ਪਟਾਕਾ ਹੈ| 'ਪਾਣੀ ਚ ਮਧਾਣੀ ' ਪਹਿਲਾਂ ਹੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਦੁਬਈ ਦੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਵੱਡਾ ਸ਼ੋਅ 12 ਨਵੰਬਰ ਨੂੰ – ਐਮੀ ਵਿਰਕ, ਗੈਰੀ ਸੰਧੂ, ਸੋਨਮ ਬਾਜਵਾ, ਮਨਿੰਦਰ ਬੁੱਟਰ ਅਤੇ ਮੰਨਤ ਨੂਰ ਭਰਣਗੇ ਹਾਜ਼ਰੀ

ਕੋਵਿਡ-19 ਮਹਾਂਮਾਰੀ ਦੇ ਡਰ-ਭੈਅ ਤੋਂ ਮੁਕਤ ਹੁੰਦਿਆਂ ਹੀ ਦੇਸ਼-ਦੁਨਿਆਂ ਵਿਚ ਮਨੋਰੰਜਨ ਦੇ ਸਾਰੇ ਪਲੇਟਫਾਰਮ ਮੁੜ ਖੁੱਲ ਗਏ ਹਨ। ਇਸੇ ਤਹਿਤ   ਈ.3 ਯੂ.ਕੇ. ਵਲੋਂ ਫ਼ਿਲਮੀ ਤੇ ਗਾਇਕੀ ਖੇਤਰ ਵਿਚ ਵੱਡੀ ਪਹਿਚਾਣ ਬਣੇ ਸਟਾਰਾਂ ਨੂੰ ਇਨਾਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕਿਸਾਨੀ ਮੁੱਦੇ ’ਤੇ ਬਣੀ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ ਜੱਟ’ ’ਤੇ ਸੈਂਸਰ ਨੇ ਲਗਾਈ ਰੋਕ, 1 ਅਕਤੂਬਰ ਨੂੰ ਹੋਣੀ ਸੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 29 ਸਤੰਬਰ, 2021: ਪੰਜਾਬ ਦੇ ਇਕ ਕਿਸਾਨ ਦੀ ਮੁਸ਼ਕਿਲਾਂ ਭਰੀ ਜ਼ਿੰਦਗੀ ’ਤੇ ਬਣੀ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖ਼ੇਤੀ ਕਾਨੂੂੰਨਾਂ ਦੇ ਸੰਬੰਧ ਵਿੱਚ ਵੀ ਬਾਤ ਪਾਉਂਦੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਨਿੰਜਾ ਦਾ ਨਵਾਂ ਭੰਗੜਾ ਟਰੈਕ ‘ਨਾਂ ਪੁੱਛ ਕੇ’ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 23 ਸਤੰਬਰ, 2021: ਪੰਜਾਬੀ ਮਨੋਰੰਜਨ ਉਦਯੋਗ ਗੀਤਾਂ ਲਈ ਅਤੇ ਨੱਚਣ ਲਈ, ਖਾਸ ਕਰਕੇ ਭੰਗੜੇ ਤੋਂ ਬਿਨਾਂ ਤਾਂ ਬਿਲਕੁਲ ਹੀ ਅਧੂਰਾ ਹੈ ਅਤੇ ਇੱਥੇ ਸਾਡੇ ਕੋਲ ਤੁਹਾਡਾ ਮਨਪਸੰਦ ਸੁਪਰਸਟਾਰ ਨਿੰਜਾ ਉਸਦੇ ਨਵੇਂ ਡਾਂਸ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਐਮੀ ਵਿਰਕ ਅਤੇ ਸਰਗੁਨ ਮਹਿਤਾ ਪੰਜਾਬੀ ਫ਼ਿਲਮ ‘ਕਿਸਮਤ 2’ ਵਿੱਚ ਰੂਪਮਾਨ ਕਰਨਗੇ ਮੁਹੱਬਤ ਦੀ ਅਨੋਖ਼ੀ ਦਾਸਤਾਨ

ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾਂ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ...
- Advertisement -spot_img

ਸੋਸ਼ਲ ਮੀਡੀਆ

20,370FansLike
51,002FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼