Thursday, January 20, 2022

ਵਾਹਿਗੁਰੂ

spot_img








ਕੇਜਰੀਵਾਲ ਦੇ ਧੋਖੇ ਤੇ ਝੁਠ ਤੋਂ ਸੁਚੇਤ ਰਹਿਣ ਪੰਜਾਬੀ: ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਅਪੀਲ

ਯੈੱਸ ਪੰਜਾਬ
ਨਵੀਂ ਦਿੱਲੀ, 29 ਨਵੰਬਰ, 2021:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਧੋਖੇ ਤੇ ਝੁਠ ਤੋਂ ਸੁਚੇਤ ਰਹਿਣ ਜੋ ਵੱਡੇ ਵੱਡੇ ਵਾਅਦਿਆਂ ਨਾਲ ਪੰਜਾਬੀਆਂ ਨੁੰ ਵਰਗਲਾਉਣਾ ਚਾਹੁੰਦੇ ਹਨ ਜਦੋਂ ਕਿ ਦਿੱਲੀ ਦੇ ਲੋਕਾਂ ਪਹਿਲਾਂ ਹੀ ਕੌਮੀ ਰਾਜਧਾਨੀ ਵਿਚ ਇਹਨਾਂ ਦੀ ਨਾਕਸ ਕਾਰਗੁਜ਼ਾਰੀ ਦਾ ਖਮਿਆਜ਼ਾ ਭੁਗਤ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਅਸੀਂ ਦਿੱਲੀ ਦੇ ਲੋਕ ਮਾੜੀ ਆਬੋਹਵਾ ਤੇ ਪ੍ਰਦੁਸ਼ਣ ਵਿਚ ਜ਼ਿੰਦਗੀ ਜਿਉਣ ਲਈ ਮਜਬੂਰ ਹਾਂ ਕਿਉਂਕਿ ਸਾਡਾ ਮੁੱਖ ਮੰਤਰੀ ਗੱਲਾਂ ਜ਼ਿਆਦਾ ਮਾਰਦਾ ਹੈ, ਟਵੀਟ ਬਹੁਤ ਕਰਦਾ ਹੈ ਪਰ ਕਾਰਗੁਜ਼ਾਰੀ ਜ਼ੀਰੋ ਹੈ। ਉਹਨਾਂ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕੇਜਰੀਵਾਲ ਦਿੱਲੀ ਵਿਚ ਪ੍ਰਦੁਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਜਦੋਂ ਕਿ ਦਿੱਲੀ ਵਿਚ ਉਸਦਾ ਨਿਕੰਮਾਪਨ ਹੀ ਕੌਮੀ ਰਾਜਧਾਨੀ ਦੇ ਮਾੜੇ ਹਾਲਾਤਾਂ ਲਈ ਜ਼ਿੰਮੇਵਾਰ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਉਹਨਾਂ ਨੇ ਪੰਜਾਬੀਆਂ ਨੁੰ ਇਸ ਕਰ ਕੇ ਇਹ ਅਪੀਲ ਕੀਤੀ ਹੈ ਕਿ ਕਿਉਂਕਿ ਦਿੱਲੀ ਦੇ ਲੋਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਕੇਜਰੀਵਾਲ ਦੀ ਪੰਜਾਬ ਵਿਚ ਵਧੀ ਹੋਈ ਸਰਗਰਮੀ ਵੇਖੀ ਹੈ ਜਿਸ ਦੌਰਾਨ ਉਹ ਆਪਣੇ ਝੂੇ ਤੇ ਵੱਡੇ ਵੱਡੇ ਵਾਅਦਿਆਂ ਨਾਲ ਪੰਜਾਬੀਆਂ ਨੁੰ ਮੂਰਖ ਬਣਾਉਣ ਦੇ ਏਜੰਡੇ ‘ਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਹਰ ਕੋਈ ਜਾਣਦਾ ਹੈ ਕਿ ਕੇਜਰੀਵਾਲ ਬਹੁਤ ਵੱਡਾ ਝੂਠਾ ਹੈ ਅਤੇ ਜੇਕਰ ਦੇਸ਼ ਵਿਚ ਝੁਠ ਬੋਲਣ ਦਾ ਐਵਾਰਡ ਪ੍ਰਦਾਨ ਕਰਨਾ ਹੋਵੇ ਤਾਂ ਸਭ ਤੋਂ ਅੱਗੇ ਨਾਂ ਕੇਜਰੀਵਾਲ ਦਾ ਹੀ ਆਵੇਗਾ।

ਸ੍ਰੀ ਸਿਰਸਾ ਨੇ ਕੇਜਰੀਵਾਲ ਦੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਉਸ ਦਾਅਵੇ ਨੁੰ ਵੀ ਲੀਰੋ ਲੀਰ ਕਰ ਦਿੱਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ਸਰਦਾਰ ਬਾਦਲ ਸਿਰਫ ਮੇਰੇ ‘ਤੇ ਹਮਲੇ ਕਰਦੇ ਹਨ ਤੇ ਚੰਨੀ ਬਾਰੇ ਕੁਝ ਨਹੀਂ ਕਹਿੰਦੇ।

ਸਰਦਾਰ ਸਿਰਸਾ ਨੇ ਸਰਦਾਰ ਬਾਦਲ ਵੱਲੋਂ ਚੰਨੀ ਖਿਲਾਫ ਕੀਤੇ ਟਵੀਟ ਕੇਜਰੀਵਾਲ ਲਈ ਜਨਤਕ ਕੀਤੇ ਤੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਜੁਗਤ ਲੜਾਉਣ ਵਿਚ ਕੇਜਰੀਵਾਲ ਆਪਣੇ ਆਪ ਨੁੰ ਮਾਹਰ ਸਮਝਦਾ ਹੈ ਤੇ ਉਹ ਲੋਕਾਂ ਸਾਹਮਣੇ ਅਜਿਹਾ ਮਾਸੂਮ ਬਣ ਜਾਂਦਾ ਹੈ ਜਿਵੇਂ ਉਸਦੇ ਸਿਆਸੀ ਵਿਰੋਧੀ ਸਿਰਫ ਉਸ ‘ਤੇ ਹੀ ਹਮਲੇ ਕਰਦੇ ਹੋਣ। ਉਹਨਾਂ ਕਿਹਾ ਕਿ ਇਸ ਵਾਰ ਕੇਜਰੀਵਾਲ ਦੇ ਧੋਖੇ ਤੇ ਝੁਠ ਪਹਿਲਾਂ ਹੀ ਬੇਨਕਾਬ ਹਸੋ ਗਏ ਹਨ ਤੇ ਹੁਣ ਉਹ ਉਸ ਸੂਬੇ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਜਿਸਦੇ ਲੋਕ ਪਿੱਠ ਵਿਚ ਛੁਰੇ ਮਾਰਨ ਵਾਲਿਆਂ ਨੂੰ ਕਰਾਰ ਜਵਾਬ ਦੇਣ ਲਈ ਜਾਣੇ ਜਾਂਦੇ ਹਨ।

ਸਰਦਾਰ ਸਿਰਸਾ ਨੇ ਆਪ ਦੇ ਕਨਵੀਨਰ ਨੁੰ ਵੀ ਅਪੀਲ ਕੀਤੀ ਕਿ ਉਹ ਆਪਣੇ ਧੋਖੇ ਤੇ ਝੁਠ ਨਾਲ ਪੰਜਾਬੀਆਂ ਨੁੰ ਮੂਰਖ ਬਣਾਉਣ ਦੇ ਯਤਨ ਛੱਡ ਕੇ ਦਿੱਲੀ ‘ਤੇ ਆਪਣਾ ਧਿਆਨ ਕੇਂਦਰਤ ਕਰਨ ਕਿਉਂਕਿ ਦਿੱਲੀ ਦੇ ਲੋਕਾਂ ਨੇ ਕੌਮੀ ਰਾਜਧਾਨੀ ਵਿਚ ਰਹਿਣ ਵਾਲੇ ਹਾਲਾਤ ਸੁਧਾਰਨ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੋਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਮਾਮਲਾ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ 4 ਵਾਰ ਰੱਦ ਕਰਨ ਦਾ – ਸਿੱਖਾਂ ਨੇ ਘੇਰਿਆ ਆਮ ਆਦਮੀ ਪਾਰਟੀ ਹੈਡਕੁਆਰਟਰ

ਯੈੱਸ ਪੰਜਾਬ ਨਵੀਂ ਦਿੱਲੀ, 17 ਜਨਵਰੀ, 2022 - ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਤੇ ਨੂੰ 4 ਵਾਰ ਰੱਦ ਕਰਨ...

ਬਿਹਾਰ ’ਚ ਸਿੱਖ ਸੰਗਤ ’ਤੇ ਹਮਲਾ ਕਰਨ ਵਾਲਿਆਂ ਨੁੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਯਕੀਨੀ ਬਣਾਉਣ ਨਿਤਿਸ਼ ਕੁਮਾਰ: ਜਥੇਦਾਰ ਅਵਤਾਰ ਸਿੰਘ ਹਿੱਤ

ਯੈੱਸ ਪੰਜਾਬ ਨਵੀਂ ਦਿੱਲੀ, 17 ਜਨਵਰੀ, 2022 - ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪੰਜਾਬ...

ਕੋਰੋਨਾ ਕਾਰਨ ਭਾਰਤ ’ਚ ਫ਼ਸੇ ਨੌਜਵਾਨਾਂ ਦਾ ਮਾਮਲਾ ਸਰਕਾਰ ਤੱਕ ਪਹੁੰਚਾਉਣ ਨਿਊਜ਼ੀਲੈਂਡ ਦੀਆਂ ਸਿੱਖ ਸੰਸਥਾਵਾਂ: ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 17 ਜਨਵਰੀ, 2022 - ਕੋਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਤੋਂ ਆਏ ਵੱਡੀ ਗਿਣਤੀ ਪੰਜਾਬੀ ਜੋ ਪਾਬੰਦੀਆਂ ਕਾਰਨ ਵਾਪਸ ਨਹੀਂ ਜਾ ਸਕੇ ਸਨ, ਨੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ...

ਤਖ਼ਤ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੀਆਂ ਸੰਗਤਾਂ ’ਤੇ ਹਮਲਾ ਨਿੰਦਣਯੋਗ, ਰਾਜਸਥਾਨ ’ਚ ਮਾਸੂਮ ਨਾਲ ਗੈਂਗਰੇਪ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 17 ਜਨਵਰੀ, 2022 - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੀਆਂ ਸੰਗਤਾਂ ’ਤੇ ਬਿਹਾਰ ਅੰਦਰ ਕੁਝ ਲੋਕਾਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦੀ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ, ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ

ਯੈੱਸ ਪੰਜਾਬ ਅੰਮ੍ਰਿਤਸਰ, 17 ਜਨਵਰੀ. 2022 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ ’ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰਕੇ ਨਵਾਂ ਲਗਾ ਦਿੱਤਾ ਗਿਆ...

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਦਾ ਦਿਹਾਂਤ, ਭੇਤਭਰੀ ਹਾਲਤ ਵਿੱਚ ਪਾਏ ਗਏ ਸਨ ਜ਼ਖ਼ਮੀ

ਯੈੱਸ ਪੰਜਾਬ ਪਟਨਾ ਸਾਹਿਬ, 17 ਜਨਵਰੀ, 2022: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਨੇ ਪਟਨਾ ਦੇ ਹਸਪਤਾਲ ਵਿੱਚ ਅੱਜ ਆਖ਼ਰੀ ਸਾਹ ਲਏ।...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,505FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼